राजा वड़िंग द्वारा श्री बूटा सिंह के विरुद्ध की गई अभद्र टिप्पणी अत्यंत निंदनीय :- अंबेडकर सेना * ਰਾਜਾ ਵੜਿੰਗ ਵਲੋਂ ਸ੍ਰ ਬੂਟਾ ਸਿੰਘ ਖਿਲਾਫ਼ ਕੀਤੀ ਆਭੱਦਰ ਟਿੱਪਣੀ ਅੱਤ ਨਿੰਦਣਯੋਗ – ਅੰਬੇਡਕਰ ਸੈਨਾ
राजा वड़िंग द्वारा श्री बूटा सिंह के विरुद्ध की गई अभद्र टिप्पणी अत्यंत निंदनीय :- अंबेडकर सेना

फगवाड़ा/SANGHOL-TIMES/06 नवंबर,2025 (शिव कौड़ा)- कांग्रेस पार्टी के प्रदेश अध्यक्ष अमरिंदर सिंह राजा वड़िंग ने देश के पूर्व गृह मंत्री श्री बूटा सिंह के विरुद्ध अभद्र भाषा का प्रयोग कर पूरे अनुसूचित जाति समुदाय का अपमान किया है। अंबेडकर सेना पंजाब राजा वड़िंग द्वारा की गई अभद्र टिप्पणी की कड़ी निंदा करती है। उक्त विचार अंबेडकर सेना पंजाब के अध्यक्ष राजिंदर घेरा, मुख्य प्रवक्ता धरमिंदर सिंह भुलाराई, वरिष्ठ नेता तरसेम चुंबर और मोंटी मेहमी ने एक प्रेस विज्ञप्ति में व्यक्त किए। उपरोक्त नेताओं ने कहा कि कांग्रेस पार्टी के नेता बार-बार ऐसे बयान देकर अनुसूचित जाति समुदाय के नेताओं को नीचा दिखाने की कोशिश करते हैं, जिसे अंबेडकर सेना और दलित समुदाय कभी बर्दाश्त नहीं करेगा। घेरा और भुलाराई ने कहा कि राजा वड़िंग द्वारा श्री बूटा सिंह के विरुद्ध प्रयुक्त अपशब्दों से पूरे अनुसूचित जाति समुदाय के दिल को ठेस पहुँची है। उपरोक्त नेताओं ने कांग्रेस हाईकमान से मांग की कि मानसिक संतुलन खो चुके कांग्रेस अध्यक्ष राजा वड़िंग को तुरंत पद से हटाया जाए और साथ ही अपने नेताओं को सख्त निर्देश दिए जाएं कि वे दलित समुदाय के नेताओं के खिलाफ अपशब्दों का प्रयोग करना बंद करें और उनका सम्मान करें। राजिंदर घेरा और धरमिंदर सिंह भुलाराय ने चेतावनी दी कि अगर पंजाब में किसी भी पार्टी नेता ने दलित समुदाय के नेताओं के खिलाफ गलत टिप्पणी की तो अंबेडकर सेना पंजाब उसके खिलाफ उचित कानूनी कार्रवाई करेगी और उसके घर का घेराव भी करेगी तथा गलत टिप्पणी करने वाले नेता और उसकी पार्टी का पूर्ण रूप से बहिष्कार करेगी। उपरोक्त नेताओं ने पुलिस प्रशासन से मांग की कि राजा वड़िंग के खिलाफ तुरंत एससी, एसटी एक्ट के तहत मामला दर्ज कर उसे गिरफ्तार किया जाए। इस अवसर पर मोंटी मेहमी, सुरिंदर रावलपिंडी, परस राम, सोनू गोबिंदपुरा, परनीश बंगा, हरजिंदर कुमार, सतविंदर कुमार, बलविंदर कुमार, दविंदर आदि नेता मौजूद थे।
ਰਾਜਾ ਵੜਿੰਗ ਵਲੋਂ ਸ੍ਰ ਬੂਟਾ ਸਿੰਘ ਖਿਲਾਫ਼ ਕੀਤੀ ਆਭੱਦਰ ਟਿੱਪਣੀ ਅੱਤ ਨਿੰਦਣਯੋਗ – ਅੰਬੇਡਕਰ ਸੈਨਾ
ਫਗਵਾੜਾ/SANGHOL-TIMES/06 ਨਵੰਬਰ,2025(ਸ਼ਿਵ ਕੌੜਾ)- ਕਾਂਗਰਸ ਪਾਰਟੀ ਦੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵਲੋਂ ਦੇਸ਼ ਦੇ ਸਾਬਕਾ ਗ੍ਰਹਿ ਮੰਤਰੀ ਸ੍ਰ.ਬੂਟਾ ਸਿੰਘ ਖਿਲਾਫ ਭੱਦੀ ਸ਼ਬਦਾਵਲੀ ਵਰਤ ਕੇ ਸਮੁੱਚੇ ਐਸ.ਸੀ.ਸਮਾਜ ਦਾ ਅਪਮਾਨ ਕੀਤਾ ਹੈ। ਅੰਬੇਡਕਰ ਸੈਨਾ ਪੰਜਾਬ ਰਾਜਾ ਵੜਿੰਗ ਵਲੋਂ ਕੀਤੀ ਆਭੱਦਰ ਟਿੱਪਣੀ ਪੁਰਜ਼ੋਰ ਸ਼ਬਦਾਂ ਵਿੱਚ ਨਿੰਦਾ ਕਰਦੀ ਹੈ। ਉਕਤ ਵਿਚਾਰਾ ਦਾ ਪ੍ਰਗਟਾਵਾ ਅੰਬੇਡਕਰ ਸੈਨਾ ਪੰਜਾਬ ਦੇ ਚੇਅਰਮੈਨ ਰਜਿੰਦਰ ਘੇੜਾ, ਮੁੱਖ ਬੁਲਾਰੇ ਧਰਮਿੰਦਰ ਸਿੰਘ ਭੁੱਲਾਰਾਈ, ਤਰਸੇਮ ਚੁੰਬਰ ਸੀਨੀਅਰ ਆਗੂ ਅਤੇ ਮੌਂਟੀ ਮਹਿਮੀ ਨੇ ਪ੍ਰੈਸ ਬਿਆਨ ਜਾਰੀ ਕਰਦਿਆ ਕੀਤਾ। ਉਕਤ ਆਗੂਆਂ ਨੇ ਕਿਹਾ ਕਿ ਕਾਂਗਰਸ ਪਾਰਟੀ ਦੇ ਆਗੂਆਂ ਵਲੋਂ ਬਾਰ ਬਾਰ ਐਸ.ਸੀ.ਸਮਾਜ ਦੇ ਲੀਡਰਾਂ ਇਹੋ ਜਿਹੀ ਬਿਆਨਬਾਜ਼ੀ ਕਰਕੇ ਨੀਵਾਂ ਦਿਖਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ,ਜਿਸ ਨੂੰ ਅੰਬੇਡਕਰ ਸੈਨਾ ਅਤੇ ਦਲਿਤ ਸਮਾਜ ਕਦੇ ਵੀ ਬਰਦਾਸ਼ਤ ਨਹੀਂ ਕਰੇਗਾ। ਘੇੜਾ ਅਤੇ ਭੁੱਲਾਰਾਈ ਨੇ ਕਿਹਾ ਕਿ ਰਾਜਾ ਵੜਿੰਗ ਵਲੋਂ ਸ੍ਰ.ਬੂਟਾ ਸਿੰਘ ਵਿਰੁੱਧ ਵਰਤੀ ਭੱਦੀ ਸ਼ਬਦਾਂਵਲੀ ਨਾਲ ਸਮੁੱਚੇ ਐਸ.ਸੀ.ਦੇ ਹਿਰਦੇ ਵਲੂੰਧਦੇ ਗਏ ਹਨ। ਉਕਤ ਆਗੂਆਂ ਨੇ ਕਾਂਗਰਸ ਹਾਈਕਮਾਂਡ ਤੋਂ ਮੰਗ ਕੀਤੀ ਕਿ ਆਪਣਾ ਦਿਮਾਗੀ ਸੰਤੁਲਨ ਗਵਾ ਚੁੱਕੇ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਨੂੰ ਤੁਰੰਤ ਅਹੁਦਾ ਮੁਕਤ ਕੀਤਾ ਜਾਵੇ ਅਤੇ ਨਾਲ ਹੀ ਆਪਣੇ ਲੀਡਰਾਂ ਨੂੰ ਸ਼ਖਤ ਹਦਾਇਤ ਕਰੇ ਦਲਿਤ ਸਮਾਜ ਦੇ ਲੀਡਰਾਂ ਦੇ ਖਿਲਾਫ਼ ਅਪਸ਼ਬਦ ਬੋਲਣੇ ਬੰਦ ਕਰਕੇ ਉਨ੍ਹਾ ਦਾ ਬਣਦਾ ਮਾਣ ਸਨਮਾਨ ਕਰੇ। ਰਜਿੰਦਰ ਘੇੜਾ ਅਤੇ ਧਰਮਿੰਦਰ ਸਿੰਘ ਭੁੱਲਾਰਾਈ ਨੇ ਚੇਤਵਾਨੀ ਦਿੰਦੇ ਹੋਏ ਕਿਹਾ ਕਿ ਪੰਜਾਬ ਅੰਦਰ ਕਿਸੇ ਵੀ ਪਾਰਟੀ ਦੇ ਆਗੂ ਨੇ ਦਲਿਤ ਸਮਾਜ ਦੇ ਆਗੂਆਂ ਦੇ ਵਿਰੁੱਧ ਗਲਤ ਟਿੱਪਣੀ ਕੀਤੀ ਤਾਂ ਅੰਬੇਡਕਰ ਸੈਨਾ ਪੰਜਾਬ ਉਸਦੇ ਖਿਲਾਫ਼ ਬਣਦੀ ਕਾਨੂੰਨੀ ਕਾਰਵਾਈ ਕਰਵਾਉਣ ਦੇ ਨਾਲ ਨਾਲ ਉਸਦੇ ਘਰ ਦਾ ਘਿਰਾਓ ਵੀ ਕਰੇਗੀ ਅਤੇ ਸਮੁੱਚਾ ਗਲਤ ਟਿੱਪਣੀ ਕਰਨ ਵਾਲਾ ਆਗੂ ਤੇ ਉਸਦੀ ਪਾਰਟੀ ਦਾ ਪੂਰਨ ਤੌਰ ਤੇ ਬਾਈਕਾਟ ਵੀ ਕਰੇਗੀ। ਉਕਤ ਆਗੂਆਂ ਨੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਰਾਜਾ ਵੜਿੰਗ ਖਿਲਾਫ਼ ਐਸ.ਸੀ.,ਐਸ.ਟੀ.ਐਕਟ ਅਧੀਨ ਤੁਰੰਤ ਮੁਕੱਦਮਾ ਦਰਜ ਕਰਕੇ ਗ੍ਰਿਫਤਾਰ ਕਰੇ। ਇਸ ਮੌਕੇ ਮੌਂਟੀ ਮਹਿਮੀ, ਸੁਰਿੰਦਰ ਰਾਵਲਪਿੰਡੀ, ਪਰਸ ਰਾਮ, ਸੋਨੂੰ ਗੋਬਿੰਦਪੁਰਾ,ਪਰਨੀਸ਼ ਬੰਗਾ, ਹਰਜਿੰਦਰ ਕੁਮਾਰ,ਸਤਵਿੰਦਰ ਕੁਮਾਰ,ਬਲਵਿੰਦਰ ਕੁਮਾਰ, ਦਵਿੰਦਰ ਆਦਿ ਆਗੂ ਹਾਜ਼ਰ ਸਨ।
—————————————
