में हुआ सारागढ़ी स्मारक का उद्घाटन : सांसद विक्रम साहनी ने गर्व व्यक्त किया
फिरोजपुर/SANGHOL-TIMES/BUREAU/12 SEP.,2024 – राज्यसभा सांसद डॉ. विक्रमजीत सिंह साहनी ने फिरोजपुर में सारागढ़ी स्मारक के उद्घाटन के अवसर पर अपनी गहरी संतुष्टि और गर्व व्यक्त किया है, जिसमें डॉ. साहनी ने 50 लाख रुपये प्रदान किए हैं। कैबिनेट मंत्री डॉ. बलजीत कौर द्वारा उद्घाटन किया गया ।
डॉ. साहनी ने कहा कि सारागढ़ी की लड़ाई वीरता, पराक्रम और बलिदान का एक शाश्वत प्रतीक है, जो देशभक्ति और साहस की भावना को जगाता है और उन्होंने सरकार से मांग की कि वह स्कूली पाठ्य पुस्तकों में सारागढ़ी की लड़ाई पर एक अध्याय शुरू करे ताकि छात्रों को “अद्वितीय और अनुकरणीय लड़ाई” के बारे में पढ़ाया जा सके।
डॉ. साहनी ने कहा कि यह महत्वपूर्ण स्मारक, हमें हमेशा उन लोगों के वीरतापूर्ण कार्यों की याद दिलाएगा, जिन्होंने अटूट समर्पण के साथ लड़ाई लड़ी। भविष्य की पीढ़ियों के लिए हमारे इतिहास के इस महत्वपूर्ण अध्याय को संरक्षित करने का हिस्सा बनना सम्मान की बात है।
डॉ. साहनी ने बताया कि सारागढ़ी स्मारक 36 सिख रेजिमेंट के 21 सिख सैनिकों की वीरता को याद करने के लिए समर्पित है, जिन्होंने 12 सितंबर 1897 को वजीरस्तान (अब पाकिस्तान में खैबर-पख्तूनख्वा) में 10000 अफगानों द्वारा किए गए हमले से सारागढ़ी किले की रक्षा करते हुए अपने प्राणों की आहुति दे दी थी ।
——————————————————–
ਫ਼ਿਰੋਜ਼ਪੁਰ ਵਿੱਚ ਸਾਰਾਗੜ੍ਹੀ ਯਾਦਗਾਰ ਦਾ ਉਦਘਾਟਨ : ਸੰਸਦ ਮੈਂਬਰ ਵਿਕਰਮਜੀਤ ਸਿੰਘ ਸਾਹਨੀ
ਫ਼ਿਰੋਜ਼ਪੁਰ/SANGHOL-TIMES/BUREAU/12 SEP.,2024 – ਰਾਜ ਸਭਾ ਮੈਂਬਰ ਡਾ: ਵਿਕਰਮਜੀਤ ਸਿੰਘ ਸਾਹਨੀ ਨੇ ਫ਼ਿਰੋਜ਼ਪੁਰ ਵਿਖੇ ਸਾਰਾਗੜ੍ਹੀ ਯਾਦਗਾਰ ਦੇ ਉਦਘਾਟਨ ‘ਤੇ ਡੂੰਘੀ ਤਸੱਲੀ ਅਤੇ ਮਾਣ ਦਾ ਪ੍ਰਗਟਾਵਾ ਕੀਤਾ ਹੈ, ਜਿਸ ਦਾ ਉਦਘਾਟਨ ਕੈਬਨਿਟ ਮੰਤਰੀ ਡਾ: ਬਲਜੀਤ ਕੌਰ ਨੇ ਕੀਤਾ ਹੈ। ਵਰਨਣਯੋਗ ਹੈ ਕਿ ਡਾ: ਸਾਹਨੀ ਨੇ ਇਸ ਪ੍ਰਾਜੈਕਟ ਲਈ 50 ਲੱਖ ਰੁਪਏ ਦਾਨ ਕੀਤੇ ਸਨ |
ਡਾ: ਸਾਹਨੀ ਨੇ ਕਿਹਾ ਕਿ ਸਾਰਾਗੜ੍ਹੀ ਦੀ ਲੜਾਈ ਬਹਾਦਰੀ, ਜੋਸ਼ ਅਤੇ ਕੁਰਬਾਨੀ ਦਾ ਸਦੀਵੀ ਪ੍ਰਤੀਕ ਹੈ, ਜੋ ਦੇਸ਼ ਭਗਤੀ ਅਤੇ ਦਲੇਰੀ ਦੀ ਭਾਵਨਾ ਪੈਦਾ ਕਰਦੀ ਹੈ। ਉਹਨਾ ਸਰਕਾਰ ਤੋਂ ਮੰਗ ਕੀਤੀ ਕਿ ਸਕੂਲ ਦੀਆਂ ਪਾਠ ਪੁਸਤਕਾਂ ਵਿਚ ਸਾਰਾਗੜ੍ਹੀ ਦੀ ਲੜਾਈ ਬਾਰੇ ਇਕ ਅਧਿਆਏ ਸ਼ਾਮਿਲ ਕੀਤਾ ਜਾਵੇ ਤਾਂ ਜੋ ਵਿਦਿਆਰਥੀਆਂ ਨੂੰ ਇਸ ਅਨੋਖੀ ਅਤੇ ਮਿਸਾਲੀ ਲੜਾਈ ਬਾਰੇ ਸਿੱਖਿਆ ਦਿੱਤੀ ਜਾ ਸਕੇ |
ਡਾ: ਸਾਹਨੀ ਨੇ ਕਿਹਾ ਕਿ ਇਹ ਮਹੱਤਵਪੂਰਨ ਯਾਦਗਾਰ ਸਾਨੂੰ ਹਮੇਸ਼ਾ ਦਿਲੀ ਸਮਰਪਣ ਨਾਲ ਲੜਨ ਵਾਲੇ ਸਿੱਖ ਸੈਨਕਾਂ ਦੇ ਬਹਾਦਰੀ ਭਰੇ ਕਾਰਨਾਮਿਆਂ ਦੀ ਯਾਦ ਦਿਵਾਉਂਦੀ ਰਹੇਗੀ। ਸਾਡੇ ਇਤਿਹਾਸ ਦੇ ਇਸ ਮਹੱਤਵਪੂਰਨ ਅਧਿਆਏ ਨੂੰ ਆਉਣ ਵਾਲੀਆਂ ਪੀੜ੍ਹੀਆਂ ਲਈ ਸੰਭਾਲਣ ਵਾਲੇ ਇਸ ਪ੍ਰਾਜੈਕਟ ਦਾ ਹਿੱਸਾ ਬਣਨਾ ਗੌਰਵ ਵਾਲੀ ਗੱਲ ਹੈ।
ਡਾ: ਸਾਹਨੀ ਨੇ ਕਿਹਾ ਕਿ ਸਾਰਾਗੜ੍ਹੀ ਮੈਮੋਰੀਅਲ 36 ਸਿੱਖ ਰੈਜੀਮੈਂਟ ਦੇ 21 ਸਿੱਖ ਸੈਨਿਕਾਂ ਦੀ ਬਹਾਦਰੀ ਨੂੰ ਸਮਰਪਿਤ ਹੈ ਜਿਨ੍ਹਾਂ ਨੇ 12 ਸਤੰਬਰ 1897 ਨੂੰ ਵਜ਼ੀਰਸਤਾਨ (ਹੁਣ ਪਾਕਿਸਤਾਨ ਵਿਚ ਖੈਬਰ-ਪਖਤੂਨਖਵਾ) ਵਿਚ 10000 ਅਫਗਾਨਾਂ ਦੇ ਹਮਲੇ ਤੋਂ ਸਾਰਾਗੜ੍ਹੀ ਕਿਲ੍ਹੇ ਦੀ ਰੱਖਿਆ ਕੀਤੀ ਸੀ।
