राजा वड़िंग के बयान से कांग्रेस का दलित विरोधी चेहरा उजागर- बीबी गुलशन
‘क्या किसी दलित को बड़ा पद हासिल करने के लिए किसी की दया की जरूरत होती है’ राजा वड़िंग से पूछा सवाल

चंडीगढ़/SANGHOL-TIMES (हरमिंदर सिंह नागपाल)08Nov.2025 – शिरोमणि अकाली दल पुनर सुरजीत की वरिष्ठ नेता पूर्व सांसद बीबी परमजीत कौर गुलशन ने पंजाब कांग्रेस अध्यक्ष अमरिंदर सिंह राजा वड़िंग द्वारा दिवंगत राजनेता और देश के बड़े दलित नेता बूटा सिंह के बारे में की गई टिप्पणी को राजनीतिक समझ का ‘जनाजा’ करार दिया है। बीबी गुलशन ने कहा कि दलित समुदाय के बल पर देश पर कई वर्षों तक राज करने वाली कांग्रेस की संकीर्ण सोच आज दुनिया के सामने स्पष्ट हो गई है। बीबी गुलशन ने एक बयान में कहा कि राजा वड़िंग के बयान को महज एक कांग्रेस नेता के बयान के तौर पर नहीं देखा जाना चाहिए, यह बयान कांग्रेस की दलित विरोधी सोच का प्रमाण है। इस बयान से साफ होता है कि कांग्रेस ने हमेशा दलित नेताओं को अपने राजनीतिक हितों के लिए जरूरत के मुताबिक इस्तेमाल किया है और दलित नेताओं के अनुभव और योग्यता का सम्मान नहीं किया है। बीबी गुलशन ने अपने बयान में पूरे कांग्रेस नेतृत्व पर सवाल उठाते हुए पूछा कि क्या किसी दलित को बड़े पद पर पहुंचने के लिए किसी की दया की जरूरत होती है। बीबी गुलशन ने राजा वड़िंग के बयान को दलित समुदाय के प्रति कांग्रेस की बेहद छोटी सोच और दलित विरोधी मानसिकता करार दिया। बीबी गुलशन ने कहा कि राजा वड़िंग को याद दिलाया गया कि सरदार बूटा सिंह पीएचडी थे। बीबी गुलशन ने राजा वड़िंग पर तीखा राजनीतिक हमला बोलते हुए कहा कि बूटा सिंह ने उच्च पदों पर रहते हुए सबवे जैसे बड़े व्यापारिक प्रतिष्ठानों में शेयर सौदे नहीं किए। बीबी गुलशन ने कहा कि जब भी कांग्रेस को राष्ट्रीय या पंजाब स्तर पर अपनी पकड़ कमज़ोर लगी, उसने दलित नेताओं के ज़रिए वोट बटोरने की कोशिश की। इसी सोच के कारण आज कांग्रेस में किसी भी दलित नेता का सम्मान नहीं है।
——00——-
ਰਾਜਾ ਵੜਿੰਗ ਦੇ ਬਿਆਨ ਨੇ ਕਾਂਗਰਸ ਦਾ ਦਲਿਤ ਵਿਰੋਧੀ ਚਿਹਰਾ ਨੰਗਾ ਕੀਤਾ – ਬੀਬੀ ਗੁਲਸ਼ਨ
‘ਕੀ ਕਿਸੇ ਦਲਿਤ ਨੂੰ ਕਿਸੇ ਵੱਡੇ ਮੁਕਾਮ ਨੂੰ ਪ੍ਰਾਪਤ ਕਰਨ ਲਈ ਕਿਸੇ ਦੇ ਰਹਿਮੋਕਰਮ ਦੀ ਜਰੂਰਤ ਹੁੰਦੀ ਹੈ’ ਰਾਜਾ ਵੜਿੰਗ ਤੋਂ ਪੁੱਛਿਆ ਸਵਾਲ
ਚੰਡੀਗੜ/SANGHOL-TIMES (ਹਰਮਿੰਦਰ ਸਿੰਘ ਨਾਗਪਾਲ)08NOV.,2025 – ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੇ ਸੀਨੀਅਰ ਆਗੂ ਬੀਬੀ ਪਰਮਜੀਤ ਕੌਰ ਗੁਲਸ਼ਨ ਸਾਬਕਾ ਸਾਂਸਦ ਨੇ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵਲੋਂ ਮਰਹੂਮ ਸਿਆਸਤਦਾਨ ਅਤੇ ਦੇਸ਼ ਦੇ ਵੱਡੇ ਦਲਿਤ ਨੇਤਾ ਬੂਟਾ ਸਿੰਘ ਬਾਰੇ ਕੀਤੀ ਟਿੱਪਣੀ ਨੂੰ ਸਿਆਸੀ ਸਮਝ ਦਾ ਨਿਕਲ ਚੁੱਕਾ ‘ਜਨਾਜ਼ਾ’ ਕਰਾਰ ਦਿੱਤਾ ਹੈ। ਬੀਬੀ ਗੁਲਸ਼ਨ ਨੇ ਕਿਹਾ ਕਿ, ਦੇਸ਼ ਵਿੱਚ ਹੁਣ ਤੱਕ ਦਲਿਤ ਭਾਈਚਾਰੇ ਦੇ ਬਲਬੂਤੇ ਦੇਸ਼ ਵਿੱਚ ਕਈ ਸਾਲ ਤਕ ਰਾਜ ਕਰਨ ਵਾਲੀ ਕਾਂਗਰਸ ਦੀ ਦਲਿਤ ਭਾਈਚਾਰੇ ਬਾਰੇ ਸੌੜੀ ਸੋਚ ਅੱਜ ਜੱਗ ਜਾਹਿਰ ਹੋ ਚੁੱਕੀ ਹੈ। ਬੀਬੀ ਗੁਲਸ਼ਨ ਨੇ ਜਾਰੀ ਬਿਆਨ ਵਿੱਚ ਕਿਹਾ ਕਿ, ਰਾਜਾ ਵੜਿੰਗ ਦੇ ਬਿਆਨ ਨੂੰ ਸਿਰਫ ਇੱਕ ਕਾਂਗਰਸੀ ਆਗੂ ਦੇ ਬਿਆਨ ਦੇ ਤੌਰ ਤੇ ਨਾ ਵੇਖਿਆ ਜਾਵੇ, ਇਹ ਬਿਆਨ ਕਾਂਗਰਸ ਦੀ ਦਲਿਤ ਵਿਰੋਧੀ ਸੋਚ ਦਾ ਸਬੂਤ ਹੈ। ਇਹ ਬਿਆਨ ਸਾਫ ਕਰਦਾ ਹੈ ਕਿ ਕਾਂਗਰਸ ਨੇ ਹਮੇਸ਼ਾ ਦਲਿਤ ਆਗੂਆਂ ਨੂੰ ਆਪਣੇ ਸਿਆਸੀ ਮੁਫਾਦਾਂ ਲਈ ਲੋੜ ਵਾਂਗ ਵਰਤਿਆ ਨਾ ਕਿ ਦਲਿਤ ਲੀਡਰ ਦੇ ਤਜੁਰਬੇ ਅਤੇ ਯੋਗਤਾ ਦਾ ਸਤਿਕਾਰ ਕੀਤਾ।
ਬੀਬੀ ਗੁਲਸ਼ਨ ਨੇ ਜਾਰੀ ਬਿਆਨ ਸਮੁੱਚੀ ਕਾਂਗਰਸ ਲੀਡਰਸ਼ਿਪ ਨੂੰ ਸਵਾਲ ਕਰਦਿਆਂ ਪੁੱਛਿਆ ਕਿ, ਕੀ ਇੱਕ ਦਲਿਤ ਨੂੰ ਕਿਸੇ ਵੱਡੇ ਮੁਕਾਮ ਤੱਕ ਪਹੁੰਚਣ ਲਈ ਕਿਸੇ ਦੇ ਰਹਿਮੋਕਰਮ ਦੀ ਲੋੜ ਹੁੰਦੀ ਹੈ। ਬੀਬੀ ਗੁਲਸ਼ਨ ਨੇ ਰਾਜਾ ਵੜਿੰਗ ਦੇ ਬਿਆਨ ਨੂੰ ਦਲਿਤ ਸਮਾਜ ਲਈ ਕਾਂਗਰਸ ਦੀ ਬੇਹੱਦ ਛੋਟੀ ਸੋਚ ਅਤੇ ਦਲਿਤ ਵਿਰੋਧੀ ਮਾਨਸਿਕਤਾ ਕਰਾਰ ਦਿੱਤਾ। ਬੀਬੀ ਗੁਲਸ਼ਨ ਨੇ ਕਿਹਾ ਕਿ, ਰਾਜਾ ਵੜਿੰਗ ਨੂੰ ਯਾਦ ਕਰਵਾਇਆ ਕਿ ਸਰਦਾਰ ਬੂਟਾ ਸਿੰਘ ਪੀਐੱਚਡੀ ਸਨ। ਬੀਬੀ ਗੁਲਸ਼ਨ ਨੇ ਰਾਜਾ ਵੜਿੰਗ ਤੇ ਤਿੱਖਾ ਸਿਆਸੀ ਹਮਲਾ ਕਰਦੇ ਕਿਹਾ ਕਿ,ਬੂਟਾ ਸਿੰਘ ਨੇ ਵੱਡੇ ਅਹੁਦਿਆਂ ਤੇ ਰਹਿ ਕੇ ਉਸ ਵੇਲੇ ਸਬਵੇ ਦੀ ਤਰਜ ਤੇ ਖੁੱਲ੍ਹੇ ਵੱਡੇ ਵਪਾਰਕ ਅਦਾਰਿਆਂ ਵਿੱਚ ਹਿੱਸੇਦਾਰੀ ਦੇ ਸੌਦੇ ਨਹੀਂ ਕੀਤੇ ਸਨ।
ਬੀਬੀ ਗੁਲਸ਼ਨ ਨੇ ਕਿਹਾ ਕਿ ਜਦੋਂ ਵੀ ਕਾਂਗਰਸ ਨੇ ਨੈਸ਼ਨਲ ਪੱਧਰ ਜਾਂ ਪੰਜਾਬ ਪੱਧਰ ਤੇ ਆਪਣੀ ਪਕੜ ਕਮਜੋਰ ਸਮਝੀ ਤਾਂ ਦਲਿਤ ਆਗੂਆਂ ਜਰੀਏ ਵੋਟ ਬਟੋਰਨ ਦੀ ਕੋਸ਼ਿਸ਼ ਕੀਤੀ, ਇਸੇ ਸੋਚ ਦੇ ਚਲਦੇ ਅੱਜ ਕਿਸੇ ਵੀ ਦਲਿਤ ਆਗੂ ਦਾ ਕਾਂਗਰਸ ਵਿੱਚ ਸਤਿਕਾਰ ਨਹੀਂ ਰਿਹਾ।
——00——-
