ਪਿੰਡ ਦਾਊਂ ਵਿੱਚ ਛੇਤੀ ਹੀ ਨਵਾਂ ਟਿਊਵੈਲ ਲਗਾਇਆ ਜਾਵੇਗਾ: ਕੁਲਵੰਤ ਸਿੰਘ-
ਹਲਕੇ ਦੇ 72 ਪਿੰਡਾਂ ਵਿੱਚ ਸੀਵਰੇਜ਼ ਪਾਉਣ ਦਾ ਐਲਾਨ
—–
ਸ਼ਾਮਲਾਟ ਤੇ ਪੰਚਇਤੀ ਜਮੀਨਾਂ ਨੂੰ ਕਬਜਿਆਂ ਵਿੱਚੋਂ ਮੁਕਤ ਕੀਤਾ ਜਾਵੇਗਾ
—
ਸੰਘੋਲਟਾਇਮਜ਼/ਮੋਹਾਲੀ/22ਮਈ,2022/ਗੁਰਜੀਤਬਿੱਲਾ – ਪਿੰਡ ਦਾਊਂ ’ਚ ਪੀਣ ਵਾਲੇ ਪਾਣੀ ਦੀ ਘਾਟ ਨੂੰ ਪੂਰਾ ਕਰਨ ਲਈ ਜਲਦੀ ਹੀ ਇਕ ਨਵਾਂ ਅਤੇ ਪਾਣੀ ਦੀ ਟੈਂਕੀ ਦੀ ਉਸਾਰੀ ਕੀਤੀ ਜਾਵੇਗੀ। ਹਲਕਾ ਮੋਹਾਲੀ ਦੇ 72 ਪਿੰਡਾਂ ਵਿੱਚ ਸੀਵਰਜ਼ ਪਾਉਣ ਦੀ ਯੋਜਨਾਂ ਬਣਾਈ ਜਾ ਰਹੀ ਹੈ। ਇਨਾਂ ਵਿਚਾਰਾਂ ਦਾ ਪ੍ਰਗਟਾਵਾ ਹਲਕਾ ਮੋਹਾਲੀ ਦੇ ਐਮ.ਐਲ.ਏ ਕੁਲਵੰਤ ਸਿੰਘ ਨੇ ਪਿੰਡ ਦਾਊਂ ਵਿੱਚ ਅਪਣੇ ਧੰਨਵਾਦੀ ਦੌਰੇ ਦੌਰਾਨ ਕੀਤਾ ਗਿਆ। ਉਨਾਂ ਕਿਹਾ ਕਿ ਉਹ ਹਮੇਸਾਂ ਹਲਕੇ ਦੇ ਰਿਣੀ ਰਹਿਣਗੇ ਜਿਨਾਂ ਨੇ ਉਨਾਂ ਨੂੰ 34 ਹਜ਼ਾਰ ਤੋ ਵੱਧ ਵੋਟਾਂ ਦੇ ਫਰਕ ਨਾਲ ਜਿਤਾਇਆ ਹੈ। ਆਮ ਆਦਮੀ ਪਾਰਟੀ ਦੇ ਸੁਪਰੀਮੋਂ ਅਰਵਿੰਦ ਕੇਜ਼ਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਜੋ ਪੰਜਾਬ ਦੇ ਲੋਕਾਂ ਨੂੰ ਗਰੰਟੀਆਂ ਦਿਤੀਆਂ ਗਈ ਹਨ ਉਨਾਂ ਨੂੰ ਇਕ ਇਕ ਕਰਕੇ ਹਰ ਹਾਲਤ ਵਿੱਚ ਪੂਰਾ ਕੀਤਾ ਗਿਆ ਹੈ ਜਿਸ ਦੀ ਸੁਰੂਆਤ ਕੀਤੀ ਜਾ ਚੁੱਕੀ ਹੈ। ਮੁੱਖ ਮੰਤਰੀ ਵੱਲੋਂ 35 ਹਜ਼ਾਰ ਮੁਲਾਜਮ ਪੱਕੇ ਕਰਨ ਦੀ ਕਾਰਵਾਈ ਦਾ ਅਰੰਭ ਕੀਤਾ ਜਾ ਚੁੱਕਾ ਹੈ ਅਤੇ 25 ਹਜ਼ਾਰ ਤੋਂ ਵੱਧ ਸਰਕਾਰੀ ਵਿਭਾਗਾਂ ਵਿੱਚ ਖਾਲੀ ਪਈਆਂ ਪੋਸਟਾਂ ਤੇ ਨਵੀਂ ਭਰਤੀ ਕਰਨ ਦਾ ਨੌਟੀਫਿਕੇਸ਼ਨ ਜਾਰੀ ਕੀਤਾ ਜਾ ਚੱਕਾ ਹੈ। ਕੁਲਵੰਤ ਸਿੰਘ ਨੇ ਕਿਹਾ ਜੁਲਾਈ ਦੇ ਮਹੀਨੈ ਤੋਂ ਹਰ ਪਰੀਵਾਰ ਨੂੰ 300 ਯੂਨਿਟ ਬਿਜਲੀ ਮੁਫਤ ਦੇਣਾ ਫੈਸਲਾ ਕੀਤਾ ਜਾ ਚੱਕਾ ਅਤੇ ਆਉਣ ਵਾਲੇ ਦਿਨਾਂ ਵਿੱਚ ਭੈਣਾ ਨੂੰ ਹਜ਼ਾਰ ਰੁਪਏ ਦੇਣ ਦੀ ਗਰੰਟੀ ਦੀ ਵੀ ਖੁਸ਼ਖਬਰੀ ਸੁਣਾਈ ਦੇਵੇਗੀ। ਉਨਾਂ ਕਿਹਾ ਕਿ ਪਿਛਲੀਆਂ ਅਕਾਲੀ ਭਾਜਪਾ ਤੇ ਕਾਂਗਰਸ ਦੀ ਸਰਕਾਰ ਸਮੇਂ ਸਿਆਸੀ , ਰਸੂਖਦਾਰ ਅਤੇ ਅਧਿਕਾਰੀਆਂ ਵੱਲੋਂ ਸਾਮਲਾਟੀ ਜਮੀਨਾਂ ਤੇ ਕੀਤੇ ਨਜ਼ਾਇਜ ਕਬਜੇ ਛਡਵਾਏ ਜਾ ਰਹੇ ਹਨ। ਉਨਾਂ ਇਹ ਵੀ ਕਿਹਾ ਕਿ ਸਿਅਸੀ ਲੋਕਾਂ ਵੱਲੋਂ ਲੀਜ਼ ਤੇ ਲਈਆਂ ਪੰਚਾਇਤ ਜਮੀਨਾਂ ਵੀ ਛਵਾਈਆਂ ਜਾ ਰਹੀਆਂ ਹਨ। ਪੰਜਾਬ ਵਿੱਚ ਭਰਿਸ਼ਟਾਚਾਰ ਦੇ ਕੋਹੜ ਨੂੰ ਖਤਮ ਕਰਨ ਲਈ ਫੈਸਲੇ ਲਏ ਗਏ ਹਨ ਜਿਨਾਂ ਦੇ ਸਾਰਥਿਕ ਸਿੱਟੇ ਨਿਕਲ ਰਹੇ ਹਨ। ਨਸ਼ੇ ਦੇ ਸੌਦਾਗਰਾਂ ਨੂੰ ਚਿਤਵਾਨੀ ਦਿੰਦੇ ਹੋਏ ਕਿਹਾ ਕਿ ਉਹ ਇਸ ਕਾਰੋਬਾਰ ਤੋਂ ਤੋਬਾ ਕਰਕੇ ਕੋਈ ਦੁਸਰਾ ਧੰਦਾ ਕਰਨ ਨਹੀਂ ਤਾਂ ਉਨਾਂ ਨੂੰ ਜੇਲ ਦੀ ਸਿਲਾਖਾਂ ਦੇ ਪਿਛੇ ਜੀਵਨ ਗੁਜਾਰਨਾਂ ਹੋਵੇਗਾ। ਉਨਾਂ ਇਹ ਵੀ ਕਿਹਾ ਕਿ ਉਹ ਹਲਕੇ ਦੇ ਸਾਰੇ ਵੋਟਰਾਂ ਦੇ ਐਮ.ਐਲ.ਏ ਹਨ ਕਿਸੇ ਨਾਲ ਵੀ ਸਿਆਸੀ ਵਿਤਕਰਾ ਨਹੀਂ ਕੀਤਾ ਜਾਵੇਗਾ, ਹਲਕਾ ਦਾ ਕੋਈ ਵੀ ਵਿਆਕਤੀ ਬਿਨਾਂ ਕਿਸੇ ਦੀ ਸਿਫਾਰਸ ਤੇ ਅਪਣੇ ਜ਼ਾਇਜ ਕੰਮ ਲਈ ਉਨਾਂ ਨੂੰ ਉਨਾਂ ਦੇ 79 ਸੈਕਟਰ ਦੇ ਦਫਤਰ ਵਿੱਚ ਮਿਲ ਸਕਦੇ ਹਨ।
ਇਸ ਤੋਂ ਪਹਿਲਾਂ ਕੁਰਪੱਸਨ ਅਗੈਂਨਸਟ ਗਰੁੱਪ ਦੇ ਪ੍ਰਧਾਨ ਸਤਨਾਮ ਸਿੰਘ ਦਾਊਂ, ਹਰਬੰਸ ਬਾਗੜੀ, ਭਾਰਤੀ ਕਿਸਾਨ ਯੂਨੀਅਨ ਦੇ ਆਗੂ ਗੁਰਨਾਮ ਸਿੰਘ, ਪਿੰਡ ਦੇ ਸਾਬਕਾ ਸਰਪੰਚ ਜਗਦੀਸ ਸਿੰਘ ਨੇ ਕੁਲਵੰਤ ਸਿੰਘ ਦਾ ਪਿੰਡ ਪਹੁੰਚਣ ਤੇ ਸਵਾਗਤ ਕੀਤਾ ਅਤੇ ਪਿੰਡ ਵਾਸੀਆਂ ਨੂੰ ਪੇਸ ਸਮੱਸਿਆਵਾਂ ਦਾ ਜਿਕਰ ਕੀਤਾ ਗਿਆ। ਇਸ ਮੌਕੇ ਹਲਕਾ ਮੋਹਾਲੀ ਦੀ ਆਮ ਪਾਰਟੀ ਦੀ ਆਗੂ ਪ੍ਰਭਜੋਤ ਕੌਰ ਨੇ ਵੀ ਅਪਣੀ ਪਾਰਟੀ ਦੇ ਵਿਚਾਰ ਪੇਸ਼ ਕੀਤੇ ਗਏ। ਪਿੰਡ ਦੇ ਸਰਪੰਚ ਅਜਮੇਰ ਸਿੰਘ ਮੈਂਬਰ ਪੰਚਾਇਤ ਹਰਵਿੰਦਰ ਸਿੰਘ ਰਾਜੂ ਵੱਲੋਂ ਨਵੇਂ ਟਿਊਵੈਲ ਲਈ ਥਾਂ ਦੇਣ ਦਾ ਪੰਚਾਇਤ ਦਾ ਮਤਾ , ਪੰਚਾਇਤ ਜਮੀਨ ਵਿੱਚ ਖੇਡ ਗਰਾਂਉਡ ਬਣਾਉਣ ਅਤੇ ਪਿੰਡਾਂ ਦਾਊਂ ਲਈ ਨੈਸ਼ਨਲ ਹਾਈਵੇਅ ਤੋਂ ਸਿੱਧਾ ਰਸਤਾ ਦਿਵਾਉਣ ਦੀ ਅਪੀਲ ਕੀਤੀ । ਗਰੀਨ ਇਨਕਲੇ ਦਾਊਂ ਦੀ ਪੰਚਾਇਤ ਵੱਲੌ ਵੀ ਕੁਲਵੰਤ ਸਿੰਘ ਨੂੰ ਮੰਗ ਪੱਤਰ ਦਿਤਾ ਗਿਆ। ਇਸ ਮੌਕੇ ਆਮ ਆਦਮੀ ਪਾਰਟੀ ਦੇ ਸਰਕਲ ਪ੍ਰਧਾਨ ਅਮਿਤ ਵਰਮਾਂ, ਬਲਾਕ ਪ੍ਰਧਾਨ ਰਾਜੇਸ਼ ਰਾਣਾ, ਸਤਨਾਮ ਦਾਊਂ, ਹਰਵਿੰਦਰ ਰਾਜੂ, ਸਰਪੰਚ ਅਜਮੇਰ ਸਿੰਘ , ਸਾਬਕਾ ਸਰਪੰਚ ਜਗਦੀਸ ਸਿੰਘ, ਗੁਰਨਾਮ ਸਿੰਘ, ਸਾਬਕਾ ਪੰਚ ਗਿਆਨ ਸਿੰਘ, ਗੁਰਮਿੰਦਰ ਸਿੰਘ ਅਤੇ ਦਰਸਨ ਸਿੰਘ ਹਾਜ਼ਰ ਸਨ
ਫੋਟੋ ਦਾਊਂ : ਮੋਹਾਲੀ ਦੇ ਐਮ.ਐਲ.ਏ ਕੁਲਵੰਤ ਸਿੰਘ ਪਿੰਡ ਦਾਊਂ ਦੇ ਧੰਨਵਾਦੀ ਦੌਰੇ ਦੌਰਾਨ ਪਿੰਡ ਵਾਸੀਆਂ ਨੂੰ ਸੰਬੋਧਨ ਕਰਦੇ ਹੋਏ