ਮੋਹਾਲੀ “ਆਪ” ਵਿਧਾਇਕ ਕੁਲਵੰਤ ਸਿੰਘ ਖਿਲਾਫ 150 ਕਰੋੜ ਰੁਪਏ ਦੀ ਧੋਖਾਧੜੀ ਦਾ ਪਰਚਾ ਦਰਜ, ਜਾਣੋ ਮਾਮਲਾ
ਮੋਹਾਲੀ/SANGHOL-TIMES/30ਜੁਲਾਈ,2024(ਮਲਕੀਤ ਸਿੰਘ ਭਾਮੀਆਂ) – ਮੋਹਾਲੀ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਕੁਲਵੰਤ ਸਿੰਘ ਖਿਲਾਫ ਪੁਲਿਸ ਨੇ ਵੱਡੀ ਕਾਰਵਾਈ ਕੀਤੀ ਹੈ। ਵਿਧਾਇਕ ਖਿਲਾਫ 150 ਕਰੋੜ ਰੁਪਏ ਦੀ ਧੋਖਾਧੜੀ ਦਾ ਮਾਮਲਾ ਦਰਜ ਕੀਤਾ ਗਿਆ। ਦੱਸ ਦਈਏ ਕਿ ਇਹ ਮਾਮਲਾ ਐਮਜੀਐਫ ਬਿਲਡਰਜ਼ ਕੰਪਨੀ ਦੀ ਸ਼ਿਕਾਇਤ ‘ਤੇ ਦਰਜ ਕੀਤਾ ਗਿਆ ਹੈ। ਕੰਪਨੀ ਦਾ ਅਰੋਪ ਹੈ ਕਿ ਵਿਧਾਇਕ ਕੁਲਵੰਤ ਸਿੰਘ ਦੀ ਕੰਪਨੀ ਜਨਤਾ ਲੈਂਡ ਪ੍ਰੋਮਟਰਜ਼ ਵੱਲੋ ਕੰਪਨੀ ਐਮਜੀਐਫ ( MGF) ਦੀ ਜ਼ਮੀਨ ‘ਤੇ ਪ੍ਰਾਜੈਕਟ ਤਿਆਰ ਕੀਤਾ ਸੀ, ਪਰ ਸਮਝੋਤੇ ਅਨੁਸਾਰ ਭੁਗਤਾਨ ਨਹੀਂ ਕੀਤਾ ਗਿਆ। ਐਮਐਫਜੀ ਕੰਪਨੀ ਨੇ ਅਦਾਲਤ ‘ਚ ਪਟੀਸ਼ਨ ਦਾਖਲ ਕੀਤੀ ਸੀ ਅਤੇ ਆਰੋਪ ਲਾਇਆ ਸੀ ਕਿ ਵਿਧਾਇਕ ਕੁਲਵੰਤ ਸਿੰਘ ਦੀ ਜਨਤਾ ਲੈਂਡ ਪ੍ਰੋਮਟਰਜ਼ ਨੇ ਐਮਜੀਐਫ ਦੀ ਜ਼ਮੀਨ ‘ਤੇ ਪ੍ਰਾਜੈਕਟ ਤਿਆਰ ਕੀਤਾ ਸੀ, ਪਰ ਸਮਝੋਤੇ ਅਨੁਸਾਰ ਭੁਗਤਾਨ ਨਹੀਂ ਕੀਤਾ ਗਿਆ। ਇਸ ਪਟੀਸ਼ਨ ‘ਤੇ ਅਦਾਲਤ ਨੇ ਮੁਕਦਮਾ ਦਰਜ ਕਰਨ ਦੇ ਹੁਕਮ ਸਨ। ਜਿਸ ਤੋਂ ਬਾਅਦ ਪੁਲਿਸ ਨੇ ਵਿਧਾਇਕ ਕੁਲਵੰਤ ਸਿੰਘ ਅਤੇ ਉਨ੍ਹਾਂ ਦੀ ਰੀਅਲ ਅਸਟੇਟ ਕੰਪਨੀ ਜਨਤਾ ਲੈਂਡ ਪ੍ਰੋਮਟਰਜ਼ ( ਜੇਐਲਪੀਐਲ ) ਖਿਲਾਫ ਡੀਐਲਐਫ, ਫੇਸ 2 ਥਾਣੇ ਵਿੱਚ ਅਦਾਲਤ ਦੇ ਹੁਕਮਾਂ ‘ਤੇ 150 ਕਰੋੜ ਰੁਪਏ ਦਾ ਮੁਕੱਦਮਾ ਦਰਜ ਕੀਤਾ ਗਿਆ ਹੈ। ਦੱਸਦੀਏ ਕਿ ਕੰਪਨੀ ਵੱਲੋ ਅਦਾਲਤ ‘ਚ ਦਾਖਲ ਪਟੀਸ਼ਨ ‘ਚ ਕਿਹਾ ਗਿਆ ਕਿ ਅਕਤੂਬਰ 2018 ਵਿੱਚ ਉਸਦਾ ਜਨਤਾ ਲੈਂਡ ਪ੍ਰੋਮਟਰਜ਼ ਲਿਮਟਿਡ ਨਾਲ ਸਮਝੌਤਾ ਹੋਇਆ ਸੀ, ਜਿਸ ਤਹਿਤ ਮੁਹਾਲੀ ਦੇ ਸੈਕਟਰ 94 ਵਿੱਚ 117 ਏਕੜ ਜ਼ਮੀਨ ਵਿੱਚੋਂ ਐਮਜੀਐਫ ਦੀ 58 ਏਕੜ ਜ਼ਮੀਨ ਅਤੇ ਜਨਤਾ ਲੈਂਡ ਪ੍ਰੋਮਟਰਜ਼ ਕੰਪਨੀ ਦੀ 59 ਏਕੜ ਜ਼ਮੀਨ ਉਪਰ ਪ੍ਰੋਜੈਕਟ ਤਿਆਰ ਕਰਨ ਦੀ ਜਿੰਮੇਵਾਰੀ ਕੰਪਨੀ ਨੂੰ ਦਿੱਤੀ ਗਈ ਸੀ। ਸ਼ਿਕਾਇਤ ਵਿੱਚ ਦੱਸਿਆ ਕਿ ਜੇਐਲਪੀਐਲ ਨੂੰ ਵਿਕਸਤ ਖੇਤਰ ਵੇਚਣ ਲਈ ਵੀ ਅਧਿਕਾਰਤ ਕੀਤਾ ਗਿਆ ਸੀ। ਜਿਸ ਤਹਿਤ ਸਮਝੋਤੇ ਦੇ ਅਧਾਰ ਤੇ ਐਮਜੀਐਫ ਨੂੰ ਕੁੱਲ 180 ਕਰੋੜ, 41 ਲੱਖ, 98 ਹਜ਼ਾਰ ਰੁਪਏ ਦਿੱਤੇ ਜਾਣੇ ਸਨ। ਪਰ ਜੇਐਲਪੀਐਲ ਸਮਝੋਤੇ ਦੇ ਜਾਆਲੀ ਕਾਗਜ਼ਾਤ ਬਣਾਏ ਹਨ ਅਤੇ ਸਿਰਫ 24 ਕਰੋੜ 10 ਲੱਖ ਰੁਪਏ ਦਾ ਭੁਗਤਾਨ ਕੀਤਾ ਗਿਆ। ਇਸ ਤੋਂ ਬਾਅਦ ਕੋਈ ਪੈਸਾ ਨਹੀਂ ਦਿੱਤਾ ਗਿਆ। ਕੰਪਨੀ ਨੇ ਅਦਾਲਤ ਨੂੰ ਅਰਜ਼ੀ ‘ਚ ਸਮਝੋਤੇ ਅਨੁਸਾਰ ਪੈਸੇ ਨਾ ਦੇਣ ਅਤੇ ਧੋਖੇ ਨਾਲ ਜ਼ਮੀਨ ਹੜੱਪਣ ਦਾ ਆਰੋਪ ਲਾਇਆ ਸੀ।
