
ਲੁਧਿਆਣਾ ਦਾ ਬਾਬਾ ਸ਼ੰਕਰਾਨੰਦ ਫਰਾਰ, ਅਸ਼ਲੀਲ ਵੀਡੀਓ ਹੋਈ ਸੀ ਵਾਇਰਲ
ਲੁਧਿਆਣਾ/SANGHOL-TIMES/20ਜੂਨ,2025(ਮਲਕੀਤ ਸਿੰਘ ਭਾਮੀਆਂ) :- ਲੁਧਿਆਣਾ ਦੇ ਇੱਕ ਬਾਬੇ ਦੀ ਅਸ਼ਲੀਲ ਵੀਡੀਓ ਵਾਇਰਲ ਹੋਣ ‘ਤੇ ਮਾਮਲਾ ਚਾਰ ਦਿਨ ਪਹਿਲਾਂ ਦਰਜ ਕੀਤਾ ਗਿਆ ਸੀ। ਹੁਣ ਇਸ ਘਟਨਾ ਦਾ ਮੁਲਜ਼ਮ ਬਾਬਾ ਫਰਾਰ ਹੈ। ਇਹ ਵੀਡੀਓ ਜਗਰਾਉਂ ‘ਚ ਤਲਵੰਡੀ ਖੁਰਦ ਪਿੰਡ ਸਥਿਤ ਭੂਰੀ ਵਾਲਾ ਡੇਰਾ ਮੁੱਖੀ ਸ਼ੰਕਰਾਨੰਦ ਦੀ ਹੈ। ਵੀਡੀਓ ‘ਤੇ ਡੇਰਾ ਮੁੱਖੀੀ ਇਕ ਮਹਿਲਾ ਨਾਲ ਨਜ਼ਰ ਆ ਰਿਹਾ ਹੈ। ਬਾਬੇ ਦੀ ਗ੍ਰਿਫਤਾਰੀ ‘ਤੇ ਡੇਰਾ ਬੰਦ ਕਰਵਾਉਣ ਲਈ ਪਿੰਡ ਤਲਵੰਡੀ ਦੇ ਨੇੜਲੇ ਇਲਾਕੇ ਦੇ ਲੋਕਾਂ ਨੇ ਪੁਲਿਸ ਕਮਿਸ਼ਨਰ ਨਾਲ ਮੁਲਾਕਾਤ ਕੀਤੀ। ਪੁਲਿਸ ਨੇ ਸ਼ਿਕਾਇਤ ਦਰਜ ਕਰ ਲਈ ਹੈ ‘ਤੇ ਮਾਮਲੇ ‘ਤੇ ਜਾਂਚ ਕਰ ਰਹੀ ਹੈ। ਮੁਲਜ਼ਮ ਸ਼ੰਕਰਾਨੰਦ ਬਾਬੇ ਦੇ ਖਿਲਾਫ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਮਾਮਲਾ ਦਰਜ ਕੀਤਾ ਗਿਆ ਹੈ। ਸਿੰਘ ਜੱਥੇਦਾਰਆਂ ਨੇ ਡੇਰੇ ‘ਚ ਬਣੇ ਆਸ਼ਰਮ ਦੀ ਜਾਂਚ ‘ਤੇ ਸਖਤ ਕਾਰਵਾਈ ਦੀ ਮੰਗ ਕੀਤੀ ਹੈ। ਬਾਬੇ ਦੇ ਸਾਥੀਆਂ ‘ਤੇ ਹੋਵੇ ਜਾਂਚ ! ਸ਼ਿਕਾਇਤ ਕਰਨ ਵਾਲੇ ਲੋਕਾਂ ਦਾ ਕਹਿਣਾ ਹੈ ਕਿ ਡੇਰੇ ‘ਚ ਬਾਬੇ ਦੇ ਜਿੰਨੇ ਸਾਥੀ ਰਹਿੰਦੇ ਹਨ, ਸੱਭ ਦੀ ਜਾਂਚ ਹੋਣੀ ਚਾਹੀਦੀ ਹੈ। ਜਿੰਨ੍ਹਾਂ ਬੱਚਿਆਂ ਨੂੰ ਡੇਰੇ ‘ਚ ਰੱਖਿਆ ਗਿਆ ਹੈ, ਉਨ੍ਹਾਂ ਦੀ ਮੈਡੀਕਲ ਜਾਂਚ ਕੀਤੀ ਜਾਵੇ ‘ਤੇ ਨਾਲ ਹੀ ਬਾਬੇ ਦੇ ਸਾਥੀਆਂ ਦੀ ਵੀ ਜਾਂਚ ਕੀਤੀ ਜਾਵੇ। ਮਾਮਲੇ ਬਾਰੇ ਜਾਣਕਾਰੀ ਦਿੰਦੇ ਹੋਏ ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ ਨੇ ਕਿਹਾ ਕਿ ਕੁੱਝ ਲੋਕਾਂ ਨੇ ਅੱਜ ਹਲਕਾ ਦਾਖਾ ‘ਚ ਚੱਲ ਰਹੇ ਬਾਲ ਘਰ ਨੂੰ ਲੈਕੇ ਸ਼ਿਕਾਇਤ ਦਿੱਤੀ ਹੈ। ਪ੍ਰਸ਼ਾਸਨ ਇਸ ਦੀ ਜਾਂਚ ਕਰਵਾਏਗਾ। ਜੇਕਰ ਬਾਲ ਘਰ ਆਸ਼ਰਮ ‘ਚ ਕੁੱਝ ਗੜਬੜੀ ਹੋਵੇਗੀ ਤਾਂ ਕਾਰਵਾਈ ਕੀਤੀ ਜਾਵੇਗੀ।