ਮਜੀਠੀਆ ਮਾਮਲੇ ‘ਚ ED ਦੇ Ex. Dy. Dir. ਨਿਰੰਜਨ ਸਿੰਘ ਨੇ ਵਿਜੀਲੈਂਸ ਕੋਲ ਦਰਜ ਕਰਵਾਏ ਅਪਣੇ ਬਿਆਨ

ਮੋਹਾਲੀ/SANGHOL-TIMES/28 ਜੂਨ,20225 ( ਮਲਕੀਤ ਸਿੰਘ ਭਾਮੀਆਂ) :- ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਵਿਰੁੱਧ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੇ ਮਾਮਲੇ ਦੀ ਚੱਲ ਰਹੀ ਜਾਂਚ ਦੌਰਾਨ ਇਨਫੋਰਸਮੈਂਟ ਡਾਇਰੈਕਟੋਰੇਟ (ED) ਦੇ ਸਾਬਕਾ ਡਿਪਟੀ ਡਾਇਰੈਕਟਰ ਨਿਰੰਜਨ ਸਿੰਘ ਅੱਜ ਮੁਹਾਲੀ ਵਿਖੇ ਪੰਜਾਬ ਵਿਜੀਲੈਂਸ ਬਿਊਰੋ ਸਾਹਮਣੇ ਪੇਸ਼ ਹੋਏ। ਨਿਰੰਜਨ ਸਿੰਘ ਨੇ ਸਾਲ 2021 ‘ਚ ED ਦੀ ਜਾਂਚ ‘ਚ ਮਹੱਤਵਪੂਰਨ ਭੂਮਿਕਾ ਨਿਭਾਈ ਸੀ, ਜੋ ਕਿ ਡਰੱਗ ਮਾਮਲੇ ‘ਚ ਮਜੀਠੀਆ ਦੀ ਗ੍ਰਿਫਤਾਰੀ ਦਾ ਆਧਾਰ ਬਣੀ ਸੀ। ਵਿਜੀਲੈਂਸ ਬਿਊਰੋ ਦੇ ਮੁੱਖ ਦਫਤਰ ਵਿਖੇ ਕਰੀਬ ਦੋ ਘੰਟਿਆਂ ਤੱਕ ਚੱਲੀ ਮੀਟਿੰਗ ‘ਚ ਨਰਿੰਜਨ ਸਿੰਘ ਨੇ ED ‘ਚ ਅਪਣੇ ਕਾਰਜਕਾਲ ਦੌਰਾਨ ਕੀਤੀ ਜਾਂਚ ਨੂੰ ਬਿਆਨਾਂ ਦੇ ਰੂਪ ‘ਚ ਵਿਜੀਲੈਂਸ ਨੂੰ ਰਿਕਾਰਡ ਕਰਵਾਇਆ। ਮੀਟਿੰਗ ਉਪਰੰਤ ਨਿਰੰਜਨ ਸਿੰਘ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਸਾਲ 2013 ਤੋਂ 2017 ਤੱਕ NDPS ACT ਦੇ ਮਾਮਲਿਆਂ ਸੰਬੰਧੀ ਕੀਤੀ ਗਈ ਜਾਂਚ ਬਾਰੇ ਉਨ੍ਹਾਂ ਨੂੰ ਇੱਥੇ ਸੱਦਿਆ ਗਿਆ ਸੀ। ਉਨ੍ਹਾਂ ਕਿਹਾ ਕਿ ਜਗਦੀਸ਼ ਭੋਲਾ ਦੇ ਕੇਸ ‘ਚ 17 ਮੁਲਜ਼ਮਾਂ ਨੂੰ ਦੋਸ਼ੀ ਕਰਾਰ ਦਿੱਤਾ ਗਿਆ ਸੀ ਜਦਕਿ ਬਾਕੀ ਮਾਮਲੇ ਲੰਬਿਤ ਹਨ। ਉਨ੍ਹਾਂ ਕਿਹਾ ਕਿ ਮੁਲਜ਼ਮ ਜਗਦੀਸ਼ ਭੋਲਾ ‘ਤੇ ਬਿਟੂ ਔਲਖ ਨੇ ਪੁੱਛਗਿੱਛ ਦੌਰਾਨ ਬਿਕਰਮ ਸਿੰਘ ਮਜੀਠੀਆ ਦਾ ਨਾਂ ਲਿਆ ਸੀ। ਪੱਤਰਕਾਰਾਂ ਵੱਲੋ ਜਦੋਂ ਉਨ੍ਹਾਂ ਤੋਂ ਹਾਲ ਹੀ ‘ਚ ਬਿਕਰਮ ਸਿੰਘ ਮਜੀਠੀਆ ਖਿਲਾਫ ਦਰਜ ਕੀਤੇ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਜੁਵਾਬ ਦਿੱਤਾ ਕਿ ਦਸੰਬਰ 2021 ਦੀ FIR ਜੋ NDPS ACT ਤਹਿਤ ਦਰਜ ਕੀਤੀ ਗਈ ਸੀ, ਉਨ੍ਹਾਂ ਦੀਆਂ ਖੋਜਾਂ ‘ਤੇ ਆਧਾਰਿਤ ਸੀ, ਜਿਸ ‘ਚ ਮਜੀਠੀਆ ਦੀ ਪੰਜਾਬ ‘ਚ ਡਰੱਗ ਕਾਰਟੈਲਾਂ ਦੀ ਕਥਿਤ ਸਰਪ੍ਰਸਤੀ ਬਾਰੇ ਜਾਣਕਾਰੀ ਦਿੱਤੀ ਗਈ ਸੀ। ਹਾਲਾਂਕਿ NDPS ਕੇਸ ਤੋਂ ਵੱਖਰਾ ਮਾਮਲਾ ਹੈ, ਪਰ ਵਿਜੀਲੈਂਸ ਬਿਊਰੋ ਦੀ ਤਾਜ਼ਾ ਜਾਂਚ ਉਸ ਦੀ 540 ਕਰੋੜ ਰੁਪਏ ਤੋਂ ਵੱਧ ਕਥਿਤ ਆਮਦਨ ਤੋਂ ਵੱਧ ਜਾਇਦਾਦ ‘ਤੇ ਕੇਂਦਰਿਤ ਹੈ। ਇਸ ਰਾਸ਼ੀ, ਜਿਸ ਦਾ ਏਜੰਸੀ ਦਾ ਦਾਅਵਾ ਕਰਦੀ ਹੈ ਕਿ ਇਸ ਦਾ ਵੱਡੇ ਪੱਧਰ ਤੇ ਲੈਣ ਦੇਣ ਹੋਇਆ ਹੈ, ਦਾ ਡਰੱਗ ਦੇ ਪੈਸੇ ਤੋਂ ਵਖਰਾ ਹੋਣ ਦਾ ਸ਼ੱਕ ਹੈ। ਜਦੋਂ ਨਿਰੰਜਨ ਸਿੰਘ ਤੋਂ ਪੁੱਛਿਆ ਗਿਆ ਕਿ ਕੀ ਵਿਜੀਲੈਂਸ ਬਿਊਰੋ ਸਹੀ ਟ੍ਰੈਕ ‘ਤੇ ਹੈ ਤਾਂ ਉਨ੍ਹਾਂ ਜੁਵਾਬ ਦਿੱਤਾ ਕਿ ਇਸ ਬਾਰੇ ਉਹ ਕੁੱਝ ਨਹੀਂ ਆਖ ਸਕਦੇ ‘ਤੇ ਅੱਜ ਸਿਰਫ ਉਹ ਜਾਂਚ ‘ਚ ਸਹਿਯੋਗ ਦੇਣ ਲਈ ਆਏ ਸਨ ‘ਤੇ ਸੱਦੇ ਜਾਣ ‘ਤੇ ਭਵਿੱਖ ‘ਚ ਵੀ ਆਉਣਗੇ। ਇਸ ਤੋਂ ਪਹਿਲਾਂ ਪੰਜਾਬ ਦੇ ਸਾਬਕਾ ਡੀਜੀਪੀ ਸਿਧਾਰਥ ਚਟੋਪਾਧਿਆਏ ਨੇ ਵੀ ਚੰਡੀਗੜ੍ਹ ਵਿਖੇ ਵਿਜੀਲੈਂਸ ਦੇ ਅਧਿਕਾਰੀਆਂ ਨਾਲ ਮੁਲਾਕਾਤ ਕੀਤੀ ਸੀ। ਵਿਜੀਲੈਂਸ ਸੂਤਰਾਂ ਦਾ ਕਹਿਣਾ ਹੈ ਕਿ ਇਸ ਮਾਮਲੇ ‘ਚ ਬਿਊਰੋ ਵੱਲੋ ਹੋਰ ਗਵਾਹਾਂ ਨੂੰ ਵੀ ਬੁਲਾਏ ਜਾਣ ਦੀ ਉਮੀਦ ਹੈ। ਇਸ ਤੋਂ ਇਲਾਵਾ ਸੂਤਰਾਂ ਤੋਂ ਇਹ ਵੀ ਪਤਾ ਚੱਲਿਆ ਹੈ ਕਿ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੇ ਮਾਮਲੇ ਦੀ ਸੰਦੇਵਨਸ਼ੀਲਤਾ ਨੂੰ ਦੇਖਦੇ ਹੋਏ ਡੀਐਸਪੀ ਇੰਦਰਪਾਲ ਸਿੰਘ ਵੱਲੋ ਬਿਕਰਮ ਸਿੰਘ ਮਜੀਠੀਆ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ‘ਤੇ ਹੋਰ ਕਿਸੇ ਵੀ ਮੁਲਾਜ਼ਮ ਨੂੰ ਮਜੀਠੀਆ ਨਾਲ ਮਿਲਣ ਦੀ ਇਜਾਜ਼ਤ ਨਹੀਂ ਦਿੱਤੀ ਗਈ।
—–00—–
ईडी के पूर्व डिप्टी डायरेक्टर निरंजन सिंह ने मजीठिया मामले में विजिलेंस के समक्ष अपना बयान दर्ज कराया
मोहाली/संघोल-टाइम्स/28 जून,20225 (मलकीत सिंह भामियां, translate by Jatinder-Pal-Singh):- शिरोमणि अकाली दल के वरिष्ठ नेता एवं पूर्व कैबिनेट मंत्री बिक्रम सिंह मजीठिया के खिलाफ आय से अधिक संपत्ति मामले की चल रही जांच के दौरान प्रवर्तन निदेशालय (ईडी) के पूर्व डिप्टी डायरेक्टर निरंजन सिंह आज मोहाली में पंजाब विजिलेंस ब्यूरो के समक्ष पेश हुए। निरंजन सिंह ने वर्ष 2021 में ईडी की जांच में अहम भूमिका निभाई थी, जो मजीठिया की ड्रग मामले में गिरफ्तारी का आधार बनी। विजिलेंस ब्यूरो मुख्यालय में करीब दो घंटे चली बैठक में नरिंजन सिंह ने ईडी में अपने कार्यकाल के दौरान की गई जांच को विजिलेंस के समक्ष बयानों के रूप में दर्ज कराया। बैठक के बाद निरंजन सिंह ने पत्रकारों को बताया कि उन्हें 2013 से 2017 तक एनडीपीएस एक्ट के मामलों में की गई जांच के संबंध में यहां बुलाया गया था। उन्होंने कहा कि जगदीश भोला के मामले में 17 आरोपियों को दोषी ठहराया गया था जबकि शेष मामले लंबित हैं। उन्होंने कहा कि आरोपी जगदीश भोला और बिटू औलख ने पूछताछ के दौरान बिक्रम सिंह मजीठिया का नाम लिया था। पत्रकारों द्वारा बिक्रम सिंह मजीठिया के खिलाफ हाल ही में दर्ज आय से अधिक संपत्ति के मामले के बारे में पूछे जाने पर उन्होंने जवाब दिया कि दिसंबर 2021 की एफआईआर, जो एनडीपीएस एक्ट के तहत दर्ज की गई थी, उनके निष्कर्षों पर आधारित थी, जिसमें मजीठिया द्वारा पंजाब में ड्रग कार्टेल को कथित संरक्षण दिए जाने की जानकारी दी गई थी। एनडीपीएस केस से अलग मामला होने के बावजूद विजिलेंस ब्यूरो की ताजा जांच उनकी कथित 540 करोड़ रुपये से अधिक की आय से अधिक संपत्ति पर केंद्रित है। एजेंसी का दावा है कि यह रकम बड़े पैमाने पर लेन-देन की गई है, लेकिन संदेह है कि यह ड्रग मनी से अलग है। जब निरंजन सिंह से पूछा गया कि क्या विजिलेंस ब्यूरो सही दिशा में है, तो उन्होंने कहा कि वे इस बारे में कुछ नहीं कह सकते और वे आज सिर्फ जांच में सहयोग करने आए हैं और भविष्य में भी बुलाए जाने पर आएंगे। इससे पहले पंजाब के पूर्व डीजीपी सिद्धार्थ चट्टोपाध्याय ने भी चंडीगढ़ में विजिलेंस अधिकारियों से मुलाकात की थी। विजिलेंस सूत्रों का कहना है कि ब्यूरो इस मामले में और गवाहों को भी बुला सकता है। इसके अलावा सूत्रों से यह भी पता चला है कि आय से अधिक संपत्ति अर्जित करने के मामले की संवेदनशीलता को देखते हुए डीएसपी इंद्रपाल सिंह बिक्रम सिंह मजीठिया से पूछताछ कर रहे हैं और किसी अन्य कर्मचारी को मजीठिया से मिलने की इजाजत नहीं दी गई है।
—–00—–
Ex. ED Dy. Dir. Nirjan Singh filed his statement to Vigilance in Majithia case
Mohali/Sanghol-Times/28 June,2025 (Malkeet Singh Bhamia, translate by Jatinder-Pal-Singh):- Senior leader of Shiromani Akali Dal and former Cabinet Minister Bikram Singh Majithia before the ongoing investigation of the Income-Director Nirjan Singh before the Punjab Vigilance Bureau in Mohali today. Niranjan Singh played a crucial role in the ED investigation in 2021, which became the basis for arrest in Majithia’s drug case. In a meeting of about two hours at the Vigilance Bureau headquarters, Niranjan Singh filed the investigation during his term in the ED as statements before Vigilance. After the meeting, Nirjan Singh told reporters that he was called here in connection with the investigation made in NDPS Act cases from 2013 to 2017. He said 17 accused were convicted in Jagdish Bhola’s case while the remaining cases were pending. He said that the accused Jagdish Bhola and Bitu Aulakh had taken the name of Bikram Singh Majithia during questioning. When asked by journalists about the recent income more than his source property case against Bikram Singh Majithia, he responded that the FIR of December 2021, which was recorded under the NDPS Act, was based on his findings, which informed Majithia about giving alleged protection to the drug cartel in Punjab. Despite the different case from the NDPS case, the fresh investigation of Vigilance Bureau focuses on property over his alleged Rs 540 crore income more than Rs 540 crore. The agency claims that this amount has been made massive transactions, but doubt that it is different from drug money. When Niranjan Singh was asked if the Vigilance Bureau is in the right direction, he said they can’t say anything about this and they have just come to cooperate in the investigation today and will come if called in the future too. Earlier, former Punjab DGP Siddharth Chattopadhyay had also met Vigilance officers in Chandigarh. Vigilance sources say the Bureau can also call more witnesses in this case. Apart from this, sources have also been revealed that considering the sensitivity of the case of earning more than income, DSP Indrapal Singh is inquiring Majithia and no other employee has been allowed to meet Majithia.
—–00—–