
Sanghol Times/ਅੰਮ੍ਰਿਤਸਰ/16.03.2023(ਰਣਜੀਤ ਸਿੰਘ ਮਸੌਣ)
1. ਅੰਮ੍ਰਿਤਸਰ ਸ਼ਹਿਰ ਵਿੱਚ ਆਮ ਪਬਲਿਕ ਨੂੰ ਟਰੈਫਿਕ ਦੀ ਸਮੱਸਿਆ ਤੇ ਪੱਕੇ ਤੌਰ ਤੇ ਨਿਜਾਤ ਦਿਵਾਉਣ ਲਈ ਸਪੈਸ਼ਲ ਮੁਹਿੰਮ ਚਲਾਈ ਗਈ ਹੈ। ਜਿਸਤੇ ਤਹਿਤ ਮਾਨਯੋਗ ਕਮਿਸ਼ਨਰ ਪੁਲਿਸ, ਅੰਮ੍ਰਿਤਸਰ ਨੌਨਿਹਾਲ ਸਿੰਘ ਦੀਆਂ ਹਦਾਇਤਾਂ ਪਰ ਟਰੈਫਿਕ ਨੂੰ ਨਿਰਵਿਘਨ ਚਲਾਉਣ ਲਈ ਡੀਸੀਪੀ ਲਾਅ ਐਂਡ ਆਰਡਰ ਪ੍ਰਮਿੰਦਰ ਸਿੰਘ ਭੰਡਾਲ ਵੱਲੋਂ *ਟਰੈਫਿਕ ਸਟਾਫ਼ ਵਿੱਚ 550 ਕਰਮਚਾਰੀਆਂ ਨੂੰ ਹੋਰ* ਤਾਇਨਾਤ ਕੀਤਾ ਗਿਆ ਹੈ। *ਸ੍ਰੀਮਤੀ ਅਮਨਦੀਪ ਕੌਰ ਏ.ਡੀ.ਸੀ.ਪੀ ਟਰੈਫਿਕ, ਅੰਮ੍ਰਿਤਸਰ ਦੀ ਨਿਗਰਾਨੀ ਹੇਠ 04 ਏ.ਸੀ.ਪੀਜ਼ ਅਤੇ 06 ਇੰਸਪੈਕਟਰ ਨੂੰ ਕਮਿਸ਼ਨਰੇਟ ਪੁਲਿਸ, ਅੰਮ੍ਰਿਤਸਰ ਦੇ ਤਿੰਨਾਂ ਜੋਨਾਂ ਵਿੱਚ ਵੰਡ ਕੇ ਏ.ਸੀ.ਪੀ. ਦੀ ਨਿਗਰਾਨੀ ਹੇਠ 02 ਇੰਸਪੈਕਟਰ ਸਮੇਤ 150 ਟਰੈਫਿਕ ਕਰਮਚਾਰੀਆਂ* ਨੂੰ ਵੰਡਿਆ ਗਿਆ ਹੈ। ਇਹ ਕਰਮਚਾਰੀ ਅੰਮ੍ਰਿਤਸਰ ਸ਼ਹਿਰ ਦੇ ਵੱਖ-ਵੱਖ ਪੁਆਇੰਟਾਂ ਪਰ ਟਰੈਫਿਕ ਨੂੰ ਸੁਚਾਰੂ ਤੇ ਨਿਰਵਿਘਨ ਚਲਾਉਗੇ।
*ਇਸਤੋ, ਇਲਾਵਾ 80 ਮੋਟਰਸਾਈਕਲਾਂ ਪਰ 160 ਕਰਮਚਾਰੀਆਂ* ਨੂੰ ਤਾਇਨਾਤ ਕਰਕੇ ਚਲਾਣ ਬੁੱਕਾਂ ਦਿੱਤੀਆਂ ਗਈਆਂ ਹਨ ਜੋ ਇਹਨਾਂ ਕਰਮਚਾਰੀਆਂ ਵੱਲੋਂ ਟਰੈਫਿਕ ਨਿਯਮਾਂ ਦੀ ਉਲੰਘਣਾ ਜਿਵੇਂ ਕਾਰਾਂ ਤੇ ਕਾਲੀ ਫਿਲਮਾਂ ਲਗਾਉਣ ਵਾਲੇ, ਬਿਨਾਂ ਪੈਟਰਨ ਤੋਂ ਨੰਬਰ ਪਲੇਟਾਂ, ਰੈਸ਼ ਡਰਾਈਵਿੰਗ, ਲਾਲ ਬੱਤੀ ਜੰਪ, ਟੂ-ਵਹੀਲਰਾਂ ਤੇ ਟ੍ਰੀਪਲ ਰਾਈਡਿੰਗ, ਬਿਨਾਂ ਹੈਲਮੈਟ, ਬੁਲਟ ਮੋਟਰਸਾਈਕਲਾਂ ਦੇ ਸਾਈਲੰਸਰਾਂ ਵਿੱਚ ਫੇਰਬਦਲ ਕਰਕੇ ਪਟਾਕੇ ਮਾਰਨੇ ਆਦਿ ਦੀ ਉਲੰਘਣਾ ਕਰਨ ਵਾਲਿਆ ਦੇ ਚਲਾਨ ਕਰਨਗੇ।
ਟਰੈਫਿਕ ਪੁਲਿਸ, ਅੰਮ੍ਰਿਤਸਰ ਵੱਲੋਂ ਮਿਤੀ 16-03-2023 ਨੂੰ ਟਰੈਫਿਕ ਨਿਯਮਾਂ ਦੀ ਉਲੰਘਣਾਂ ਕਰਨ ਵਾਲਿਆਂ ਖਿਲਾਫ਼ ਵੱਡੀ ਕਾਰਵਾਈ ਕਰਦੇ ਹੋਏ ਬਲੈਕ ਫਿਲਮਾਂ ਦੇ 65 ਚਲਾਣ, ਬਿਨਾਂ ਨੰਬਰ ਪਲੇਟਾਂ ਦੇ 40, ਟਰੀਪਲ ਰਾਈਡਿੰਗ ਦੇ 82 ਅਤੇ ਮੋਟਰਸਾਈਕਲ ਦੇ ਪਟਾਕਿਆ ਦੇ 18 ਚਲਾਣ ਕੀਤੇ ਗਏ ਹਨ।
ਪਬਲਿਕ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਕਿਸੇ ਵੀ ਤਰ੍ਹਾਂ ਦੇ ਸੜਕੀ ਹਾਦਸਿਆਂ ਤੋਂ ਬਚਾਓ ਲਈ ਟਰੈਫਿਕ ਨਿਯਮਾਂ ਦੀ ਪਾਲਣਾ ਕਰਨ ਅਤੇ ਟਰੈਫਿਕ ਨੂੰ ਨਿਰਵਿਘਨ ਚਲਾਉਣ ਲਈ ਟਰੈਫਿਕ ਪੁਲਿਸ ਦਾ ਸਹਿਯੋਗ ਦੇਣ ਖਾਸਕਰ ਦੁਕਾਨਦਾਰ ਆਪਣੀ ਦੁਕਾਨ ਦਾ ਸਮਾਨ ਦੁਕਾਨ ਦੀ ਹਦੂਦ ਅੰਦਰ ਹੀ ਰੱਖਣ ਤਾਂ ਜੋ ਟਰੈਫਿਕ ਜਾਮ ਤੋ ਨਿਜਾਂਤ ਮਿਲ ਸਕੇ।
*2. ਪੀ.ਸੀ.ਆਰ ਦੀਆਂ 28 ਆਰਟੀਗਾਂ ਗੱਡੀਆਂ ਅਤੇ QRT* 10 ਗੱਡੀਆਂ ਸ਼ਹਿਰ ਅੰਦਰ ਤੇ ਬਾਹਰਵਾਰ ਦੇ ਬਾਈਪਾਸ ਰਸਤਿਆਂ ਤੇ 24 ਘੰਟੇ ਤਾਇਨਾਤ ਕਰਾਇਮ ਨੂੰ ਕੰਟਰੋਲ ਕਰਨ ਲਈ ਕਮਿਸ਼ਨਰੇਟ ਪੁਲਿਸ,ਅੰਮ੍ਰਿਤਸਰ ਦੇ ਅੰਦਰ ਤੇ ਬਾਹਰ ਆਉਣ ਜਾਣ ਵਾਲੇ ਬਾਈਪਾਸ ਤੇ ਏ.ਸੀ.ਪੀ ਸਪੈਸ਼ਲ ਕਰਾਇਮ, ਅੰਮ੍ਰਿਤਸਰ ਲਖਵਿੰਦਰ ਸਿੰਘ ਕਲੇਰ ਦੀ ਨਿਗਰਾਨੀ ਹੇਠ, 28 ਪੀ.ਸੀ.ਆਰ ਦੀਆਂ 28 ਆਰਟੀਗਾਂ ਗੱਡੀਆਂ ਅਤੇ QRT 10 ਗੱਡੀਆਂ ਤੇ ਤਾਇਨਾਤ ਜਵਾਨਾਂ ਨੂੰ ਆਧੁਨਿਕ ਵੈਪਨ ਦੇ ਕੇ ਸਿਫਟ ਵਾਈਜ਼ 24 ਘੰਟੇ ਲਈ ਤਾਇਨਾਤ ਕੀਤਾ ਗਿਆ ਹੈ।
*SWAT Teams (Black Commandos)
3.ਕਮਿਸ਼ਨਰੇਟ ਪੁਲਿਸ,ਅੰਮ੍ਰਿਤਸਰ ਵਿੱਚ* ਜਵਾਨਾਂ ਨੂੰ ਸਪੈਸ਼ਲ ਟਰੈਨਿੰਗ ਦੇ ਕੇ SWAT Teams (Black Commandos) ਵਿੱਚ 45 ਜਵਾਨਾਂ ਨੂੰ ਅਧੁਨਿਕ ਹਥਿਆਰਾਂ ਨਾਲ ਤਾਇਨਾਤ ਕੀਤਾ ਗਿਆ ਹੈ। ਇਹ ਜਵਾਨ ਕਿਸੇ ਤਰ੍ਹਾਂ ਦੀ ਐਮਰਜੈਂਸੀ ਸਮੇਤ ਤੁਰੰਤ ਕਾਰਵਾਈ ਅਮਲ ਵਿੱਚ ਲਿਆਉਗੇ ਤੇ ਸ਼ਹਿਰ ਵਿੱਚ ਵੱਖ ਵੱਖ ਪੁਆਇਆਂ ਵਿੱਚ ਤਾਇਨਾਤ ਰਹਿਣਗੇ।