
ਤੁਸੀਂ ਘਰ ‘ਚ ਚੈਨ ਦੀ ਨੀਂਦ ਸੌਂਦੇ ਹੋ ਕਿਉੁਂਕਿ ਸਰਹੱਦ ‘ਤੇ ਫੋਜ ਤਾਇਨਾਤ ਹੈ, ਕਰਨਲ ਬਾਠ ਕੇਸ ‘ਚ ਪੰਜਾਬ ਪੁਲਿਸ ‘ਤੇ ਨਾਰਾਜ਼ ਹੋਇਆ ਸੁਪਰੀਮ ਕੋਰਟ
ਨਵੀਂ-ਦਿੱਲੀ/ਸ੍ਰੀ ਫ਼ਤਹਿਗੜ੍ਹ ਸਾਹਿਬ/SANGHOL-TIMES/05 ਅਗਸਤ,2025 (ਮਲਕੀਤ ਸਿੰਘ ਭਾਮੀਆਂ ) :- ਸੁਪਰੀਮ ਕੋਰਟ ਨੇ ਪਾਰਕਿੰਗ ਵਿਵਾਦ ਨੂੰ ਲੈਕੇ ਪੰਜਾਬ ਪੁਲਿਸ ਦੇ ਜਵਾਨਾਂ ਵੱਲੋਂ ਇੱਕ ਕਰਨਲ ‘ਤੇ ਕਥਿਤ ਹਮਲੇ ਦੀ ਜਾਂਚ ਸੀਬੀਆਈ ( CBI ) ਨੂੰ ਸੌਂਪੇ ਜਾਣ ਖਿਲਾਫ ਦਾਇਰ ਪਟੀਸ਼ਨ ਸੋਮਵਾਰ ਨੂੰ ਖਾਰਜ ਕਰ ਦਿੱਤੀ ਅਤੇ ਕਿਹਾ ਕਿ ਤੁਸੀਂ ਅਪਣੇ ਘਰ ‘ਚ ਚੈਨ ਦੀ ਨੀਂਦ ਸਾਉਂਦੇ ਹੋ ਕਿਉਂਕਿ ਸਰਹੱਦ ‘ਤੇ ਫੋਜ ਤਾਇਨਾਤ ਹੈ। ਇਹ ਘਟਨਾ 13 ‘ਤੇ 14 ਮਾਰਚ ਦੀ ਰਾਤ ਨੂੰ ਹੋਈ ਜਦੋਂ ਕਰਨਲ ਪੁਸ਼ਪਿੰਦਰ ਸਿੰਘ ਬਾਠ ਅਤੇ ਉਨਾਂ ਦਾ ਬੇਟਾ ਪਟਿਆਲਾ ਵਿੱਚ ਸੜਕ ਕੰਢੇ ਇੱਕ ਢਾਬੇ ‘ਤੇ ਖਾਣਾ ਖਾ ਰਹੇ ਸਨ। ਜਸਟਿਸ ਸੰਜੇ ਕੁਮਾਰ ‘ਤੇ ਜਸਟਿਸ ਸਤੀਸ਼ ਚੰਦਰ ਸ਼ਰਮਾਂ ਦੇ ਬੈਂਚ ਨੇ ਪੰਜਾਬ ‘ਤੇ ਹਰਿਆਣਾ ਹਾਈਕੋਰਟ ਖਿਲਾਫ ਮੁਲਜ਼ਮ ਪੁਲਿਸ ਅਧਿਕਾਰੀਆਂ ਵੱਲੋਂ ਦਾਇਰ ਅਪੀਲ ਨੂੰ ਖਾਰਜ ਕਰ ਦਿੱਤਾ। ਬੈਂਚ ਨੇ ਕਿਹਾ ਜਦੋਂ ਜੰਗ ਚੱਲ ਰਹੀ ਹੁੰਦੀ ਹੈ ਉਦੋਂ ਤੁਸੀਂ ਇੰਨਾਂ ਫੋਜ ਦੇ ਅਧਿਕਾਰੀਆਂ ਦੀ ਮਹਿਮਾ ਗਾਉਂਦੇਂ ਹੋ, ਫੋਜ ਦੇ ਲੋਕਾਂ ਦੀ ਕੁੱਝ ਇੱਜ਼ਤ ਕਰੋ। ਤੁਸੀਂ ਅਪਣੇ ਘਰ ਵਿੱਚ ਚੈਨ ਦੀ ਨੀਂਦ ਸਾਉਂਦੇ ਹੋ ਕਿਉਂਕਿ ਮਾਈਨਸ 40 ਡਿਗਰੀ ਤਾਪਮਾਨ ਵਿੱਚ ਸਰਹੱਦ ‘ਤੇ ਫੌਜ ਤਾਇਨਾਤ ਵਿੱਚ ਸਰਹੱਦ ‘ਤੇ ਫੋਜ ਤਾਇਨਾਤ ਹੈ। ਅਸੀਂ ਇਸ ਅਪੀਲ ਨੂੰ ਭਾਰੀ ਜੁਰਮਾਨੇ ਨਾਲ ਖਾਰਜ ਕਰਦੇ ਹਾਂ। ਇਸ ਤਰ੍ਹਾਂ ਦੀ ਅਰਾਜਕਤਾ ਮੰਨਣਯੋਗ ਨਹੀ ਹੈ। ਸੀਬੀਆਈ ( CBI ) ਨੂੰ ਇਸ ਦੀ ਜਾਂਚ ਕਰਨ ਦਿਓ। ਉਹ ਤੁਹਾਡੀ ਰਾਖੀ ਕਰਨ ਜਾਂਦੇ ਹਨ ਅਤੇ ਰਾਸ਼ਟਰੀ ਝੰਡੇ ਵਿੱਚ ਲਿਪਟ ਕੇ ਵਾਪਸ ਆਉਂਦੇ ਹਨ। ਮੁਲਜ਼ਮ ਪੁਲਿਸ ਅਧਿਕਾਰੀਆਂ ਨੇ 16 ਜੁਲਾਈ ਨੂੰ ਹਾਈਕੋਰਟ ਵੱਲੋਂ ਮਾਮਲੇ ਦੀ ਜਾਂਚ ਸੀਬੀਆਈ ( CBI ) ਨੂੰ ਸੌਂਪਣ ਦੇ ਹੁਕਮ ਖਿਲਾਫ ਸੁਪਰੀਮ ਕੋਰਟ ਦਾ ਰੁੱਖ ਕੀਤਾ ਸੀ। ਸਰਬ ਉੱਚ ਅਦਾਲਤ ਦਾ ਇਹ ਹੁਕਮ ਹਾਈਕੋਰਟ ਵੱਲੋਂ ਮਾਮਲੇ ਦੀ ਜਾਂਚ ਨੂੰ ਲੈਕੇ ਚੰਡੀਗੜ੍ਹ ਪੁਲਿਸ ਨੂੰ ਝਾੜਾਂ ਪਾਉਣ ਦੇ ਦਿਨ ਬਾਅਦ ਆਇਆ ਹੈ।
—–00—–
