ਸ਼੍ਰੋਮਣੀ ਅਕਾਲੀ ਦਲ ਬਾਦਲ ਵੱਲੋਂ ਪੰਜਾਬ ਬਚਾਓ ਯਾਤਰਾ ਖੇਮਕਰਨ ਪਹੁੰਚਣ ਤੇ ਸਾਬਕਾ ਸਰਪੰਚ ਬਿੱਲਾ ਰੋੜਾ ਅਤੇ ਵੱਖ-ਵੱਖ ਸਰਪੰਚਾਂ ਵਲੋਂ ਸਵਾਗਤ
Sanghol Times/ਤਰਨ ਤਾਰਨ,ਅਮਰਕੋਟ 8 ਫਰਵਰੀ 2024— ਗੁਰਜੰਟ ਸਿੰਘ ਧਿਆਣਾ,ਸੰਨੀ ਸ਼ਰਮਾ—–
ਸ਼੍ਰੋਮਣੀ ਅਕਾਲੀ ਦਲ ਬਾਦਲ ਵੱਲੋਂ ਸ਼ੁਰੂ ਕੀਤੀ ਗਈ ਪੰਜਾਬ ਬਚਾਓ ਯਾਤਰਾ ਮਿਸ਼ਨ ਦੇ ਤਹਿਤ ਅੱਜ ਇਹ ਰੋਡ ਸ਼ੋ ਵਿਧਾਨ ਸਭਾ ਹਲਕਾ ਪੱਟੀ ਤੋਂ ਹੁੰਦਾ ਹੋਇਆ ਵਿਧਾਨ ਸਭਾ ਹਲਕਾ ਖੇਮਕਰਨ ਵਿੱਚ ਸਾਬਕਾ ਸੰਸਦੀ ਸਕੱਤਰ ਸਰਦਾਰ ਵਿਰਸਾ ਸਿੰਘ ਵਲਟੋਹਾ ਅਤੇ ਐਸਓਆਈ ਦੇ ਯੂਥ ਪ੍ਰਧਾਨ ਰਹੇ ਸੀਨੀਅਰ ਅਕਾਲੀ ਆਗੂ ਗੌਰਵਦੀਪ ਸਿੰਘ ਵਲਟੋਹਾ ਦੀ ਅਗਵਾਈ ਹੇਠ ਜਦੋਂ ਹਲਕਾ ਖੇਮਕਰਨ ਵਿਖੇ ਪੁੱਜਿਆ ਤਾਂ ਬੇਸ਼ੁਮਾਰ ਨੌਜਵਾਨਾਂ ਦੇ ਜੋਸ਼ ਨਾਲ ਭਰਪੂਰ ਆਕਾਸ਼ ਗੁੰਜਾਉ ਨਾਹਰਿਆ ਅਤੇ ਮੌਜੂਦਗੀ ਵਿੱਚ ਸਾਬਕਾ ਉਪ ਮੁੱਖ ਮੰਤਰੀ ਅਤੇ ਅਕਾਲੀ ਦਲ ਸੁਪਰੀਮੋ ਸੁਖਬੀਰ ਸਿੰਘ ਬਾਦਲ ਦਾ ਸਾਬਕਾ ਸਰਪੰਚ ਬਲਵਿੰਦਰ ਸਿੰਘ ਬਿੱਲਾ ਦੀ ਅਗਵਾਈ ਵਿੱਚ ਵੱਖ ਵੱਖ ਪਿੰਡਾਂ ਦੇ ਸਰਪੰਚਾਂ ਦੀ ਮੌਜੂਦਗੀ ਵਿੱਚ ਫੁੱਲਾਂ ਦੀ ਵਰਖਾ ਨਾਲ ਭਰਵਾਂ ਸਵਾਗਤ ਕੀਤਾ ਗਿਆ। ਸਰਪੰਚ ਬਲਵਿੰਦਰ ਸਿੰਘ ਬਿੱਲਾ ਵੱਲੋਂ ਸੁਖਬੀਰ ਸਿੰਘ ਬਾਦਲ ਨੂੰ ਕਿਰਪਾਨ ਅਤੇ ਲੋਈ ਭੇਂਟ ਕਰਦਿਆਂ ਹੋਇਆ ਸਨਮਾਨਿਤ ਕੀਤਾ ਗਿਆ।
ਸਮਾਪਤੀ ਸਥਾਨ ਉੱਪਰ ਆਪਣੇ ਸੰਬੋਧਨ ਵਿੱਚ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਕੇਂਦਰ ਦੀਆਂ ਹੱਥ ਠੋਕਾ ਇਹ ਲੋਟੂ ਪਾਰਟੀਆਂ ਨੂੰ ਇਸ ਵਾਰ ਲੋਕ ਸਭਾ 2024 ਦੀਆਂ ਚੋਣਾਂ ਵਿੱਚ ਪੰਜਾਬੀ ਇਹ ਦਿਖਾ ਦੇਣਗੇ ਕਿ ਪੰਜਾਬ ਪੰਜਾਬੀ ਅਤੇ ਪੰਜਾਬੀਅਤ ਦੀ ਪਹਿਰੇਦਾਰ ਅਤੇ ਹਮਾਇਤੀ ਪਾਰਟੀ ਸਿਰਫ ਸ਼੍ਰੋਮਣੀ ਅਕਾਲੀ ਦਲ ਹੀ ਹੈ ਜਿਸ ਤੋਂ ਬਿਨਾਂ ਪੰਜਾਬ ਦੀ ਭਲਾਈ ਦਾ ਸੁਪਨਾ ਵੀ ਨਹੀਂ ਲਿਆ ਜਾ ਸਕਦਾ, ਕਿਉਂਕਿ ਸ਼੍ਰੋਮਣੀ ਅਕਾਲੀ ਦਲ ਨੇ ਹੀ ਹਮੇਸ਼ਾ ਪੰਜਾਬ ਦੇ ਹਿੱਤਾਂ ਦੀ ਗੱਲ ਕੀਤੀ ਹੈ ਜਦ ਕਿ ਦੂਸਰੀਆਂ ਪਾਰਟੀਆਂ ਹਮੇਸ਼ਾ ਕੇਂਦਰ ਸਰਕਾਰ ਦੇ ਇਸ਼ਾਰਿਆਂ ਉੱਤੇ ਚਲਦਿਆਂ ਹੋਇਆਂ ਪੰਜਾਬੀਆਂ ਨੂੰ ਝੂਠੇ ਸਬਜਬਾਗ ਦਿਖਾ ਕੇ ਸਰਕਾਰ ਬਣਾਉਣ ਤੋਂ ਬਾਅਦ ਹਮੇਸ਼ਾ ਲੁੱਟਣ ਅਤੇ ਕੁਟਣ ਦਾ ਕੰਮ ਹੀ ਕਰਦੀਆਂ ਰਹੀਆਂ ਨੇ, ਜਿਸ ਦੀ ਤਾਜ਼ਾ ਉਦਾਹਰਨ ਮੌਜੂਦਾ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਜੋ ਕਿ ਹੱਕ ਮੰਗਦੇ ਪੰਜਾਬੀਆਂ ਨੂੰ ਸ਼ਾਂਤਮਈ ਧਰਨਾ ਪ੍ਰਦਰਸ਼ਨ ਵਿੱਚ ਡਾਂਗਾਂ ਸੋਟਿਆਂ ਨਾਲ ਕੁੱਟਦਿਆਂ ਹੋਇਆ ਜੇਲਾਂ ਵਿੱਚ ਬੰਦ ਕਰ ਰਹੀ ਹੈ।
ਇਸ ਮੌਕੇ ਤੇ ਪ੍ਰੋਫੈਸਰ ਵਿਰਸਾ ਸਿੰਘ ਵਲਟੋਹਾ ਨੇ ਜਿੱਥੇ ਇਸ ਰੋਡ ਸ਼ੋ ਨੂੰ ਕਾਮਯਾਬ ਬਣਾਉਣ ਲਈ ਆਈਆਂ ਹੋਈਆਂ ਸੰਗਤਾਂ ਦਾ ਧੰਨਵਾਦ ਕੀਤਾ ਉੱਥੇ ਹੀ ਅਕਾਲੀ ਦਲ ਦੇ ਵਰਕਰਾਂ ਨੂੰ ਲਾਮਬੰਦ ਹੋ ਕੇ ਆਉਣ ਵਾਲੀਆਂ ਲੋਕ ਸਭਾ ਚੋਣਾਂ ਲਈ ਡੱਟ ਜਾਣ ਦ ਸੁਨੇਹਾ ਵੀ ਦਿੱਤਾ।
ਯੂਥ ਅਕਾਲੀ ਆਗੂ ਗੌਰਵਦੀਪ ਸਿੰਘ ਵਲਟੋਹਾ ਨੇ ਇਸ ਮੌਕੇ ਤੇ ਨੌਜਵਾਨਾਂ ਨੂੰ ਪੂਰੇ ਜੋਸ਼ ਅਤੇ ਹੋਸ਼ ਦੇ ਨਾਲ ਪੰਜਾਬ ਵਿੱਚ ਨਵੀਂ ਤਬਦੀਲੀ ਲਿਆਉਣ ਲਈ ਮੁੜ ਤੋਂ ਪੰਜਾਬ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਾਉਣ ਦਾ ਹੋਕਾ ਦਿੰਦਿਆਂ ਕਿਹਾ ਕਿ ਨੌਜਵਾਨ ਕਿਸੇ ਵੀ ਪਾਰਟੀ ਦੀ ਰੀੜ ਦੀ ਹੱਡੀ ਹੁੰਦੇ ਆ ਇਸ ਲਈ ਸਾਰਾ ਦਾਰੋਮਦਾਰ ਨੌਜਵਾਨਾਂ ਉੱਪਰ ਹੈ ਜੋ ਕਿ ਆਉਣ ਵਾਲੀਆਂ ਲੋਕ ਸਭਾ ਚੋਣਾਂ ਵਿੱਚ ਪੰਜਾਬ ਦੀਆਂ 13 ਦੀਆਂ 13 ਸੀਟਾਂ ਹੀ ਜਿਤਾ ਕੇ ਸ਼੍ਰੋਮਣੀ ਅਕਾਲੀ ਦਲ ਦਾ ਵਿਧਾਨ ਸਭਾ ਦਾ ਰਸਤਾ ਸਾਫ ਕਰਨਗੀਆਂ ਕਿ ਪੰਜਾਬੀ ਇਸ ਕੇਂਦਰ ਦੇ ਹੱਥ ਠੋਕਾ ਪਾਰਟੀਆਂ ਤੋਂ ਤੰਗ ਆ ਚੁੱਕੇ ਹਨ ਅਤੇ ਆਪਣੀ ਮਾਂ ਪਾਰਟੀ ਸ਼੍ਰੋਮਣੀ ਅਕਾਲੀ ਦਲ ਨੂੰ ਪੰਜਾਬ ਪੰਜਾਬੀ ਅਤੇ ਪੰਜਾਬੀਅਤ ਦੇ ਹਮਾਇਤੀ ਹੋਣ ਦੇ ਨਾਤੇ ਵਿਧਾਨ ਸਭਾ ਚੋਣਾਂ ਵਿੱਚ ਵੱਡੀ ਲੀਡ ਨਾਲ ਜਿੱਤ ਦਿਵਾਉਣ ਵਿੱਚ ਸਹਾਈ ਹੋਣਗੇ।
ਇਸ ਮੌਕੇ ਸਾਬਕਾ ਸਰਪੰਚ ਬਲਵਿੰਦਰ ਸਿੰਘ ਬਿੱਲਾ ਰੋੜਾ ਵਾੜਾ ਠੱਠੀ ਸਾਬਕਾ ਸਰਪੰਚ ਬਲਵਿੰਦਰ ਸਿੰਘ ਕਲਸੀਆਂ ਸਾਬਕਾ ਚੇਅਰਮੈਨ ਅਮਰ ਸਿੰਘ ਬਾਊ ਰਾਮ ਕੱਪੜੇ ਵਾਲੇ ਚਰਨਜੀਤ ਸਿੰਘ ਗੁਰਮੀਤ ਸਿੰਘ ਗੁਰਵਿੰਦਰ ਸਿੰਘ ਰਜਿੰਦਰ ਸਿੰਘ ਬਿੱਲੂ ਬਲਵਿੰਦਰ ਸਿੰਘ ਛੀਨਾ ਸਰਬਜੀਤ ਸਿੰਘ ਸੁਰਜੀਤ ਸਿੰਘ ਕਪੂਰ ਸਿੰਘ ਚਰਨ ਸਿੰਘ ਔਲਖ ਸੋਨਾ ਸਿੰਘ ਕੈਪਟਨ ਨਰਿੰਦਰ ਸਿੰਘ ਹਰਭਜਨ ਸਿੰਘ ਕਸ਼ਮੀਰ ਸਿੰਘ ਸਾਬਕਾ ਸਰਪੰਚ ਮਨਜੀਤ ਸਿੰਘ ਸਾਬਕਾ ਸਰਪੰਚ ਜੱਜ ਸਰਪੰਚ ਕਲਸੀਆ, ਰੇਸ਼ਮ ਸਿੰਘ ਗੁਰਕੀਰਤ ਸਿੰਘ ਨਿਰਮਲ ਸਿੰਘ ਮੈਂਬਰ ਨਿੰਦਰਜੀਤ ਸਿੰਘ ਬਾਗਵਾਲਾ ਰਾਮਾ ਸਿੰਘ ਧਰਮ ਸਿੰਘ ਅਮਰੀਕ ਸਿੰਘ ਪੀਏ ਸੁਖਪਾਲ ਸਿੰਘ ਪਾਲਾ ਗੋਪੀ ਜਿਊਲਰ ਭੋਲਾ ਰਾਮ ਮੁਹੱਬਤ ਸਿੰਘ ਹਰਪਾਲ ਰੋੜਾ ਸਾਬਕਾ ਸਰਪੰਚ ਹਰਚੰਦ ਸਿੰਘ ਗੁਰਮੀਤ ਸਿੰਘ ਨਿਸ਼ਾਨ ਸਿੰਘ ਮੰਗਤਜੀਤ ਸਿੰਘ ਗੁਰਪ੍ਰੀਤ ਸਿੰਘ ਕੁਲਦੀਪ ਮਾਣਕ ਜੱਜ ਸਤਨਾਮ ਸਿੰਘ ਔਲਖ ਕੋਦਾ ਵਪਾਰੀ ਬਲਵਿੰਦਰ ਸਿੰਘ ਬੱਬੂ ਸੁਨਿਆਰਾ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਪੰਚ ਸਰਪੰਚ ਅਤੇ ਹੋਰ ਮੋਹਤਬਰ ਆਗੂ ਅਤੇ ਵਰਕਰ ਹਾਜ਼ਰ ਸਨ ।
ਕੈਪਸ਼ਨ —— ਸੁਖਬੀਰ ਸਿੰਘ ਬਾਦਲ ਨੂੰ ਸਾ਼ਲ ਅਤੇ ਕਿਰਪਾਨ ਭੇਟ ਕਰਦਿਆਂ ਸਾਬਕਾ ਸਰਪੰਚ ਬਲਵਿੰਦਰ ਸਿੰਘ ਬਿੱਲਾ।
