श्री गुरु ग्रंथ साहिब विश्वविद्यालय ने “लैंगिक समानता: मिथक या वास्तविकता” विषय पर अंतरविभागीय वाद-विवाद प्रतियोगिता का आयोजन किया।
जतिंदर-पाल-सिंह/श्री-फतेहगढ़-साहिब/संघोल-टाइम्स/16मार्च,2026-
फतेहगढ़ साहिब स्थित श्री गुरु ग्रंथ साहिब विश्व विश्वविद्यालय के समाजशास्त्र विभाग ने इतिहास विभाग के सहयोग से “लैंगिक समानता: मिथक या वास्तविकता” विषय पर अंतरविभागीय वाद-विवाद प्रतियोगिता का सफल आयोजन किया। कार्यक्रम का मुख्य उद्देश्य छात्रों को लैंगिक समानता पर चल रही समकालीन बहस के बारे में जागरूक करना और आलोचनात्मक चिंतन को प्रोत्साहित करना था। यह कार्यक्रम समाजशास्त्र विभाग की विभागाध्यक्ष डॉ. नव शगुन दीप कौर और इतिहास विभाग की प्रभारी डॉ. जसप्रीत कौर के मार्गदर्शन में आयोजित किया गया। अपने संबोधन में उन्होंने उल्लेख किया कि लैंगिक समानता की दिशा में काफी प्रगति हुई है, फिर भी कई सामाजिक, सांस्कृतिक और आर्थिक बाधाएं मौजूद हैं। उन्होंने छात्रों को अकादमिक संवाद और चर्चा के माध्यम से आदर्शों और वास्तविकता के बीच की खाई को पाटने के लिए प्रोत्साहित किया। समाजशास्त्र और इतिहास के स्नातकोत्तर छात्रों ने इस वाद-विवाद प्रतियोगिता में उत्साहपूर्वक भाग लिया। प्रतिभागियों ने विषय के पक्ष और विपक्ष में तर्कसंगत और शोध-आधारित दलीलें प्रस्तुत कीं। चर्चा के दौरान, लैंगिक असमानता के कई पहलुओं पर विचार किया गया, जैसे पितृसत्ता, शिक्षा तक पहुंच, रोजगार के अवसर, राजनीतिक भागीदारी और सामाजिक चिंतन। कार्यक्रम का संचालन बीबी इश्मती सियाल ने बखूबी किया, जिन्होंने पूरे कार्यक्रम के दौरान मंच की कार्यवाही को सुचारू रूप से संचालित किया और कार्यक्रम में उत्साह बनाए रखा। इस अवसर पर विश्वविद्यालय के कुलपति प्रो. (डॉ.) परित पाल सिंह और डीन अकादमिक अफेयर्स प्रो. (डॉ.) सुखविंदर सिंह बिलिंग ने आयोजन विभागों के प्रयासों की सराहना की और छात्रों को ऐसे शैक्षणिक कार्यक्रमों में सक्रिय रूप से भाग लेने के लिए प्रोत्साहित किया, जो आलोचनात्मक सोच, जागरूकता और सामाजिक मुद्दों पर गंभीर चर्चा को बढ़ावा देते हैं। इस अवसर पर दोनों विभागों के शिक्षक एस. लवप्रीत सिंह, एस. परमदीप सिंह, बीबी एकरूप कौर, एस. जसवंत सिंह, एस. गुरविंदर सिंह, डॉ. अमनदीप कौर और बीबी प्रीनीत कौर भी उपस्थित थे। उनकी उपस्थिति ने छात्रों को प्रोत्साहित और प्रेरित किया।
कार्यक्रम एक सकारात्मक और प्रेरणादायक वातावरण में आयोजित किया गया, जो लैंगिक संवेदनशीलता, अकादमिक उत्कृष्टता और छात्रों के बीच सार्थक बौद्धिक संवाद को बढ़ावा देने के प्रति संस्थान की प्रतिबद्धता को दर्शाता है।
फोटो कैप्शन: कार्यक्रम की एक झलक।
—–00—-
ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਵੱਲੋਂ “ਲਿੰਗ ਸਮਾਨਤਾ: ਮਿਥਕ ਜਾਂ ਹਕੀਕਤ” ਵਿਸ਼ੇ ’ਤੇ ਅੰਤਰ-ਵਿਭਾਗੀ ਵਾਦ-ਵਿਵਾਦ ਮੁਕਾਬਲਾ ਆਯੋਜਿਤ
Sri-Fatehgarh-Sahib/SANGHOL-TIMES/JATINDER-PAL-SINGH/16MARCH,2026-
ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ, ਫਤਿਹਗੜ੍ਹ ਸਾਹਿਬ, ਦੇ ਸਮਾਜ ਸ਼ਾਸਤਰ ਵਿਭਾਗ ਵੱਲੋਂ ਇਤਿਹਾਸ ਵਿਭਾਗ ਦੇ ਸਹਿਯੋਗ ਨਾਲ “ਲਿੰਗ ਸਮਾਨਤਾ: ਮਿਥਕ ਜਾਂ ਹਕੀਕਤ” ਵਿਸ਼ੇ ’ਤੇ ਇਕ ਅੰਤਰ-ਵਿਭਾਗੀ ਵਾਦ- ਵਿਵਾਦ ਮੁਕਾਬਲਾ ਸਫਲਤਾ ਨਾਲ ਆਯੋਜਿਤ ਕੀਤਾ ਗਿਆ। ਇਸ ਕਾਰਜਕ੍ਰਮ ਦਾ ਮੁੱਖ ਉਦੇਸ਼ ਵਿਦਿਆਰਥੀਆਂ ਵਿੱਚ ਲਿੰਗ ਸਮਾਨਤਾ ਸੰਬੰਧੀ ਚੱਲ ਰਹੀ ਸਮਕਾਲੀ ਚਰਚਾ ਬਾਰੇ ਜਾਗਰੂਕਤਾ ਪੈਦਾ ਕਰਨਾ ਅਤੇ ਆਲੋਚਨਾਤਮਕ ਸੋਚ ਨੂੰ ਉਤਸ਼ਾਹਿਤ ਕਰਨਾ ਸੀ।
ਇਹ ਪ੍ਰੋਗਰਾਮ ਡਾ. ਨਵ ਸ਼ਗਨ ਦੀਪ ਕੌਰ, ਮੁਖੀ, ਸਮਾਜ ਸ਼ਾਸਤਰ ਵਿਭਾਗ ਅਤੇ ਡਾ. ਜਸਪ੍ਰੀਤ ਕੌਰ, ਇੰਚਾਰਜ, ਇਤਿਹਾਸ ਵਿਭਾਗ ਦੀ ਨਿਗਰਾਨੀ
ਹੇਠ ਆਯੋਜਿਤ ਕੀਤਾ ਗਿਆ। ਆਪਣੇ ਸੰਬੋਧਨ ਵਿੱਚ ਉਨ੍ਹਾਂ ਨੇ ਜ਼ਿਕਰ ਕੀਤਾ ਕਿ ਭਾਵੇਂ ਲਿੰਗ ਸਮਾਨਤਾ ਵੱਲ ਕਾਫ਼ੀ ਤਰੱਕੀ ਹੋਈ ਹੈ, ਪਰ ਅਜੇ ਵੀ ਕਈ ਸਮਾਜਕ, ਸੱਭਿਆਚਾਰਕ ਅਤੇ ਆਰਥਿਕ ਰੁਕਾਵਟਾਂ ਮੌਜੂਦ ਹਨ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਅਕਾਦਮਿਕ ਸੰਵਾਦ ਅਤੇ ਵਿਚਾਰ-ਵਟਾਂਦਰੇ ਰਾਹੀਂ ਆਦਰਸ਼ਾਂ ਅਤੇ ਹਕੀਕਤਾਂ ਵਿਚਕਾਰ ਮੌਜੂਦ ਖਾਈ ਨੂੰ ਘਟਾਉਣ ਲਈ ਪ੍ਰੇਰਿਤ ਕੀਤਾ।
ਇਸ ਵਾਦ- ਵਿਵਾਦ ਮੁਕਾਬਲੇ ਵਿੱਚ ਐਮ.ਏ. ਸਮਾਜ ਸ਼ਾਸਤਰ ਅਤੇ ਐਮ.ਏ. ਇਤਿਹਾਸ ਦੇ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਭਾਗ ਲਿਆ। ਭਾਗੀਦਾਰਾਂ ਨੇ ਵਿਸ਼ੇ ਦੇ ਹੱਕ ਅਤੇ ਵਿਰੋਧ ਵਿੱਚ ਸੁਚੱਜੇ ਅਤੇ ਖੋਜ-ਅਧਾਰਿਤ ਤਰਕ ਪੇਸ਼ ਕੀਤੇ। ਚਰਚਾ ਦੌਰਾਨ ਲਿੰਗ ਅਸਮਾਨਤਾ ਦੇ ਕਈ ਪੱਖਾਂ ’ਤੇ ਵਿਚਾਰ ਕੀਤਾ ਗਿਆ, ਜਿਵੇਂ ਕਿ ਪੁਰਸ਼ ਪ੍ਰਧਾਨਤਾ, ਸਿੱਖਿਆ ਤੱਕ ਪਹੁੰਚ, ਰੋਜ਼ਗਾਰ ਦੇ ਮੌਕੇ, ਰਾਜਨੀਤਿਕ ਭਾਗੀਦਾਰੀ ਅਤੇ ਸਮਾਜਕ ਸੋਚ-ਵਿਚਾਰ।
ਕਾਰਜਕ੍ਰਮ ਦੀ ਮੰਚ ਸਾਂਭ ਬੀਬੀ ਇਸ਼ਮਤੀ ਸਿਆਲ ਵੱਲੋਂ ਬਹੁਤ ਸੁਚੱਜੇ ਢੰਗ ਨਾਲ ਕੀਤੀ ਗਈ, ਜਿਨ੍ਹਾਂ ਨੇ ਪੂਰੇ ਪ੍ਰੋਗਰਾਮ ਦੌਰਾਨ ਮੰਚ ਦੀ ਕਾਰਵਾਈ ਨੂੰ ਸੁਚਾਰੂ ਤਰੀਕੇ ਨਾਲ ਚਲਾਇਆ ਅਤੇ ਸਮਾਗਮ ਵਿੱਚ ਉਤਸ਼ਾਹ ਬਣਾਈ ਰੱਖਿਆ।
ਇਸ ਮੌਕੇ ’ਤੇ ਯੂਨੀਵਰਸਿਟੀ ਦੇ ਵਾਈਸ-ਚਾਂਸਲਰ ਪ੍ਰੋ. (ਡਾ.) ਪਰਿਤ ਪਾਲ ਸਿੰਘ ਅਤੇ ਡੀਨ ਅਕਾਦਮਿਕ ਮਾਮਲੇ ਪ੍ਰੋ. (ਡਾ.) ਸੁਖਵਿੰਦਰ ਸਿੰਘ ਬਿਲਿੰਗ ਨੇ ਆਯੋਜਕ ਵਿਭਾਗਾਂ ਦੇ ਉਪਰਾਲਿਆਂ ਦੀ ਪ੍ਰਸ਼ੰਸਾ ਕੀਤੀ ਅਤੇ ਵਿਦਿਆਰਥੀਆਂ ਨੂੰ ਇਸ ਤਰ੍ਹਾਂ ਦੀਆਂ ਅਕਾਦਮਿਕ ਗਤੀਵਿਧੀਆਂ ਵਿੱਚ ਵੱਧ-ਚੜ੍ਹ ਕੇ ਭਾਗ ਲੈਣ ਲਈ ਪ੍ਰੇਰਿਤ ਕੀਤਾ, ਜੋ ਆਲੋਚਨਾਤਮਕ ਸੋਚ, ਜਾਗਰੂਕਤਾ ਅਤੇ ਸਮਾਜਕ ਮਸਲਿਆਂ ’ਤੇ ਗੰਭੀਰ ਚਰਚਾ ਨੂੰ ਉਤਸ਼ਾਹਿਤ ਕਰਦੀਆਂ ਹਨ।
ਇਸ ਮੌਕੇ ’ਤੇ ਦੋਵੇਂ ਵਿਭਾਗਾਂ ਦੇ ਅਧਿਆਪਕਾਂ ਵਿੱਚੋਂ ਸ. ਲਵਪ੍ਰੀਤ ਸਿੰਘ, ਸ. ਪਰਮਦੀਪ ਸਿੰਘ,ਬੀਬੀ ਏਕਰੂਪ ਕੌਰ, ਸ. ਜਸਵੰਤ ਸਿੰਘ, ਸ. ਗੁਰਵਿੰਦਰ ਸਿੰਘ, ਡਾ. ਅਮਨਦੀਪ ਕੌਰ ਅਤੇ ਬੀਬੀ ਪਰਨੀਤ ਕੌਰ ਵੀ ਹਾਜ਼ਰ ਸਨ। ਉਨ੍ਹਾਂ ਦੀ ਹਾਜ਼ਰੀ ਨੇ ਵਿਦਿਆਰਥੀਆਂ ਦਾ ਹੌਸਲਾ ਵਧਾਇਆ ਅਤੇ ਉਨ੍ਹਾਂ ਨੂੰ ਪ੍ਰੇਰਿਤ ਕੀਤਾ।
ਇਹ ਕਾਰਜਕ੍ਰਮ ਇੱਕ ਸਕਾਰਾਤਮਕ ਅਤੇ ਪ੍ਰੇਰਣਾਦਾਇਕ ਮਾਹੌਲ ਵਿੱਚ ਸੰਪੰਨ ਹੋਇਆ, ਜਿਸ ਨੇ ਸੰਸਥਾ ਦੀ ਲਿੰਗ ਸੰਵੇਦਨਸ਼ੀਲਤਾ, ਅਕਾਦਮਿਕ ਉਤਕ੍ਰਿਸ਼ਟਤਾ ਅਤੇ ਵਿਦਿਆਰਥੀਆਂ ਵਿੱਚ ਅਰਥਪੂਰਨ ਬੌਧਿਕ ਸੰਵਾਦ ਨੂੰ ਉਤਸ਼ਾਹਿਤ ਕਰਨ ਲਈ ਵਚਨਬੱਧਤਾ ਨੂੰ ਦਰਸਾਇਆ।
—–OO—–
FGS-Guru Granth Sahib University:
Sri Guru Granth Sahib World University Organises Inter-Departmental Debate Competition on “Gender Equality: Myth vs Reality”
Sri-Fatehgarh-Sahib/SANGHOL-TIMES/JATINDER-PAL-SINGH/16MARCH,2026-
The Department of Sociology, in collaboration with the Department of History, successfully organized an Inter-Departmental Debate Competition on the theme “Gender Equality: Myth vs Reality.” The event aimed to encourage critical thinking and create awareness among students regarding the continuing discourse on gender equality in contemporary society.
The programme was conducted under the guidance by Dr. Nav Shagan Deep Kaur, Head, Department of Sociology, and Dr. Jaspreet Kaur, Incharge, Department of History. In their address, they highlighted that although significant progress has been made toward achieving gender equality, several social, cultural, and economic barriers still persist. They encouraged students to engage in meaningful academic dialogue and critical reflection to bridge the gap between ideals and realities.
Students from M.A. Sociology and M.A. History actively participated in the debate competition. The participants confidently presented well-researched arguments both in favour of and against the motion. The debate explored various dimensions of gender inequality, including patriarchy, access to education, employment opportunities, political participation, and prevailing societal attitudes.
The event was moderated by Ms. Ismati Sayal, who efficiently managed the stage proceedings and maintained the flow and enthusiasm of the programme throughout the event.
Prof. (Dr.) Prit Pal Singh, Vice-Chancellor, and Prof. (Dr.) Sukhwinder Singh Billing, Dean Academic Affairs, appreciated the efforts of the organizing departments and encouraged students to actively participate in such academic activities that promote critical thinking, awareness, and meaningful dialogue on important social issues.
Faculty members from both departments, including S. Lovepreet Singh, S. Paramdeep Singh, Ms. Ekroop Kaur, S. Jaswant Singh, S. Gurwinder Singh, Dr. Amandeep Kaur, and Ms. Parneet Kaur, were also present on the occasion. Their presence encouraged and motivated the participating students.
The event concluded on a positive and inspiring note, reflecting the institution’s commitment to fostering gender sensitivity, academic excellence, and meaningful intellectual engagement among students.
Photo caption: A Glimpse of the event.
