
ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਵਾਲੇ ਉਤੇ ਗੋਲੀਆਂ ਚਲਾਈਆਂ ਗਈਆਂ – ਹੋਇਆ ਕਤਲ
SangholTimes/ਮਾਨਸਾ/29ਮਈ,2022 -6.57 pm
ਮਿਲੀ ਖ਼ਬਰ ਅਨੁਸਾਰ ਅੱਜ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਉਤੇ ਕਾਤਲਾਨਾ ਹਮਲਾ ਕੀਤਾ ਗਿਆ, ਜਿਸ ਵਿੱਚ ਸਿੱਧੂ ਦੀ ਮੌਤ ਹੋ ਗਈ। ਸਿੱਧੂ ਮੂਸੇਵਾਲਾ ਉਤੇ ਗੋਲੀਆਂ ਚਲਾਈਆਂ ਗਈਆਂ ਹਨ। ਸਿੱਧੂ ਮੂਸੇਵਾਲਾ ਨੂੰ ਜ਼ਖਮੀ ਹਾਲਤ ਵਿੱਚ ਸਰਕਾਰੀ ਹਸਪਤਾਲ ਮਾਨਸਾ ਵਿਚ ਭਰਤੀ ਕਰਵਾਇਆ ਗਿਆ ਸੀ। ਇਸ ਹਮਲੇ ਵਿੱਚ ਉਸਦੇ ਦੋ ਸਾਥੀ ਜ਼ਖਮੀ ਹੋ ਗਏ। ਸਿੱਧੂ ਮੂਸੇਵਾਲਾ ਆਪਣੇ ਪਿੰਡ ਮੂਸੇ ਤੋਂ ਕਿਸੇ ਨੂੰ ਮਿਲਣ ਗਏ ਸਨ। ਸਿੱਧੂ ਉਤੇ ਜਵਾਹਰਕੇ ਵਿੱਚ ਹਮਲਾ ਹੋਇਆ। ਸਿੱਧੂ ਮੂਸੇਵਾਲਾ ਮਾਨਸਾ ਵਿਧਾਨ ਸਭਾ ਹਲਕੇ ਤੋਂ ਕਾਂਗਰਸ ਦੀ ਸੀਟ ਉਤੇ ਚੋਣ ਲੜੇ ਸਨ। ਬੀਤੇ ਕੱਲ੍ਹ ਹੀ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਸਿੱਧੂ ਮੂਸੇਵਾਲਾ ਦੀ ਸੁਰੱਖਿਆ ਵਾਪਸ ਲਈ ਗਈ ਸੀ।