ਅਯੋਧਿਆ ਮੰਦਿਰ ਵਿਚ ਭਗਵਾਨ ਸ੍ਰੀਰਾਮ ਦੇ ਵਿਰਾਜਮਾਨ ਹੋਣ ਨਾਲ ਦੇਸ਼ ਅਤੇ ਦੁਨੀਆ ਦੇ ਕਰੋੜਾਂ ਲੋਕਾਂ ਦੇ ਮਨ ਦੀ ਗੱਲ ਹੋਵੇਗੀ ਪੂਰੀ – ਮਨੋਹਰ ਲਾਲ
ਅਯੋਧਿਆ ਵਿਚ 22 ਜਨਵਰੀ ਨੂੰ ਪੂਰੇ ਦੇਸ਼ ਵਿਚ ਹੋਵੇਗਾ ਦੀਵਾਲੀ ਵਰਗਾ ਮਹਾ ਉਤਸਵ, ਸੂਬਾਵਾਸੀ 9 ਫਰਵਰੀ ਨੂੰ ਕਰ ਸਕਣਗੇ ਸ੍ਰੀ ਰਾਮਲੱਲਾ ਦੇ ਦਰਸ਼ਨ
Sanghol Times/ਚੰਡੀਗੜ੍ਹ/21ਜਨਵਰੀ,2024- ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਅਯੋਧਿਆ ਵਿਚ ਭਗਵਾਨ ਸ੍ਰੀਰਾਮ ਦੇ ਵਿਰਾਜਮਾਨ ਹੋਣ ਨਾਲ ਦੇਸ਼ ਅਤੇ ਦੁਨੀਆ ਦੇ ਕਰੋੜਾਂ ਲੋਕਾਂ ਦੇ ਮਨ ਦੀ ਗੱਲ ਪੂਰੀ ਹੋਵੇਗੀ। ਇਸ ਦਿਨ ਦਾ ਇੰਤਜਾਰ ਪਿਛਲੇ 500 ਸਾਲਾਂ ਤੋਂ ਕੀਤਾ ਜਾ ਰਿਹਾ ਸੀ। ਇਸ ਇੰਤਜਾਰ ਦੀ ਘੜੀਆਂ 22 ਜਨਵਰੀ, 2024 ਨੁੰ ਭਗਵਾਨ ਸ੍ਰੀਰਾਮ ਦੇ ਘਰ ਪਹੁੰਚਣ ‘ਤੇ ਪੂਰੀ ਹੋ ਜਾਵੇਗੀ। ਇਸ ਕਾਰਜ ਲਈ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਵਧਾਈਯੋਗ ਹਨ। ਉਨ੍ਹਾਂ ਦੇ ਯਤਨਾਂ ਨਾਲ ਹੀ ਕਰੋੜਾਂ ਲੋਕਾਂ ਦੀ ਮਨੋਕਾਮਨਾ ਪੂਰੀ ਹੋ ਪਾਈ ਹੈ।
ਮੁੱਖ ਮੰਤਰੀ ਐਤਵਾਰ ਨੂੰ ਜਿਲ੍ਹਾਂ ਕੁਰੂਕਸ਼ੇਤਰ ਵਿਚ ਹਰਿਆਣਾ ਕਲਾ ਪਰਿਸ਼ਦ ਦੇ ਪਰਿਸਰ ਵਿਚ ਪੱਤਰਕਾਰਾਂ ਨਾਲ ਗਲਬਾਤ ਕਰ ਰਹੇ ਸਨ। ਇਸ ਤੋਂ ਪਹਿਲਾਂ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਹਰਿਆਣਾ ਕਲਾ ਪਰਿਸ਼ਦ ਦੇ ਓਡੀਟੋਰਿਅਮ ਵਿਚ ਨਗਰ ਿਨਗਮ ਪਾਰਸ਼ਦ ਅਤੇ ਲਗਰ ਪਰਿਸ਼ਦ ਚੇਅਰਮੈਨ ਦੇ ਸਿਖਲਾਈ ਕੈਂਪ ਦਾ ਦੀਪਸ਼ਿਖਾ ਪ੍ਰਜਵੱਲਤ ਕਰ ਕੇ ਸ਼ੁਰੂਆਤ ਕੀਤੀ।
ਮੁੱਖ ਮੰਤਰੀ ਨੇ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਅਤੇ ਸੂਬੇ ਦੇ ਸਾਰੇ ਨਾਗਰਿਕਾਂ ਨੂੰ ਭਗਵਾਨ ਸ੍ਰੀਰਾਮ ਦੇ ਘਰ ਆਉਣ ਦੀ ਪਹਿਲਾਂ ਸੰਧਿਆ ‘ਤੇ ਵਧਾਈ ਅਤੇ ਸ਼ੁਭਕਾਮਨਾਵਾਂ ਦਿੰਦੇ ਹੋਏ ਕਿਹਾ ਕਿ 22 ਜਨਵਰੀ ਨੂੰ ਕਰੋੜਾਂ ਲੋਕ ਦੀਵਾਲੀ ਵਰਗਾ ਉਤਸਵ ਮਨਾਉਣਗੇ। ਇਸ ਪਵਿੱਤਰ ਪਰਗ ਨੂੰ ਲੈ ਕੇ ਕਰੋੜਾਂ ਲੋਕਾਂ ਦੇ ਜਹਿਨ ਵਿਚ ਉਤਸਵ ਅਤੇ ਉਮੰਗ ਸਾਫ ਦੇਖਿਆ ਜਾ ਰਿਹਾ ਹੈ।
ਉਨ੍ਹਾਂ ਨੇ ਕਿਹਾ ਕਿ ਅਯੋਧਿਆ ਜਾਣ ਦੇ ਲਈ ਸਾਰਿਆਂ ਦੀ ਡਿਊਟੀਆਂ ਅਤੇ ਦਿਨ ਨਿਰਧਾਰਿਤ ਕੀਤਾ ਗਿਆ ਹੈ। ਇਸ ਲੜੀ ਦੇ ਤਹਿਤ 9 ਫਰਵਰੀ ਨੂੰ ਹਰਿਆਣਾ ਦਾ ਦਿਨ ਤੈਅ ਕੀਤਾ ਗਿਆ ਹੈ। ਇਸ ਦਿਨ ਸੂਬਾਵਾਸੀ ਭਗਵਾਨ ਸ੍ਰੀਰਾਮ ਲੱਲਾ ਦੇ ਦਰਸ਼ਨ ਕਰ ਸਕਣਗੇ।
ਉਨ੍ਹਾਂ ਨੇ ਮੀਟਿੰਗ ਵਿਚ ਸ਼ਹਿਰੀ ਖੇਤਰ ਦੇ ਵਿਕਾਸ ਕੰਮਾਂ ਨੁੰ ਲੈ ਕੇ ਚਰਚਾ ਕੀਤੀ ਅਤੇ ਅਧੂਰੇ ਪਏ ਵਿਕਾਸ ਕੰਮਾਂ ਨੂੰ ਤੇਜ ਗਤੀ ਦੇ ਨਾਲ ਪੂਰਾ ਕਰਨ ਦੇ ਜਰੂਰੀ ਦਿਸ਼ਾ-ਨਿਰਦੇਸ਼ ਦਿੱਤੇ। ਉਨ੍ਹਾਂ ਨੇ ਨਿਰਦੇਸ਼ ਦਿੱਤੇ ਕਿ ਵਿਕਾਸ ਕੰਮਾਂ ਨੂੰ ਨਿਰਧਾਰਿਤ ਸਮੇ ਸੀਮਾ ਦੇ ਅੰਦਰ ਪੂਰਾ ਕਰਨ ਦੇ ਨਾਲ-ਨਾਲ ਵਿਕਾਸ ਕੰਮਾਂ ਦੀ ਨਿਰਮਾਣ ਸਮੱਗਰੀ ਦੀ ਗੁਣਵੱਤਾ ‘ਤੇ ਵਿਸ਼ੇਸ਼ ਧਿਆਨ ਦਿੱਤਾ ਜਾਵੇ।
ਇਸ ਮੌਕੇ ‘ਤੇ ਵਿਧਾਇਕ ਸੁਭਾਸ਼ ਸੁਧਾ, ਸਾਬਕਾ ਮੰਤਰੀ ਕ੍ਰਿਸ਼ਣ ਬੇਦੀ, ਹਰਿਆਣਾ ਸਰਸਵਤੀ ਧਰੋਹਰ ਵਿਕਾਸ ਰੋਰਡ ਦੇ ਵਾਇਸ ਚੇਅਰਪਰਸਨ ਧੁਮਨ ਸਿੰਘ ਕਿਰਮਚ ਸਮੇਤ ਹੋਰ ਅਧਿਕਾਰੀ ਮੌਜੂਦ ਸਨ।
ਸਲਸਵਿਹ/2024