ਮਨੁੱਖੀ ਅਧਿਕਾਰ ਮੰਚ ਵੱਲੋਂ “ਬੂਟੇ ਲਗਾਓ-ਦੇਸ਼ ਬਚਾਓ” ਮੁਹਿੰਮ ਦੀ ਸ਼ੁਰੂਆਤ ਜ਼ਿਲ੍ਹਾ ਵਧੀਕ ਡਿਪਟੀ ਕਮਿਸ਼ਨਰ ਨੇ ਕੀਤੀ – ਡਾਕਟਰ ਖੇੜਾ

ਸ੍ਰੀ-ਫ਼ਤਹਿਗੜ੍ਹ-ਸਾਹਿਬ/SANGHOL-TIMES/JAGMEET-SINGH/03AUGAST,2025 – ਮਨੁੱਖੀ ਅਧਿਕਾਰ ਮੰਚ ਦੀ ਜ਼ਿਲ੍ਹਾ ਇਕਾਈ ਸ੍ਰੀ ਫ਼ਤਹਿਗੜ੍ਹ ਸਾਹਿਬ ਵੱਲੋਂ ਰੁੱਖ ਲਗਾਓ ਦੇਸ਼ ਬਚਾਓ ਅਤੇ ਆਕਸੀਜਨ ਵਧਾਓ ਮੁਹਿੰਮ ਦੀ ਸ਼ੁਰੂਆਤ ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਮਾਣਯੋਗ ਐਡੀਸ਼ਨਲ ਡਿਪਟੀ ਕਮਿਸ਼ਨਰ ( ਵਿਕਾਸ ) ਸਰਦਾਰ ਸੁਰਿੰਦਰ ਸਿੰਘ ਧਾਲੀਵਾਲ ਜ਼ਿਲ੍ਹਾ ਸ੍ਰੀ ਫਤਹਿਗੜ੍ਹ ਸਾਹਿਬ ਨੇ ਬੂਟਾ ਲਗਾ ਕੇ ਪੰਜਾਬ ਭਰ ਵਿੱਚ 90,000 ਬੂਟੇ ਲਗਵਾਉਣ ਲਈ ਸ਼ੁਰੂਆਤ ਕੀਤੀ। ਇਹ ਪ੍ਰੋਗਰਾਮ
ਮਾਧੋਪੁਰ ਚੌਂਕ ਨਵਾਬ ਸ਼ੇਰ ਮੁਹੰਮਦ ਖਾਂ
ਗੇਟ ਵਿਖੇ ਕਰਵਾਇਆ ਗਿਆ। ਇਸ ਮੌਕੇ ਏ ਡੀ ਸੀ ਸਾਹਿਬ ਨੇ ਬੋਲਦਿਆਂ ਕਿਹਾ ਕਿ ਧਰਤੀ ਮਾਤਾ ਨੂੰ ਹਰੀ ਭਰੀ ਰੱਖਣ ਲਈ ਜ਼ੋ ਰੁੱਖ ਲਗਾਓ ਦੇਸ਼ ਬਚਾਓ ਲਹਿਰ ਮਨੁੱਖੀ ਅਧਿਕਾਰ ਮੰਚ ਵੱਲੋਂ ਸ਼ੁਰੂ ਕੀਤੀ ਗਈ ਹੈ। ਸਮੂਹ ਦੇਸ਼ ਵਾਸੀਆਂ ਨੂੰ ਵੱਧ ਤੋਂ ਵੱਧ ਬੂਟੇ ਲਗਾ ਕੇ ਮੁਹਿੰਮ ਨੂੰ ਕਾਮਯਾਬ ਕਰਨਾ ਚਾਹੀਦਾ ਹੈ। ਉਨ੍ਹਾਂ ਮਨੁੱਖੀ ਅਧਿਕਾਰ ਮੰਚ ਦੀ ਪ੍ਰਸੰਸਾ ਕਰਦਿਆਂ ਕਿਹਾ ਕਿ ਪਿਛਲੇ 24 ਸਾਲਾਂ ਤੋਂ ਸਮਾਜ ਸੇਵਾ ਕਰਨ ਦੇ ਨਾਲ਼ ਨਾਲ਼ ਵਾਤਾਵਰਨ ਤੇ ਵੀ ਅੱਗੇ ਹੋ ਕੇ ਕੰਮ ਕਰਦੇ ਆ ਰਹੇ ਹਨ। ਇਸ ਮੌਕੇ ਛਾਂ ਦਾਰ , ਫੁੱਲ ਦਾਰ ,ਫ਼ਲ ਦਾਰ ਅਤੇ ਮੈਡੀਕੇਟਡ ਬੂਟੇ ਲਗਾਏ ਗਏ । ਇਸ ਰੁੱਖ ਲਗਾਓ ਦੇਸ਼ ਬਚਾਓ ਲਹਿਰ ਤਹਿਤ ਹਰਦੀਪ ਸਿੰਘ ਨਸਰਾਲੀ ਅਤੇ ਹਰਭਜਨ ਸਿੰਘ ਜੱਲੋਵਾਲ ਕੌਮੀ ਸਕੱਤਰ ਨੇ ਮੁੱਖ ਭੂਮਿਕਾ ਨਿਭਾਈ। ਇਸ ਮੌਕੇ ਸੰਸਥਾ ਦੇ ਕੌਮੀ ਪ੍ਰਧਾਨ ਡਾਕਟਰ ਜਸਵੰਤ ਸਿੰਘ ਖੇੜਾ, ਅਵਤਾਰ ਸਿੰਘ ਰਿਆ ਮੀਤ ਪ੍ਰਧਾਨ, ਰਘਬੀਰ ਸਿੰਘ ਬਡਲਾ, ਸਾਬਕਾ ਐਮ ਐਲ ਏ ਗੁਰਪ੍ਰੀਤ ਸਿੰਘ ਜੇ ਪੀ, ਜਸਵਿੰਦਰ ਕੌਰ ਪ੍ਰਧਾਨ ਇਸਤਰੀ ਵਿੰਗ ਪਟਿਆਲਾ, ਸਨਦੀਪ ਕੌਰ ਚੇਅਰਪਰਸਨ ਇਸਤਰੀ ਵਿੰਗ ਪਟਿਆਲਾ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ।
ਇਸ ਮੌਕੇ ਡਾਕਟਰ ਖੇੜਾ ਨੇ ਬੋਲਦਿਆਂ ਕਿਹਾ ਕਿ ਪੰਜਾਬ ਭਰ ਵਿੱਚ ਸੰਸਥਾ ਵੱਲੋਂ ਜ਼ਿਲ੍ਹਾ ਪ੍ਰਧਾਨ ਦੇ ਰਾਹੀਂ ਬੂਟੇ ਲਗਾਉਣ ਦੀ ਤਰਤੀਬ ਬਣਾ ਕੇ ਪਿੰਡ ਪੱਧਰ ਅਤੇ ਕਸਬਿਆਂ ਵਿੱਚ ਜਿੱਥੇ ਵੀ ਖਾਲੀ ਜਗ੍ਹਾ ਹੋਵੇ ਉਥੇ ਵੱਧ ਤੋਂ ਵੱਧ ਬੂਟੇ ਲਗਾਏ ਜਾਣਗੇ । ਇਸ ਮੌਕੇ ਬਲਜਿੰਦਰ ਸਿੰਘ ਮਾਸ ਮੀਡੀਆ ਅਫ਼ਸਰ ਫ਼ਤਹਿਗੜ੍ਹ ਸਾਹਿਬ, ਮਾਸਟਰ ਨੌਰੰਗ ਸਿੰਘ , ਟ੍ਰੈਫਿਕ ਇੰਚਾਰਜ਼ ਇੰਸਪੈਕਟਰ ਇੰਦਰਜੀਤ ਸਿੰਘ, ਏ ਐਸ ਆਈ ਕੁਲਵਿੰਦਰ ਸਿੰਘ ਇੰਚਾਰਜ ਸਾਂਝ ਕੇਂਦਰ, ਬਲਵਿੰਦਰ ਸਿੰਘ ਬੰਬ, ਸਕੁੰਤ ਚੌਧਰੀ ਇੰਸਪੈਕਟਰ ਵਿਜੀਲੈਂਸ ਬਿਊਰੋ, ਪ੍ਰਧਾਨ ਗੁਰਮੇਲ ਸਿੰਘ, ਬਲਦੇਵ ਸਿੰਘ, ਰਣਜੀਤ ਸਿੰਘ, ਅਮਨਦੀਪ ਕੌਰ, ਰਾਜ ਰਾਣੀ, ਤਰਸੇਮ ਸਿੰਘ ਮੀਤ ਪ੍ਰਧਾਨ, ਗੌਰਵ ਕੋਸਿਲ, ਨਿਰਮਲ ਸਿੰਘ ਨਿੰਮਾ, ਬਲਜੀਤ ਸਿੰਘ ਚੇਅਰਮੈਨ, ਜਗਤਾਰ ਸਿੰਘ ਪੰਚ, ਗੁਰਿੰਦਰ ਸਿੰਘ ਗਿੰਦੀ ਮੁਲਾਂਪੁਰ, ਬਲਬੀਰ ਸਿੰਘ, ਸਰਪੰਚ ਹਰਮੇਲ ਸਿੰਘ ਮਾਧੋਪੁਰ, ਦਵਿੰਦਰ ਸਿੰਘ, ਜਸਵਿੰਦਰ ਕੌਰ, ਗੁਰਵਿੰਦਰ ਸਿੰਘ, ਜਸਵੀਰ ਸਿੰਘ ਅਤੇ ਗੁਰਜੰਟ ਸਿੰਘ ਮੀਤ ਪ੍ਰਧਾਨ ਆਦਿ ਹਾਜ਼ਰ ਸਨ।
—–00——
