ਜਬਰ – ਜ਼ਨਾਹ ਮਾਮਲੇ ਦੇ ਭਗੌੜੇ ਨੂੰ ਸੁਰੱਖਿਆ ਮੁਹੱਈਆ ਕਰਵਾਉਣ ਦਾ ਮਾਮਲਾ ; ਸਾਬਕਾ ਡੀਜੀਪੀ ਸਿਧਾਰਥ ਚਟੋਪਾਧਿਆਏ ਵਿਰੁੱਧ ਜਾਂਚ ਕਮੇਟੀ ਦਾ ਗਠਨ
Sanghol Times/ਚੰਡੀਗੜ੍ਹ/27 ਫਰਵਰੀ ( ਮਲਕੀਤ ਸਿੰਘ ਭਾਮੀਆ) :- ਪਹਿਲਾ ਹੀ ਜਨਵਰੀ 2022 ਦੇ ਪ੍ਰਧਾਨ ਮੰਤਰੀ ਸੁਰੱਖਿਆ ਉਲੰਘਣਾ ਲਈ ਅਨੁਸ਼ਾਸਨੀ ਕਾਰਵਾਈ ਦਾ ਸਾਹਮਣਾ ਕਰ ਰਹੇ ਹਨ। ਪੰਜਾਬ ਸਰਕਾਰ ਨੇ 16 ਦਸੰਬਰ 2021 ਤੋਂ 8 ਜਨਵਰੀ, 2022 ਦਰਮਿਆਨ ਸੂਬੇ ਦੇ ਪੁਲਿਸ ਮੁੱਖੀ ਵਜੋਂ ਅਪਣੇ ਕਾਰਜਕਾਲ ਦੌਰਾਨ ਭਗੌੜਾ ਅਪਰਾਧੀ ਐਲਾਨੇ ਗਏ ਬਲਾਤਕਾਰ ਦੇ ਦੋਸ਼ੀ ਨੂੰ ਕਥਿਤ ਤੌਰ ਤੇ ਸੁਰੱਖਿਆ ਪ੍ਰਦਾਨ ਕਰਨ ਲਈ ਸਾਬਕਾ ਡੀਜੀਪੀ ਸਿਧਾਰਥ ਚਟੋਪਾਧਿਆਏ ਵਿਰੁੱਧ ਜਾਂਚ ਕਰਨ ਲਈ ਇਕ ਕਮੇਟੀ ਦਾ ਗਠਨ ਕੀਤਾ ਹੈ। ਇਸ ਕਦਮ ਨਾਲ ਸਾਬਕਾ ਡੀਜੀਪੀ ਲਈ ਹੋਰ ਮੁਸ਼ਕਲਾਂ ਪੈਦਾ ਹੋਣ ਦੀ ਸੰਭਾਵਨਾ ਹੈ ਕਿਉਂਕਿ ਉਹ ਪਹਿਲਾਂ ਹੀ ਜਨਵਰੀ 2022 ਦੇ ਪ੍ਰਧਾਨ ਮੰਤਰੀ ਸੁਰੱਖਿਆ ਉਲੰਘਣਾ ਲਈ ਅਨੁਸ਼ਾਸਨੀ ਕਾਰਵਾਈ ਦਾ ਸਾਹਮਣਾ ਕਰ ਰਹੇ ਹਨ। ਇਸ ਮਾਮਲੇ ਦੀ ਜਾਣਕਾਰੀ ਰੱਖਣ ਵਾਲੇ ਲੋਕਾਂ ਮੁਤਾਬਕ ਜਾਂਚ ਕਮੇਟੀ ਦੀ ਅਗਵਾਈ ਦਿੱਲੀ ਹਾਈਕੋਰਟ ਦੇ ਸੇਵਾਮੁਕਤ ਜੱਜ ਜਸਟਿਸ ਸ਼ਬੀਹੁਲ ਹਸਨੈਨ ਸ਼ਾਸ਼ਤਰੀ, ਜੋ ਨਾਰਕੋਟਿਕ ਡਰੱਗਜ਼ ਐਡ ਸਾਈਕੋਟਰੋਪਿਕ ਸਬਸਟੈਸ ਐਕਟ ( ਪੀਆਈਟੀ ਐਨਡੀਪੀਐਸ ) ਮਾਮਲਿਆਂ ਵਿੱਚ ਗੈਰਕਾਨੂੰਨੀ ਟ੍ਰੈਫਿਕ ਦੀ ਰੋਕਥਾਮ ਦੇ ਚੇਆਰਪਰਸਨ ਵੀ ਹਨ। ਇਸ ਮਾਮਲੇ ਦੀ ਜਾਣਕਾਰੀ ਰੱਖਣ ਵਾਲੇ ਸੂਤਰਾਂ ਦੇ ਦੱਸਿਆ ਕਿ ਪੰਜਾਬ ਦੇ ਗ੍ਰਹਿ ਵਿਭਾਗ ਨੇ ਇਸ ਸੰਬੰਧੀ ਪਹਿਲਾਂ ਹੀ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ ਅਤੇ ਹੁਣ ਜਾਂਚ ਅਧਿਕਾਰੀ ਆਲ ਇੰਡੀਆ ਸਰਵਿਸਿਜ਼ ( ਅਨੁਸ਼ਾਸਨ ਅਤੇ ਅਪੀਲ ) ਨਿਯਮ, 1969 ਦੀ ਧਾਰਾ 8, ਆਲ ਇੰਡੀਆ ਸਰਵਿਸਿਜ਼ ( ਡੀਸੀਆਰਬੀ ) ਨਿਯਮ, 1958, ਨਿਯਮ 6 ( 11 ) ਅਤੇ ਇਸਦੇ ਉਪ – ਨਿਯਮ ( ਬੀ ) ( 2 ) ਤਹਿਤ ਜਾਂਚ ਸ਼ੁਰੂ ਕਰਨਗੇ। ਨਿਯਮਾਂ ਅਨੁਸਾਰ ਦੋਸ਼ੀ ਅਧਿਕਾਰੀਆਂ ਵਿਰੁੱਧ ਅਨੁਸ਼ਾਸਨੀ ਕਾਰਵਾਈ ਸ਼ੁਰੂ ਕਰਨ ਤੋਂ ਪਹਿਲਾਂ ਜਾਂਚ ਅਧਿਕਾਰੀ ਦੀ ਨਿਯੁਕਤੀ ਕੀਤੀ ਜਾਣੀ ਚਾਹੀਦੀ ਹੈ। ਨਿਯਮਾਂ ਮੁਤਾਬਕ ਦੋਸ਼ੀ ਅਧਿਕਾਰੀਆਂ ਨੂੰ ਦਿੱਤੀ ਗਈ ਚਾਰਜਸ਼ੀਟ ਦੇ ਅਧਾਰ ਤੇ ਜਾਂਚ ਅਧਿਕਾਰੀ ਦੇ ਸਾਹਮਣੇ ਅਪਣਾ ਪੱਖ ਸ਼ਪੱਸਟ ਕਰਨ ਲਈ ਸਮਾਂ ਦਿੱਤਾ ਜਾਂਦਾ ਹੈ।
ਪਿਛਲੇ ਸਾਲ ਮਈ ‘ਚ ਡੀਜੀਪੀ ਚਟੋਪਾਧਿਆਏ ਨੇ ਬਲਾਤਕਾਰ ਮਾਮਲੇ ‘ਚ ਭਗੌੜੇ ਫਿਰੋਜ਼ਪੁਰ ਨਿਵਾਸੀ ਵੀਪੀ ਸਿੰਘ 6 ਬਦੂੰਕਧਾਰੀ ਮੁਹੱਈਆ ਕਰਵਾਉਣ ਲਈ ਗ੍ਰਹਿ ਵਿਭਾਗ ਵੱਲੋ ਪੱਤਰ ਦਿੱਤਾ ਗਿਆ ਸੀ। ਉਕਤ ਮੁਲਜਮ ਧੋਖਾਧੜੀ ਧਮਕੀਆਂ ਸਣੇ ਕਈ ਮਾਮਲੇ ਵਿੱਚ ਨਾਮਜ਼ਦ ਸੀ ਅਤੇ ਜਬਰ – ਜ਼ਨਾਹ ਮਾਮਲੇ ਵਿੱਚ ਭਗੌੜਾ ਹੈ। ਚਾਰਜਸ਼ੀਟ ਤੋਂ ਬਾਅਦ ਸੂਬਾ ਸਰਕਾਰ ਨੇ ਕੁੱਝ ਦਿਨ ਪਹਿਲਾਂ ਪੰਜਾਬ ਮਨੁੱਖੀ ਅਧਿਕਾਰ ਕਮਿਸ਼ਨ ਦੇ ਚੇਅਰਮੈਨ ਜਸਟਿਸ ( ਸੇਵਾਮੁਕਤ ) ਸੰਤ ਪ੍ਰਕਾਸ਼ ਦੀ ਅਗਵਾਈ ਵਿੱਚ ਇਕ ਕਮੇਟੀ ਦਾ ਗਠਨ ਕੀਤਾ ਸੀ, ਜੋ ਆਲ ਇੰਡੀਆ ਸਰਵਿਸਿਜ਼ ( ਅਨੁਸ਼ਾਸਨ ਅਤੇ ਅਪੀਲ ) ਨਿਯਮਾਂ 1969 ਦੀ ਧਾਰਾ 8, ਆਲ ਇੰਡੀਆ ਸਰਵਿਸਿਜ਼ ( ਡੀਸੀਆਰਬੀ ) ਨਿਯਮ, 1958 , ਨਿਯਮ 6 ( 1 ) ਅਤੇ ਇਸਦੇ ਉਪ ਨਿਯਮ ( ਬੀ ) ( 2 ) ਤਹਿਤ ਜਾਂਚ ਸ਼ੁਰੂ ਕਰੇਗੀ।
