Mohali ਪ੍ਰਸ਼ਾਸਨ ਜ਼ਿਲ੍ਹੇ ਵਿੱਚ ਕਿਸੇ ਵੀ ਹੜ੍ਹ ਵਰਗੀ ਸਥਿਤੀ ਨੂੰ ਟਾਲਣ ਲਈ ਪੂਰੀ ਤਨਦੇਹੀ ਨਾਲ ਮੈਦਾਨ ਚ ਡਟਿਆ
ਡੀ.ਸੀ. ਆਸ਼ਿਕਾ ਜੈਨ ਨੇ ਭਾਰੀ ਮੀਂਹ ਦੇ ਮੱਦੇਨਜ਼ਰ ਪ੍ਰਸ਼ਾਸਨਿਕ ਟੀਮ ਨੂੰ ਚੌਕਸ ਰੱਖਣ ਚ ਕੀਤੀ ਅਗਵਾਈ
Sanghol Times/ਐਸ.ਏ.ਐਸ.ਨਗਰ, 08 ਜੁਲਾਈ, 2023:
ਸਾਹਿਬਜ਼ਾਦਾ ਅਜੀਤ ਸਿੰਘ ਨਗਰ ਜ਼ਿਲ੍ਹੇ ਵਿੱਚ ਕਿਸੇ ਵੀ ਹੜ੍ਹ ਵਰਗੀ ਸਥਿਤੀ ਨਾਲ ਨਜਿੱਠਣ ਲਈ, ਜ਼ਿਲ੍ਹਾ ਪ੍ਰਸ਼ਾਸਨ ਸ਼ਨੀਵਾਰ ਨੂੰ ਕਿਸੇ ਵੀ ਅਣਸੁਖਾਵੀਂ ਘਟਨਾ ਨੂੰ ਟਾਲਣ ਲਈ ਪੂਰੀ ਤਰ੍ਹਾਂ ਮੁਸਤੈਦ ਰਿਹਾ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਦੱਸਿਆ ਕਿ ਜ਼ਿਲ੍ਹਾ ਅਤੇ ਉਪ ਮੰਡਲ (ਸਬ ਡਵੀਜ਼ਨ) ਪ੍ਰਸ਼ਾਸਨਿਕ ਟੀਮਾਂ ਨੇ ਸਵੇਰ ਤੋਂ ਹੀ ਬਾਰਿਸ਼ ਸ਼ੁਰੂ ਹੋਣ ਦੇ ਮੱਦੇਨਜ਼ਰ ਚੌਕਸ ਕਰ ਦਿੱਤਾ ਗਿਆ ਸੀ।
ਏ.ਡੀ.ਸੀ (ਯੂ.ਡੀ.) ਦਮਨਦੀਪ ਸਿੰਘ ਮਾਨ ਨੂੰ ਸ਼ਹਿਰੀ ਸਥਾਨਕ ਸੰਸਥਾਵਾਂ ਦੀਆਂ ਤਿਆਰੀਆਂ ‘ਤੇ ਨੇੜਿਓਂ ਨਜ਼ਰ ਰੱਖਣ ਦਾ ਕੰਮ ਸੌਂਪਿਆ ਗਿਆ ਸੀ, ਜਦਕਿ ਏ.ਡੀ.ਸੀ. (ਜਨਰਲ) ਪਰਮਦੀਪ ਸਿੰਘ ਅਤੇ ਡੀ.ਆਰ.ਓ ਗੁਰਜਿੰਦਰ ਸਿੰਘ ਬੈਨੀਪਾਲ ਨੂੰ ਪਾਣੀ ਦੇ ਸਰੋਤਾਂ ਅਤੇ ਵਹਾਅ ‘ਤੇ ਨਜ਼ਰ ਰੱਖਣ ਲਈ ਕਿਹਾ ਗਿਆ ਸੀ।
ਤਿੰਨੋਂ ਸਬ ਡਵੀਜ਼ਨਾਂ ਦੇ ਉਪ ਮੰਡਲ ਮੈਜਿਸਟਰੇਟਾਂ ਨੂੰ ਵੀ ਹਦਾਇਤ ਕੀਤੀ ਗਈ ਕਿ ਉਹ ਪਾਣੀ ਦੇ ਵਹਾਅ ਦੀ ਚੈਕਿੰਗ ਕਰਦੇ ਰਹਿਣ ਅਤੇ ਸ਼ਹਿਰੀ ਖੇਤਰਾਂ ਵਿੱਚੋਂ ਬਰਸਾਤੀ ਪਾਣੀ ਦੀ ਨਿਕਾਸੀ ਕਰਨ ਲਈ ਆਪਣੀਆਂ ਟੀਮਾਂ ਨੂੰ ਤਿਆਰ ਰੱਖਣ
ਡਿਪਟੀ ਕਮਿਸ਼ਨਰ ਜੈਨ ਨੇ ਦੱਸਿਆ ਕਿ ਮੀਂਹ ਦੇ ਪਾਣੀ ਵਿੱਚ ਡੁੱਬੇ ਡੇਰਾਬੱਸੀ ਵਿਖੇ ਰੇਲਵੇ ਅੰਡਰਪਾਸ ਮੁਬਾਰਕਪੁਰ ਅਤੇ ਜਨੇਤਪੁਰ ਵਿਖੇ ਇੱਕ-ਇੱਕ ਫਾਇਰ ਬ੍ਰਿਗੇਡ ਤਾਇਨਾਤ ਕਰਕੇ ਵਿਸ਼ੇਸ਼ ਧਿਆਨ ਦਿੱਤਾ ਗਿਆ। ਇਸ ਤੋਂ ਇਲਾਵਾ ਦੋਵੇਂ ਅੰਡਰਪਾਥਾਂ ਨੂੰ ਚਾਲੂ ਰੱਖਣ ਲਈ ਮੀਂਹ ਦਾ ਪਾਣੀ ਪੰਪਾਂ ਰਾਹੀਂ ਬਾਹਰ ਕੱਢਿਆ ਗਿਆ।
ਉਨ੍ਹਾਂ ਅੱਗੇ ਦੱਸਿਆ ਕਿ ਜ਼ੀਰਕਪੁਰ ਵਿੱਚ ਜੇ.ਸੀ.ਬੀ., ਟਰੈਕਟਰ ਟਰਾਲੀਆਂ, ਮੱਡ ਪੰਪ, ਪਾਣੀ ਖਿੱਚਣ ਵਾਲੇ ਟੈਂਕਰ, ਸਟੀਲ ਦੇ ਪੀਣ ਵਾਲੇ ਪਾਣੀ ਦੇ ਟੈਂਕਰ ਅਤੇ ਜੈਟਿੰਗ ਮਸ਼ੀਨਾਂ ਐਮਰਜੈਂਸੀ ਸੇਵਾਵਾਂ ਵਿੱਚ ਰਾਹਤ ਪਹੁੰਚਾਉਣ ਲਈ ਉਪਲਬਧ ਰੱਖੀਆਂ ਗਈਆਂ।
ਡਿਪਟੀ ਕਮਿਸ਼ਨਰ ਅਨੁਸਾਰ ਖਰੜ ਵਿੱਚ, ਲਾਂਡਰਾ ਰੋਡ ‘ਤੇ ਇੱਕ ਇਮਾਰਤ ਨੂੰ ਲੋਕਾਂ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ ਖਾਲੀ ਕਰਵਾਇਆ ਗਿਆ ਹੈ। ਇਸ ਤੋਂ ਇਲਾਵਾ, ਸ਼ਹਿਰ ਦੀਆਂ ਸੜਕਾਂ ਤੋਂ ਬਾਰਸ਼ੀ ਪਾਣੀ ਦੀ ਨਿਕਾਸੀ ਲਈ ਛੇ ਟਰੈਕਟਰਾਂ ਸਮੇਤ 12 ਪੰਪਾਂ ਨੂੰ ਲਗਾਇਆ ਗਿਆ ਹੈ।
ਸ਼੍ਰੀਮਤੀ ਜੈਨ ਨੇ ਇਹ ਵੀ ਕਿਹਾ ਕਿ ਪਿੰਡ ਟਿਵਾਣਾ ਵਿਖੇ ਘੱਗਰ ਦੇ ਨਾਜ਼ੁਕ ਪੁਆਇੰਟ ਜਿੱਥੇ ਇਹ ਤਿੱਖਾ ਮੋੜ ਲੈਂਦਾ ਹੈ, ਦੀ ਵੀ ਡਰੇਨੇਜ, ਮਾਲ ਅਤੇ ਪੰਚਾਇਤ ਵਿਭਾਗ ਦੇ ਅਧਿਕਾਰੀਆਂ ਵੱਲੋਂ ਲੋੜੀਂਦੀ ਮਾਤਰਾ ਵਿੱਚ ਰੇਤ ਦੀਆਂ ਬੋਰੀਆਂ ਤਿਆਰ ਰੱਖ ਕੇ ਨਿਗਰਾਨੀ ਰੱਖੀ ਜਾ ਰਹੀ ਹੈ ਤਾਂ ਜੋ ਕਿਸੇ ਵੀ ਅਣਸੁਖਾਵੀਂ ਸਥਿਤੀ ਨੂੰ ਤੁਰੰਤ ਨਜਿੱਠਿਆ ਜਾ ਸਕੇ।
ਡੀ ਸੀ ਆਸ਼ਿਕਾ ਜੈਨ ਨੇ ਕਿਹਾ ਕਿ ਸਾਰੇ ਐਸ.ਡੀ.ਐਮਜ਼ ਅਤੇ ਈ.ਓਜ਼ ਅਤੇ ਬੀ.ਡੀ.ਪੀ.ਓਜ਼ ਹੜ੍ਹਾਂ ਦੀ ਰੋਕਥਾਮ ਲਈ ਆਪੋ-ਆਪਣੇ ਖੇਤਰਾਂ ਦੀ ਜਾਂਚ ਕਰਨ ਦੇ ਨਾਲ-ਨਾਲ ਪ੍ਰਭਾਵਿਤ/ਨਾਜ਼ੁਕ ਖੇਤਰਾਂ ਵਿੱਚ ਪੰਪਿੰਗ ਮਸ਼ੀਨਾਂ ਤਾਇਨਾਤ ਕਰਨ ਅਤੇ ਹੜ੍ਹਾਂ ਦੇ ਪਾਣੀ ਦੀ ਨਿਕਾਸੀ ਲਈ ਲੋੜ ਅਨੁਸਾਰ ਹੋਰ ਰੋਕਥਾਮ ਉਪਾਅ ਕਰਨ ਲਈ ਕਿਹਾ ਗਿਆ ਹੈ।
ਉਨ੍ਹਾਂ ਦੱਸਿਆ ਕਿ ਤੇਜ਼ ਮੀਂਹ ਤੋਂ ਬਾਅਦ ਘੱਗਰ ਦੇ ਭਾਂਖਰਪੁਰ ਗੇਜ਼ ਤੇ 4 ਫੁੱਟ ਦਾ ਵਹਾਅ ਦਰਜ ਕੀਤਾ ਗਿਆ ਜੋ ਕਿ ਹੜ੍ਹ (ਲੋਅ ਫ਼ਲੱਡ) ਦੇ ਨਿਸ਼ਾਨ ਭਾਵ 7 ਫੁੱਟ ਤੋਂ ਕਾਫੀ ਹੇਠਾਂ ਹੋਣ ਕਾਰਨ ਖਤਰੇ ਵਾਲੀ ਕੋਈ ਗੱਲ ਨਹੀਂ।
ਜਨੇਤਪੁਰ (ਡੇਰਾਬੱਸੀ) ਅੰਡਰਪਾਸ ਨੇੜੇ ਤਾਇਨਾਤ ਫਾਇਰ ਬ੍ਰਿਗੇਡ ਦੀ ਗੱਡੀ,
ਮੁਬਾਰਕਪੁਰ ਅੰਡਰਪਾਸ ਚੋਂ ਮੀਂਹ ਦੇ ਪਾਣੀ ਨੂੰ ਪੰਪ ਰਾਹੋਂ ਬਾਹਰ ਕੱਢਦੇ ਹੋਏ ਕਰਮਚਾਰੀ।
ਡੇਰਾਬੱਸੀ ਦੇ ਇੱਕ ਬਜ਼ਾਰ ਵਿੱਚੋਂ ਪਾਣੀ ਕੱਢਦੇ ਹੋਏ ਐਮ ਸੀ ਕਰਮਚਾਰੀ।
***
जिले में किसी भी बाढ़ जैसी स्थिति को रोकने के लिए प्रशासन पूरी तत्परता के साथ मैदान में उतरा
डी सी आशिका जैन ने भारी बारिश को देखते हुए चौकसी रखने हेतु प्रशासनिक टीम का नेतृत्व किया
Sanghol Times/Mohali/08 जुलाई,2023-
साहिबजादा अजीत सिंह नगर जिले में बाढ़ जैसी किसी भी स्थिति से निपटने के लिए व किसी भी अप्रिय घटना को रोकने के लिए जिला प्रशासन शनिवार को पूरी तरह अलर्ट पर था।
इस संबंध में जानकारी देते हुए उपायुक्त आशिका जैन ने बताया कि सुबह से ही बारिश की शुरुआत को देखते हुए जिले और उपमंडल की प्रशासनिक टीमों को अलर्ट कर दिया गया।
ए डी सी (यू डी) दमनदीप सिंह मान को शहरी स्थानीय निकायों की तैयारियों की बारीकी से निगरानी करने का काम सौंपा गया था। एडीसी (जनरल) परमदीप सिंह और डी आर ओ गुरजिंदर सिंह बेनीपाल को जल स्रोतों और प्रवाह की निगरानी करने के लिए कहा गया।
तीनों उपमंडलों के उपमंडलाधिकारियों को शहरी क्षेत्रों में जल भराव की निगरानी करने और वर्षा जल की निकासी के लिए अपनी टीमें तैयार रखने का भी निर्देश दिया गया।
डिप्टी कमिश्नर जैन ने कहा कि बारिश के पानी में डूबे डेराबस्सी के मुबारकपुर और जनेतपुर रेलवे अंडरपास पर एक-एक फायर ब्रिगेड तैनात कर विशेष ध्यान दिया गया।इसके अलावा दोनों अंडरपास को चालू रखने के लिए बारिश का पानी पंपो से बाहर निकाला गया।
उन्होंने आगे बताया कि आपातकालीन स्थिति में तुरंत राहत प्रदान करने के लिए जीरकपुर में जेसीबी, ट्रैक्टर ट्रॉली, मड्ड पंप, पानी सोखने वाले टैंकर, पीने के पानी के स्टील टैंकर और जेटिंग मशीनें तैयार रखी गईं हैं।
डिप्टी कमिश्नर के मुताबिक जनता की सुरक्षा को ध्यान में रखते हुए खरड़ में लांडरा रोड पर एक बिल्डिंग को खाली करा लिया गया है। इसके अलावा शहर की सड़कों से बारिश का पानी निकालने के लिए 12 पंप समेत छह ट्रैक्टर लगाए गए हैं।
उपायुक्त जैन ने यह भी कहा कि गांव टिवाणा में घग्गर का महत्वपूर्ण व नाज़ुक स्थान जहां यह तीव्र मोड़ लेती है, वहां भी पर्याप्त मात्रा में रेत के बैग तैयार रखकर ड्रेनेज, राजस्व और पंचायत विभाग के अधिकारियों द्वारा निगरानी की जा रही है ताकि किसी भी अप्रिय स्थिति से बचा जा सके।
डी सी आशिका जैन ने कहा कि सभी एस डी एम और ई ओ तथा बी डी पी ओ को बाढ़ की रोकथाम के लिए अपने-अपने क्षेत्रों की निगरानी करने और प्रभावित/महत्वपूर्ण क्षेत्रों में पंपिंग मशीनें तैनात करने और संभावी बाढ़ के पानी की निकासी के लिए आवश्यकतानुसार अतिरिक्त निवारक उपाय करने के लिए कहा गया है।
उन्होंने कहा कि भारी बारिश के बाद घग्गर के भांखरपुर गेज पर 4 फीट का बहाव दर्ज किया गया, जो खतरनाक नहीं है क्योंकि यह बाढ़ के निशान यानी 7 फीट (कम बाढ़) से काफी नीचे है।
—