
ਮਜੀਠੀਆ ਦੀਆਂ ਵਧਣਗੀਆਂ ਮੁਸ਼ਕਿਲਾਂ, ਵਿਜੀਲੈਂਸ ਨੇ ਇਸ ਸਾਬਕਾ ਅਫਸਰ ਨੂੰ ਜਾਂਚ ‘ਚ ਸ਼ਾਮਿਲ ਹੋਣ ਲਈ ਬੁਲਾਇਆ
ਚੰਡੀਗੜ੍ਹ/SANGHOL -TIMES/27 ਜੂਨ,2025 ( ਮਲਕੀਤ ਸਿੰਘ ਭਾਮੀਆਂ ) :- ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਦੀਆਂ ਮੁਸੀਬਤਾਂ ‘ਤੇ ਮੁਸ਼ਕਿਲਾਂ ਹੋਰ ਵਧਣ ਜਾ ਰਹੀਆਂ ਹਨ। ਬਿਕਰਮ ਮਜੀਠੀਆ ਦੀ ਗ੍ਰਿਫਤਾਰੀ ‘ਤੇ ਰਿਮਾਂਡ ਤੋਂ ਬਾਅਦ ਹੁਣ ਉਸ ਵਿਰੁੱਧ ਜਾਂਚ ਵਿੱਚ ਸਹਾਇਤਾ ਲਈ ਵਿਜੀਲੈਂਸ ਨੇ ਈਡੀ ( ED ) ਦੇ ਸਾਬਕਾ ਡਾਇਰੈਕਟਰ ਨਿਰੰਜਨ ਸਿੰਘ ਨੂੰ ਬੁਲਾਇਆ ਹੈ, ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਇਹ ਵੀ ਪਤਾ ਲੱਗਾ ਹੈ ਕਿ ਸਾਬਕਾ ਡਿਪਟੀ ਡਾਇਰੈਕਟਰ ਨਿਰੰਜਨ ਸਿੰਘ ਜਾਣਕਾਰੀ ਸਾਂਝੀ ਕਰਨ ਲਈ ਸਹਿਮਤ ਹੋ ਗਏ ਹਨ। ਨਿਰੰਜਨ ਸਿੰਘ ਕੱਲ੍ਹ ( ਜਨੀਕਿ 28 ਜੂਨ ) ਨੂੰ ਦੁਪਹਿਰ 12:30 ਵਜ੍ਹੇ ਮੋਹਾਲੀ ਵਿਜੀਲੈਂਸ ਦੇ ਦਫਤਰ ਪਹੁੰਚਣਗੇ। ਉੱਥੇ ਹੀ ਸਾਬਕਾ ਡੀਜੀ ( DG ) ਸਿਧਾਰਥ ਚਟੋਪਾਧਿਆਏ ਨੇ ਵਿਜੀਲੈਂਸ ਨੂੰ ਕਈ ਸਨਸਨੀਖੇਜ਼ ਜਾਣਕਾਰੀਆਂ ਦਿੱਤੀਆਂ ਹਨ।