ਗਰੀਬ ਪ੍ਰੀਵਾਰਾਂ ਦੇ ਵਿਦਿਆਰਥੀਆਂ ਵਾਸਤੇ ਪੋਸਟ-ਮੈਟ੍ਰਿਕ ਸਕਾਲਰਸ਼ਿਪ ਸਕੀਮ ਵਰਦਾਨ ਸਾਬਿਤ ਹੋ ਰਹੀ- ਲੱਧੜ
ਕਾਲਜ ਅਤੇ ਯੂਨੀਵਰਸਿਟੀਆਂ ਦੇ ਵਿਚ ‘ਦਲਿਤ ਯੁਵਾ ਸੰਵਾਦ’ ਦੇ ਮਾਧਿਅਮ ਨਾਲ ਸਬੰਧਤ ਵਿਦਿਆਰਥੀਆਂ ਲਈ ਪ੍ਰੋਗਰਾਮ ਉਲੀਕਿਆ —-ਕੈਂਥ
Sanghol Times/ਅਮਲੋਹ/ਫਤਿਹਗੜ੍ਹ ਸਾਹਿਬ/07 ਫਰਵਰੀ,2024 – ਭਾਰਤੀਆ ਜਨਤਾ ਪਾਰਟੀ ਐਸ ਸੀ ਮੋਰਚਾ ਨੇ ਦੇਸ਼ ਪੱਧਰ ਅਭਿਆਨ “ਦਲਿਤ ਯੁਵਾ ਸੰਵਾਦ” ਦੇ ਤਹਿਤ ਫਤਿਹਗੜ੍ਹ ਸਾਹਿਬ ਦੀ ਸਬਡਿਵਜਨ ਅਮਲੋਹ ਸਥਿਤ ਦੇਸ਼ ਭਗਤ ਯੂਨੀਵਰਸਿਟੀ ਦੇ ਸਟੂਡੈਂਟਸ ਸੈਂਟਰ ਵਿੱਚ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਗਈ। ਇਸ ਪ੍ਰੋਗਰਾਮ ਦਾ ਉਦੇਸ਼ ਅਨੁਸੂਚਿਤ ਜਾਤੀਆਂ ਦੇ ਵਿਦਿਆਰਥੀਆ ਨੂੰ ਆਉਂਦਿਆਂ ਸਮੱਸਿਆਵਾ ਦੇ ਸੰਵਾਦ ਕਰਨ ਲਈ ਵਿਸ਼ੇਸ਼ ਪ੍ਰੋਗਰਾਮ ਉਲੀਕਿਆ ਗਿਆ ਹੈ। ਇਸ ਅਹਿਮ ਪ੍ਰੋਗਰਾਮ ਨੂੰ ਸੰਬੋਧਨ ਕਰਦਿਆ ਸ੍ਰੀ ਸੁੱਚਾ ਰਾਮ ਲੱਧੜ ਪ੍ਰਧਾਨ ਐਸ ਸੀ ਮੋਰਚਾ ਨੇ ਕਿਹਾ ਕਿ ਅਨੁਸੂਚਿਤ ਜਾਤੀਆਂ ਦੇ ਵਿਦਿਆਰਥੀਆ ਦੇ ਨਾਲੋ-ਨਾਲ ਪੱਛੜੇ ਵਰਗ ਅਤੇ ਧਾਰਮਿਕ ਘੱਟ ਗਿਣਤੀਆਂ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਰਕਾਰ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਅਧੀਨ ਆਉਂਦੇ ਗਰੀਬ ਪ੍ਰੀਵਾਰਾਂ ਦੇ ਵਿਦਿਆਰਥੀਆਂ ਇਹ ਸਕੀਮ ਵਰਦਾਨ ਸਾਬਿਤ ਹੋ ਰਹੀ ਹੈ। ਉੱਚ ਸਿੱਖਿਆ ਹਾਸਲ ਕਰਨ ਲਈ ਕੇਂਦਰ ਸਰਕਾਰ ਵਿਕਸਿਤ ਭਾਰਤ ਸੰਕਲਪ ਯਾਤਰਾ ਮੁਹਿੰਮ ਚਲਾਉਣ ਨਾਲ ਸਬੰਧਤ ਵਿਦਿਆਰਥੀਆਂ ਦੀ ਮੁਸ਼ਕਿਲਾ ਨੂੰ ਉਜਾਗਰ ਕਰਕੇ ਨਿਪਟਾਉਣ ਲਈ ਵਿਸ਼ੇਸ਼ ਪ੍ਰੋਗਰਾਮ ਉਲੀਕਿਆ ਗਿਆ ਹੈ। ਉਨਾਂ ਦੱਸਿਆ ਕਿ ਅੱਜ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਦਕਰ ਜੀ ਦੇ ਸੁਪੱਤਨੀ ਰਾਮਾਬਈ ਅੰਬੇਡਕਰ ਦੇ ਜਨਮ ਦਿਵਸ ਨੂੰ ਸਮਰਪਿਤ ਇਹ ਪ੍ਰੋਗਰਾਮ ਹੈ।
ਭਾਰਤੀਆ ਜਨਤਾ ਪਾਰਟੀ ਐਸ ਸੀ ਮੋਰਚਾ ਦੇ ਮੀਤ ਪ੍ਰਧਾਨ ਪਰਮਜੀਤ ਸਿੰਘ ਕੈਂਥ ਨੇ ਕਿਹਾ ਕਿ ਅਸੀਂ ਕਾਲਜ ਅਤੇ ਯੂਨੀਵਰਸਿਟੀਆਂ ਦੇ ਵਿਚ ‘ਦਲਿਤ ਯੁਵਾ ਸੰਵਾਦ’ ਦੇ ਮਾਧਿਅਮ ਨਾਲ ਸਬੰਧਤ ਵਿਦਿਆਰਥੀਆਂ ਦੀਆਂ ਅਡਮੀਸ਼ਨਾ ਸਮੇੰ ਅਤੇ ਉਸ ਦਰਮਿਆਨ ਡਿਗਰੀਆਂ ਸਰਟੀਫਿਕੇਟ ਲੈਣ ਵਿਚ ਬਹੁਤ ਖੱਜਲ ਖੁਆਰ ਅਤੇ ਤਕਲੀਫ ਹੋਣ ਕਾਰਨ ਨਿਰਾਸ਼ਾਜਨਕ ਮਾਹੌਲ ਦਾ ਹੱਲ ਕਰਵਾਉਣ ਲਈ ਵਿਸ਼ੇਸ਼ ਪ੍ਰੋਗਰਾਮ ਉਲੀਕਿਆ ਜਾਵੇਗਾ। ਕਾਲਜ ਅਤੇ ਯੂਨੀਵਰਸਿਟੀਆਂ ਦੀ ਮੈਨੇਜਮੈਂਟ ਅਤੇ ਵਿਦਿਆਰਥੀਆਂ ਦਾ ਸਕਾਲਰਸ਼ਿਪ ਸਕੀਮ ਦਾ ਭੁਗਤਾਨ ਕਰਨ ਵਿੱਚ ਆਉਂਦਿਆਂ ਮੁਸ਼ਕਿਲਾ ਦਾ ਸਾਰਥਿਕ ਹੱਲ ਕਰਵਾਉਣ ਲਈ ਵਿਸ਼ੇਸ਼ ਪ੍ਰੋਗਰਾਮ ਕੀਤਾ ਜਾਵੇਗਾ ਅਤੇ ਸ਼ੋਸ਼ਲ ਜਸਟਿਸ ਅਤੇ ਇੰਮਪਵਾਰਮੈਂਟ ਵਿਭਾਗ ਨਾਲ ਸਬੰਧਿਤ ਵੈਬਸਾਇਟ ਲੋਡ ਕਰਨ ਵਿੱਚ ਮੁਸ਼ਕਿਲ ਤੇ ਵਿਚਾਰ-ਚਰਚਾ ਕੀਤੀ ਜਾਵੇਗੀ।ਇਸ ‘ਦਲਿਤ ਯੁਵਾ ਸੰਵਾਦ’ ਵਿੱਚ ਜਸਪ੍ਰੀਤ ਕੌਰ, ਅਰਸ਼ਪ੍ਰੀਤ ਕੌਰ,ਸਰਬਜੀਤ ਕੌਰ ਅਤੇ ਸੁਮਨਪਰੀਤ ਕੌਰ ਵਿਦਿਆਰਥਣਾਂ ਨੇ ਦੱਸਿਆ ਕਿ ਮੈਨੂੰ ਬੀ ਏ ਭਾਗ ਪਹਿਲਾ ਵਿੱਚ ਹਾਲੇ ਤੱਕ ਪੋਸਟ-ਮੈਟ੍ਰਿਕ ਸਕਾਲਰਸ਼ਿਪ ਦਾ ਭੁਗਤਾਨ ਨਹੀਂ ਹੋਇਆ ਮੈ ਹੁਣ ਬੀ ਏ ਭਾਗ ਦੂਜੇ ਵਿੱਚ ਹੋ ਗਈ ਹਾਂ ਪਿੱਛਲੇ ਸਾਲ ਤੋ ਬਹੁਤ ਪ੍ਰੇਸ਼ਾਨ ਹਾਂ। ਵਿਚਾਰ ਚਰਚਾ ਦੌਰਾਨ ਜਸਕਰਨ ਸਿੰਘ ਨੂੰ ਕੇਂਦਰ ਸਰਕਾਰ ਦੀ 60 ਪ੍ਰਤੀਸ਼ਤ ਤਾ ਮਿਲ ਗਈ ਪਰ ਪੰਜਾਬ ਸਰਕਾਰ ਦੀ 40 ਪ੍ਰਤੀਸ਼ਤ ਹਾਲੇ ਤੱਕ ਨਹੀਂ ਮਿਲੀ ਅਤੇ ਗੁਰਪ੍ਰੀਤ ਸਿੰਘ ਨੇ ਵੀ ਦੱਸਿਆ ਕਿ ਮੇਰੀ ਸਕਾਲਰਸ਼ਿਪ ਸਕੀਮ ਅਧੀਨ ਆਉਂਦੀ ਰਾਸ਼ੀ ਪਿਛਲੇ ਤਿੰਨ ਸਾਲਾਂ ਤੋ ਇੰਤਜ਼ਾਰ ਕਰ ਰਿਹਾ ਹਾਂ। ਸ੍ਰ ਕੈਂਥ ਨੇ ਦੱਸਿਆ ਕਿ ਅਜਿਹੇ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਅਧੀਨ ਕੇਸਾਂ ਦੀ ਸੁਣਵਾਈ ਲਈ ਕਾਲਜ ਅਤੇ ਯੂਨੀਵਰਸਿਟੀਆਂ ਹੱਲ ਕਰਵਾਉਣ ਲਈ ਦਾ ਦੌਰਾ ਕੀਤਾ ਜਾ ਰਿਹਾ ਹੈ। ਭਾਜਪਾ ਦੇ ਲੋਕ ਸਭਾ ਦੇ ਪ੍ਰਭਾਰੀ ਪ੍ਰਦੀਪ ਗਰਗ ਨੇ ਕਿਹਾ ਕਿ ਮੋਦੀ ਸਰਕਾਰ ਦੀਆਂ ਭਲਾਈ ਸਕੀਮਾਂ ਨਾਲ ਗਰੀਬ ਪ੍ਰੀਵਾਰਾਂ ਲਈ ਫਾਇਦੇਮੰਦ ਹਨ ਉਨ੍ਹਾ ਦਾ ਜੀਵਨ ਪੱਧਰ ਸੁਧਾਰਨ ਲਈ ਵਿਸ਼ੇਸ਼ ਅਭਿਆਨ ਤਹਿਤ ਵੱਖੋ-ਵੱਖ ਸਕੀਮਾਂ ਦਾ ਗਰੀਬ ਵਰਗ ਨੂੰ ਜਾਣੂ ਕਰਵਾਇਆ ਜਾ ਰਿਹਾ ਹੈ। ਇਸ ਅਹਿਮ ਪ੍ਰੋਗਰਾਮ ਵਿਚ ਡਾਂ ਸੰਦੀਪ ਸਿੰਘ ਪ੍ਰਧਾਨ ਦੇਸ਼ ਭਗਤ ਯੂਨੀਵਰਸਿਟੀ, ਡਾਂ ਵਰਿੰਦਰ ਸਿੰਘ ਸਲਾਹਕਾਰ,ਡਾਂ ਦਵਿੰਦਰ ਕੁਮਾਰ ਡਾਇਰੈਕਟਰ, ਡਾਂ ਚੰਦਰਕਾਂਤਾ ਨੋਡਲ ਅਫ਼ਸਰ, ਕਮਲ ਰੱਖੜਾ, ਹਰੀਸ਼ ਗਰਗ ਅਤੇ ਸੰਦੀਪ ਕੁਮਾਰ ਤੋ ਇਲਾਵਾ ਵੱਡੀ ਤਾਦਾਦ ਵਿੱਚ ਵਿਦਿਆਰਥੀਆਂ ਨੇ ਸਮੂਲੀਅਤ ਕੀਤੀ।
………………………………………..
पोस्ट मैट्रिक छात्रवृत्ति योजना गरीब परिवारों के विद्यार्थियों के लिए वरदान साबित हो रही है— लदड
महाविद्यालयों एवं विश्वविद्यालयों के बीच ‘दलित युवा संवाद’ के माध्यम से संबंधित विद्यार्थियों के लिए तैयार किया गया कार्यक्रम—कै॔थ
Sanghol Times/अमलोह, फतेहगढ़ साहिब/07 फरवरी, 2024 – भारतीय जनता पार्टी एससी मोर्चा ने फतेहगढ़ साहिब के उपमंडल अमलोह स्थित देश भगत यूनिवर्सिटी के छात्र केंद्र में देश स्तरीय अभियान “दलित युवा संवाद” के तहत एक कार्यक्रम की शुरुआत की। इस कार्यक्रम का उद्देश्य अनुसूचित जाति के छात्रों की समस्याओं पर चर्चा करने के लिए एक विशेष कार्यक्रम शुभ अरभ किए। इस महत्वपूर्ण कार्यक्रम को संबोधित करते हुए एससी मोर्चा के अध्यक्ष श्री सुच्चा राम लदड ने कहा कि इस योजना से गरीब परिवारों के छात्रों को लाभ होगा जो प्रधानमंत्री नरेंद्र मोदी सरकार की अनुसूचित जाति के छात्रों के साथ-साथ पिछड़े वर्गों और धार्मिक अल्पसंख्यकों के लिए पोस्ट मैट्रिक छात्रवृत्ति योजना के अंतर्गत आते हैं। उच्च शिक्षा प्राप्त करने के लिए केंद्र सरकार द्वारा विकसित भारत संकल्प यात्रा अभियान के संचालन से संबंधित छात्रों की समस्याओं को उजागर करने और उनके समाधान के लिए एक विशेष कार्यक्रम तैयार किया गया है। उन्होंने कहा कि आज का यह कार्यक्रम बाबा साहब डॉ. भीमराव अंबेडकर की पत्नी रमाबाई अंबेडकर की जयंती को समर्पित है.भारतीय जनता पार्टी एससी मोर्चा के उपाध्यक्ष परमजीत सिंह कैंथ ने कहा कि ‘दलित युवा संवाद’ के माध्यम से कॉलेज और विश्वविद्यालयों से संबंधित छात्रों के प्रवेश के दौरान डिग्री प्रमाण पत्र प्राप्त करने में हमें बहुत परेशानी और कठिनाई आती है। एक विशेष कार्यक्रम समस्या को हल करने के लिए डिज़ाइन किया गया। कॉलेजों और विश्वविद्यालयों के प्रबंधन और विद्यार्थियों को छात्रवृत्ति योजना के भुगतान में आ रही समस्या और सामाजिक न्याय एवं अधिकारिता विभाग से संबंधित वेबसाइट को लोड करने में आ रही कठिनाई के प्रभावी समाधान के लिए एक विशेष कार्यक्रम आयोजित किया जाएगा।”जसप्रीत कौर” में छात्रा अर्शप्रीत कौर, सरबजीत कौर और सुमनप्रीत कौर ने कहा कि मुझे अभी तक बीए भाग प्रथम में पोस्ट मैट्रिक छात्रवृत्ति नहीं मिली है। मैं अभी बीए भाग द्वितीय में हूं और पिछले साल से बहुत परेशान हूं। चर्चा के दौरान जसकरण सिंह को केंद्र सरकार से 60 प्रतिशत मिल गया लेकिन पंजाब सरकार से 40 प्रतिशत अभी तक नहीं मिला है और गुरप्रीत सिंह ने यह भी बताया कि मैं पिछले तीन साल से अपनी छात्रवृत्ति योजना के तहत आने वाली राशि का इंतजार कर रहा हूं. श्री कैंथ ने कहा कि ऐसे पोस्ट मैट्रिक छात्रवृत्ति योजना के तहत मामलों की सुनवाई के लिए कॉलेजों और विश्वविद्यालयों का दौरा किया जा रहा है. भाजपा के लोकसभा नेता प्रदीप गर्ग ने कहा कि मोदी सरकार की कल्याणकारी योजनाएं गरीब परिवारों के लिए लाभकारी हैं। उनके जीवन स्तर को सुधारने के लिए विशेष अभियान के तहत गरीबों के लिए विभिन्न योजनाएं शुरू की जा रही हैं। इस महत्वपूर्ण कार्यक्रम में देश भगत यूनिवर्सिटी के अध्यक्ष डॉ. संदीप सिंह, सलाहकार डॉ. वरिंदर सिंह, निदेशक डॉ. देविंदर कुमार, नोडल अधिकारी डॉ. चंद्रकांता, कमल रखड़ा, हरीश गर्ग और संदीप कुमार ने भाग लिया।
Paramjit Singh Kainth