अंतर्राष्ट्रीय नर्स दिवस-
सिविल सर्जन ने स्वास्थ्य सेवाओं में योगदान के लिए नर्सिंग स्टाफ को सलामी दी
हमारी नर्सें हमारा भविष्य हैं : डॉ. परमिंदर कौर
दलजीत कौर
Sanghol Times/Daljeet Kaur/संगरूर/12 मई,2023: अंतरराष्ट्रीय नर्स दिवस के अवसर पर सिविल सर्जन डॉ. परमिंदर कौर ने स्वास्थ्य सेवाओं में नर्सिंग स्टाफ के असाधारण योगदान को सलाम किया और उनकी सराहना की और कहा कि नर्सिंग स्टाफ के बिना स्वास्थ्य सेवाओं की कल्पना नहीं की जा सकती है।
उन्होंने कहा कि हमारी नर्सें हमारा भविष्य हैं और जिले के सभी नर्सिंग स्टाफ की सुरक्षा और सम्मान सुनिश्चित किया जा रहा है और उनकी सभी समस्याओं को प्राथमिकता के आधार पर हल किया जा रहा है. उन्होंने कहा कि अंतर्राष्ट्रीय नर्स दिवस फ्लोरेंस नाइटिंगेल को श्रद्धांजलि देने के लिए मनाया जाता है, जिन्होंने निस्वार्थ रूप से क्रीमिया युद्ध में घायल सैनिकों को चिकित्सा सहायता प्रदान की और कई सैनिकों की जान बचाई। 1974 में इंटरनेशनल काउंसिल ऑफ नर्सेज ने 12 मई को फ्लोरेंस नाइटिंगेल के जन्मदिन को अंतरराष्ट्रीय नर्स दिवस के रूप में मनाना शुरू किया।
सिविल सर्जन ने कहा कि इंटरनेशनल काउंसिल ऑफ नर्सेज ने अंतरराष्ट्रीय नर्स दिवस 2023 की थीम ‘हमारी नर्सें, हमारा भविष्य’ तय की है। यह एक वैश्विक अभियान होगा जो वैश्विक स्वास्थ्य चुनौतियों का समाधान करने और सभी के लिए वैश्विक स्वास्थ्य में सुधार के लिए भविष्य में नर्सिंग के लिए क्या चाहता है, यह निर्धारित करता है। हमें महामारी के सबक से सीखने और भविष्य के कार्यों में इनका अनुवाद करने की आवश्यकता है।
उन्होंने जिले की सभी नर्सों को बधाई दी और कोविड-19 सहित हर समय स्वास्थ्य सेवाओं में उनके योगदान के लिए धन्यवाद दिया। इस मौके पर डीएचओ डॉ. बलजीत सिंह, डीआईओ डॉ. अंजू सिंगला और डीएफपीओ डॉ. इंद्रजीत सिंगला भी मौजूद रहे।
——–
ਕੌਮਾਂਤਰੀ ਨਰਸ ਦਿਵਸ-
ਸਿਵਲ ਸਰਜਨ ਵੱਲੋਂ ਸਿਹਤ ਸੇਵਾਵਾਂ ਵਿੱਚ ਬੇਮਿਸਾਲ ਯੋਗਦਾਨ ਲਈ ਨਰਸਿੰਗ ਸਟਾਫ਼ ਦੀ ਸ਼ਲਾਘਾ
ਸਾਡੀਆਂ ਨਰਸਾਂ ਸਾਡਾ ਭਵਿੱਖ ਹਨ: ਡਾ. ਪਰਮਿੰਦਰ ਕੌਰ
ਸੰਗਰੂਰ/ਦਲਜੀਤ ਕੌਰ/12 ਮਈ,2023- ਅੱਜ ਕੌਮਾਂਤਰੀ ਨਰਸ ਦਿਵਸ ਮੌਕੇ ਸਿਵਲ ਸਰਜਨ ਡਾ. ਪਰਮਿੰਦਰ ਕੌਰ ਵੱਲੋਂ ਸਿਹਤ ਸੰਭਾਲ ਖੇਤਰ ਵਿੱਚ ਨਰਸਿੰਗ ਸਟਾਫ਼ ਦੇ ਬੇਮਿਸਾਲ ਯੋਗਦਾਨ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਨਰਸਿੰਗ ਸਟਾਫ਼ ਤੋਂ ਬਗੈਰ ਸਿਹਤ ਸੇਵਾਵਾਂ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ।
ਉਨ੍ਹਾਂ ਕਿਹਾ ਕਿ ਸਾਡੀਆਂ ਨਰਸਾਂ ਸਾਡਾ ਭਵਿੱਖ ਹਨ ਤੇ ਜ਼ਿਲ੍ਹੇ ਦੇ ਸਾਰੇ ਨਰਸਿੰਗ ਸਟਾਫ਼ ਦੀ ਸੁਰੱਖਿਆ ਤੇ ਸਤਿਕਾਰ ਨੂੰ ਯਕੀਨੀ ਬਣਾਇਆ ਜਾ ਰਿਹਾ ਹੈ ਤੇ ਉਨ੍ਹਾਂ ਦੀ ਹਰ ਮੁਸ਼ਕਿਲ ਨੂੰ ਪਹਿਲ ਦੇ ਅਧਾਰ ‘ਤੇ ਹੱਲ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਕੌਮਾਂਤਰੀ ਨਰਸ ਦਿਵਸ ਫਲੋਰੈਂਸ ਨਾਈਟਿੰਗੇਲ ਨਾਂਅ ਦੀ ਨਰਸ ਨੂੰ ਸ਼ਰਧਾਂਜਲੀ ਦੇਣ ਲਈ ਮਨਾਇਆ ਜਾਂਦਾ ਹੈ, ਜਿਸ ਨੇ ਮਨੁੱਖਤਾ ਦੀ ਸੇਵਾ ਲਈ ਕਰੀਮੀਆਂ ਦੀ ਜੰਗ ਵਿੱਚ ਜਖ਼ਮੀ ਫ਼ੌਜੀਆਂ ਦੀ ਨਿਰਸਵਾਰਥ ਮੈਡੀਕਲ ਸਹਾਇਤਾ ਕੀਤੀ ਤੇ ਕਈ ਫ਼ੌਜੀਆਂ ਦੀ ਜਾਨ ਬਚਾਈ ਸੀ। ਸਾਲ 1974 ਵਿੱਚ ਅੰਤਰਰਾਸ਼ਟਰੀ ਨਰਸਿੰਗ ਕੌਂਸਲ ਵੱਲੋਂ ਫਲੋਰੈਂਸ ਨਾਈਟਿੰਗੇਲ ਦੇ ਜਨਮ ਦਿਨ 12 ਮਈ ਨੂੰ ਕੌਮਾਂਤਰੀ ਨਰਸ ਦਿਵਸ ਵਜੋਂ ਮਨਾਉਣਾ ਸ਼ੁਰੂ ਕੀਤਾ।
ਸਿਵਲ ਸਰਜਨ ਨੇ ਕਿਹਾ ਕਿ ਅੰਤਰਰਾਸ਼ਟਰੀ ਨਰਸਿੰਗ ਕੌਂਸਲ ਵੱਲੋਂ ਕੌਮਾਂਤਰੀ ਨਰਸ ਦਿਵਸ 2023 ਦਾ ਥੀਮ ਸਾਡੀਆਂ ਨਰਸਾਂ, ਸਾਡਾ ਭਵਿੱਖ ਰੱਖਿਆ ਗਿਆ ਹੈ। ਵਿਸ਼ਵਵਿਆਪੀ ਸਿਹਤ ਚੁਣੌਤੀਆਂ ਨੂੰ ਹੱਲ ਕਰਨ ਤੇ ਸਾਰਿਆਂ ਲਈ ਸਿਹਤ ਸੇਵਾਵਾਂ ਨੂੰ ਬਿਹਤਰ ਬਣਾਉਣ ਅਤੇ ਕੋਵਿਡ—19 ਵਰਗੀ ਮਹਾਂਮਾਰੀ ਤੋਂ ਸਬਕ ਸਿੱਖਦਿਆਂ ਨਰਸਿੰਗ ਸਟਾਫ਼ ਦੀ ਸੁਰੱਖਿਆ, ਸਤਿਕਾਰ ਤੇ ਕਦਰ ਨੂੰ ਹੋਰ ਯਕੀਨੀ ਬਣਾਉਣ ਦੀ ਲੋੜ ਹੈ। ਉਨ੍ਹਾਂ ਕੌਮਾਂਤਰੀ ਨਰਸ ਦਿਵਸ ਮੌਕੇ ਜ਼ਿਲ੍ਹੇ ਦੀਆਂ ਸਾਰੀਆਂ ਨਰਸਾਂ ਨੂੰ ਵਧਾਈ ਦਿੱਤੀ ਤੇ ਕੋਵਿਡ-19 ਸਮੇਤ ਹਰ ਸਮੇਂ ਸਿਹਤ ਸੇਵਾਵਾਂ ਵਿੱਚ ਪਾਏ ਯੋਗਦਾਨ ਲਈ ਉਨ੍ਹਾਂ ਦਾ ਧੰਨਵਾਦ ਕੀਤਾ।
ਇਸ ਮੌਕੇ ਜ਼ਿਲ੍ਹਾ ਸਿਹਤ ਅਫ਼ਸਰ ਡਾ. ਬਲਜੀਤ ਸਿੰਘ, ਜ਼ਿਲ੍ਹਾ ਟੀਕਾਕਰਨ ਅਫ਼ਸਰ ਡਾ. ਅੰਜੂ ਸਿੰਗਲਾ ਤੇ ਜ਼ਿਲ੍ਹਾ ਪਰਿਵਾਰ ਭਲਾਈ ਅਫ਼ਸਰ ਡਾ. ਇੰਦਰਜੀਤ ਸਿੰਗਲਾ ਵੀ ਮੌਜੂਦ ਸਨ।