ਰਾਜਪਾਲ ਬਨਵਾਰੀ ਲਾਲ ਪੁਰੋਹਿਤ ਦੇ ਅਸਤੀਫ਼ੇ ਨਾਲ ਜੁੜੀ ਵੱਡੀ ਖਬਰ, ਕੇਂਦਰ ਸਰਕਾਰ ਨੇ ਲਿਆ ਇਹ ਫੈਸਲਾ
Sanghol Times/ਚੰਡੀਗੜ੍ਹ/13 ਫਰਵਰੀ,2024(ਮਲਕੀਤ ਸਿੰਘ ਭਾਮੀਆਂ) :- ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਅਤੇ ਚੰਡੀਗੜ੍ਹ ਦੇ ਪ੍ਰਸ਼ਾਸਨਿਕ ਬਰਵਾਲੀ ਲਾਲ ਪੁਰੋਹਿਤ ਦੋਵੇਂ ਹੀ ਅਪਣੇ ਅਹੁੱਦਿਆਂ ‘ਤੇ ਬਣੇ ਰਹਿਣ ਦੀ ਸੰਭਾਵਨਾ ਹੈ। ਕੇਂਦਰ ਸਰਕਾਰ ਨੇ ਉਨ੍ਹਾਂ ਦਾ ਅਸਤੀਫਾ ਸਵੀਕਾਰ ਨਹੀਂ ਕੀਤਾ ਹੈ। ਬਨਵਾਰੀ ਲਾਲ ਪੁਰੋਹਿਤ ਨੇ ਭਾਜਪਾ ਪ੍ਰਧਾਨ ਜੇਪੀ ਨੰਡਾ ਦੇ ਨਾਲ ਕੇਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਦਿੱਲੀ ਵਿੱਚ ਮੁਲਾਕਾਤ ਕਰਨ ਤੋਂ ਬਾਅਦ ਨਿੱਜੀ ਕਾਰਨਾ ਦਾ ਹਵਾਲਾ ਦਿੰਦੇ ਹੋਏ ਅਸਤੀਫਾ ਦੇ ਦਿੱਤਾ ਸੀ। ਅਸਤੀਫਾ ਦੇਣ ਤੋਂ ਬਾਅਦ ਪੁਰੋਹਿਤ ਅਪਣੀ ਪਾਰੀ ਕਾਫੀ ਸਰਗਰਮੀ ਨਾਲ ਖੇਡ ਰਹੇ ਹਨ। ਉਨ੍ਹਾਂ ਯੂ, ਟੀ ਚੰਡੀਗੜ੍ਹ ਵਿੱਚ ਅਧਿਕਾਰੀਆਂ ਨਾਲ ਨਾ ਸਿਰਫ਼ ਮੁੜ ਮੀਟਿੰਗਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਹਨ, ਸਗੋਂ ਜਵਾਬ ਵੀ ਮੰਗਣੇ ਵੀ ਸ਼ੁਰੂ ਕਰ ਦਿੱਤੇ ਹਨ। ਬੀਤੇ ਦਿਨ ਯੂ ਟੀ ਪ੍ਰਸ਼ਾਸਨਿਕ ਬਨਵਾਰੀ ਲਾਲ ਪੁਰੋਹਿਤ ਨੇ ਨਵੇਂ ਸਲਾਹਕਾਰ ਰਾਜੀਵ ਵਰਮਾ ਨਾਲ ਵੀ ਲੰਬੀ ਮੀਟਿੰਗ ਕੀਤੀ। ਇਸ ਤੋਂ ਬਾਅਦ ਟਰਾਂਸਪੋਰਟ ਵਿਭਾਗ ਵੱਲੋ ਅਯੁੱਧਿਆ ਲਈ ਸੀ,ਟੀ,ਯੂ, ਬੱਸ ਸੇਵਾ ਸ਼ੁਰੂ ਕੀਤੀ ਗਈ। ਪੁਰੋਹਿਤ ਨੇ ਅਧਿਕਾਰੀਆਂ ਨਾਲ ਮੀਟਿੰਗਾਂ ਕੀਤੀਆਂ ਅਤੇ ਵੱਖ – ਵੱਖ ਪ੍ਰਾਜੈਕਟਾਂ ਦੀ ਸਮੀਖਿਆ ਰਿਪੋਰਟ ਵੀ ਲਈ। ਜਿਸ ਤਰ੍ਹਾਂ ਬਨਵਾਰੀ ਲਾਲ ਪੁਰੋਹਿਤ ਨੇ ਅਸਤੀਫਾ ਭੇਜ ਕੇ ਮੁੜ ਅਪਣੇ ਕੰਮ ਵਿੱਚ ਸਰਗਰਮ ਹੋ ਗਏ ਹਨ, ਉਸ ਤੋਂ ਇਹ ਸੰਕੇਤ ਮਿਲ ਗਿਆ ਹੈ ਕਿ ਕੇਂਦਰ ਸਰਕਾਰ ਨੇ ਉਨ੍ਹਾਂ ਨੂੰ ਇਸ ਅਹੁੱਦੇ ਦੀ ਜਿੰਮੇਵਾਰੀ ਜਾਰੀ ਰੱਖਣ ਲਈ ਕਿਹਾ ਹੈ। ਇਸ ਦਾ ਇਕ ਕਾਰਨ ਇਹ ਹੈ ਕਿ ਜਲਦ ਹੀ ਲੋਕ ਸਭਾ ਚੋਣਾਂ ਦਾ ਐਲਾਨ ਜਲਦੀ ਹੋ ਸਕਦਾ ਹੈ ਅਤੇ ਚੋਣ ਜ਼ਾਬਤਾ ਲਾਗੂ ਹੋਣ ਦੀ ਸੰਭਾਵਨਾ ਹੈ। ਸਿਰਫ ਕੇਂਦਰ ਸਰਕਾਰ ਹੀ ਉਨ੍ਹਾਂ ਨੂੰ ਲੋਕ ਸਭਾ ਚੋਣਾਂ ਤੱਕ ਬਰਕਰਾਰ ਰੱਖ ਸਕਦੀ ਹੈ। ਇਸ ਤੋਂ ਬਾਅਦ ਹੀ ਕੋਈ ਨਵਾਂ ਬਦਲਾਅ ਕੀਤਾ ਜਾ ਸਕਦਾ ਹੈ।
–००–
राज्यपाल बनवारी लाल पुरोहित के इस्तीफे से जुड़ी बड़ी खबर, केंद्र सरकार ने लिया ये फैसला
Sanghol Times/चंडीगढ़/13 फरवरी,2024(मलकीत सिंह भामियां)- पंजाब के राज्यपाल बनवारी लाल पुरोहित और चंडीगढ़ के प्रशासनिक बरवाली लाल पुरोहित दोनों अपने पदों पर बने रहने की संभावना है । केंद्र सरकार ने उनका इस्तीफा स्वीकार नहीं किया है। दिल्ली में भाजपा अध्यक्ष जेपी न नड्डा के साथ गृह मंत्री अमित शाह और प्रधानमंत्री नरेंद्र मोदी से मुलाकात के बाद बनवारी लाल पुरोहित ने निजी कारणों का हवाला देते हुए इस्तीफा दे दिया। इस्तीफा देने के बाद पुरोहित काफी सक्रियता से अपनी पारी खेल रहे हैं । उन्होंने यू, टी चंडीगढ़ में अधिकारियों के साथ न केवल दोबारा बैठकें शुरू कर दी हैं, बल्कि जवाब भी मांगना शुरू कर दिया है। कल यूटी प्रशासक बनवारी लाल पुरोहित ने भी नए सलाहकार राजीव वर्मा के साथ लंबी बैठक की । इसके बाद परिवहन विभाग की ओर से अयोध्या के लिए सीटीयू बस सेवा शुरू की गई। पुरोहित ने अधिकारियों के साथ बैठक की और विभिन्न परियोजनाओं की समीक्षा रिपोर्ट भी ली । बनवारी लाल पुरोहित जिस तरह से इस्तीफा देकर दोबारा अपने काम में सक्रिय हुए हैं, उससे यह संकेत मिल गया है कि केंद्र सरकार ने उन्हें इस पद की जिम्मेदारी जारी रखने को कहा है । इसका एक कारण यह है कि जल्द ही लोकसभा चुनाव की घोषणा हो सकती है और चुनाव संहिता लागू होने की संभावना है। केंद्र सरकार ही उन्हें लोकसभा चुनाव तक अपने पास रख सकती है। इसके बाद ही कोई नया बदलाव किया जा सकेगा।
