
ਜੀ -7 ਸਿਖਰ ਸੰਮੇਲਨ ਲਈ ਕੈਨੇਡਾ ਜਾਣਗੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ
ਨਵੀਂ-ਦਿੱਲੀ/SANGHOL-TIMES/06ਜੂਨ,2025(ਮਲਕੀਤ ਸਿੰਘ ਭਾਮੀਆਂ) :- ਪਿੱਛਲੇ ਕੁੱਝ ਸਮੇਂ ਤੋਂ ਭਾਰਤ ‘ਤੇ ਕੈਨੇਡਾ ਵਿੱਚ ਬਣੀ ਕੁੜੱਤਣ ਖਤਮ ਕਰਕੇ ਰਿਸ਼ਤਿਆਂ ਦੀ ਸੁਰਜੀਤੀ ਦਾ ਸੰਕੇਤ ਦਿੰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਪਣੇ ਕੈਨੇਡਿਆਈ ਹਮਰੁਤਬਾ ਮਾਰਕ ਕਾਰਨੀ ਦੇ ਸੱਦੇ ਤੇ ਕੈਨੇਡਾ ਜਾਣਗੇ। ਮੋਦੀ ਕੈਨੇਡਾ ਦੀ ਮੇਜ਼ਬਾਨੀ ਵਿੱਚ 15 ਤੋਂ 17 ਜੂਨ ਨੂੰ ਹੋਣ ਵਾਲੇ ਜੀ -7 ਸਿਖਰ ਸੰਮੇਲਨ ਵਿੱਚ ਸ਼ਾਮਿਲ ਹੋਣਗੇ। ਸ਼੍ਰੀ ਨਰਿੰਦਰ ਮੋਦੀ ਨੇ ਸ਼ੋਸ਼ਲ ਮੀਡੀਆ ਪਲੇਟਫਾਰਮ ਐਕਸ ‘ਤੇ ਅਪਣੀ ਇਸ ਆਗਾਮੀ ਫੇਰੀ ਬਾਰੇ ਪੋਸਟ ਕੀਤਾ, ਜਿਸ ਨਾਲ ਉਨ੍ਹਾਂ ਅਟਕਲਾਂ ਦਾ ਭੋਗ ਪੈ ਗਿਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ 2019 ਤੋ ਬਾਅਦ ਪਹਿਲੀ ਵਾਰ ਜੀ -7 ਸਿਖਰ ਸੰਮੇਲਨ ਵਾਰਤਾ ਵਿੱਚ ਸ਼ਾਮਿਲ ਨਹੀਂ ਹੋਣਗੇ। ਭਾਰਤ ਜੀ -7 ਦਾ ਮੈਂਬਰ ਨਹੀਂ ਹੈ, ਪਰ ਵੱਡੇ ਅਰਥਚਾਰਿਆ ਵਿੱਚੋਂ ਇੱਕ ਵਜੋਂ ਮੱਧ ਦਿੱਤਾ ਗਿਆ ਹੈ। ਸ਼੍ਰੀ ਨਰਿੰਦਰ ਮੋਦੀ ਨੇ ਅਪਣੇ ਕੈਨੇਡਿਆਈ ਹਮਰੁਤਬਾ ਮਾਰਕ ਨਾਲ ਫੋਨ ‘ਤੇ ਹੋਈ ਗੱਲਬਾਤ ਦਾ ਜਿਕਰ ਕਰਦੇ ਹੋਏ ਕਿਹਾ,”ਕਾਰਨੀ ਨੂੰ ਉਨ੍ਹਾਂ ਦੀ ਹਾਲੀਆ ਚੋਣ ਜਿੱਤ ‘ਤੇ ਵਧਾਈ ਦਿੱਤੀ ਅਤੇ ਇਸ ਮਹੀਨੇ ਦੇ ਅੰਤ ਵਿੱਚ ਹੋਣ ਵਾਲੇ ਜੀ -7 ਸੰਮੇਲਨ ਲਈ ਸੱਦਾ ਦੇਣ ਵਾਸਤੇ ਉਨ੍ਹਾਂ ਦਾ ਧੰਨਵਾਦ ਕੀਤਾ।” ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਸਟਿਸ ਟਰੂਡੋ ਦੇ ਦੌਰੇ ਤੋਂ ਹਟ ਕੇ, ਜਦੋਂ ਭਾਰਤ ‘ਤੇ ਕੈਨੇਡਾ ਨੇ ਇੱਕ ਦੂਜੇ ‘ਤੇ ਗੰਭੀਰ ਦੋਸ਼ ਲਗਾਏ ਸਨ, ਸ਼੍ਰੀ ਮੋਦੀ ਨੇ ਅਪਣੀ ਪੋਸਟ ਵਿੱਚ ਕਿਹਾ,”ਲੋਕਾਂ ਦਰਮਿਆਨ ਡੂੰਘੇ ਰਿਸ਼ਤਿਆਂ ਵਿੱਚ ਬੱਲੀਆਂ ਦੋ ਜੀਵੰਤ ਜਮਹੂਰੀਅਤ ਰੂਪ ਵਿੱਚ ਭਾਰਤ ‘ਤੇ ਕੈਨੇਡਾ ਪਰਸਪਰ ਸਨਮਾਨ ‘ਤੇ ਸਾਂਝੇ ਹਿੱਤਾਂ ਦੇ ਮਾਰਗਦਰਸ਼ਨ ਲਈ ਨਵੇਂ ਜੋਸ਼ ਮਿਲ ਕੇ ਕੰਮ ਕਰਨਗੇ। ਸਿਖਰ ਸੰਮੇਲਨ ( ਜੀ -7 ) ਵਿੱਚ ਸਾਡੀ ਮੁਲਾਕਾਤ ਬੇਸਬਰੀ ਨਾਲ ਉਡੀਕ ਹੈ।” ਕਾਰਨੀ ਨੇ ਇਸ ਸਾਲ ਮਾਰਚ ਵਿੱਚ ਪ੍ਰਧਾਨ ਮੰਤਰੀ ਵਜੋਂ ਜਿੰਮੇਵਾਰੀ ਸੰਭਾਲੀ ਸੀ। ਜੀ – 7 ਵਿਸ਼ਵ ਦੀਆਂ ਸੱਭ ਤੋਂ ਵੱਧ ਉਦਯੋਗਿਕ ਅਰਥਚਾਰਿਆ – ਅਮਰੀਕਾ, ਯੂਕੇ, ਫਰਾਂਸ, ਜਰਮਨੀ, ਇਟਲੀ, ਜਪਾਨ ਅਤੇ ਕੈਨੇਡਾ ਦਾ ਇਕ ਗੈਰ ਰਸਮੀ ਸਮੂਹ ਹੈ। ਇਸ ਵਿੱਚ ਯੂਰਪੀਅਨ ( ਈਯੂ ) ਅੰਤਰਰਾਸ਼ਟਰੀ ਮੁਦਰਾ ਫੰਡ ( ਆਈਐਮਐਫ ), ਵਿਸ਼ਵ ਬੈਂਕ ਅਤੇ ਸੰਯੁਕਤ ਰਾਸ਼ਟਰ ਨੂੰ ਵੀ ਸੱਦਾ ਦਿੱਤਾ ਗਿਆ ਹੈ। ਜੀ -7 ਸੰਮੇਲਨ ਕੈਨੇਡਾ ਵਿੱਚ ਹੋ ਰਿਹਾ ਹੈ। ਕੈਨੇਡਾ ਵਿੱਚ ਜੂਨ 2023 ‘ਚ ਖਾਲਿਸਤਾਨੀ ਆਗੂ ਹਰਦੀਪ ਸਿੰਘ ਨਿੱਝਰ ਦੀ ਹੱਤਿਆ ਤੋਂ ਬਾਅਦ ਭਾਰਤ ਕੈਨੇਡਾ ਰਿਸ਼ਤਿਆਂ ਵਿੱਚ ਕੁੜੱਤਣ ਵਧੀ ਹੈ। ਇਸ ਮਾਮਲੇ ਨੇ ਉਦੋਂ ਜੋਰ ਫੜਿਆ ਜਦੋਂ ਤਤਕਾਲੀਨ ਪ੍ਰਧਾਨ ਮੰਤਰੀ ਜਸਟਿਸ ਟਰੂਡੋ ਨੇ ਹੱਤਿਆ ਵਿੱਚ ਭਾਰਤ ਸਰਕਾਰ ਦੇ ਏਜੰਟਾਂ ਦਾ ਹੱਥ ਹੋਣ ਦਾ ਦਾਅਵਾ ਕੀਤਾ। ਭਾਰਤ ਨੇ ਟਰੂਡੋ ਦੇ ਦੋਸ਼ਾਂ ਨੂੰ ਬੇਬੁਨਿਆਦ ਦੱਸਦੇ ਹੋਏ ਸਖਤੀ ਨਾਲ ਖਾਰਜ ਕਰ ਦਿੱਤਾ ਸੀ।
—-00—-
प्रधानमंत्री नरेंद्र मोदी जी-7 शिखर सम्मेलन के लिए कनाडा जाएंगे
नई-दिल्ली/संघोल-टाइम्स/06 जून,2025(मलकीत सिंह भामिया,translated-by-Jatinder Pal Singh):- पिछले कुछ समय से भारत को लेकर कनाडा में पनप रही कड़वाहट को खत्म कर संबंधों को फिर से जीवंत करने के संकेत के तौर पर प्रधानमंत्री नरेंद्र मोदी अपने कनाडाई समकक्ष मार्क कार्नी के निमंत्रण पर कनाडा जाएंगे। मोदी 15 से 17 जून तक कनाडा की मेजबानी में होने वाले जी-7 शिखर सम्मेलन में शामिल होंगे। श्री नरेंद्र मोदी ने सोशल मीडिया प्लेटफॉर्म एक्स पर अपनी आगामी यात्रा के बारे में पोस्ट किया, जिससे यह अटकलें तेज हो गईं कि प्रधानमंत्री नरेंद्र मोदी 2019 के बाद पहली बार जी-7 शिखर सम्मेलन की वार्ता में शामिल नहीं होंगे। भारत जी-7 का सदस्य नहीं है, लेकिन प्रमुख अर्थव्यवस्थाओं में से एक होने के नाते उसे बीच का रास्ता दिया गया है। अपने कनाडाई समकक्ष मार्क के साथ अपनी फोन पर हुई बातचीत का जिक्र करते हुए श्री नरेन्द्र मोदी ने कहा, “कार्नी को उनकी हालिया चुनावी जीत पर बधाई दी और इस महीने के अंत में होने वाले जी-7 शिखर सम्मेलन में आमंत्रित करने के लिए उन्हें धन्यवाद दिया।” प्रधानमंत्री नरेन्द्र मोदी ने न्यायमूर्ति ट्रूडो की यात्रा से पीछे हटते हुए, जब भारत और कनाडा ने एक-दूसरे पर गंभीर आरोप लगाए थे, श्री मोदी ने अपने पोस्ट में कहा, “भारत और कनाडा, दो जीवंत लोकतंत्र, जो लोगों के बीच गहरे संबंधों में निहित हैं, आपसी सम्मान के आधार पर हमारे साझा हितों का मार्गदर्शन करने के लिए नए जोश के साथ मिलकर काम करेंगे। हम शिखर सम्मेलन (जी-7) में मिलने के लिए उत्सुक हैं।” कार्नी ने इस साल मार्च में प्रधानमंत्री के रूप में पदभार संभाला था। जी-7 दुनिया की सबसे अधिक औद्योगिक अर्थव्यवस्था वाले देशों – अमेरिका, ब्रिटेन, फ्रांस, जर्मनी, इटली, जापान और कनाडा का एक अनौपचारिक समूह है। इसमें यूरोपीय संघ (ईयू), अंतरराष्ट्रीय मुद्रा कोष (आईएमएफ), विश्व बैंक और संयुक्त राष्ट्र को भी आमंत्रित किया जाता है। जी-7 शिखर सम्मेलन कनाडा में हो रहा है। जून 2023 में कनाडा में खालिस्तानी नेता हरदीप सिंह निज्जर की हत्या के बाद से भारत-कनाडा के रिश्ते तनावपूर्ण हैं। इस मामले ने तब तूल पकड़ा जब तत्कालीन प्रधानमंत्री जस्टिस ट्रूडो ने दावा किया कि इस हत्या में भारत सरकार के एजेंट शामिल थे। भारत ने ट्रूडो के आरोपों को बेबुनियाद बताते हुए उन्हें सिरे से खारिज कर दिया था।
—-00—-
Prime Minister Narendra Modi to visit the G-7 Summit Canada
New-Delhi/Sanghol-Times/06June,2025 (Malkeet-Singh-Bhamia,translated-by-Jatinder-Pal-Singh):- As an indication of the bitterness that has been flouring in Canada over the last few times, Prime Minister Narendra Modi will go to Canada on his invitation of Canadian counterpart Mark Carni. Modi will attend the G-7 Summit hosting Canada from June 15 to 17. Shri Narendra Modi posted about his upcoming visit on Social Media Platform X, which made it sharp that Prime Minister Narendra Modi will not join the G-7 Summit for the first time after 2019. India is not a member of the G-7, but being one of the major economies has been given the middle way. Referring to the conversation with his Canadian counterpart Mark on his phone, Shri Narendra Modi said, congratulated Carni on his recent election win and thanked him for inviting him to the G-7 summit that may take place later this month. Prime Minister Narendra Modi retreated from a visit to Justice Trudo when India and Canada had serious allegations on each other, Shri Modi said in their post, “India and Canada, two vibrant democracy, which are in deep ties between people, will work together with a new vigor to guide our shared interests based on mutual respect. We’re looking forward to meeting at the Summit (G-7). ” Carnie took over as Prime Minister in March this year. The G-7 is an informal group of the world’s most industrial economy countries – the US, UK, France, Germany, Italy, Japan and Canada. It also invites the European Union (EU), the International Monetary Fund (IMF), the World Bank and the United Nations. The G-7 Summit is happening in Canada. India-Canada relations have been stressful since the Khalistani leader Hardeep Singh Nizzer’s assassination in June 2023 in Canada. The case caught it difficult when the then Prime Minister Justice Trudo claimed that the agents of the Indian government were involved in this murder. India had rejected Trudo’s allegations as unbasic, he was dismissed.