ਹਰ ਮੁਸੀਬਤ ਵੇਲੇ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੇ ਜਨਤਾ ਦੇ ਨਾਲ ਖੜਾ ਹੈ – ਅਕਾਲੀ ਆਗੂ
Sanghol Times/ਅਮਰਕੋਟ/23ਅਗਸਤ,2023(ਗੁਰਜੰਟ ਸਿੰਘ ਧਿਆਣਾ) –
ਇਤਿਹਾਸ ਗਵਾਹ ਹੈ ਕਿ ਜਦੋਂ ਵੀ ਪੰਜਾਬੀਆਂ ਉੱਪਰ ਕੋਈ ਮੁਸੀਬਤ ਆਉਂਦੀ ਹੈ ਤਾਂ ਸ਼੍ਰੋਮਣੀ ਅਕਾਲੀ ਦਲ ਪੰਜਾਬ ਵਾਸੀਆਂ ਨਾਲ ਖੜਾ ਹੁੰਦਾ ਹੈ, ਹੁਣ ਜਦੋਂ ਕਿ ਹੜ੍ਹਾਂ ਨੇ ਲੱਖਾਂ ਲੋਕਾਂ ਦਾ ਜਿਊਣਾ ਦੁੱਬਰ ਕੀਤਾ ਹੋਇਆ ਹੈ ਇਸ ਵੇਲੇ ਵੀ ਹਰੇਕ ਅਕਾਲੀ ਆਗੂ ਅਤੇ ਵਰਕਰ ਜਨਤਾ ਦੀ ਸੇਵਾ ਲਈ ਦਿਨ-ਰਾਤ ਡਟਿਆ ਹੋਇਆ ਹੈ।
ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਵਿਧਾਨ ਸਭਾ ਹਲਕਾ ਖੇਮਕਰਨ ਤੋਂ ਸੀਨੀਅਰ ਯੂਥ ਅਕਾਲੀ ਆਗੂ ਨਿਰਧੜਤ ਸਿੰਘ ਬੇਰੀਆਂ ਵਾਲੇ ਅਤੇ ਸਾਥੀਆਂ ਨੇ ਪ੍ਰੈਸ ਨਾਲ ਗੱਲਬਾਤ ਕਰਦਿਆਂ ਹੋਇਆ ਕੀਤਾ। ਉਹਨਾਂ ਆਖਿਆ ਕਿ ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਅਤੇ ਸਾਬਕਾ ਵਿਧਾਇਕ ਪ੍ਰੋਫੈਸਰ ਵਿਰਸਾ ਸਿੰਘ ਵਲਟੋਹਾ ਅਤੇ ਉਨ੍ਹਾਂ ਦੇ ਸਪੁੱਤਰ ਯੂਥ ਆਗੂ ਗਰਵਦੀਪ ਸਿੰਘ ਵਲਟੋਹਾ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਸਰਹੱਦੀ ਹਲਕੇ ਤੋਂ ਸਮੂਹ ਅਕਾਲੀ ਵਰਕਰ ਹੜ੍ਹ ਪੀੜਤਾਂ ਦੀ ਮਦਦ ਲਈ ਦਿਨ-ਰਾਤ ਜੁਟੇ ਹੋਏ ਹਨ, ਹਰੇਕ ਅਕਾਲੀ ਵਰਕਰ ਆਪਣੇ ਵਿੱਤ ਤੋਂ ਵੱਧ ਕੇ ਇਸ ਔਖੀ ਘੜੀ ਵਿੱਚ ਪੰਜਾਬ ਅਤੇ ਪੰਜਾਬੀਆਂ ਦੀ ਹਰਮਨ ਪਿਆਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਪੰਜਾਬ ਦੇ ਲੋਕ ਭਲਾਈ ਵਾਲੇ ਸੋਚ ਨੂੰ ਸਾਰਥਿਕ ਕਰਨ ਲਈ ਵਚਨਬੱਧ ਹੈ ।
ਉਹਨਾਂ ਆਖਿਆ ਕੇ ਪਿਛਲੀ ਕਾਂਗਰਸ ਅਤੇ ਹੁਣ ਆਪ ਸਰਕਾਰ ਨੇ ਪੰਜਾਬ ਦੇ ਲੋਕਾਂ ਨੂੰ ਸਿਰਫ਼ ਵਰਤਿਆ ਹੈ ਨਾ ਕਿ ਉਨ੍ਹਾਂ ਦੀ ਭਲਾਈ ਲਈ ਕੰਮ ਕੀਤਾ, ਇਸ ਦੇ ਉਲਟ ਸ੍ਰੋਅਦ ਨੇ ਹਮੇਸ਼ਾਂ ਲੋਕ ਹਿੱਤਾਂ ਤੇ ਪਹਿਰਾ ਦਿੱਤਾ ਹੈ ਤੇ ਕੁਰਬਾਨੀਆਂ ਕੀਤੀਆਂ ਹਨ।
ਉਹਨਾਂ ਆਖਿਆ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਅਗਵਾਈ ਵਿੱਚ ਪੰਜਾਬ,ਪੰਜਾਬੀ ਅਤੇ ਪੰਜਾਬੀਅਤ ਦੇ ਹਿੱਤਾਂ ਲਈ ਹਰ ਅਕਾਲੀ ਆਗੂ ਅਤੇ ਵਰਕਰ ਹਮੇਸ਼ਾ ਵਾਂਗ ਹੁਣ ਵੀ ਹਰ ਕੁਰਬਾਨੀ ਲਈ ਤਿਆਰ ਹੈ ਤਾਂ ਕਿ ਸਾਡੇ ਰੰਗਲੇ ਪੰਜਾਬ ਦੀ ਆਣ ਬਾਣ ਤੇ ਜਾਣ ਤੇ ਕੋਈ ਆਂਚ ਨਾ ਆਵੇ ਤੇ ਦੁਨੀਆਂ ਭਰ ਵਿੱਚ ਵਸਦੇ ਲੋਕਾਂ ਨੂੰ ਜਾਗਰੂਕ ਕੀਤਾ ਜਾ ਸਕੇ ਕਿ ਅਕਾਲੀ ਆਗੂ ਅਤੇ ਵਰਕਰ ਹਮੇਸ਼ਾ ਪੰਜਾਬ ਲਈ ਸਿਰ ਦੇ ਕੇ ਵੀ ਇਸ ਨੂੰ ਹੱਸਦਾ ਵੱਸਦਾ ਵੇਖਣਾ ਚਾਹੁੰਦੇ ਹਨ।
ਇਸ ਮੌਕੇ ਉਹਨਾਂ ਨਾਲ ਸਾਬਕਾ ਸਰਪੰਚ ਗੁਰਮੇਜ ਸਿੰਘ,ਗੁਰਸਾਹਿਬ ਸਿੰਘ, ਸੁਖਚੈਨ ਸਿੰਘ, ਗੁਰਲਾਲ ਸਿੰਘ, ਮਨਫੂਲ ਸਿੰਘ ਆਦਿ ਹਾਜ਼ਰ ਸਨ।
ਕੈਪਸ਼ਨ ਗੱਲਬਾਤ ਕਰਦੇ ਹੋਏ ਅਕਾਲੀ ਆਗੂ ਨਿਰਧੜਤ ਸਿੰਘ ਬੇਰੀਆਂ ਵਾਲੇ ।