
ਪਿਤਾ ਪੁੱਤਰ ਦੀ ਜੋੜੀ ਨੇ ਖੇਤੀ ਲਈ ਸ਼ਾਨਦਾਰ ਭਵਿੱਖ ਦੀ ਨਵੀਂ ਅਤੇ ਮਜ਼ਬੂਤ ਨੀਂਹ ਰੱਖੀ
—
ਅਰਸ਼ਦੀਪ ਬਾਹਗਾ ਤੇ ਸਰਬਜੀਤ ਬਾਹਗਾ ਦੀ ਜੈਵਿਕ ਖੇਤੀ ਉੱਤੇ ਪੁਸਤਕ ਯੂ.ਟੀ ਗੈਸਟ ਹਾਊਸ ਚੰਡੀਗਡ਼੍ਹ ਵਿਖੇ ਰਿਲੀਜ਼
—
ਖੇਤੀਬਾੜੀ ਵਿੱਚ ਆਪਣੀ ਕਿਸਮ ਦੀ ਪਹਿਲੀ ਕ੍ਰਾਂਤੀਕਾਰੀ ਪਹਿਲਕਦਮੀ ਵਿੱਚ ਅਰਸ਼ਦੀਪ ਬਾਹਗਾ ਅਤੇ ਉਹਨਾਂ ਦੇ ਪਿਤਾ ਸਰਬਜੀਤ ਬਾਹਗਾ ਨੇ ਜੈਵਿਕ ਖੇਤੀ ਦੇ ਖੇਤਰ ਵਿੱਚ ਇੱਕ ਨਵੀਂ ਸ਼ੁਰੂਆਤ ਕਰਦੇ ਹੋਏ ਕਿਸਾਨਾਂ ਦੇ ਜੀਵਨ ਪੱਧਰ ਨੂੰ ਸੁਧਾਰਨ ਲਈ ਆਪਣੇ ਯਤਨਾਂ ਅਤੇ ਤਜਰਬਿਆਂ ਨੂੰ ਇੱਕ ਕਿਤਾਬ ਵਿੱਚ ਪੇਸ਼ ਕੀਤਾ ਹੈ
—
ਸੰਘੋਲਟਾਇਮਜ਼/ਜਗਮੀਤਸਿੰਘ/20ਮਈ,2022/ਚੰਡੀਗੜ੍ਹ – ਟ੍ਰਾਈਸਿਟੀ ਦੇ ਪਿਤਾ ਪੁੱਤਰ ਦੀ ਜੋੜੀ ਅਰਸ਼ਦੀਪ ਬਾਹਗਾ ਅਤੇ ਸਰਬਜੀਤ ਬਾਹਗਾ ਨੇ ਅੱਜ ਇੱਥੇ ਆਪਣੀ ਨਵੀਂ ਖੇਤੀਬਾੜੀ ਸਾਹਿਤ ਰਚਨਾ ਬਿਲਡਿੰਗ ਏ ਸਸਟੇਨੇਬਲ ਅਤੇ “ਬਾਇਓ ਡਾਇਵਰਸ ਆਰਗੈਨਿਕ ਫਾਰਮ” ਕੇਸ ਸਟੱਡੀ ਆਫ ਏ “ਵਨ ਏਕੜ ਮਾਡਲ ਫਾਰਮ ਇਨ ਇੰਡੀਆ” ਨੂੰ ਲਾਂਚ ਕੀਤਾ । ਕਿਤਾਬ ਇਕ ਜੈਵਿਕ ਖੇਤੀ ਨੂੰ ਉਗਾਉਣ ਅਤੇ ਸਿਹਤਮੰਦ ਜੈਵਿਕ ਅਤੇ ਕੁਦਰਤੀ ਖੇਤ ਦੀਆਂ ਤਾਜ਼ੀਆਂ ਸਬਜ਼ੀਆਂ ਉਗਾਉਣ ਤੇ ਉਨ੍ਹਾਂ ਦੇ ਅਨੁਭਵ ਨੂੰ ਕਵਰ ਕਰਦੀ ਹੈ ।ਇਹ ਪੁਸਤਕ ਉਨ੍ਹਾਂ ਪਾਠਕਾਂ ਲਈ ਵਰਦਾਨ ਸਾਬਤ ਹੋਵੇਗੀ, ਜੋ ਆਪਣੇ ਖੁਦ ਦੇ ਆਰਗੈਨਿਕ ਖੇਤ ਨੂੰ ਉਗਾਉਣਾ ਅਤੇ ਜੈਵਿਕ ਉਪਜ ਸ਼ੁਰੂ ਕਰਨਾ ਚਾਹੁੰਦੇ ਹਨ । ਇਕ ਤਕਨੀਕੀ ਉੱਦਮੀ ਅਰਸ਼ਦੀਪ 6 ਸਾਲਾਂ ਤੋਂ ਜੌਰਜੀਆ ਟੈਕ ਯੂ.ਐੱਸ.ਏ ਵਿੱਚ ਇੱਕ ਖੋਜ ਵਿਗਿਆਨੀ ਵਜੋਂ ਕੰਮ ਕਰ ਰਹੇ ਸਨ ਅਤੇ ਲਗਪਗ 6 ਸਾਲ ਪਹਿਲਾਂ ਉਨ੍ਹਾਂ ਨੇ 2016 ਵਿੱਚ ਭਾਰਤ ਵਾਪਸ ਆਉਣ ਦਾ ਫੈਸਲਾ ਕੀਤਾ ਸੀ । ਜਦੋਂ ਕਿ ਉਨ੍ਹਾਂ ਦੇ ਪਿਤਾ ਸਰਬਜੀਤ ਇਸ ਦੌਰਾਨ ਪੰਜਾਬ ਸਰਕਾਰ ਵਿੱਚ ਇੱਕ ਆਰਕੀਟੈਕਟ ਵਜੋਂ ਨੌਕਰੀ ਕਰਦੇ ਸਨ ਅਤੇ ਇੱਕ ਸਫ਼ਲ ਕੈਰੀਅਰ ਬਣਾਉਣ ਲਈ ਜੋ ਲਗਭਗ 41 ਸਾਲਾਂ ਤੱਕ ਜਾਰੀ ਰਿਹਾ ।
ਖੇਤਰ ਵਿੱਚ ਖੇਤੀ ਦੇ ਪੈਟਰਨ ਨੂੰ ਵਧਾਉਣ ਅਤੇ ਕਿਸਾਨਾਂ ਦੀ ਆਮਦਨੀ ਨੂੰ ਹੁਲਾਰਾ ਦੇਣ ਤੇ ਜੋਸ਼ ਤੋਂ ਪ੍ਰੇਰਿਤ ਪਿਤਾ ਪੁੱਤਰ ਦੀ ਜੋੜੀ ਨੇ ਇੱਕ ਅਜਿਹਾ ਖੇਤ ਬਣਾਉਣ ਬਾਰੇ ਗੰਭੀਰਤਾ ਨਾਲ ਸੋਚਿਆ ਜੋ ਜੈਵਿਕ ਖੇਤੀ ਦੇ ਰਵਾਇਤੀ ਅਭਿਆਸਾਂ ਨੂੰ ਆਧੁਨਿਕ ਤਕਨੀਕਾਂ ਦੇ ਸੁਮੇਲ ਨਾਲ ਦੁਬਾਰਾ ਜ਼ਿੰਦਾ ਕੀਤਾ ਅਤੇ ਉਨ੍ਹਾਂ ਦੀ ਨਵੀਂ ਕਿਤਾਬ ਇਨ੍ਹਾਂ ਯਤਨਾਂ ਅਤੇ ਸਫ਼ਲਤਾ ਬਾਰੇ ਵਿਸਥਾਰ ਵਿੱਚ ਗੱਲ ਕਰਦੀ ਹੈ ।
ਪੀਲੀ ਸਰ੍ਹੋਂ ਨਾਲ ਭਰੀ ਉਪਜਾਊ ਮਿੱਟੀ ਅਤੇ ਕਿਸਾਨਾਂ ਦੀ ਮਿਹਨਤ ਨਾਲ ਪੈਦਾ ਕੀਤੀ ਜ਼ਮੀਨ ਵਿੱਚ ਵਿਕਾਸ ਅਤੇ ਚੰਗੀ ਪੈਦਾਵਾਰ ਦੇ ਬਹੁਤ ਮੌਕੇ ਹਨ । ਪਰ ਇਹ ਅਕਸਰ ਖੇਤੀਬਾਡ਼ੀ ਪ੍ਰਕਿਰਿਆਵਾਂ ਦੁਆਰਾ ਪ੍ਰਭਾਵਿਤ ਹੁੰਦਾ ਹੈ ਜੋ ਟਿਕਾਊ ਨਹੀਂ ਹਨ ਅਤੇ ਅਜਿਹੀਆਂ ਸਥਿਤੀਆਂ ਜਿਨ੍ਹਾਂ ਦੀ ਚੰਗੀ ਤਰ੍ਹਾਂ ਖੋਜ ਨਹੀਂ ਕੀਤੀ ਜਾਂਦੀ ਹੈ। ਅਰਸ਼ਦੀਪ ਅਤੇ ਉਨ੍ਹਾਂ ਦੇ ਪਿਤਾ ਇਕ ਮਾਡਲ ਲੈ ਕੇ ਆਏ ਹਨ, ਜਿਸ ਦੀ ਰੂਪ ਰੇਖਾ ਉਨ੍ਹਾਂ ਦੀ ਕਿਤਾਬ ਵਿੱਚ ਦਿੱਤੀ ਗਈ ਹੈ । ਉਨ੍ਹਾਂ ਦੱਸਿਆ ਕਿ ਇਸ ਸਮੇਂ ਬਹੁਤੇ ਕਿਸਾਨ ਝੋਨੇ ਅਤੇ ਕਣਕ ਦੀ ਬਿਜਾਈ ਕਰਦੇ ਹਨ ਅਤੇ ਇਨ੍ਹਾਂ ਫ਼ਸਲਾਂ ਲਈ ਮਿਲਣ ਵਾਲੇ ਘੱਟੋ ਘੱਟ ਸਮਰਥਨ ਮੂਲ ਕਾਰਨ ਮੰਡੀਆਂ ਵਿੱਚ ਖੇਤੀ ਉਪਜ (ਅਨਾਜ) ਦੀ ਆਮਦ ਤੇ ਵੇਚਦੇ ਹਨ । ਝੋਨੇ ਲਈ 30 ਕੁਇੰਟਲ ਪ੍ਰਤੀ ਏਕੜ ਅਤੇ ਕਣਕ ਲਈ 20 ਕੁਇੰਟਲ ਦੀ ਔਸਤ ਝਾੜ ਨੂੰ ਧਿਆਨ ਵਿੱਚ ਰੱਖਦੇ ਹੋਏ ਪ੍ਰਤੀ ਸਾਲ ਪ੍ਰਾਪਤ ਹੋਣ ਵਾਲੇ ਕੁੱਲ ਅਨਾਜ ਦੀ ਮਾਤਰਾ 50 ਕੁਇੰਟਲ ਪ੍ਰਤੀ ਏਕੜ ਬਣਦੀ ਹੈ । ਮੌਜੂਦਾ ਘੱਟੋ ਘੱਟ ਸਮਰਥਨ ਮੁੱਲ ਦੇ ਅਨੁਸਾਰ ਇਹ ਫਸਲਾਂ ਪ੍ਰਤੀ ਸਾਲ ਪ੍ਰਤੀ ਏਕੜ 98,500/- ਰੁਪਏ ਦਾ ਵਿੱਤੀ ਰਿਟਰਨ ਦਿੰਦੀਆਂ ਹਨ ।
ਉਨ੍ਹਾਂ ਦੱਸਿਆ ਹਾਲਾਂਕਿ ਇਕੱਲੇ ਕਣਕ ਅਤੇ ਚੌਲ ਹੀ ਕਿਸਾਨ ਦੇ ਪਰਿਵਾਰ ਦਾ ਢਿੱਡ ਭਰਨ ਅਤੇ ਉਨ੍ਹਾਂ ਦੀਆਂ ਸਾਰੀਆਂ ਜ਼ਰੂਰਤਾਂ ਪੂਰੀਆਂ ਕਰਨ ਲਈ ਕਾਫ਼ੀ ਨਹੀਂ ਹਨ ਅਤੇ ਇਸ ਤਰ੍ਹਾਂ ਉਹ ਕਰਿਆਨੇ ਦੀਆਂ ਦੁਕਾਨਾਂ ਤੋਂ ਸਬਜ਼ੀਆਂ, ਦਾਲਾਂ, ਜੜੀ ਬੂਟੀਆਂ ਅਤੇ ਰਸੋਈ ਦੇ ਤੇਲ ਸਮੇਤ ਹੋਰ ਜ਼ਰੂਰੀ ਵਸਤੂਆਂ ਨੂੰ ਮਹਿੰਗੇ ਭਾਅ ਤੇ ਖਰੀਦੇ ਹਨ ।
ਅਰਸ਼ਦੀਪ ਅਤੇ ਉਨ੍ਹਾਂ ਦੇ ਪਿਤਾ ਦੁਆਰਾ ਕੀਤੀ ਖੋਜ ਨਾਲ ਉਨ੍ਹਾਂ ਨੇ ਸਿੱਟਾ ਕੱਢਿਆ ਹੈ ਕਿ ਪਰਿਵਾਰ ਦੁਆਰਾ ਖਾਣ ਪੀਣ ਦੀਆਂ ਵਸਤੂਆਂ ਦਾ ਸਾਲਾਨਾ ਖ਼ਰੀਦ 1,50,000/- ਰੁਪਏ ਹੈ । ਇਸੇ ਤਰ੍ਹਾਂ ਇੱਕ ਕਿਸਾਨ ਦਾ ਪਰਿਵਾਰ ਉਪਜ ਵੇਚ ਕੇ ਕਿੰਨੀ ਕਮਾਈ ਕਰ ਰਿਹਾ ਹੈ ਅਤੇ ਉਨ੍ਹਾਂ ਨੂੰ ਆਪਣੀ ਖ਼ੁਰਾਕੀ ਲੋੜਾਂ ਨੂੰ ਪੂਰੀਆਂ ਕਰਨ ਲਈ ਕਿੰਨਾ ਖ਼ਰਚ ਕਰਨਾ ਪੈਂਦਾ ਹੈ, ਵਿਚ ਬਹੁਤ ਵੱਡਾ ਪਾੜਾ ਹੈ । ਉਨ੍ਹਾਂ ਨੇ ਜੋ ਹੱਲ ਕੱਢਿਆ ਹੈ । ਉਹ ਇਹ ਹੈ ਕਿ ਕਿਸਾਨ ਪਰਿਵਾਰ ਆਪਣੀ ਫਸਲੀ ਪੈਟਰਨ ਵਿਚ ਵਿਭਿੰਨਤਾ ਲਿਆ ਕੇ ਅਤੇ ਆਪਣੇ ਆਪ ਨੂੰ ਇਕ ਕਣਕ ਝੋਨੇ ਦੇ ਮੂੰਹੋਂ ਕਲਚਰ ਤਕ ਸੀਮਤ ਰੱਖਣ ਦੀ ਬਜਾਏ ਬਦਲਾਅ ਕਰਕੇ ਵਧੀਆ ਲਾਭ ਪ੍ਰਾਪਤ ਕਰ ਸਕਦੇ ਹਨ । ਨਾਲ ਹੀ ਆਪਣੇ ਖੇਤ ਤੋਂ ਹੀ ਆਪਣੀਆਂ ਵੱਖ ਵੱਖ ਲੋੜਾਂ ਪੂਰੀਆਂ ਕਰ ਸਕਦੇ ਹਨ ।
ਆਪਣੇ ਖੁਦ ਦੇ “ਬਾਹਗਾ ਫਾਰਮ” ਬਾਰੇ ਗੱਲ ਕਰਦੇ ਹੋਏ, ਜਿਸ ਵਿੱਚ ਉਨ੍ਹਾਂ ਨੇ ਇਹ ਮਾਡਲ ਲਾਗੂ ਕੀਤਾ ਹੈ । ਅਰਸ਼ਦੀਪ ਕਹਿੰਦੇ ਹਨ ਕਿ ਜ਼ਮੀਨ ਤੇ ਖੇਤੀ ਸੰਦਾਂ ਤੇ ਸ਼ੁਰੂਆਤੀ ਨਿਵੇਸ਼ ਤੋਂ ਬਾਅਦ ਖੇਤ ਹੁਣ ਸਵੈ ਨਿਰਭਰ ਹੈ । ਸਾਵਧਾਨੀ ਪੂਰਵਕ ਯੋਜਨਾਬੰਦੀ ਅਤੇ ਜੈਵਿਕ ਅਤੇ ਕੁਦਰਤੀ ਖੇਤੀ ਅਭਿਆਸਾਂ ਨੂੰ ਅਪਣਾਉਣ ਦੁਆਰਾ ਅਸੀਂ ਉਤਪਾਦਨ ਨੂੰ ਵੱਧ ਤੋਂ ਵੱਧ ਕਰਦੇ ਹੋਏ ਖੇਤੀ ਲਾਗਤਾਂ ਨੂੰ ਘਟਾਉਣ ਦੇ ਯੋਗ ਹੋਏ ਹਾਂ ।
ਉਨ੍ਹਾਂ ਦੱਸਿਆ ਕਿ ਸਾਡੇ ਇਕ ਏਕੜ ਖੇਤੀ ਸੰਕਲਪ ਦੁਆਰਾ ਅਸੀਂ ਸਬਜ਼ੀਆਂ, ਜੜੀ ਬੂਟੀਆਂ, ਦਾਲਾਂ, ਤੇਲ, ਬੀਜਾਂ, ਫਲਾਂ ਅਤੇ ਮੁਰਗੀਆਂ ਦੇ ਅੰਡੇ ਪੈਦਾ ਕਰਨ ਦੇ ਯੋਗ ਹਾਂ । ਉਹ ਕਹਿੰਦੇ ਹਨ ਕਿ ਇਹ ਏਕੀਕ੍ਰਿਤ ਖੇਤੀ ਪ੍ਰਣਾਲੀ ਪ੍ਰਤੀ ਏਕੜ ਪ੍ਰਤੀ ਸਾਲ ਲਗਭਗ 2,90,000/- ਹਜ਼ਾਰ ਰੁਪਏ ਦੀ ਮਾਰਕੀਟ ਕੀਮਤ ਦੇ ਉਤਪਾਦਨ ਵੱਲ ਲੈ ਜਾਂਦੀ ਹੈ । ਇਸੇ ਤਰ੍ਹਾਂ ਕਿਸਾਨਾਂ ਨੂੰ ਅਨਾਜ ਦੀ ਖ਼ਰੀਦ ਲਈ ਲੋੜੀਂਦੀ ਰਕਮ ਆਸਾਨੀ ਨਾਲ ਪੂਰੀ ਕੀਤੀ ਜਾ ਸਕਦੀ ਹੈ ਅਤੇ ਵਧੇਰੇ ਬੱਚਤ ਸੰਭਵ ਹੈ । ਅਰਸ਼ਦੀਪ ਨੇ ਆਪਣੇ ਯਤਨਾਂ ਵਿਚ ਸਿੱਟਾ ਕੱਢਿਆ ਹੈ ਕਿ “ਪੰਜਾਬ ਅਤੇ ਭਾਰਤ ਵਿਚ ਸੁੰਗੜਦੀ ਜ਼ਮੀਨ ਦੇ ਨਾਲ ਆਮ ਤੌਰ ਤੇ ਅਸੀਂ ਸੀਮਾਂਤ ਕਿਸਾਨਾਂ ਲਈ ਇੱਕ ਵਿਹਾਰਕ ਮਾਡਲ ਪ੍ਰਦਾਨ ਕਰਨਾ ਚਾਹੁੰਦੇ ਹਨ । ਜਿਸ ਨਾਲ ਉਹ ਖੇਤੀਬਾਡ਼ੀ ਨਾਲ ਜੁਡ਼ੇ ਹੋਏ ਹਨ ਅਤੇ ਇਸ ਨਾਲ ਉਨ੍ਹਾਂ ਦਾ ਜੀਵਨ ਵੀ ਸੁਧਰੇਗਾ ਜੋ ਇਸ ਸਮੇਂ ਕਾਫੀ ਮੁਸ਼ਕਲਾਂ ਚ ਘਿਰੇ ਨਜ਼ਰ ਆ ਰਹੇ ਹਨ ।”