
ਇੰਡਕ ਆਰਟਸ ਵੈਲਫੇਅਰ ਕੌਂਸਲ ਵੱਲੋਂ ਕੁਲਦੀਪ ਸਿੰਘ ਅਟਵਾਲ ਨੂੰ ਖੇਡਾਂ ਅਤੇ ਯੁਵਕ ਭਲਾਈ ਸੈੱਲ ਦਾ ਕੌਮੀ ਪ੍ਰਧਾਨ ਨਿਯੁਕਤ
-ਅਟਵਾਲ ਦੀ ਅਗਵਾਈ ਹੇਠ ਯੁਵਕ਼ ਭਲਾਈ ਤੇ ਖੇਡ ਸੰਸਕ੍ਰਿਤੀ ਨੂੰ ਉਤਸ਼ਾਹ ਮਿਲੇਗਾ- ਭੋਲਾ ਯਮਲਾ
ਚੰਡੀਗੜ੍ਹSANGHOL-TIMES/JAGMEET-SINGH/13ਜੁਲਾਈ,2025 – ਕਲਾ, ਸੇਵਾ ਅਤੇ ਸਮਾਜ ਭਲਾਈ ਲਈ ਯਤਨਸ਼ੀਲ ਦੇਸ਼ ਦੀ ਪ੍ਰਮੁੱਖ ਸੰਸਥਾ ਇੰਡਕ ਆਰਟਸ ਵੈਲਫ਼ੇਅਰ ਕੌਂਸਲ (IAWC) ਵੱਲੋਂ ਸੰਸਥਾ ਦੇ ਸਰਪ੍ਰਸਤ ਹਰਦੀਪ ਸਿੰਘ ਕਿੰਗਰਾ ਆਈ.ਐਫ.ਐਸ.(ਸੇਵਾ ਮੁਕਤ ) ਅਤੇ ਕੌਂਸਲ ਦੇ ਸੰਸਥਾਪਕ – ਡਾਇਰੈਕਟਰ ਪ੍ਰੋ. ਭੋਲਾ ਯਮਲਾ ਹੋਰਾਂ ਦੀ ਯੋਗ ਅਗਵਾਈ ਹੇਠ ਉੱਘੇ ਸਮਾਜ ਸੇਵੀ ਅਤੇ ਏਸ਼ੀਆ ਦੇ ਪ੍ਰਸਿੱਧ ਕੋਚ ਕੁਲਦੀਪ ਸਿੰਘ ਅਟਵਾਲ ਨੂੰ ਯੂਥ ਅਤੇ ਸਪੋਰਟਸ ਸੈੱਲ ਦਾ ਕੌਮੀ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ।
ਅਟਵਾਲ ਦੀ ਲੰਬੀ ਸਮੇਂ ਤੋਂ ਖੇਡਾਂ, ਯੁਵਾ ਵਿਕਾਸ ਅਤੇ ਕਿੱਕ ਬਾਕਸਿੰਗ ਮਾਰਸ਼ਲ ਆਰਟ ਦੇ ਖੇਤਰ ਵਿੱਚ ਕੀਤੀ ਗਈ ਵਿਸ਼ੇਸ਼ ਭੂਮਿਕਾ ਅਤੇ ਸਮਰਪਿਤ ਸੇਵਾ ਨੂੰ ਮੱਦੇਨਜ਼ਰ ਰੱਖਦਿਆਂ ਇਹ ਜ਼ਿੰਮੇਵਾਰੀ ਉਨ੍ਹਾਂ ਨੂੰ ਸੌਂਪੀ ਗਈ ਹੈ। ਉਨ੍ਹਾਂ ਦੀ ਨਿਯੁਕਤੀ ਨਾਲ ਪੰਜਾਬ ਦੇ ਨੌਜਵਾਨਾਂ ਨੂੰ ਖੇਡਾਂ ਅਤੇ ਆਤਮ-ਵਿਕਾਸ ਲਈ ਨਵੀਂ ਪ੍ਰੇਰਨਾ ਮਿਲੇਗੀ।
ਇਸ ਮੌਕੇ ‘ਤੇ ਕੌਂਸਲ ਦੇ ਡਾਇਰੈਕਟਰ ਅਤੇ ਚੇਅਰਮੈਨ ਪ੍ਰੋਫੈਸਰ ਭੋਲਾ ਯਮਲਾ ਨੇ ਕਿਹਾ “ਸੰਸਥਾ ਹਮੇਸ਼ਾਂ ਤੋਂ ਨੌਜਵਾਨਾਂ ਅਤੇ ਖਿਡਾਰੀਆਂ ਦੀ ਭਲਾਈ ਲਈ ਕੰਮ ਕਰ ਰਹੀ ਹੈ। ਸੰਸਥਾ ਹਮੇਸ਼ਾ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਲਈ ਪ੍ਰੇਰਿਤ ਕਰਦੀ ਆ ਰਹੀ ਹੈ। ਅਸੀਂ ਵਿਸ਼ਵਾਸ ਕਰਦੇ ਹਾਂ ਕਿ ਸ਼੍ਰੀ ਕੁਲਦੀਪ ਸਿੰਘ ਅਟਵਾਲ ਦੀ ਅਗਵਾਈ ਹੇਠ ਪੰਜਾਬ ਸਮੇਤ ਦੇਸ਼ ਵਿੱਚ ਖੇਡ ਸੰਸਕ੍ਰਿਤੀ ਨੂੰ ਨਵਾਂ ਉਤਸ਼ਾਹ ਮਿਲੇਗਾ ਅਤੇ ਨੌਜਵਾਨ ਪੀੜ੍ਹੀ ਵਿਚ ਨਵੀਨ ਉਮੀਦਾਂ ਜਨਮ ਲੈਣਗੀਆਂ।” ਕੁਲਦੀਪ ਸਿੰਘ ਅਟਵਾਲ ਦੀ ਇਸ ਨਿਯੁਕਤੀ ਨਾਲ ਪੂਰੇ ਇਲਾਕੇ ਵਿੱਚ ਖੁਸ਼ੀ ਫੈਲ ਗਈ ਹੈ।