ਪੰਜਾਬ ਦੇ ਆਈਏਐਸ ‘ਤੇ ਪੀਸੀਐਸ ਅਧਿਕਾਰੀਆਂ ਨੂੰ ਲੈਪਟਾਪ ਦੇਣ ਦੀ ਤਿਆਰੀ ‘ਚ ਸਰਕਾਰ
Sanghol Times/ਚੰਡੀਗੜ੍ਹ/ਫਤਹਿਗੜ੍ਹ ਸਾਹਿਬ 12 ਅਪ੍ਰੈਲ ( ਮਲਕੀਤ ਸਿੰਘ ਭਾਮੀਆਂ) :- ਪੰਜਾਬ ਦੇ ਆਈਏਐਸ ਅਤੇ ਪੀਸੀਐਸ ਅਧਿਕਾਰੀਆਂ ਦੀ ਲਾਟਰੀ ਖੁੱਲ੍ਹ ਗਈ ਹੈ ਕਿਉਂਕਿ ਪੰਜਾਬ ਸਰਕਾਰ ਨੇ ਹੁਣ ਇੰਨਾਂ ਅਧਿਕਾਰੀਆਂ ਵਿੱਚੋਂ ਹਰੇਕ ਨੂੰ ਇਕ ਆਲੀਸ਼ਾਨ ਲੈਪਟਾਪ ਦੇਣ ਦਾ ਫੈਸਲਾ ਕੀਤਾ ਹੈ, ਇਸ ਲਈ ਇਕ ਨੀਤੀ ਵੀ ਜਾਰੀ ਕਰ ਦਿੱਤੀ ਗਈ ਹੈ। ਦੱਸ ਦਈਏ ਪੰਜਾਬ ਦਾ ਕੋਈ ਵੀ ਆਈਏਐਸ ਅਤੇ ਪੀਸੀਐਸ ਅਧਿਕਾਰੀ ਇਹ ਲੈਪਟਾਪ ਲੈਣ ਲਈ ਅਪਲਾਈ ਕਰ ਸਕਦਾ ਹੈ, ਬਸ਼ਰਤੇ ਉਸਦੇ ਕੋਲ ਪਹਿਲਾਂ ਹੀ ਪੰਜਾਬ ਸਰਕਾਰ ਵਲੋਂ ਦਿੱਤਾ ਗਿਆ ਕੋਈ ਵੀ ਲੈਪਟਾਪ ਨਾ ਹੋਵੇ, ਭਾਵੇਂ ਕਿਸੇ ਆਈਏਐਸ ਅਤੇ ਪੀਸੀਐਸ ਅਧਿਕਾਰੀ ਕੋਲ ਪਹਿਲਾਂ ਤੋਂ ਹੀ ਲੈਪਟਾਪ ਹੋਵੇ, ਉਹ ਇਹ ਨਵਾਂ ਲੈਪਟਾਪ ਲੈਣ ਦਾ ਹੱਕਦਾਰ ਬਣ ਸਕਦਾ ਹੈ, ਪਰ ਇਸ ਲਈ ਅਧਿਕਾਰੀ ਨੂੰ ਪੁਰਾਣੇ ਲੈਪਟਾਪ ਦੀ ਕੀਮਤ ਲਗਾਕੇ ਲੈਪਟਾਪ ਖਰੀਦਣਾ ਹੋਵੇਗਾ, ਉਸ ਤੋਂ ਬਾਅਦ ਹੀ ਉਹ ਨਵੀਂ ਨੀਤੀ ਤਹਿਤ ਪੰਜਾਬ ਸਰਕਾਰ ਤੋਂ ਨਵਾਂ ਲੈਪਟਾਪ ਲੈ ਸਕੇਗਾ। ਦੇਸ਼ ਭਰ ਤੋਂ ਇਕ ਵੱਡੀ ਕੰਪਨੀ ਦੇ ਲੈਪਟਾਪ ਮੌਜੂਦ ਹਨ, ਕੁੱਝ ਲੈਪਟਾਪਾ ਦੀ ਕੀਮਤ 40 -50 ਹਜ਼ਾਰ ਤੋਂ ਸ਼ੁਰੂ ਹੋ ਕੇ 2 ਲੱਖ ਰੁਪਏ ਤੱਕ ਜਾਂਦੀ ਹੈ, ਪਰ ਪੰਜਾਬ ਸਰਕਾਰ ਵੱਲੋਂ ਸਾਰੇ ਆਈਏਐਸ ਅਤੇ ਪੀਸੀਐਸ ਅਧਿਕਾਰੀਆਂ ਲਈ ਲੈਪਟਾਪ ਖਰੀਦਣ ਦੀ ਸੀਮਾ ਰੱਖੀ ਗਈ ਹੈ, ਜਿਸ ਤਹਿਤ ਸਿਰਫ 80000 ਤੱਕ ਦਾ ਲੈਪਟਾਪ ਖਰੀਦ ਸਕਦੇ ਹਨ, ਇਸ ਤੋਂ ਵੱਧ ਪੈਸੇ ਕਿਸੇ ਨੂੰ ਨਹੀਂ ਦਿੱਤੇ ਜਾਣਗੇ। ਜੇਕਰ ਕੋਈ ਵੀ ਪੀਸੀਐਸ ਜਾਂ ਆਈਏਐਸ ਅਧਿਕਾਰੀ ਦੁਆਰਾ ਖਰੀਦੇ ਗਏ ਲੈਪਟਾਪ ਦੀ ਬਜਾਏ ਮਾਰਕੀਟ ਵਿੱਚੋਂ ਅਪਣੇ ਤੌਰ ਤੇ ਲੈਪਟਾਪ ਖਰੀਦਣਾ ਚਾਹੁੰਦਾ ਹੈ, ਤਾਂ ਅਧਿਕਾਰੀਆਂ ਨੂੰ ਅਜਿਹਾ ਕਰਨ ਦੀ ਇਜਾਜ਼ਤ ਦਿੱਤੀ ਜਾਵੇਗੀ। ਇਸ ਲਈ ਇਨ੍ਹਾਂ ਨੂੰ ਪਹਿਲਾਂ ਪੰਜਾਬ ਸਰਕਾਰ ਦੇ ਗਵਰਨੈਸ ਰਿਫਾਰਮ ਵਿਭਾਗ ਤੋਂ ਮਨਜੂਰੀ ਲੈਣੀ ਪਵੇਗੀ।