ਜ਼ਿਲ੍ਹਾ ਪੁਲਿਸ ਵੱਲੋਂ ਜਲਵਾਯੂ ਟਾਵਰ ਸੋਸਾਇਟੀ, ਸੰਨੀ ਇੰਨਕਲੇਵ ਖਰੜ ਵਿਖੇ “ਕੋਰਡਨ ਐਂਡ ਸਰਚ ਓਪਰੇਸ਼ਨ”
16 ਸ਼ੱਕੀ ਵਿਅਕਤੀ “ਰਾਊਂਡਅੱਪ”, 13 ਟਰੈਫਿਕ ਚਲਾਨ, 03 ਵਹੀਕਲ ਜ਼ਬਤ
ਐਸ.ਏ.ਐਸ.ਨਗਰ/SANGHOL-TIMES//Jagmeet Singh/, 15 ਦਸੰਬਰ,2024: ਜ਼ਿਲ੍ਹਾ ਪੁਲਿਸ ਵੱਲੋਂ ਸੀਨੀਅਰ ਕਪਤਾਨ ਪੁਲਿਸ, ਐਸ.ਏ.ਐਸ.ਨਗਰ ਦੀਪਕ ਪਾਰੀਕ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸਮਾਜ ਵਿਰੋਧੀ ਅਨਸਰਾਂ ਖਿਲਾਫ਼ ਚਲਾਈ ਗਈ ਮੁਹਿੰਮ ਤਹਿਤ ਸਬ ਡਵੀਜ਼ਨ ਖਰੜ੍ਹ-1 ਦੇ ਇਲਾਕੇ ਵਿੱਚ ਐਤਵਾਰ ਨੂੰ ਜਲਵਾਯੂ ਟਾਵਰ ਸੋਸਾਇਟੀ, ਸੈਕਟਰ 125, ਸੰਨੀ ਇੰਨਕਲੇਵ ਖਰੜ ਵਿਖੇ “ਕੋਰਡਨ ਐਂਡ ਸਰਚ ਓਪਰੇਸ਼ਨ” (ਕਾਸੋ) ਚਲਾਇਆ ਗਿਆ, ਜਿਸ ਵਿੱਚ 03 ਐੱਸ ਪੀਜ਼ , 11 ਡੀ.ਐਸ.ਪੀਜ਼, 17 ਇੰਸਪੈਕਟਰ/ਐਸ.ਐਚ.ਓਜ਼ ਅਤੇ ਕਰੀਬ 100 ਪੁਲਿਸ ਮੁਲਾਜ਼ਮ ਸ਼ਾਮਲ ਹੋਏ। ਐੱਸ ਪੀ (ਜਾਂਚ) ਡਾ. ਜਯੋਤੀ ਯਾਦਵ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਘੇਰਾਬੰਦੀ ਅਤੇ ਤਲਾਸ਼ੀ ਮੁਹਿੰਮ ਦੌਰਾਨ ਜਲਵਾਯੂ ਟਾਵਰ ਸੋਸਾਇਟੀ ਦੇ ਸਾਰੇ ਗੇਟਾਂ ‘ਤੇ ਨਾਕੇ ਲਗਾ ਕੇ ਸ਼ੱਕੀ ਵਿਅਕਤੀਆਂ ਦੀ ਚੈਕਿੰਗ ਅਤੇ ਪੁੱਛਗਿੱਛ ਕੀਤੀ ਗਈ ਤੇ ਸੋਸਾਇਟੀ ਦੇ ਫਲੈਟਾਂ ਵਿੱਚ ਵੀ ਚੈਕਿੰਗ ਕੀਤੀ ਗਈ।ਇਸ ਤੋਂ ਇਲਾਵਾ ਸੋਸਾਇਟੀ ਦੀ ਪਾਰਕਿੰਗ ਵਿੱਚ ਖੜ੍ਹੇ ਵਾਹਨਾਂ ਨੂੰ ਵੀ ਚੈੱਕ ਕੀਤਾ ਗਿਆ।ਇਸ ਦੌਰਾਨ 16 ਸ਼ੱਕੀ ਵਿਅਕਤੀ “ਰਾਊਂਡਅੱਪ” ਕੀਤੇ ਗਏ, ਜਿਨ੍ਹਾਂ ਨੂੰ ਪੁਲਿਸ ਸਟੇਸ਼ਨ ਵਿਖੇ ਲਿਜਾ ਕੇ ਪੁੱਛਗਿੱਛ ਕੀਤੀ ਜਾ ਰਹੀ ਹੈ। ਇਸ ਦੌਰਾਨ 13 ਟਰੈਫਿਕ ਚਲਾਨ ਕੀਤੇ ਗਏ ਅਤੇ 03 ਵਹੀਕਲ ਜ਼ਬਤ ਕੀਤੇ ਗਏ ਹਨ। ਉਨ੍ਹਾਂ ਕਿਹਾ ਇਸ ਓਪਰੇਸ਼ਨ ਦਾ ਮੁੱਖ ਉਦੇਸ਼ ਮਾੜੇ ਅਨਸਰਾਂ/ਸ਼ੱਕੀ ਵਿਅਕਤੀਆਂ ਖਿਲਾਫ਼ ਕਾਰਵਾਈ ਕਰਨਾ ਅਤੇ ਆਮ ਲੋਕਾਂ ਵਿੱਚ ਸੁਰੱਖਿਆ ਭਾਵਨਾਵਾਂ ਨੂੰ ਯਕੀਨੀ ਬਣਾਏ ਰੱਖਣਾ ਹੈ।
O/o DPRO SAS Nagar
