
ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕੱਟਿਆ “ਸਾਡਾ ਚੰਨੀ ਜਲੰਧਰ” ਲਿਖਿਆ ਕੇਕ, ਸਮਰੱਥਕਾਂ ਨਾਲ ਮਨਾਇਆ ਜਨਮ ਦਿਨ
Sanghol Times/ਮੋਰਿੰਡਾ(ਰੂਪ ਨਗਰ)02ਅਪ੍ਰੈਲ,2024( ਮਲਕੀਤ ਸਿੰਘ ਭਾਮੀਆਂ) – ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਅਪਣਾ ਜਨਮ ਦਿਨ ਅਪਣੇ ਸਮਰੱਥਕਾਂ ਨਾਲ ਮੋਰਿੰਡਾ ਸਥਿਤ ਰਿਹਾਇਸ਼ ‘ਤੇ ਮਨਾਇਆ। ਇਸ ਦੌਰਾਨ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਪੰਜਾਬੀ ਵਿੱਚ “ਸਾਡਾ ਚੰਨੀ ਜਲੰਧਰ” ਲਿਖਿਆ ਕੇਕ ਕੱਟਿਆ। ਇਸ ਮੌਕੇ ਚੰਨੀ ਨੇ ਕਿਹਾ ਕਿ ਜਲੰਧਰ ਤੋਂ ਉਨ੍ਹਾਂ ਦੇ ਸਮਰੱਥਿਕ, ਮਜਬੂਤ ਕਾਂਗਰਸੀ ਆਗੂ ਆਕੇ ਇਹ ਕੇਕ ਲੈਕੇ ਆਏ ਹਨ। ਮੈਂ ਉਨ੍ਹਾਂ ਨੂੰ ਬਹੁਤ ਬਹੁਤ ਵਧਾਈ ਦਿੰਦਾ ਹਾਂ ਅਤੇ ਬਹੁਤ ਬਹੁਤ ਧੰਨਵਾਦ ਕਰਦਾ ਹਾਂ। ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਉਹ ਅਪਣੇ ਸਮਰੱਥਕਾਂ ਅਤੇ ਕਾਂਗਰਸੀ ਆਗੂਆਂ ਨਾਲ ਹਨ। ਹਾਜ਼ਰ ਆਗੂਆਂ ਨੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਕੇਕ ਖਿਲਾ ਕੇ ਉਨ੍ਹਾਂ ਦਾ ਮੂੰਹ ਮਿੱਠਾ ਕਰਵਾਇਆ। ਇਸ ਮੌਕੇ ਜਲੰਧਰ ਤੋਂ ਕਾਂਗਰਸੀ ਵਰਕਰਾਂ ਤੇ ਆਦਮਪੁਰ ਤੋਂ ਕਾਂਗਰਸੀ ਵਿਧਾਇਕ ਸੁਖਵਿੰਦਰ ਕੋਟਲੀ ਜਨਮ ਦਿਨ ਦਾ ਕੇਕ ਲੈਕੇ ਉਨ੍ਹਾਂ ਦੇ ਘਰ ਜਨਮ ਦਿਨ ਮਨਾਉਣ ਲਈ ਉਨ੍ਹਾਂ ਦੇ ਘਰ ਮੋਰਿੰਡਾ ਪੁੱਜੇ ਸਨ। ਉਨ੍ਹਾਂ ਨੂੰ ਜਲੰਧਰ ਤੋਂ ਲੋਕ ਸਭਾ ਚੋਣ ਲੜਨ ਲਈ ਕਿਹਾ ਹੈ। ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਜਲੰਧਰ ਤੋਂ ਉਨ੍ਹਾਂ ਦੇ ਸ਼ੁੱਭਚਿੰਤਕ ਅਤੇ ਕਾਂਗਰਸੀ ਆਗੂ ਉਨ੍ਹਾਂ ਦੇ ਜਨਮ ਮੌਕੇ ਕੇਕ ਲੈਕੇ ਆਏ ਸਨ ਅਤੇ ਸਾਰਿਆਂ ਨੇ ਕੇਕ ਕੱਟ ਕੇ ਉਨ੍ਹਾਂ ਦਾ ਜਨਮ ਦਿਨ ਮਨਾਇਆ। ਜਲੰਧਰ ਤੋਂ ਲੋਕ ਸਭਾ ਚੋਣ ਲੜਨ ਬਾਰੇ ਪੁੱਛੇ ਜਾਣ ‘ਤੇ ਉਨ੍ਹਾਂ ਕਿਹਾ ਕਿ ਉਹ ਸਾਰਿਆਂ ਦੇ ਨਾਲ ਹਨ। ਹਲਕਾ ਆਦਮਪੁਰ ਦੇ ਕਾਂਗਰਸੀ ਵਿਧਾਇਕ ਸੁਖਵਿੰਦਰ ਕੋਟਲੀ ਨੇ ਕਿਹਾ ਕਿ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਜਨਮ ਦਿਨ ਮੌਕੇ ਬਹੁਤ ਸਾਰੀਆਂ ਖੁੱਸ਼ੀਆਂ ਲੈਕੇ ਆਈਆਂ ਹਨ। ਸਾਨੂੰ ਇਸ ਤਰ੍ਹਾਂ ਦੀਆਂ ਹੋਰ ਵੀ ਖੁੱਸ਼ੀਆਂ ਮਿਲਦੀਆਂ ਰਹਿਣ ਅਤੇ ਭਵਿੱਖ ਵਿੱਚ ਵੀ ਅਜਿਹੇ ਕੇਕ ਕੱਟੇ ਜਾਣਗੇ।