
ਬਰਖਾ ਰਾਮ ਨੇ ‘ਵਿਮੁਕਤ ਜਾਤੀ ਵੈੱਲਫੇਅਰ ਬੋਰਡ ਪੰਜਾਬ’ ਦੇ ਚੇਅਰਮੈਨ ਬਣਨ ਉਪਰੰਤ ਵਿਧਾਇਕ ਕੁਲਵੰਤ ਸਿੰਘ ਨਾਲ ਕੀਤੀ ਮੁਲਾਕਾਤ
ਚੇਅਰਮੈਨ ਬਰਖਾ ਰਾਮ ਵੱਲੋਂ ਵਿਧਾਇਕ ਦਾ ਵਿਸ਼ੇਸ਼ ਧੰਨਵਾਦ
ਸਾਹਿਬਜ਼ਾਦਾ-ਅਜੀਤ-ਸਿੰਘ-ਨਗਰ/SANGHOL-TIMES/JAGMEEET-SINGH/09ਅਗਸਤ,2025 : ‘ਵਿਮੁਕਤ ਜਾਤੀ ਵੈੱਲਫੇਅਰ ਬੋਰਡ ਪੰਜਾਬ’ ਦੇ ਨਵੇਂ ਚੇਅਰਮੈਨ ਬਰਖਾ ਰਾਮ ਨੇ ਅੱਜ ਵਿਧਾਇਕ ਕੁਲਵੰਤ ਸਿੰਘ ਨਾਲ ਮੁਲਾਕਾਤ ਕੀਤੀ। ਉਹ ਬੋਰਡ ਦੇ ਮੈਂਬਰਾਂ ਸਮੇਤ ਆਮ ਆਦਮੀ ਪਾਰਟੀ ਦਫ਼ਤਰ, ਸੈਕਟਰ-79 ਮੋਹਾਲੀ ਪਹੁੰਚੇ ਅਤੇ ਵਿਧਾਇਕ ਦਾ ਵਿਸ਼ੇਸ਼ ਧੰਨਵਾਦ ਕੀਤਾ। ਬਰਖਾ ਰਾਮ ਨੇ ਭਰੋਸਾ ਦਿਵਾਇਆ ਕਿ ਉਹ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਸਰਕਾਰ ਵੱਲੋਂ ਦਿੱਤੀ ਇਸ ਜ਼ਿੰਮੇਵਾਰੀ ਨੂੰ ਪੂਰੀ ਇਮਾਨਦਾਰੀ ਅਤੇ ਤਨਦੇਹੀ ਨਾਲ ਨਿਭਾਉਣਗੇ।
ਇਸ ਮੌਕੇ ਵਿਧਾਇਕ ਕੁਲਵੰਤ ਸਿੰਘ ਨੇ ਚੇਅਰਮੈਨ ਬਰਖਾ ਰਾਮ ਅਤੇ ਬੋਰਡ ਮੈਂਬਰ ਗੁਰਮੁਖ ਸਿੰਘ, ਅਵਤਾਰ ਰਾਏ ਮਰਦਾਹੇਰੀ, ਗੋਕਲ ਸਿੰਘ ਅਤੇ ਪਿਆਰਾ ਸਿੰਘ ਬਾਬਰੀਆ ਨੂੰ ਸਰੋਪਾ ਪਾ ਕੇ ਸਨਮਾਨਿਤ ਕੀਤਾ।
ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਵਿਧਾਇਕ ਕੁਲਵੰਤ ਸਿੰਘ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਸਮਾਜ ਸੇਵਾ ਵਿੱਚ ਯੋਗਦਾਨ ਪਾਉਣ ਵਾਲੇ ਨੇਤਾਵਾਂ ਅਤੇ ਮੁਹਤਬਰ ਵਿਅਕਤੀਆਂ ਨੂੰ ਮਹੱਤਵਪੂਰਣ ਜ਼ਿੰਮੇਵਾਰੀਆਂ ਸੌਂਪੀਆਂ ਜਾ ਰਹੀਆਂ ਹਨ, ਤਾਂ ਜੋ ਲੋਕਾਂ ਦੀਆਂ ਰੋਜ਼ਮਰ੍ਹਾ ਦੀਆਂ ਸਮੱਸਿਆਵਾਂ ਦਾ ਤੇਜ਼ੀ ਨਾਲ ਨਿਪਟਾਰਾ ਹੋ ਸਕੇ। ਉਨ੍ਹਾਂ ਕਿਹਾ ਕਿ ਵਿਕਾਸ ਕਾਰਜਾਂ ਦੀ ਰਫ਼ਤਾਰ ਦੇ ਮੱਦੇਨਜ਼ਰ ਵਿਰੋਧੀ ਪਾਰਟੀਆਂ ਕੋਲ ਹੁਣ ਕੋਈ ਦਲੀਲ ਨਹੀਂ ਬਚੀ। ਉਨ੍ਹਾਂ ਹੋਰ ਦੱਸਿਆ ਕਿ ਮੁੱਖ ਮੰਤਰੀ ਵੱਲੋਂ ਮੋਹਾਲੀ ਸਮੇਤ ਪੰਜਾਬ ਦੀਆਂ ਲਿੰਕ ਸੜਕਾਂ ਦੀ ਮੁਰੰਮਤ ਦੇ ਐਲਾਨ ਉਪਰੰਤ ਜ਼ਰੂਰੀ ਪ੍ਰਕਿਰਿਆ ਸ਼ੁਰੂ ਹੋ ਚੁੱਕੀ ਹੈ।
ਜ਼ਿਕਰਯੋਗ ਹੈ ਹੈ ਕਿ ਬਰਖਾ ਰਾਮ ਦੀ ਚੇਅਰਮੈਨ ਵਜੋਂ ਨਿਯੁਕਤੀ ‘ਡੀ-ਨੋਟੀਫਾਈਡ ਟਰਾਈਬ’ ਸਮਾਜ ਵਿੱਚ ਖੁਸ਼ੀ ਦੀ ਲਹਿਰ ਲੈ ਕੇ ਆਈ ਹੈ। ਰੇਲਵੇ ਵਿਭਾਗ ਵਿੱਚ ਲੰਬੇ ਸਮੇਂ ਤੱਕ ਲੋਕੋ ਪਾਇਲਟ (ਮੇਲ) ਰਹੇ ਬਰਖਾ ਰਾਮ ਪਿਛਲੇ 25 ਸਾਲਾਂ ਤੋਂ ਵਿਮੁਕਤ ਜਾਤੀਆਂ ਦੇ ਹਿਤਾਂ ਲਈ ਆਵਾਜ਼ ਬੁਲੰਦ ਕਰਦੇ ਆ ਰਹੇ ਹਨ। ਹਾਲ ਹੀ ਵਿੱਚ ਉਨ੍ਹਾਂ ਵੱਲੋਂ ਰੇਲਵੇ ਤੋਂ ਵੀ.ਆਰ.ਐਸ. ਲਿਆ ਗਿਆ ਸੀ। ਬਰਖਾ ਰਾਮ ਨੇ ਆਮ ਆਦਮੀ ਪਾਰਟੀ ਸਰਕਾਰ ਅਤੇ ਵਿਧਾਇਕ ਕੁਲਵੰਤ ਸਿੰਘ ਦਾ ਵੀ ਵਿਸ਼ੇਸ਼ ਧੰਨਵਾਦ ਕੀਤਾ ਅਤੇ ਦ੍ਰਿੜਤਾ ਜਤਾਈ ਕਿ ਉਹ ਵਿਮੁਕਤ ਜਾਤੀਆਂ ਦੀ ਭਲਾਈ ਲਈ ਸਰਗਰਮ ਤੌਰ ’ਤੇ ਕੰਮ ਕਰਦੇ ਰਹਿਣਗੇ।
ਇਸ ਮੌਕੇ ਸੀਨੀਅਰ ਨੇਤਾ ਕੁਲਦੀਪ ਸਿੰਘ ਸਮਾਣਾ, ਜਸਪਾਲ ਸਿੰਘ ਮਟੌਰ ਅਤੇ ਹਰਮੇਸ਼ ਸਿੰਘ ਕੁੰਬੜਾ ਵੀ ਹਾਜ਼ਰ ਸਨ।
—–00—–
विमुक्त जाति कल्याण बोर्ड पंजाब के नए चेयरमैन बरखा राम ने आज विधायक कुलवंत सिंह से मुलाकात की
Mohali/SANGHOL-TIMES/JAGMEET-SINGH/09AUGUST,2025-विमुक्त जाति कल्याण बोर्ड पंजाब के नए चेयरमैन बरखा राम ने आज विधायक कुलवंत सिंह से मुलाकात की। वह बोर्ड के सदस्यों के साथ आम आदमी पार्टी कार्यालय सेक्टर-79, मोहाली पहुंचे और विधायक का विशेष रूप से धन्यवाद किया। बरखा राम ने आश्वासन दिया कि वह मुख्यमंत्री भगवंत सिंह मान के नेतृत्व में सरकार द्वारा दी गई इस जिम्मेदारी को पूरी ईमानदारी और लगन से निभाएंगे। इस अवसर पर विधायक कुलवंत सिंह ने चेयरमैन बरखा राम और बोर्ड के सदस्यों गुरमुख सिंह, अवतार राय मर्दाहेड़ी, गोकुल सिंह और प्यारा सिंह बाबरिया को सरोपा देकर सम्मानित किया। पत्रकारों से बातचीत करते हुए विधायक कुलवंत सिंह ने कहा कि मुख्यमंत्री भगवंत सिंह मान के नेतृत्व में समाज सेवा में योगदान देने वाले नेताओं और महत्वपूर्ण लोगों को महत्वपूर्ण जिम्मेदारियां दी जा रही हैं, ताकि लोगों की रोजमर्रा की समस्याओं का त्वरित समाधान हो सके। उन्होंने कहा कि विकास कार्यों की गति को देखते हुए विपक्षी दलों के पास अब कोई तर्क नहीं बचा है। उन्होंने आगे कहा कि मुख्यमंत्री द्वारा मोहाली सहित पंजाब की लिंक सड़कों की मरम्मत की घोषणा के बाद आवश्यक प्रक्रिया शुरू हो गई है। उल्लेखनीय है कि बरखा राम को चेयरमैन नियुक्त करने से ‘डी-नोटिफाइड ट्राइब’ समाज में खुशी की लहर दौड़ गई है। बरखा राम, जो लंबे समय तक रेलवे विभाग में लोको पायलट (मेल) रहे थे, पिछले 25 वर्षों से विमुक्त जातियों के हितों के लिए आवाज उठाते रहे हैं। हाल ही में उन्होंने रेलवे से वीआरएस लिया था। बरखा राम ने आम आदमी पार्टी सरकार और विधायक कुलवंत सिंह का भी धन्यवाद किया और संकल्प व्यक्त किया कि वे विमुक्त जातियों के कल्याण के लिए सक्रिय रूप से काम करते रहेंगे। इस अवसर पर वरिष्ठ नेता कुलदीप सिंह समाना, जसपाल सिंह मटौर और हरमेश सिंह कुंभरा भी उपस्थित थे।