
ਮਨੁੱਖੀ ਅਧਿਕਾਰ ਮੰਚ ਵੱਲੋਂ ਧਰਤੀ ਨੂੰ ਹਰੀ ਭਰੀ ਰੱਖਣ ਲਈ ਲਗਾਏ ਬੂਟੇ – ਡਾਕਟਰ ਖੇੜਾ
ਫ਼ਤਹਿਗੜ੍ਹ-ਸਾਹਿਬ/SANGHOL-TIMES/JAGMEET-SINGH/10SEP.,2025- ਮਨੁੱਖੀ ਅਧਿਕਾਰ ਮੰਚ ਦੀ ਜ਼ਿਲ੍ਹਾ ਇਕਾਈ ਫ਼ਤਹਿਗੜ੍ਹ ਸਾਹਿਬ ਵੱਲੋਂ ਰੁੱਖ ਲਗਾਓ ਦੇਸ਼ ਬਚਾਓ ਮੁਹਿੰਮ ਤਹਿਤ ਫ਼ਲ ਦਾਰ, ਫੁੱਲ ਦਾਰ, ਛਾਂ ਦਾਰ ਅਤੇ ਮੈਡੀਕੇਟਡ ਬੂਟੇ ਸਮੂਹ ਮੈਂਬਰਾਂ ਦੀ ਹਿੰਮਤ ਸਦਕੇ ਕਈ ਥਾਵਾਂ ਤੇ ਲਗਾਏ। ਇਸ ਮੌਕੇ ਸੰਸਥਾ ਦੇ ਕੌਮੀ ਪ੍ਰਧਾਨ ਡਾਕਟਰ ਜਸਵੰਤ ਸਿੰਘ ਖੇੜਾ, ਕੌਮੀ ਸਕੱਤਰ ਹਰਭਜਨ ਸਿੰਘ ਜੱਲੋਵਾਲ ਅਤੇ ਧਰਮ ਸਿੰਘ ਆਦਿ ਨੇ ਬੂਟੇ ਲਗਵਾਉਣ ਲਈ ਆਪਣੀ ਸ਼ਮੂਲੀਅਤ ਕੀਤੀ ਜਿਨ੍ਹਾਂ ਨੇ ਆਪਣੇ ਹੱਥਾਂ ਨਾਲ ਸੋਹਣੇ ਸੋਹਣੇ ਬੂਟੇ ਲਗਾਏ ਅਤੇ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਮੰਚ ਵੱਲੋਂ ਰੁੱਖ ਲਗਾਓ ਦੇਸ਼ ਬਚਾਓ ਅਤੇ ਆਕਸੀਜਨ ਵਧਾਓ ਮੁਹਿੰਮ ਦੀ ਚੜਦੀ ਕਲਾ ਲਈ ਅੱਗੇ ਆਓ। ਇਸ ਮੌਕੇ ਡਾਕਟਰ ਖੇੜਾ ਨੇ ਬੋਲਦਿਆਂ ਕਿਹਾ ਕਿ ਜੇ ਧਰਤੀ ਉੱਪਰ ਦਰਖ਼ਤ ਹਨ ਤਾਂ ਸਾਡਾ ਜੀਵਨ ਹੈ ਨਹੀਂ ਸਾਡਾ ਜੀਵਨ ਕੋਈ ਮਹੱਤਤਾ ਨਹੀਂ ਰੱਖਦਾ। ਸਾਫ਼ ਸੁਥਰੀ ਹਵਾ, ਸਾਫ਼ ਸੁਥਰਾ ਪਾਣੀ ਅਤੇ ਸਾਫ਼ ਸੁਥਰਾ ਵਾਤਾਵਰਨ ਤਾਂ ਹੀ ਸੰਭਵ ਹੋ ਸਕਦਾ ਹੈ ਜੇਕਰ ਅਸੀਂ ਵੱਧ ਤੋਂ ਵੱਧ ਬੂਟੇ ਲਗਾ ਕੇ ਉਨ੍ਹਾਂ ਦੀ ਸਾਂਭ ਸੰਭਾਲ ਕਰੀਏ। ਹੋਰਨਾਂ ਤੋਂ ਇਲਾਵਾ ਹਰਦੀਪ ਸਿੰਘ ਨਸਰਾਲੀ ਚੇਅਰਮੈਨ , ਹਰਪ੍ਰੀਤ ਕੌਰ, ਪਰਮਜੀਤ ਕੌਰ, ਰਣਜੀਤ ਸਿੰਘ , ਜਸਵਿੰਦਰ ਕੌਰ , ਨਿਰਮਲ ਸਿੰਘ ਨਿੰਮਾ, ਬਲਵੀਰ ਸਿੰਘ, ਜਸਵੀਰ ਸਿੰਘ, ਕਰਮਜੀਤ ਕੌਰ, ਬਲਦੇਵ ਸਿੰਘ , ਕੁਲਦੀਪ ਸਿੰਘ ਧੀਰ, ਅਮਨਦੀਪ ਕੌਰ, ਅਤੇ ਪਰਮਜੀਤ ਸਿੰਘ ਆਦਿ ਨੇ ਵੀ ਸ਼ਮੂਲੀਅਤ ਕੀਤੀ।