शिरोमणि अकाली दल (पुनर्जीत) के नेतृत्व के अभियान ने तरनतारन निर्वाचन क्षेत्र के राजनीतिक माहौल को बदल दिया
भाई मनदीप सिंह की एकतरफा जीत सुनिश्चित की

तरनतारन/SANGHOL-TIMES(हरमिंदर-नागपाल)08Nov.,2025 – शिरोमणि अकाली दल (पुनर्जीत) के पूरे नेतृत्व और कार्यकर्ताओं ने तरनतारन उपचुनाव में भाई मनदीप सिंह के पक्ष में सभी पंथक दलों द्वारा आयोजित भव्य रोड शो के दौरान शानदार उपस्थिति दर्ज कराई। पार्टी अध्यक्ष ज्ञानी हरप्रीत सिंह द्वारा पूरे नेतृत्व के साथ किए गए अभियान के बाद, आज के भव्य रोड शो में शिरोमणि अकाली दल पुर्नजीत के नेतृत्व की उपस्थिति ने भाई मनदीप सिंह की जीत को एकतरफा माहौल में बदल दिया। इस अवसर पर, सरदार आदेश प्रताप सिंह कैरों ने अपने संबोधन में कहा कि तरनतारन निर्वाचन क्षेत्र का आज का चुनाव पंथक एकता की नींव को मजबूत करने का काम कर रहा है। उन्होंने कहा कि एक तरफ जहां लोगों ने राज्य सरकार को पूरी तरह से नकार दिया है, वहीं दूसरी तरफ कांग्रेस का दलित विरोधी चेहरा साफ दिखाई दे रहा है। पंजाब के लोगों ने भाजपा की किसान-विरोधी और मजदूर-विरोधी सोच को बुरी तरह से नकार दिया है और तरनतारन की पवित्र धरती गैंगस्टर सोच को कभी बर्दाश्त नहीं करेगी। उन्होंने कहा कि आज हलके की संगत ने भाई मनदीप सिंह को बड़े अंतर से जिताने का फैसला किया है। पार्टी के महासचिव जत्थेदार गुरप्रताप सिंह वडाला ने कहा कि भाई मनदीप सिंह की जीत आम आदमी पार्टी के पतन की नींव रखेगी। पंथक एकता और पंजाब के सच्चे प्रतिनिधित्व की भावना को कायम रखते हुए हलके की संगत भाई मनदीप सिंह को बड़े अंतर से जिताकर विधानसभा भेजेगी। पार्टी के वरिष्ठ नेता जत्थेदार सुच्चा सिंह छोटेपुर, सरदार परमिंदर सिंह ढींडसा, सरदार मनप्रीत सिंह अयाली, जत्थेदार इकबाल सिंह झुंडन, सरदार अजयपाल सिंह मीरांकोट, सरदार हरिंदरपाल सिंह चंदूमाजरा, सरदार बरजिंदर सिंह बराड़, भाई मंजीत सिंह, रणजीत सिंह छज्जलवंडी, भूपिंदर सिंह सेखुपुर, सुखविंदर सिंह औलख, दलजीत सिंह गिल अमरकोट, तेजा सिंह कमालपुर, जगजीत सिंह कोहली, रघबीर सिंह आज के भव्य रोड शो में राजासांसी, सतगीर सिंह बांगर, दलजिंदर सिंह विर्क, कुँवर चरत सिंह, मलकीत सिंह चांगल, सुखविंदर सिंह राजला, हरजीत सिंह गरशंकर, मनिंदर सिंह धुन्ना, हरजीत सिंह पुरेवाल और सरदार हरबंस सिंह मंझपुर मौजूद थे।
——-00——–
ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਦੀ ਲੀਡਰਸ਼ਿਪ ਦੇ ਪ੍ਰਚਾਰ ਨੇ ਬਦਲੀ ਹਲਕਾ ਤਰਨਤਾਰਨ ਦੀ ਸਿਆਸੀ ਹਵਾ
ਭਾਈ ਮਨਦੀਪ ਸਿੰਘ ਦੀ ਇੱਕਪਾਸੜ ਜਿੱਤ ਯਕੀਨੀ
ਤਰਨਤਾਰਨ/SANGHOL-TIMES(ਹਰਮਿੰਦਰ ਸਿੰਘ ਨਾਗਪਾਲ)08NOV.,2025 – ਤਰਨਤਾਰਨ ਜ਼ਿਮਨੀ ਚੋਣ ਵਿੱਚ ਭਾਈ ਮਨਦੀਪ ਸਿੰਘ ਦੇ ਹੱਕ ਵਿੱਚ ਸਮੁੱਚੀਆਂ ਪੰਥਕ ਧਿਰਾਂ ਵੱਲੋਂ ਕੱਢੇ ਗਏ ਵਿਸ਼ਾਲ ਰੋਡ ਸ਼ੋਅ ਦੌਰਾਨ ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਦੀ ਸਮੁੱਚੀ ਲੀਡਰਸ਼ਿਪ ਅਤੇ ਵਰਕਰਾਂ ਨੇ ਭਰਵੀਂ ਹਾਜ਼ਰੀ ਲਗਵਾਈ। ਪਾਰਟੀ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਸਮੁੱਚੀ ਲੀਡਰਸ਼ਿਪ ਸਮੇਤ ਕੀਤੇ ਗਏ ਪ੍ਰਚਾਰ ਤੋ ਬਾਅਦ ਅੱਜ ਦੇ ਵੱਡੇ ਰੋਡ ਸ਼ੋਅ ਵਿੱਚ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੀ ਲੀਡਰਸ਼ਿਪ ਦੀ ਹਾਜ਼ਰੀ ਨੇ ਭਾਈ ਮਨਦੀਪ ਸਿੰਘ ਦੀ ਜਿੱਤ ਨੂੰ ਇਕਪਾਸੜ ਮਾਹੌਲ ਵਿੱਚ ਬਦਲਿਆ।
ਇਸ ਮੌਕੇ ਸਰਦਾਰ ਆਦੇਸ਼ ਪ੍ਰਤਾਪ ਸਿੰਘ ਕੈਰੋਂ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ, ਅੱਜ ਹਲਕਾ ਤਰਨਤਾਰਨ ਦੀ ਚੋਣ ਪੰਥਕ ਏਕਤਾ ਦੀ ਨੀਂਹ ਨੂੰ ਮਜ਼ਬੂਤ ਕਰਨ ਦਾ ਕਾਰਜ ਕਰ ਰਹੀ ਹੈ। ਓਹਨਾਂ ਕਿਹਾ ਕਿ ਜਿੱਥੇ ਇੱਕ ਪਾਸੇ ਸੂਬਾ ਸਰਕਾਰ ਨੂੰ ਲੋਕ ਪੂਰੀ ਤਰਾਂ ਨਕਾਰ ਚੁੱਕੇ ਹਨ ਤਾਂ ਦੂਜੇ ਪਾਸੇ ਕਾਂਗਰਸ ਦਾ ਦਲਿਤ ਵਿਰੋਧੀ ਚਿਹਰਾ ਸਾਫ ਝਲਕ ਚੁੱਕਾ ਹੈ। ਬੀਜੇਪੀ ਦੀ ਕਿਸਾਨ ਅਤੇ ਮਜ਼ਦੂਰ ਵਿਰੋਧੀ ਸੋਚ ਨੂੰ ਪੰਜਾਬ ਦੇ ਲੋਕ ਬੁਰੀ ਤਰ੍ਹਾਂ ਨਕਾਰ ਚੁੱਕੇ ਹਨ ਅਤੇ ਗੈਂਗਸਟਰਵਾਦੀ ਸੋਚ ਨੂੰ ਤਰਨਤਾਰਨ ਦੀ ਪਵਿੱਤਰ ਧਰਤੀ ਕਦੇ ਮੂੰਹ ਨਹੀਂ ਲਗਾਵੇਗੀ। ਓਹਨਾ ਕਿਹਾ ਕਿ ਅੱਜ ਹਲਕੇ ਦੀ ਸੰਗਤ ਭਾਈ ਮਨਦੀਪ ਸਿੰਘ ਨੂੰ ਵੱਡੇ ਫਰਕ ਨਾਲ ਜਿਤਾਉਣ ਦਾ ਫੈਸਲਾ ਕਰ ਚੁੱਕੀ ਹੈ।
ਪਾਰਟੀ ਦੇ ਸਕੱਤਰ ਜਨਰਲ ਜੱਥੇਦਾਰ ਗੁਰਪ੍ਰਤਾਪ ਸਿੰਘ ਵਡਾਲਾ ਨੇ ਕਿਹਾ ਕਿ ਭਾਈ ਮਨਦੀਪ ਸਿੰਘ ਦੀ ਜਿੱਤ ਆਮ ਆਦਮੀ ਪਾਰਟੀ ਦੇ ਪਤਨ ਦਾ ਮੁੱਢ ਬੰਨ੍ਹੇਗੀ। ਪੰਥਕ ਏਕਤਾ ਅਤੇ ਪੰਜਾਬ ਦੀ ਸਹੀ ਤਰਜਮਾਨੀ ਦੀ ਭਾਵਨਾ ਤੇ ਪਹਿਰਾ ਦਿੰਦੇ ਹੋਏ ਹਲਕੇ ਦੀ ਸੰਗਤ ਭਾਈ ਮਨਦੀਪ ਸਿੰਘ ਨੂੰ ਵੱਡੇ ਫਰਕ ਨਾਲ ਜਿਤਾ ਕੇ ਵਿਧਾਨ ਸਭਾ ਭੇਜੇਗੀ।
ਅੱਜ ਦੇ ਵਿਸ਼ਾਲ ਰੋਡ ਸ਼ੋਅ ਵਿੱਚ ਪਾਰਟੀ ਦੇ ਸੀਨੀਅਰ ਲੀਡਰ ਜੱਥੇਦਾਰ ਸੁੱਚਾ ਸਿੰਘ ਛੋਟੇਪੁਰ, ਸਰਦਾਰ ਪਰਮਿੰਦਰ ਸਿੰਘ ਢੀਂਡਸਾ, ਸਰਦਾਰ ਮਨਪ੍ਰੀਤ ਸਿੰਘ ਇਯਾਲੀ,ਜੱਥੇਦਾਰ ਇਕਬਾਲ ਸਿੰਘ ਝੂੰਦਾਂ, ਸਰਦਾਰ ਅਜੇਪਾਲ ਸਿੰਘ ਮੀਰਾਂਕੋਟ, ਸਰਦਾਰ ਹਰਿੰਦਰਪਾਲ ਸਿੰਘ ਚੰਦੂਮਾਜਰਾ, ਸਰਦਾਰ ਬਰਜਿੰਦਰ ਸਿੰਘ ਬਰਾੜ, ਭਾਈ ਮਨਜੀਤ ਸਿੰਘ, ਰਣਜੀਤ ਸਿੰਘ ਛੱਜਲਵੰਡੀ, ਭੁਪਿੰਦਰ ਸਿੰਘ ਸੇਖੂਪੁਰ,ਸੁਖਵਿੰਦਰ ਸਿੰਘ ਔਲਖ, ਦਲਜੀਤ ਸਿੰਘ ਗਿੱਲ ਅਮਰਕੋਟ, ਤੇਜਾ ਸਿੰਘ ਕਮਾਲਪੁਰ, ਜਗਜੀਤ ਸਿੰਘ ਕੋਹਲੀ, ਰਘਬੀਰ ਸਿੰਘ ਰਾਜਾਸਾਂਸੀ,ਸਤਗੀਰ ਸਿੰਘ ਬਾਂਗਰ, ਦਲਜਿੰਦਰ ਸਿੰਘ ਵਿਰਕ, ਕੁੰਵਰ ਚੜ੍ਹਤ ਸਿੰਘ, ਮਲਕੀਤ ਸਿੰਘ ਚੰਗਾਲ, ਸੁਖਵਿੰਦਰ ਸਿੰਘ ਰਾਜਲਾ, ਹਰਜੀਤ ਸਿੰਘ ਗੜਸ਼ੰਕਰ,ਮਨਿੰਦਰ ਸਿੰਘ ਧੁੰਨਾ, ਹਰਜੀਤ ਸਿੰਘ ਪੁਰੇਵਾਲ ਅਤੇ ਸਰਦਾਰ ਹਰਬੰਸ ਸਿੰਘ ਮੰਝਪੁਰ ਹਾਜ਼ਰ ਰਹੇ।
