ਹਰਮੋਹਨ ਧਵਨ ਦੀ ਅੰਤਿਮ ਕੀਰਤਨ ਤੇ ਕੱਥਾ ਵੇਲੇ ਸ਼ਹਿਰ ਦੀਆਂ ਮੁੱਖ ਸਖਸੀਅਤਾਂ ਨੇ ਨਮ ਅੱਖਾਂ ਨਾਲ ਦਿੱਤੀ ਵਿਦਾਇਗੀ
ਉਹਨਾਂ ਨੇ ਰਾਜਨੀਤੀ ਦੀ ਇੰਸਟੀਚਿਊਟ ਵੱਜੋਂ ਨਿਵਾਜਿਆ ਕਿਉਂਕਿ ਸਾਰਾ ਸ਼ਹਿਰ ਹਰਮੋਹਨ ਧਵਨ ਤੋਂ ਰਾਜਨੀਤੀ ਸਿੱਖਕੇ ਗਿਆ
Sanghol Times/ਚੰਡੀਗੜ(ਹਰਮਿੰਦਰ ਸਿੰਘ ਨਾਗਪਾਲ)04.02,2024 – ਚੰਡੀਗੜ ਦੇ ਹਰਮਨ ਪਿਆਰੇ ਨੇਤਾ ਜਿਹਨਾਂ ਨੂੰ ਚੰਡੀਗੜ ਦੀ ਜਨਤਾ ਰੱਬ ਵਾਂਗ ਮੰਨਦੀ ਸੀ ਜਿਸ ਨੂੰ ਚੰਡੀਗੜ ਦੀ ਸਿਆਸਤ ਦਾ ਪੈਰੋਕਾਰ ਮੰਨਿਆ ਜਾਂਦਾ ਸੀ ਕਿਸੇ ਵੀ ਰਾਜਨੀਤਿਕ ਪਾਰਟੀ ਦੇ ਕਿਸੇ ਵੀ ਵਰਕਰ ਜਾਂ ਨੇਤਾਵਾਂ ਵਿੱਚ ਹਰਮੋਹਨ ਧਵਨ ਦੀ ਕੋਠੀ ਦੀ ਚਾਰ ਦੀਵਾਰੀ ਅੰਦਰ ਕੋਈ ਵਿਤਕਰਾ ਜਾਂ ਭੇਦਭਾਵ ਮੈਂ ਤਾਂ ਚਾਲੀ ਸਾਲਾਂ ਦੌਰਾਨ ਕਦੇ ਨਹੀਂ ਦੇਖਿਆ ਸੀ ਹਰਮੋਹਨ ਧਵਨ ਦੇ ਸੰਸਕਾਰ ਮੌਕੇ ਸ਼ਮਸ਼ਾਨ ਘਾਟ ਅੰਦਰ ਤਿਲ ਸੁੱਟਣ ਜਗ੍ਹਾ ਨਹੀਂ ਮਿਲੀ ਸੀ ਅੱਜ ਉਹਨਾਂ ਦੀ ਯਾਦ ਵਿੱਚ “ਅੰਤਿਮ ਭਜਨ ਤੇ ਕੱਥਾ” ਦਾ ਆਯੋਜਨ ਕੀਤਾ ਗਿਆ ਸੀ ਸ਼ਹਿਰ ਦੀਆਂ ਸਾਰੀਆਂ ਰਾਜਨੀਤਕ, ਧਾਰਮਿਕ,ਪਾਰਟੀਆਂ ਦੇ ਆਗੂ, ਮਾਰਕੀਟਾਂ,ਤੇ ਯੂਨੀਅਨਾਂ ਦੇ ਨੇਤਾ ਸੀਨੀਅਰ ਐਡਵੋਕੇਟ, ਰਿਟਾਇਰ ਅਫਸਰ, ਮੋਜੂਦਾ ਸਰਕਾਰਾਂ ਦੇ ਵੱਡੇ ਵੱਡੇ ਅਫਸਰ ਤੇ ਹੋਰ ਮਿੱਤਰ,ਬਚਪਨ ਦੇ ਦੋਸਤਾਂ, ਰਿਸ਼ਤੇਦਾਰਾਂ ਕੋਈ ਐਸਾ ਵਿਅਕਤੀ ਨਹੀਂ ਸੀ ਜਿਸਨੇ ਨਮ ਅੱਖਾਂ ਦੇ ਨਾਲ ਹਰਮੋਹਨ ਧਵਨ ਨੂੰ ਯਾਦ ਨਾ ਕੀਤਾ ਹੋਵੇ ਹਰਮੋਹਨ ਧਵਨ ਨੂੰ ਯਾਦ ਕਰਦਿਆਂ ਨੇਤਾਵਾਂ ਨੇ ਬਿਨਾਂ ਕਿਸੇ ਝਿਜਕ ਦੇ ਆਖਿਆ ਕਿ ਹਰਮੋਹਨ ਧਵਨ ਵਰਗਾ ਨਾ ਕੋਈ ਨੇਤਾ ਅੱਜ ਤੱਕ ਪੈਦਾ ਹੋਇਆ ਹੈ ਨਾਹੀਂ ਕੋਈ ਪੈਦਾ ਹੋਵੇਗਾ ਜੋ ਆਪਣੇ ਘਰ ਮਿਲਣ ਆਏ ਵਿਅਕਤੀ ਨੂੰ ਕਦੇ ਮਹਿਸੂਸ ਨਹੀਂ ਹੋਣ ਦਿੰਦਾ ਸੀ ਕਿ ਉਹ ਕਿਸੇ ਹੋਰ ਰਾਜਨੀਤਕ ਪਾਰਟੀ ਨਾਲ ਸਬੰਧ ਰੱਖਦਾ ਹੈ ਸਾਬਕਾ ਸਾਂਸਦ ਸਤਪਾਲ ਜੈਨ ਨੇ ਇਕ ਉਸ ਵੇਲੇ ਦਾ ਕਿਸਾ ਸੁਣਾਕੇ ਸੱਭ ਨੂੰ ਹੈਰਾਨ ਕਰ ਦਿੱਤਾ ਜਦ ਹਰਮੋਹਨ ਧਵਨ ਆਪਣੇ ਕਿਸੇ ਵਰਕਰ ਨੂੰ ਕਿਸੇ ਵਾਰਡ ਦੀ ਟਿਕਟ ਦਿਵਾਉਣ ਬਦਲੇ ਸਾਫ ਸਤਪਾਲ ਜੈਨ ਨੂੰ ਕਹਿ ਦਿੱਤਾ ਸੀ ਜੇਕਰ ਇਸ ਨੂੰ ਟਿਕਟ ਨਾ ਦਿੱਤਾ ਤਾਂ ਕੋਈ ਗਠਬੰਧਨ ਨਹੀ ਹੋਵੇਗਾ ਉਹਨਾਂ ਨਾਲ ਯਾਦਾਂ ਸਾਂਝੀਆਂ ਕਰਨ ਵਾਲਿਆਂ ਵਿੱਚ ਅਰੁਣ ਸੂਦ, ਦਵਿੰਦਰ ਸਿੰਘ ਕੋਕਾ, ਮਹਿਲਾ ਕਾਂਗਰਸ ਪ੍ਰਧਾਨ ਦੀਪਾ ਦੂਬੇ ਜਿਹਨਾਂ ਨੂੰ ਹਰਮੋਹਨ ਧਵਨ ਛੋਟੀ ਭੈਣ ਕਰਕੇ ਬੁਲਾਂਦੇ ਸਨ, ਦਵਿੰਦਰ ਸਿੰਘ ਬਬਲਾ ਸਮੇਤ ਜੋ ਵੀ ਵਿਅਕਤੀ ਸ਼ਰਧਾਂਜਲੀ ਭੇਟ ਕਰਨ ਆਇਆ ਸੱਭ ਨੇ ਧਵਨ ਸਾਹਿਬ ਨੂੰ ਦੋਸਤ, ਪਿਤਾ ,ਭਰਾ,ਅਤੇ ਰਾਜਨੀਤਕ ਗੁਰੂ ਮੰਨਦੇ ਹੋਏ ਨਮਸਕਾਰ ਕਰਕੇ ਗਿਆ ਸਮਾਪਤੀ ਵੇਲੇ ਧਵਨ ਸਾਹਿਬ ਦੀ ਦੋਹਤੀ ਨੰਦਿਨੀ ਦੀ ਅਗਵਾਈ ਹੇਠ ਦੋਹਤੇ, ਪੋਤਰੇ ਅਤੇ ਪੋਤਰੀਆਂ ਨੇ ਧਵਨ ਸਾਹਿਬ ਨੂੰ ਯਾਦ ਕਰਦਿਆਂ ਦੱਸਿਆ ਕਿ ਜਦ ਵੀ ਅਸੀਂ ਘਰ ਆਉਂਦੇ ਸਾਂ ਤਾਂ ਨਾਨੂੰ (ਹਰਮੋਹਨ ਧਵਨ) ਨੇ ਕਹਿ ਦੇਣਾ ਕਲ ਕੋਈ ਸਕੂਲ ਨਹੀਂ ਜਾਵੇਗਾ ਅਸੀਂ ਖੁਸ਼ ਹੋ ਜਾਣਾ ਕਿ ਸਾਡੀ ਛੁੱਟੀ ਹੋ ਗਈ ਤਾਂ ਸਾਰੀ ਇਸ ਸ਼ੋਕ ਸੱਭਾ ਵਿੱਚ ਕੋਈ ਵੀ ਐਸਾ ਸ਼ਖ਼ਸ ਨਹੀਂ ਦਿੱਸਿਆ ਜਿਸ ਦੀਆਂ ਅੱਖਾਂ ਵਿੱਚੋ ਹੰਝੂਆ ਨਾਂਹ ਵੱਗੇ ਹੋਣ ਸੱਭ ਤੋਂ ਬਾਅਦ ਹਰਮੋਹਨ ਧਵਨ ਦੇ ਛੋਟੇ ਬੇਟੇ ਹਰਮਨ ਧਵਨ ਨੇ ਦੱਸਿਆ ਕਿ ਮੇਰੇ ਪਿਤਾ ਦੀ ਚੜਦੀਕਲਾ ਦਾ ਕੀ ਫਲਸਫਾ ਸੀ ਜਿਸ ਦੇ ਫਲਸਰੂਪ ਸਾਡਾ ਪੂਰਾ ਪਰਿਵਾਰ ਹਮੇਸ਼ਾ ਉਚਾਈਆਂ ਛੂਹਦਾਂ ਰਿਹਾ ਹੈ ਉਸ ਨੇ ਦੱਸਿਆ ਕਿ ਕਿਵੇਂ ਪਾਪਾ ਨੇ ਸੱਭ ਨੂੰ ਗੱਡੀਆਂ ਲੈਕੇ ਦਿੱਤੀਆਂ ਜਦ ਮੈਂਨੂੰ ਪੁੱਛਿਆ ਤਾਂ ਭੋਲਾ ਜਿਹਾ ਮੂੰਹ ਬਣਾ ਕੇ ਉਸ ਗੱਡੀ ਦੀ ਡਿਮਾਂਡ ਕਰ ਦਿੱਤੀ ਜਿਸਨੂੰ ਸਾਡੇ ਫਾਇਨਾਂਸ ਸਲਾਹਕਾਰ ਨੇ ਸਾਫ ਕਹਿ ਦਿੱਤਾ ਕਿ ਧਵਨ ਸਾਹਿਬ ਇਹ ਬਹੁਤ ਮਹਿੰਗੀ ਗੱਡੀ ਹੈ ਤਾਂ ਪਾਪਾ ਨੇ ਕਿਹਾ ਕੋਈ ਗੱਲ ਨਹੀਂ ਲੈਣ ਦਿਉਂ ਮੈਨੂੰ ਬਾਹਰ ਵਿਦੇਸ਼ ਵਿਚ ਗਏ ਨੂੰ ਕਦੇ ਪਤਾ ਨਹੀਂ ਹੁੰਦਾ ਸੀ ਕਿ ਜਦ ਮੇਲਾ ਦਿਲ ਉਦਾਸ ਹੁੰਦਾ ਮੈਂ ਪਾਪਾ ਨਾਲ ਫੋਨ ਤੇ ਗੱਲ ਕਰਦਾ ਤਾਂ ਤੁਰੰਤ ਮੇਰੇ ਲਈ ਟਿਕਟ ਮੰਗਵਾ ਦੇਂਦੇ ਮੇਰੇ ਮੰਮੀ ਸੱਗੋਂ ਕਹਿੰਦੇ ਅਜੇ ਹੁਣੇ ਤਾਂ ਹੋਕੇ ਗਿਆ ਸੀ ਇਹ ਕਹਿੰਦੇ ਹੋਏ ਹਰਮਨ ਦਾ ਗੱਲਾਂ ਭਰ ਆਇਆ ਤਾਂ ਉਹ ਕੁੱਝ ਬੋਲ ਨਾ ਸਕਿਆ ਰਸਮ ਪਗੜੀ ਵੇਲੇ ਰਿਸ਼ਤੇਦਾਰਾਂ ਸਾਕ ਸਬੰਧੀਆਂ ਨੇ ਬਿਕਰਮ ਧਵਨ ਅਤੇ ਹਰਮਨ ਧਵਨ ਨੂੰ ਪਗੜੀਆਂ ਬੰਧਵਾਈਆਂ ਧਵਨ ਸਾਹਿਬ ਦੇ ਅੰਤਿਮ ਕੀਰਤਨ ਤੇ ਕੱਥਾ ਮੋਕੇ ਸਾਬਕਾ ਕੌਂਸਲਰ ਜਤਿੰਦਰ ਭਾਟੀਆ,ਬਲਵਿੰਦਰ ਸਿੰਘ ਉੱਤਮ ਸਵੀਟਸ, ਸ਼ਰਨਜੀਤ ਸਿੰਘ ਗੋਪਾਲ ਸਵੀਟਸ, ਜਸਬੀਰ ਸਿੰਘ, ਹਰਮਿੰਦਰ ਸਿੰਘ ਨਾਗਪਾਲ, ਜਗਜੀਤ ਸਿੰਘ,ਅਰਵਿੰਦਰ ਸਿੰਘ ਹੈਪੀ,ਆਮ ਆਦਮੀ ਪਾਰਟੀ ਦੇ ਸਤਨਾਮ ਸਿੰਘ, ਓਮਕਾਰ ਸਿੰਘ ਔਲਖ, ਮੰਨੂ ਦੂਬੇ ,ਧਵਨ ਸਾਹਿਬ ਦੇ ਅਜ਼ੀਜ਼ ਦੋਸਤ ਐਡਵੋਕੇਟ ਰਵਿੰਦਰ ਕਿਸ਼ਨ , ਤੇ ਐਡਵੋਕੇਟ ਠਾਕੁਰ ਕਰਤਾਰ ਸਿੰਘ ,ਤੇ ਡੀਐਸਪੀ ਵਿਜੇ ਪਾਲ ਸਿੰਘ ਹਾਜ਼ਰ ਸਨ ਵਕਤ ਧਵਨ ਸਾਹਿਬ ਦੀ ਸੁਪਤਨੀ ਸਤਿੰਦਰ ਧਵਨ, ਬਿਕਰਮ ਧਵਨ ਤੇ ਬਹੂ ਅਨੀਸ਼ਾ ਧਵਨ,ਬੇਟਾ ਹਰਮਨ ਧਵਨ ਤੇ ਬਹੂ ਸੋਨੀਆ ਧਵਨ, ਬੇਟੀ ਪੀਆ ਗੁਲਾਟੀ ਤੇ ਜੁਆਈ ਜੈਦੀਪ ਗੁਲਾਟੀ,ਭਾਬੀ ਅਨੀਤਾ ਧਵਨ ਸੁਪਤਨੀ ਸਵਰਗੀ ਹਰੀਸ਼ ਧਵਨ ,ਭਤੀਜਾ ਜੈ ਧਵਨ ਬਹੂ ਕਰਿਸ਼ਮਾ ਧਵਨ, ਪੁਨੀਤ ਧਵਨ ਅਤੇ ਯੁਵਰਾਜ ਗੁਲਾਟੀ, ਨੰਦਿਨੀ ਗੁਲਾਟੀ, ਏਂਜਲ ਧਵਨ,ਬੀਰ ਧਵਨ ਸਾਰੇ ਰਸਮ ਪਗੜੀ ਵੇਲੇ ਹੰਝੂ ਵਹਾਉਂਦੇ ਹੋਏ ਧਵਨ ਸਾਹਿਬ ਨੂੰ ਯਾਦ ਕਰ ਰਹੇ ਸਨ ਪ੍ਰਾਥਨਾ ਸੱਭਾ ਵਿੱਚ ਆਏ ਸਾਰੇ ਸੱਜਣਾ ਮਿੱਤਰਾਂ ਅਤੇ ਰਿਸ਼ਤੇਦਾਰਾਂ ਨੂੰ ਸਤਿੰਦਰ ਧਵਨ
ਭਾਬੀ ਅਨੀਤਾ ਧਵਨ ਬੇਟੇ, ਬਹੂਆਂ, ਬੇਟੀ ਜੁਆਈ ਭਤੀਜਿਆਂ ਬਹੂ , ਦੋਹਤੇ ,ਦੋਹਤੀ ਪੋਤਰੇ ਤੇ ਪੋਤਰੀ ਨੇ ਹੱਥ ਜੋੜਕੇ ਸਾਰੇ ਆਏ ਹੋਏ ਮਹਿਮਾਨਾਂ, ਦੋਸਤਾਂ ਅਤੇ ਰਿਸ਼ਤੇਦਾਰਾਂ ਦਾ ਧੰਨਵਾਦ ਕੀਤਾ ਜਿਹਨਾਂ ਨੇ ਇਥੇ ਆਕੇ ਸਾਡੇ ਦੁੱਖ ਸੁੱਖ ਵੇਲੇ ਹਰ ਸਹਾਇਤਾ ਕਰਨ ਦਾ ਭਰੋਸਾ ਦਵਾਇਆ