ਤਿੰਨ ਪੀੜ੍ਹੀਆਂ ਦੇ ਤਿੰਨ ਵਕੀਲਾਂ ਦੀਆਂ ਤਿੰਨ ਪੁਸਤਕਾਂ ਦਾ ਪ੍ਰਭਾਵਸ਼ਾਲੀ ਇਕੱਠ ਵਿਚ ਲੋਕ-ਅਰਪਣ
ਤਿੰਨੋਂ ਲੇਖਕਾਂ ਦੀਆਂ ਰਚਨਾਵਾਂ ਲੋਕ-ਪੱਖ ਨੂੰ ਪ੍ਰਣਾਈਆਂ ਹਨ – ਸੁਖਜੀਤ
ਵਕਾਲਤ ਦੀ ਮਸ਼ਰੂਫੀਅਤ ਵਿੱਚ ਸਾਹਿਤ ਸਿਰਜਨਾ ਅਲੋਕਾਰਕ – ਜਸਟਿਸ ਜਸਬੀਰ ਸਿੰਘ.
Sanghol Times/25.03.2023/ਗੁਰਜੀਤ ਬਿੱਲਾ
ਸਾਹਿਤ ਦੇ ਖੇਤਰ ਵਿਚ ਇਕ ਮਿਸਾਲ ਪੈਦਾ ਕਰਦਿਆਂ ਸਰਘੀ ਕਲਾ ਕੇਂਦਰ (ਰਜਿ.) ਮੁਹਾਲੀ ਵੱਲੋਂ ਤਿੰਨ ਪੀੜ੍ਹੀਆਂ ਦੇ ਤਿੰਨ ਵਕੀਲਾਂ ਦੀਆਂ ਤਿੰਨ ਪੁਸਤਕਾਂ ਦਾ ਲੋਕ-ਅਰਪਣ ਸਾਹਿਤਕਾਰਾਂ, ਬੁੱਧੀਜੀਵੀਆਂ, ਅਲੋਚਕਾਂ ਅਤੇ ਰੰਗਕਰਮੀਆਂ ਦੇ ਪ੍ਰਭਾਵਸ਼ਾਲੀ ਇਕੱਠ ਵਿਚ ਸ੍ਰੀ ਰਿਪੁਦਮਨ ਸਿੰਘ ਰੂਪ ਦਾ ਸਿਖਿਆ ਸੰਸਥਾਵਾਂ ਵਿਚ ਪਣਪ ਰਹੇ ਗੈਂਗਸਟਰਵਾਦ ਵਿਰੁੱਧ ਅਵਾਜ਼ ਬੁਲੰਦ ਕਰਦੇ ਨਾਵਲ ‘ਪ੍ਰੀਤੀ’, ਉੇਨਾਂ ਦੇ ਪੁੱਤਰ ਰੰਜੀਵਨ ਸਿੰਘ ਦਾ ਭੱਖਦੇ ਸਮਾਜਿਕ ਮਸਲੇ ਉਭਾਰਦੇ ਕਾਵਿ-ਸੰਗ੍ਰਿਹ ‘ਸੁਰਖ਼ ਹਵਾਵਾਂ’ ਅਤੇ ਸ੍ਰੀ ਰੂਪ ਦੇ ਪੋਤਰੇ ਰਿਸ਼ਮਰਾਗ ਸਿੰਘ ਦੇ ਸੱਭਿਅਕ ਅਤੇ ਸੁੱਥਰੇ ਗੀਤਾਂ ਦੀ ਪੁਸਤਕ ‘ਇਕਤਰਫ਼ਾ’ ਦਾ ਲੋਕ-ਅਰਪਣ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਸੇਵਾ ਮੁਕਤ ਜਸਟਿਸ ਸ੍ਰੀ ਜਸਬੀਰ ਸਿੰਘ, ਕਹਾਣੀਕਾਰ ਸ੍ਰੀ ਸੁਖਜੀਤ, ਸ਼੍ਰੋਮਣੀ ਕਵੀ ਮਨਜੀਤ ਇੰਦਰਾ, ਸਰਘੀ ਕਲਾ ਕੇਂਦਰ ਦੇ ਪ੍ਰਧਾਨ ਸੰਜੀਵਨ ਸਿੰਘ, ਰੰਗਕਰਮੀ ਅਤੇ ਫਿਲਮ ਅਦਾਕਾਰ ਸੰਜੀਵ ਦੀਵਾਨ ‘ਕੁੱਕੂ ਅਤੇ ਤਿੰਨਾਂ ਕਿਤਾਬਾਂ ਦੇ ਲੇਖਕਾਂ ਨੇ ਚੰਡੀਗੜ੍ਹ ਦੇ ਲਾਅ ਭਵਨ ਵਿੱਖੇ ਸਾਂਝੇ ਤੌਰ ’ਤੇ ਕੀਤਾ।
ਪ੍ਰਧਾਨਗੀ ਬੋਲਾਂ ਵਿਚ ਸ੍ਰੀ ਸੁਖਜੀਤ ਨੇ ਕਿਹਾ ਕਿ ਅਸੀਂ ਮੁੱਢ ਤੋਂ ਹੀ ਇਸ ਵਿਚਾਰਧਾਰਾ ਨਾਲ ਵਰ ਮੇਚਦੇ ਆਏ ਹਾਂ ਕਿ ਕਲਾ ਕਲਾ ਲਈ ਨਹੀਂ, ਕਲਾ ਜੀਵਨ ਲਈ ਹੈ ਅਤੇ ਰੂਪ ਸਾਹਿਬ, ਰੰਜੀਵਨ ਤੇ ਰਿਸ਼ਮ ਦੀਆਂ ਇਹ ਰਚਾਨਵਾਂ ਇਸੇ ਵਿਚਾਰਧਾਰਾ ਨੂੰ ਪ੍ਰਣਾਈਆਂ ਹੋਈਆਂ ਹਨ।
ਇਸ ਮੌਕੇ ਮੁੱਖ ਮਹਿਮਾਨ ਵੱਜੋਂ ਸ਼ਾਮਿਲ ਹੋਏ ਸੇਵਾ-ਮੁਕਤ ਜਸਟਿਸ ਸ੍ਰੀ ਜਸਬੀਰ ਸਿੰਘ ਨੇ ਕਿਹਾ ਕਿ ਇਹ ਅਨੋਖੀ ਅਤੇ ਵਿਸ਼ੇਸ਼ ਗੱਲ ਹੈ ਕਿ ਵਕਾਲਤ ਦੀ ਮਸ਼ਰੂਫੀਅਤ ਵਿਚ ਵੀ ਇਹ ਤਿੰਨੇ ਲੇਖਕ, ਜੋ ਤਿੰਨ ਪੀੜੀਆਂ ਵੀ ਹਨ, ਸਾਹਿਤਕਾਰੀ ਵਿਚ ਵੀ ਤਨਦੇਹੀ ਨਾਲ ਸਰਗਰਮ ਹਨ ਅਤੇ ਕਮਾਲ ਦੀ ਗੱਲ ਇਹ ਹੈ ਕਿ ਇਹ ਸਾਰੇ ਦੇ ਸਾਰੇ ਰਹਿ ਵੀ ਇੱਕੋ ਛੱਤ ਥੱਲੇ ਹਨ।
ਇਸ ਅਵਸਰ ਸ੍ਰੀ ਰਿਪੁਦਮਨ ਸਿੰਘ ਰੂਪ, ਰੰਜੀਵਨ ਸਿੰਘ ਅਤੇ ਰਿਸ਼ਮਰਾਗ ਸਿੰਘ ਨੇ ਆਪਣੀ ਰਚਨਾ ਪ੍ਰਕਿਰਿਆ ਬਾਰੇ ਸਾਂਝੀ ਗੱਲ ਕਰਦੇ ਕਿਹਾ ਕਿ ਲੋਕ-ਪੱਖੀ ਸਾਹਿਤ ਦੀ ਰਚਣ ਦੀ ਪ੍ਰੇਣਾ ਦਾ ਸਰੋਤ ਸਾਡਾ ਸਾਹਿਤਕ ਵਿਰਸਾ ਹੈ ਤੇ ਅਸੀਂ ਇਕ ਦੂਜੇ ਦੇ ਪਹਿਲੇ ਪਾਠਕ ਅਤੇ ਅਲੋਚਕ ਵੀ ਹਾਂ।ਉਨਾਂ ਕਿਹਾ ਕਿ ਸਾਡੀਆਂ ਰਚਨਾਵਾਂ ਦਾ ਮੁੱਖ ਮਕਸਦ ਇਕ ਨਿਰੋਏ ਅਤੇ ਬਰਾਬਰੀ ਵਾਲੇ ਸਮਾਜ ਦੀ ਸਿਰਜਣਾ ਹੈ।
ਲੋਕ-ਅਰਪਣ ਸਮਾਗਮ ਦੌਰਾਨ ਸੂਤਰਧਾਰ ਦੀ ਭੂਮਿਕਾ ਅਦਾ ਕਰਦਿਆਂ ਸ਼੍ਰੋਮਣੀ ਕਵੀ ਮਨਜੀਤ ਇੰਦਰਾ ਨੇ ਕਿਹਾ ਕਿ ਸਾਹਿਤ ਦੇ ਖੇਤਰ ਵਿਚ ਇਹ ਬਹੁੱਤ ਘੱਟ ਹੋਇਆ ਹੋਵੇਗਾ ਕਿ ਤਿੰਨ ਪੀੜੀਆਂ ਇੱਕੋ ਸਮੇਂ ਸਾਹਿਤ ਦੇ ਖੇਤਰ ਵਿਚ ਸਰਗਰਮੀ ਨਾਲ ਵਿਚਰ ਰਹੀਆਂ ਹੋਣ ਅਤੇ ਉਨਾਂ ਦੀ ਪੁਸਤਕਾਂ ਇਕੋ ਦਿਨ ਲੋਕ-ਅਰਪਤ ਹੋ ਰਹੀਆਂ ਹੋਣ।ਸਮਾਗਮ ਦੇ ਦੂਜੇ ਪੜਾਅ ਵਿਚ ਰੰਜੀਵਨ ਦੀਆਂ ਕਵਿਤਾਵਾਂ ਅਤੇ ਰਿਸ਼ਮਰਾਗ ਦੇ ਗੀਤਾਂ ਸਕਰਿੰਨਗ ਤੋਂ ਇਲਾਵਾ ਹਿਮਾਂਸ਼ੂ ਸ਼ਰਮਾਂ ਵੱਲੋਂ ਰਿਸ਼ਮਰਾਗ ਦੇ ਗਾਏ ਗੀਤਾਂ ਦਾ ਹਾਜ਼ਰੀਨ ਨੇ ਆਨੰਦ ਮਾਣਿਆ।ਸਰਘੀ ਪ੍ਰੀਵਾਰ ਦੀ ਅਦਾਕਾਰਾ ਅਤੇ ਕਵਿੱਤਰੀ ਰਿੱਤੂ ਰਾਗ ਨੇ ਆਏ ਮਹਿਮਾਨਾ ਦਾ ਧੰਨਵਾਦ ਕੀਤਾ।
ਇਸ ਮੌਕੇ ਹੋਰਨਾ ਤੋਂ ਇਲਾਵਾ ਸੂਬੀਰ ਸਿੱਧੂ, ਚੇਅਰਮੈਨ ਪੰਜਾਬ ਐਂਡ ਹਰਿਆਣਾ ਬਾਰ ਕੌਂਸਲ, ਐਡਵੋਕੇਟ ਜੋਗਿੰਦਰ ਸਿੰਘ ਤੂਰ, ਦਵਿੰਦਰ ਜਟਾਣਾ, ਗੁਰਨਾਮ ਕੰਵਰ, ਡਾ, ਜਸਪਾਲ ਸਿੰਘ, ਡਾ. ਸਿੰਦਰਪਾਲ ਸਿੰਘ, ਕੁਲਜੀਤ ਸਿੰਘ ਬੇਦੀ, ਡਿਪਟੀ ਮੇਅਰ, ਮੁਹਾਲੀ, ਡਾ. ਸੁਰਿੰਦਰ ਗਿੱਲ, ਸ਼ੁਸੀਲ ਦੁਸਾਂਝ, ਦੀਪਕ ਚਰਨਾਰਥਲ, ਪ੍ਰਦੀਪ ਦੋਧਰੀਆ, ਐਡਵੋਕੇਟ ਪਰਮਿੰਦਰ ਸਿੰਘ ਗਿੱਲ, ਕਮਲ ਦੁਸਾਂਝ, ਊਸ਼ਾ ਕੰਵਲ, ਭੁਪਿੰਦਰ ਮਲਿਕ, ਬਲਵਿੰਦਰ ਊਤਮ, ਰਣਜੀਤ ਸਿੰਘ ਹੰਸ, ਸਰਦਾਰਾ ਸਿੰਘ ਚੀਮਾ,ritesh ਗੁਰਦਰਸ਼ਨਮਾਵੀ, ਐਡਵੋਕੇਟ, ਐਡਵੋਕੇਟ ਜਸਮੀਤ ਭਾਟੀਆਂ, ਐਡਵੋਕੇਟ ਦਿਨੇਸ਼ ਝਾਂਗੜਾ, ਕਰਮ