ਰਾਤ ਦੇ ਸਮੇਂ ਧੁੰਦ ‘ਚ ਸਫਰ ਕਰਨੋਂ ਕੀਤਾ ਜਾਵੇਗਾ ਗੁਰੇਜ਼ : ਏਡੀਜੀਪੀ ਪੰਜਾਬ ਐਮਐਫ ਫਾਰੂਕੀ
Punjab/FGS/SANGHOL-TIMES/08 ਜਨਵਰੀ2025(ਮਲਕੀਤ ਸਿੰਘ ਭਾਮੀਆਂ) :- ਸਰਦੀ ਦੇ ਮੌਸਮ ‘ਚ ਧੁੰਦ ਕਾਰਨ ਹੋਣ ਵਾਲੇ ਹਾਦਸਿਆਂ ‘ਚ ਅਜਾਈਂ ਜਾਣ ਵਾਲੀਆਂ ਕੀਮਤੀ ਜਾਨਾਂ ਨੂੰ ਬਚਾਉਣ ਲਈ ਏਡੀਜੀਪੀ ਪੀਏਪੀ ਐਮਐਫ ਫਾਰੂਕੀ ਨੇ ਸੂਬੇ ਦੇ ਲੋਕਾਂ ਨੂੰ ਰਾਤ ਦੇ ਸਫਰ ਕਰਨ ਤੋਂ ਗੁਰੇਜ਼ ਕਰਨ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਧੁੰਦ ਕਿਸੇ ਵੇਲੇ ਵੀ ਖਤਰਨਾਕ ਸਾਬਤ ਹੋ ਸਕਦੀ ਹੈ। ਰਾਤ ਵੇਲੇ ਧੁੰਦ ਦਾ ਪ੍ਰਭਾਵ ਵੱਧਣ ਕਾਰਨ ਦਿੱਸਣ ਹੱਦ ਦੇਖਣ ਵਾਲੀ ਨਜ਼ਰ ਘੱਟ ਜਾਣ ਕਰਕੇ ਹਾਦਸਿਆਂ ਦਾ ਖਤਰਾ ਹੈ ਉਹ ਬਹੁਤ ਜਿਆਦਾ ਵੱਧ ਜਾਂਦਾ ਹੈ। ਉਨ੍ਹਾਂ ਕਿਹਾ ਕਿ ਜੇ ਬਹੁਤ ਜਰੂਰੀ ਹੋਵੇ ਤਾਂ ਹੀ ਰਾਤ ਸਮੇਂ ਸਫਰ ਕੀਤਾ ਜਾਵੇ। ਰਾਤ ਦੇ ਸਮੇਂ ਵਾਹਨ ਚਲਾਉਂਦਿਆਂ ਪੂਰੀ ਸਾਵਧਾਨੀ ਵਰਤਣ ‘ਤੇ ਜੋਰ ਦਿੰਦਿਆਂ ਏਡੀਜੀਪੀ ਫਾਰੂਕੀ ਨੇ ਕਿਹਾ ਕਿ ਗੱਡੀਆਂ ਦੇ ਹਾਰਨ ਦੀ ਯੋਗ ਵਰਤੋਂ ਕੀਤੀ ਜਾਵੇ ‘ਤੇ ਸੜਕ ‘ਤੇ ਵਾਹਨ ਖਰਾਬ ਹੋਣ ਦੀ ਸੂਰਤ ‘ਚ ਸੜਕ ਸੁਰੱਖਿਆ ਫੋਰਸ ਦੀ ਮਦਦ ਲਈ ਜਾਵੇ ਤਾਂ ਜੋ ਖਰਾਬ ਵਾਹਨ ਦੀ ਬੈਰੀਕੇਟਿੰਗ ਆਦਿ ਕੀਤੀ ਜਾ ਸਕੇ, ਕਿਉਂਕਿ ਧੁੰਦ ਦੌਰਾਨ ਸੜਕ ‘ਤੇ ਖਰਾਬ ਹਾਲਤ ‘ਚ ਖੜ੍ਹੇ ਵਾਹਨਾਂ ਕਾਰਨ ਹਾਦਸਿਆਂ ਦਾ ਡਰ ਬਣਿਆ ਰਹਿੰਦਾ ਹੈ। ਬੱਸ ‘ਤੇ ਹੋਰ ਕਮਰਸ਼ੀਅਲ ਵਾਹਨ ਚਾਲਕਾਂ ਨੂੰ ਪੂਰੀ ਸਾਵਧਾਨੀ ਨਾਲ ਵਾਹਨ ਚਲਾਉਣ ਦੀ ਅਪੀਲ ਕਰਦਿਆਂ ਐਮਐਫ ਫਾਰੂਕੀ ਨੇ ਕਿਹਾ ਰਾਤ ਸਮੇਂ ਵਾਹਨਾਂ ਦੀ ਰਫਤਾਰ ਹੋਲੀ ਰੱਖਣ ਦੇ ਨਾਲ – ਨਾਲ ਲਾਈਟਾਂ ਦੀ ਸੁਚੱਜੀ ਵਰਤੋਂ ਕੀਤੀ ਜਾਵੇ ਤਾਂ ਜੋ ਅੱਗੇ ਪਿੱਛੇ ਆਉਣ ਵਾਲੀਆਂ ਗੱਡੀਆਂ ਨੂੰ ਸੜਕ ‘ਤੇ ਚੱਲਦੇ ਵਾਹਨ ਦਾ ਪਤਾ ਲੱਗ ਸਕੇ। ਏਡੀਜੀਪੀ ਫਾਰੂਕੀ ਨੇ ਕਿਹਾ ਕਿ ਥੌੜੀ ਜਿਹੀ ਸਾਵਧਾਨੀ ਨਾਲ ਹਾਦਸਿਆਂ ਤੋਂ ਬਚਾਅ ਹੋ ਸਕਦਾ ਹੈ ‘ਤੇ ਕਈ ਕੀਮਤੀ ਜਾਨਾਂ ਬਚਾਈਆਂ ਜਾ ਸਕਦੀਆਂ ਹਨ। ਉਨ੍ਹਾਂ ਲੋਕਾਂ ਨੂੰ ਅਪਣੀ, ਅਪਣੇ ਪਰਿਵਾਰ ‘ਤੇ ਹੋਰਨਾਂ ਦੀ ਸੁਰੱਖਿਆ ਲਈ ਪੂਰੀ ਸਾਵਧਾਨੀ ਨਾਲ ਡਰਾਈਵਿੰਗ ਕਰਨ ਦੀ ਅਪੀਲ ਕੀਤੀ ਹੈ।
