
ਚੰਡੀਗੜ ਦੇ ਪ੍ਰਸ਼ਾਸਕ ਬਨਵਾਰੀ ਲਾਲ ਪ੍ਰੋਹਿਤ ਨੇ ਮਸ਼ਹੂਰ ਗਾਇਕ ਅਤੇ ਸੰਗੀਤਕਾਰ ਬੀ-ਪਰਾਕ ਦਾ ਚੰਡੀਗੜ ਦੀ ਖੂਬਸੂਰਤੀ ਉੱਤੇ ਗਾਇਆ ਗੀਤ ਕੀਤਾ ਰਿਲੀਜ਼
Sanghol Times/03.08.2023/ਚੰਡੀਗੜ(ਹਰਮਿੰਦਰ ਸਿੰਘ ਨਾਗਪਾਲ) – ਚੰਡੀਗੜ ਸਵੱਛ ਸਰਵੇਖਣ 2023 ਦੇ ਨਤੀਜੇ ਅਕਤੂਬਰ ਦੇ ਪਹਿਲੇ ਹਫਤੇ ਵਿੱਚ ਆਉਣਗੇ ਰੈਂਕਿੰਗ ਵਿੱਚ ਪਹਿਲੇ ਨੰਬਰ ਉੱਤੇ ਆਉਣ ਵਾਸਤੇ ਚੰਡੀਗੜ ਨਗਰ ਨਿਗਮ ਨੇ ਕੋਸ਼ਿਸ਼ਾਂ ਤੇਜ਼ ਕਰ ਦਿੱਤੀਆਂ ਹਨ ਮਸ਼ਹੂਰ ਗਾਇਕ ਅਤੇ ਸੰਗੀਤਕਾਰ ਬੀ-ਪਰਾਕ ਨੇ ਚੰਡੀਗੜ੍ਹੀਆਂ ਨੂੰ ਸਵੱਛਤਾ ਲਈ ਜਾਗਰੂਕਤਾ ਵਾਸਤੇ ਆਪਣੇ ਵਧੀਆ ਗੀਤ ਲਿਖਿਆ ਸੀ ਜਿਸ ਦਾ ਉਦਘਾਟਨ ਅੱਜ ਮਹਿਲਾ ਭਵਨ ਸੈਕਟਰ 38 ਵਿੱਚ ਚੰਡੀਗੜ ਦੇ ਪ੍ਰਸ਼ਾਸਕ ਬਨਵਾਰੀ ਲਾਲ ਪ੍ਰੋਹਿਤ ਵੱਲੋਂ ਰਲੀਜ਼ ਕੀਤਾ ਗਿਆ ਪ੍ਰਸ਼ਾਸਕ ਸਾਹਿਬ ਨੇ ਅੱਜ ਆਪਣੇ ਤਜ਼ਰਬੇ ਚੰਡੀਗੜ ਵਾਸੀਆਂ ਨਾਲ ਸਾਂਝੇ ਕੀਤੇ ਦਰਸ਼ਕਾਂ ਨਾਲ ਭਰੇ ਹਾਲ ਵਿੱਚ ਪਿੰਨ ਡਰਾਪ ਸਾਈਂਲੈਂਟ ਛਾਈ ਹੋਈ ਸੀ ਦਰਸ਼ਕਾਂ ਨੇ ਬੜੇ ਸ਼ਾਂਤ ਤਰੀਕੇ ਨਾਲ ਬਨਵਾਰੀ ਲਾਲ ਪ੍ਰੋਹਿਤ ਦੇ ਤਜ਼ਰਬੇ ਸੁਣੇ ਫਿਲਮ ਦੀ ਬੈਕ ਰੀਲ ਵਾਂਗ ਪ੍ਰਸ਼ਾਸਕ ਬਨਵਾਰੀ ਲਾਲ ਪ੍ਰੋਹਿਤ ਨੇ ਦੱਸਿਆ ਕਿ ਕਿਵੇਂ ਮੈਂ ਲੋਕਾਂ ਦੇ ਦਿਲਾਂ ਤੇ ਰਾਜ ਕੀਤਾ ਇੱਕ ਵਾਰ ਚੋਣਾਂ ਵਿੱਚ ਹਾਰਕੇ ਦੋਵਾਰੀ ਵਿਧਾਇਕ ਅਤੇ ਤਿੰਨ ਵਾਰੀ ਲੋਕਸਭਾ ਲਈ ਚੁਣਿਆ ਗਿਆ ਫਿਰ ਆਸਾਮ , ਮੇਘਾਲਿਆ, ਰਾਜਿਸਥਾਨ ਅਤੇ ਪੰਜਾਬ ਦਾ ਗਵਰਨਰ ਤੇ ਚੰਡੀਗੜ ਦਾ ਪ੍ਰਸ਼ਾਸਕ ਬਣਿਆ ਹਾਂ ਵਿਦੇਸ਼ ਵਿਚ ਆਪਣੇ ਭਰਾ ਅਤੇ ਬੱਚਿਆਂ ਨਾਲ ਪਾਰਕ ਵਿੱਚ ਘੁੰਮਦੇ ਹੋਏ ਦੱਸ ਰੁਪਏ ਵਾਲੀ ਕੋਲਡ ਡਰਿੰਕ ਦੀ ਖਾਲੀ ਬੋਤਲ ਪੈੜਾਂ ਪਿੱਛੇ ਸੁਟੱਕੇ ਕੈਮਰਿਆਂ ਰਾਹੀ ਪੁਲਿਸ ਵੱਲੋਂ ਪਿੱਛੇ ਆਕੇ ਰੋਕਕੇ 200 ਰੁਪਏ ਜੁਰਮਾਨਾ ਕਰਵਾਇਆ ਉਸ ਤਜ਼ਰਬੇ ਨਾਲ ਪੂਰਾ ਹਾਲ ਤਾੜੀਆਂ ਨਾਲ ਗੂੰਜ ਗਿਆ ਪ੍ਰਸ਼ਾਸਕ ਬਨਵਾਰੀ ਲਾਲ ਪ੍ਰੋਹਿਤ ਨੇ ਦੱਸਿਆ ਕਿ ਸਿਰਫ ਅੱਧਾ ਘੰਟਾ ਕੱਢਕੇ ਕਿਵੇਂ ਤੁਸੀਂ ਆਪਣੇ ਚੰਡੀਗੜ ਸ਼ਹਿਰ ਨੂੰ ਸਾਫ ਰੱਖਣ ਸਕਦੇ ਹੈ ਸਾਰੇ ਅਧਿਕਾਰੀਆਂ ਅਤੇ ਗਾਇਕ ਬੀ-ਪਰਾਕ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ ਇਸ ਮੋਕੇ ਕਮਿਸ਼ਨਰ ਅਨੰਦਿਤਾ ਮਿਤਰਾ,ਮੇਅਰ ਅਨੂਪ ਗੁਪਤਾ, ਸੀਨੀਅਰ ਡਿਪਟੀ ਮੇਅਰ ਕੰਵਰ ਰਾਣਾ, ਡਿਪਟੀ ਮੇਅਰ ਹਰਜੀਤ ਸਿੰਘ, ਕੌਂਸਲਰ ਹਰਦੀਪ ਸਿੰਘ ਤੇ ਹੋਰ ਵੀ ਕੌਂਸਲਰ,ਨਗਰ ਨਿਗਮ ਦੇ ਸਾਰੇ ਵਿਭਾਗਾਂ ਦੇ ਅਧਿਕਾਰੀ ਅਤੇ ਸਟਾਫ ,ਪਵਿੱਤਰ ਸਿੰਘ,ਗੁਰਿੰਦਰ ਸਿੰਘ ਸੋਢੀ,ਐਮ ਪੀ ਸਿੰਘ, ਇੰਦਰਜੀਤ ਗੁਲਾਟੀ, ਅਤੇ ਸ਼ਹਿਰ ਨਿਵਾਸੀ ਭਾਰੀ ਗਿਣਤੀ ਵਿੱਚ ਹਾਜ਼ਰ ਸਨ