ਹੈਂਡ ਕਾਂਸਟੇਬਲ ਦੀ ਧੀ ਬਣੀ ਫਲਾਇੰਗ ਅਫਸਰ, 17 ਸਾਲ ਦੀ ਉਮਰ ‘ਚ ਪਾਸ ਕੀਤੀ ਐਨਡੀਏ ਪ੍ਰੀਖਿਆ
Sanghol Times/ਨਵੀਂ ਦਿੱਲੀ/ਫਤਹਿਗੜ੍ਹ ਸਾਹਿਬ/20 ਅਪ੍ਰੈਲ,2023(ਮਲਕੀਤ ਸਿੰਘ ਭਾਮੀਆਂ) :- ਦਿੱਲੀ ਪੁਲਿਸ ‘ਚ ਹੈਡ ਕਾਂਸਟੇਬਲ ਦੇ ਅਹੁਦੇ ‘ਤੇ ਤਾਇਨਾਤ ਲਲਿਤ ਕੁਮਾਰ ਦੀ ਬੇਟੀ ਕੋਮਲ ਦਹੀਆ ਨੈਸ਼ਨਲ ਡਿਫੈਂਸ ਅਕੈਡਮੀ ( ਐਨਡੀਏ ) ਦੀ ਪ੍ਰੀਖਿਆ ਪਾਸ ਕਰਕੇ ਫਲਾਇੰਗ ਅਫਸਰ ਬਣ ਗਈ ਹੈ। ਲਲਿਤ ਕੁਮਾਰ ਇਸ ਵੇਲੇ ਐਲ, ਜੀ, ਹਾਊਸ ‘ਚ ਤਾਇਨਾਤ ਹਨ। ਲੜਕੀਆਂ ਲਈ ਫਲਾਇੰਗ ਅਫਸਰ ਦੀਆਂ 2 ਸੀਟਾਂ ਸਨ, ਜਿੰਨ੍ਹਾਂ ਵਿੱਚ ਕੋਮਲ ਪਹਿਲੇ ਨੰਬਰ ਤੇ ਰਹੀ। 17 ਸਾਲਾ ਕੋਮਲ ਨੇ ਇਸੇ ਸਾਲ ਮਾਰਚ ਵਿੱਚ 12ਵੀ ਦੀ ਪ੍ਰੀਖਿਆ ਦਿੱਤੀ ਸੀ। ਜਿਸਦਾ ਨਤੀਜਾ ਅੱਜੇ ਆਉਣਾ ਹੈ। ਕੋਮਲ ਦੇ ਪਿਤਾ 2008 ‘ਚ ਕਾਂਸਟੇਬਲ ਵਜੋਂ ਦਿੱਲੀ ਪੁਲਿਸ ‘ਚ ਭਰਤੀ ਹੋਏ ਸਨ। ਉਸ ਤੋਂ ਬਾਅਦ 2008 ‘ਚ ਉਨ੍ਹਾਂ ਦੀ ਹੈਡ ਕਾਂਸਟੇਬਲ ਵਜੋਂ ਤਰੱਕੀ ਹੋਈ ਸੀ।