
ਪੰਜਾਬ ਦੀ ਭਗਵੰਤ ਮਾਨ ਸਰਕਾਰ ਨੇ RBI ਤੋਂ ਲਿਆ 8500 ਕਰੋੜ ਦਾ ਕਰਜ਼ਾ
ਦਿੱਲੀ/ਚੰਡੀਗੜ੍ਹ/SANGHOL-TIMES/01 ਜੁਲਾਈ,2025(ਮਲਕੀਤ ਸਿੰਘ ਭਾਮੀਆਂ) :- ਪੰਜਾਬ ਦੀ ਭਗਵੰਤ ਮਾਨ ਸਰਕਾਰ ਜੁਲਾਈ ਤੋਂ ਸਤੰਬਰ ਤਿਮਾਹੀ ਦੌਰਾਨ ਲੱਗਭਗ 8500 ਕਰੋੜ ਰੁਪਏ ਦਾ ਨਵਾਂ ਕਰਜ਼ਾ ਲੈਣ ਜਾ ਰਹੀ ਹੈ। ਇਹ ਕਰਜ਼ਾ ਭਾਰਤੀ ਰਿਜ਼ਰਵ ਬੈਂਕ ( RBI ) ਦੀ ਪ੍ਰਵਾਨਗੀ ਦੇ ਅਧੀਨ ਹੋਵੇਗਾ ਅਤੇ ਇਸ ਨੂੰ ਬਾਜ਼ਾਰ ( ਆਮ ਲੋਕਾਂ ਦੀਆਂ ਜੇਬਾਂ ‘ਤੇ ਘਰਾਂ ‘ਚ ਰੋਜ਼ਾਨਾ ਵਰਤੋਂ ‘ਚ ਆਉਣ ਵਾਲੀਆਂ ਆਮ ਬਾਜ਼ਾਰੀ ਚੀਜ਼ਾਂ ਤੋਂ ਵਸੂਲਿਆ ਜਾਵੇਗਾ, ਭਾਵ ਆਮ ਲੋਕਾਂ ਨੂੰ ਮਹਿੰਗਾਈ ਦਾ ਇੱਕ ਹੋਰ ਵੱਡਾ ਝਟਕਾ ਲੱਗੇਗਾ ) ਤੋਂ ਇਕੱਠਾ ਕੀਤਾ ਜਾਵੇਗਾ। ਜਾਣਕਾਰੀ ਮੁਤਾਬਕ ਪੰਜਾਬ ਸਰਕਾਰ ਜੁਲਾਈ ਵਿੱਚ 2000 ਹਜ਼ਾਰ ਕਰੋੜ ਰੁਪਏ, ਅਗਸਤ ਮਹੀਨੇ ਵਿੱਚ 3000 ਹਜ਼ਾਰ ਕਰੋੜ ਰੁਪਏ ਅਤੇ ਸਤੰਬਰ ਮਹੀਨੇ ਵਿੱਚ 3500 ਕਰੋੜ ਰੁਪਏ ਦਾ ਕਰਜ਼ਾ ਲਵੇਗੀ। ਇਸ ਤੋਂ ਪਹਿਲਾਂ ਪੰਜਾਬ ਸਰਕਾਰ ਅਪ੍ਰੈਲ ਅਤੇ ਮਈ ਮਹੀਨੇ ਵਿੱਚ 6,241,92 ਕਰੋੜ ਰੁਪਏ ਦਾ ਕਰਜ਼ਾ ਲੈ ਚੂੱਕੀ ਹੈ। ਕੁੱਲ ਮਿਲਾਕੇ ਮੌਜੂਦਾ ਵਿੱਤੀ ਸਾਲ 2025 -26 ਵਿੱਚ ਹੁਣ ਤੱਕ ਲਿਆ ਗਿਆ ਕੁੱਲ ਕਰਜ਼ਾ 14,741,92 ਕਰੋੜ ਰੁਪਏ ਤੱਕ ਪਹੁੰਚ ਜਾਵੇਗਾ। ਦੱਸ ਦਈਏ ਕਿ ਪੰਜਾਬ ਸਰਕਾਰ ਨੇ ਇਸ ਪੂਰੇ ਵਿੱਤੀ ਸਾਲ ਵਿੱਚ 34,201,11 ਕਰੋੜ ਰੁਪਏ ਦਾ ਕਰਜ਼ਾ ਇਕੱਠਾ ਕਰਨ ਦਾ ਟੀਚਾ ਰੱਖਿਆ ਗਿਆ ਹੈ। ਜੇ ਇਹ ਟੀਚਾ ਪੂਰਾ ਹੋ ਜਾਂਦਾ ਹੈ, ਤਾਂ ਮਾਰਚ 2025 – 26 ਤੱਕ ਸੂਬੇ ‘ਤੇ ਕੁੱਲ ਬਕਾਇਆ ਕਰਜ਼ਾ 04 ਲੱਖ ਕਰੋੜ ਰੁਪਏ ਨੂੰ ਪਾਰ ਕਰ ਜਾਵੇਗਾ। ਇਸ ਵੇਲੇ ( ਮਾਰਚ 2024 ਤੱਕ ) ਪੰਜਾਬ ਦਾ ਕਰਜ਼ਾ 03,82 ਲੱਖ ਕਰੋੜ ਰੁਪਏ ਹੈ, ਜੋ ਕਿ ਸੂਬੇ ਦੇ GSDP ਦੇ 44 ਫੀਸਦੀ ਤੋਂ ਵੱਧ ਹੈ। ਜੇਕਰ ਸੂਬੇ ਦੀ ਅਬਾਦੀ 03 ਕਰੋੜ ਮੰਨੀ ਜਾਵੇ, ਤਾਂ ਹਰੇਕ ਨਾਗਰਿਕ ( ਹਰੇਕ ਵਿਅਕਤੀ ) ‘ਤੇ ਔਸਤਨ 01,33 ਲੱਖ ਰੁਪਏ ਦਾ ਕਰਜ਼ਾ ਦੇਣ ਦਾ ਕਰਜ਼ਈ ਹੋਵੇਗਾ। ਇਸ ਸਾਲ ਦੇ ਸ਼ੁਰੂ ਵਿੱਚ ਸੰਸਦ ਵਿੱਚ ਪੇਸ਼ ਕੀਤੀ ਗਈ ਇੱਕ ਰਿਪੋਰਟ ਵਿੱਚ ਕੇਂਦਰੀ ਵਿੱਤ ਰਾਜ ਮੰਤਰੀ ਪੰਕਜ ਚੌਧਰੀ ਨੇ ਕਿਹਾ ਸੀ ਕਿ ਜੇਕਰ ਕਰਜ਼ੇ ਦੇ GSDP ਅਨੁਪਾਤ ਨੂੰ ਮੰਨਿਆ ਜਾਵੇ ਤਾਂ ਪੰਜਾਬ ਸੂਬਾ ਦੇਸ਼ ਦਾ ਦੂਜਾ ਸੱਭ ਤੋਂ ਵੱਧ ਕਰਜ਼ਦਾਰ ਸੂਬਾ ਹੈ।
—00—-