ਜਬਰਜਿਨਾਹ ਅਤੇ ਕਤਲ ਦੇ ਦੋਸ਼ੀ ਰਾਮ ਰਹੀਮ ‘ਤੇ ਮਿਹਰਬਾਨ ਕਿਉਂ ਭਾਜਪਾ ਸਰਕਾਰ – ਮਾਨ

ਫਗਵਾੜਾ/SANGHOL-TIMES/09ਅਗਸਤ,2025(ਸ਼ਿਵ ਕੌੜਾ)- ਦੋ ਔਰਤਾਂ ਨਾਲ ਜਬਰ ਜਿਨਾਹ ਅਤੇ ਪੱਤਰਕਾਰ ਦੇ ਕਤਲ ਦੇ ਗੰਭੀਰ ਦੋਸ਼ਾਂ ‘ਚ 20-20 ਸਾਲ ਦੀ ਦੋਹਰੀ ਸਜਾ ਭੁਗਤ ਰਹੇ ਅਖੌਤੀ ਬਾਬੇ ਰਾਮ ਰਹੀਮ ਨੂੰ ਇਕ ਵਾਰ ਫਿਰ ਹਰਿਆਣਾ ਸਰਕਾਰ ਦੀ ਸਿਫਾਰਸ਼ ‘ਤੇ ਮਿਲੀ ਪੈਰੋਲ ਨੂੰ ਲੈ ਕੇ ਭਾਜਪਾ ‘ਤੇ ਹਮਲਾਵਰ ਹੁੰਦਿਆਂ ਆਮ ਆਦਮੀ ਪਾਰਟੀ ਦੇ ਸੂਬਾ ਸਪੋਕਸਪਰਸਨ ਅਤੇ ਵਿਧਾਨਸਭਾ ਹਲਕਾ ਫਗਵਾੜਾ ਦੇ ਇੰਚਾਰਜ ਹਰਨੂਰ ਸਿੰਘ (ਹਰਜੀ) ਮਾਨ ਨੇ ਸਵਾਲ ਕੀਤਾ ਕਿ ਆਖਿਰ ਜਬਰਜਿਨਾਹ ਅਤੇ ਕਤਲ ਦੇ ਦੋਸ਼ੀ ਰਾਮ ਰਹੀਮ ‘ਤੇ ਭਾਜਪਾ ਮਿਹਰਬਾਨ ਕਿਉਂ ਹੈ। ਉਹਨਾਂ ਕਿਹਾ ਕਿ ਰਾਮ ਰਹੀਮ ਦਾ ਗੁਨਾਹ ਬਿਲਕੁਲ ਵੀ ਰਹਿਮ ਦੇ ਯੋਗ ਨਹੀਂ ਹੈ। ਲੇਕਿਨ ਭਾਜਪਾ ਸਰਕਾਰ ਦੀ ਮਿਹਰਬਾਨੀ ਸਦਕਾ ਪਿਛਲੇ 8 ਸਾਲ ‘ਚ ਰਾਮ ਰਹੀਮ ਨੂੰ 14 ਵਾਰ ਪੈਰੋਲ ‘ਤੇ ਰਿਹਾਅ ਕੀਤਾ ਜਾ ਚੁੱਕਾ ਹੈ। ਉਹਨਾਂ ਦੱਸਿਆ ਕਿ ਰਾਮ ਰਹੀਮ ਨੂੰ ਪਹਿਲਾਂ 2020 ਤੇ 21 ‘ਚ ਇਕ-ਇਕ ਦਿਨ ਦੀ ਪੈਰੋਲ ਦਿੱਤੀ ਗਈ। ਲੇਨਿਕ ਉਸ ਤੋਂ ਬਾਅਦ ਫਰਵਰੀ 2022 ‘ਚ ਪੰਜਾਬ ਵਿਧਾਨਸਭਾ ਚੋਣਾਂ ਸਮੇਂ 21 ਦਿਨ, ਜੂਨ 2022 ‘ਚ ਹਰਿਆਣਾ ਕਾਰਪੋਰੇਸ਼ਨ ਚੋਣਾਂ ਸਮੇਂ 30 ਦਿਨ, ਅਕਤੂਬਰ 2022 ‘ਚ ਹਰਿਆਣਾ ਦੀ ਇਕ ਜਿਮਨੀ ਚੋਣ ਤੋਂ ਠੀਕ ਪਹਿਲਾਂ ਫਿਰ 40 ਦਿਨ ਦੀ ਪੈਰੋਲ ਦੇ ਦਿੱਤੀ ਗਈ। ਇਸ ਤਰ੍ਹਾਂ ਸਿਰਫ ਇਕ ਸਾਲ ‘ਚ ਹੀ 91 ਦਿਨ ਰਾਮ ਰਹੀਮ ਵਰਗੇ ਖਤਰਨਾਕ ਮੁਜਰਿਮ ਨੂੰ ਜੇਲ੍ਹ ਤੋਂ ਬਾਹਰ ਐਸ਼ੋ-ਆਰਾਮ ਦੀ ਜਿੰਦਗੀ ਵਤੀਤ ਕਰਨ ਦੀ ਛੂਟ ਦਿੱਤੀ ਗਈ। ਸਿਰਫ ਇਹੀ ਨਹੀਂ ਜਨਵਰੀ 2023 ‘ਚ ਰਾਮ ਰਹੀਮ ਫਿਰ 40 ਦਿਨ ਦੀ ਪੈਰੋਲ ‘ਤੇ ਬਾਹਰ ਆ ਗਿਆ ਕਿਉਂਕਿ ਉਸ ਸਮੇਂ ਹਰਿਆਣਾ ਵਿੱਚ ਪੰਚਾਇਤੀ ਚੋਣਾਂ ਸਨ। ਜੁਲਾਈ 2023 ‘ਚ ਹਰਿਆਣਾ ਦੀਆਂ ਜਿਮਨੀ ਪੰਚਾਇਤੀ ਚੋਣਾਂ ਲਈ ਰਾਮ ਰਹੀਮ ਨੂੰ 30 ਦਿਨ ਦੀ ਪੈਰੋਲ ਦਿੱਤੀ ਗਈ। ਰਾਜਸਥਾਨ ਦੀਆਂ ਚੋਣਾਂ ਸਮੇਂ ਨਵੰਬਰ 2023 ‘ਚ ਵੀ 21 ਦਿਨ ਦੀ ਪੈਰੋਲ ਮਿਲ ਗਈ। ਸਭ ਤੋਂ ਵੱਡੀ ਗੱਲ ਤਾਂ ਇਹ ਹੈ ਕਿ ਪਿਛਲੀਆਂ ਲੋਕਸਭਾ ਚੋਣਾਂ ਤੋਂ ਪਹਿਲਾਂ ਜਨਵਰੀ 2024 ‘ਚ 51 ਦਿਨ ਦੀ ਪੈਰੋੋਲ ਦੇ ਕੇ ਰਾਮ ਰਹੀਮ ਨੂੰ ਛੱਡ ਦਿੱਤਾ ਗਿਆ। ਕਿਉਂਕਿ ਹਰਿਆਣਾ ਤੋਂ ਇਲਾਵਾ ਰਾਜਸਥਾਨ ਅਤੇ ਪੰਜਾਬ ਦੀਆਂ ਕੁੱਝ ਲੋਕਸਭਾ ਸੀਟਾਂ ਤੇ ਉਸਦਾ ਕਾਫੀ ਪ੍ਰਭਾਵ ਹੈ। ਉਹਨਾਂ ਦੱਸਿਆ ਕਿ ਇਸ ਤੋਂ ਇਲਾਵਾ ਵੀ ਪਿਛਲੇ ਸਾਲ ਅਗਸਤ ‘ਚ 21 ਦਿਨ, ਅਕਤੂਬਰ ‘ਚ 20 ਦਿਨ, ਜਨਵਰੀ 2025 ‘ਚ 30 ਦਿਨ ਅਪ੍ਰੈਲ ‘ਚ 21 ਦਿਨ ਦੀ ਪੈਰੋਲ ਦਿੱਤੀ ਗਈ। ਅਤੇ ਹਰੇਕ ਪੈਰੋਲ ਕਿਸੇ ਨਾ ਕਿਸੇ ਚੋਣ ਨੂੰ ਮੁੱਖ ਰੱਖਦਿਆਂ ਹੀ ਦਿੱਤੀ ਗਈ ਹੈ। ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਹੁਣ ਰਾਮ ਰਹੀਮ ਨੂੰ ਜਨਮ ਦਿਨ ਮਨਾਉਣ ਲਈ ਫਿਰ ਤੋਂ 40 ਦਿਨਾਂ ਦੀ ਪੈਰੋਲ ‘ਤੇ ਛੱਡ ਦਿੱਤਾ ਗਿਆ ਹੈ। ਹਰਜੀ ਮਾਨ ਨੇ ਕਿਹਾ ਕਿ ਭਾਜਪਾ ਦਾ ਅਸਲੀ ਚਿਹਰਾ ਰਾਮ ਰਹੀਮ ਦੀ ਵਾਰ-ਵਾਰ ਪੈਰੋਲ ਨੇ ਨੰਗਾ ਕਰ ਦਿੱਤਾ ਹੈ। ਕਿਉਂਕਿ ਭਾਜਪਾ ਗੁਨਾਹਗਾਰਾਂ ਦੇ ਸਹਾਰੇ ਸੱਤਾ ਸੁੱਖ ਭੋਗਣਾ ਚਾਹੁੰਦੀ ਹੈ। ਉਹਨਾਂ ਪੰਜਾਬ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ, ਕੇਂਦਰੀ ਮੰਤਰੀ ਰਵਨੀਤ ਬਿੱਟੂ ਸਮੇਤ ਪੰਜਾਬ ਭਾਜਪਾ ਦੇ ਸਮੂਹ ਸੀਨੀਅਰ ਆਗੂਆਂ ਨੂੰ ਸਵਾਲ ਕੀਤਾ ਕਿ ਉਹਨਾਂ ਦੀ ਜੁਬਾਨ ਉਸ ਰਾਮ ਰਹੀਮ ਦੀ ਪੈਰੋਲ ਦੇ ਮੁੱਦੇ ‘ਤੇ ਖਾਮੋਸ਼ ਕਿਉਂ ਹੈ? ਜਿਸ ਨੂੰ ਸ਼੍ਰੀ ਅਕਾਲ ਤਖ਼ਤ ਸਾਹਿਬ ਵਲੋਂ ਸਮੁੱਚੇ ਸਿੱਖ ਪੰਥ ਦਾ ਦੋਸ਼ੀ ਕਰਾਰ ਦਿੱਤਾ ਗਿਆ ਹੈ।
—————————————-
बलात्कार और हत्या के आरोपी राम रहीम पर भाजपा सरकार मेहरबान क्यों है – मान
फगवाड़ा/SANGHOL-TIMES/09 अगस्त,2025(शिव-कौड़ा)- दो महिलाओं से बलात्कार और एक पत्रकार की हत्या जैसे गंभीर आरोपों में 20-20 साल की दोहरी सजा काट रहे तथाकथित बाबा राम रहीम को हरियाणा सरकार की सिफ़ारिश पर एक बार फिर पैरोल दिए जाने पर भाजपा पर हमला बोलते हुए आम आदमी पार्टी के प्रदेश प्रवक्ता और फगवाड़ा विधानसभा क्षेत्र के प्रभारी हरनूर सिंह (हरजी) मान ने सवाल उठाया कि बलात्कार और हत्या के आरोपी राम रहीम पर भाजपा मेहरबान क्यों है? उन्होंने कहा कि राम रहीम का अपराध बिल्कुल भी दया के लायक नहीं है। लेकिन भाजपा सरकार की मेहरबानी के कारण ही राम रहीम पिछले 8 सालों में 14 बार पैरोल पर रिहा हो चुका है। उन्होंने बताया कि राम रहीम को इससे पहले 2020 और 21 में एक-एक दिन की पैरोल दी गई थी। उसके बाद फरवरी 2022 में पंजाब विधानसभा चुनाव के दौरान उसे 21 दिन की पैरोल दी गई, जून 2022 में हरियाणा निगम चुनाव के दौरान और अक्टूबर 2022 में हरियाणा में एक उपचुनाव से ठीक पहले उसे 40 दिन की पैरोल दी गई। इस तरह महज एक साल में राम रहीम जैसे खतरनाक अपराधी को जेल से बाहर ऐशो-आराम की जिंदगी जीने के लिए 91 दिन की आजादी दे दी गई। इतना ही नहीं, जनवरी 2023 में राम रहीम को फिर से 40 दिन की पैरोल पर रिहा किया गया क्योंकि उस समय हरियाणा में पंचायत चुनाव थे। जुलाई 2023 में हरियाणा उपचुनाव के लिए राम रहीम को 30 दिन की पैरोल दी गई। नवंबर 2023 में राजस्थान चुनाव के दौरान भी उसे 21 दिन की पैरोल मिली थी। सबसे बड़ी बात यह है कि राम रहीम को पिछले लोकसभा चुनाव से पहले जनवरी 2024 में 51 दिन की पैरोल देकर रिहा किया गया था। क्योंकि हरियाणा के अलावा राजस्थान और पंजाब की कुछ लोकसभा सीटों पर उसका खासा प्रभाव है। उन्होंने कहा कि इसके अलावा पिछले साल अगस्त में 21 दिन, अक्टूबर में 20 दिन, जनवरी 2025 में 30 दिन और अप्रैल में 21 दिन की पैरोल दी गई थी। और हर पैरोल किसी न किसी चुनाव को ध्यान में रखकर दी गई है। हैरानी की बात यह है कि अब राम रहीम को अपना जन्मदिन मनाने के लिए फिर से 40 दिन की पैरोल पर रिहा किया गया है। हरजी मान ने कहा कि राम रहीम को बार-बार पैरोल मिलने से भाजपा का असली चेहरा उजागर हो गया है। क्योंकि भाजपा अपराधियों के सहारे सत्ता सुख भोगना चाहती है। उन्होंने पंजाब भाजपा अध्यक्ष अश्विनी शर्मा, केंद्रीय मंत्री रवनीत बिट्टू समेत पंजाब भाजपा के सभी वरिष्ठ नेताओं से सवाल किया कि उस राम रहीम की पैरोल के मुद्दे पर उनकी जुबान क्यों खामोश है? जिसे श्री अकाल तख्त साहिब ने पूरे सिख पंथ का गुनहगार करार दिया है।
फोटो :-
—————————————
