ਮਨੁੱਖੀ ਅਧਿਕਾਰ ਮੰਚ ਵੱਲੋਂ ਪਿੰਡ ਵਿੱਚ ਛਾਂਦਾਰ ਬੂਟੇ ਲਗਾਏ ਗਏ – ਡਾਕਟਰ ਖੇੜਾ
ਸਰਹਿੰਦ/Sanghol Times/Bureau/03.07.2024 –
ਮਨੁੱਖੀ ਅਧਿਕਾਰ ਮੰਚ ਦੀ ਜ਼ਿਲ੍ਹਾ ਇਕਾਈ ਫਤਹਿਗੜ੍ਹ ਸਾਹਿਬ ਵੱਲੋਂ ਬਲਾਕ ਸਰਹਿੰਦ ਦੇ ਪਿੰਡ ਵਜ਼ੀਦ ਨਗਰ ਵਿਖੇ ਰੁੱਖ ਲਗਾਉਣ ਸਬੰਧੀ ਇੱਕ ਅਹਿਮ ਮੀਟਿੰਗ ਸੰਨਦੀਪ ਕੌਰ ਜ਼ਿਲ੍ਹਾ ਪ੍ਰਧਾਨ ਇਸਤਰੀ ਵਿੰਗ ਦੀ ਪ੍ਰਧਾਨਗੀ ਹੇਠ ਕਰਵਾਈ ਗਈ। ਜਿਸ ਵਿੱਚ ਸੰਸਥਾ ਦੇ ਕੌਮੀ ਪ੍ਰਧਾਨ ਡਾਕਟਰ ਜਸਵੰਤ ਸਿੰਘ ਖੇੜਾ, ਕੌਮੀ ਕੋਆਰਡੀਨੇਟਰ ਗੁਰਕੀਰਤ ਸਿੰਘ ਖੇੜਾ ਅਤੇ ਕੁਲਵੰਤ ਸਿੰਘ ਲੁਹਾਰ ਮਾਜਰਾ ਪ੍ਰਧਾਨ ਯੂਥ ਵਿੰਗ ਪੰਜਾਬ ਵਿਸ਼ੇਸ਼ ਤੌਰ ਤੇ ਪਹੁੰਚੇ ਹੋਏ ਸਨ। ਇਸ ਮੌਕੇ ਸੰਸਥਾ ਵੱਲੋਂ ਖ਼ਾਲੀ ਥਾਂਵਾਂ ਉੱਤੇ ਛਾਂ ਦਾਰ ਪਿੱਪਲ,ਨਿੰਮ, ਟਾਹਲੀ, ਡੇਕ ਅਤੇ ਪਿਲਖਣ ਦੇ ਬੂਟੇ ਪਿੰਡ ਦੇ ਨੌਜਵਾਨਾਂ ਦੇ ਸਹਿਯੋਗ ਨਾਲ ਲਗਾਏ ਗਏ। ਇਸ ਮੌਕੇ ਆਕਾਲ ਪੁਰਖ ਵਹਿਗੁਰੂ ਜੀ ਦਾ ਬਹੁਤ ਬਹੁਤ ਸ਼ੁਕਰਾਨਾ ਕੀਤਾ ਕਿ ਤੁਸੀਂ ਇਸ ਨੇਕ ਕੰਮ ਲਈ ਮਨੁੱਖੀ ਅਧਿਕਾਰ ਮੰਚ ਦੇ ਕਾਰਕੁਨਾਂ ਨੂੰ ਚੁਣਿਆ। ਧਰਤੀ ਮਾਤਾ ਨੂੰ ਹਰੀ ਭਰੀ ਕਰਨ ਲਈ ਅਤੇ ਵਾਤਾਵਰਨ ਦੀ ਸ਼ੁੱਧਤਾ ਅਤੇ ਆਕਸੀਜਨ ਦੀ ਘਾਟ ਨੂੰ ਪੂਰਾ ਕਰਨ ਲਈ ਪ੍ਰੇਰਿਤ ਕੀਤਾ। ਉਨ੍ਹਾਂ ਸਮੂਹ ਵਰਗਾਂ ਦੇ ਲੋਕਾਂ ਅਪੀਲ ਕੀਤੀ ਕਿ ਆਪਣੀ ਆਉਣ ਵਾਲੀ ਪੀੜ੍ਹੀ ਲਈ ਸਾਫ਼ ਸੁਥਰਾ ਪਾਣੀ, ਸ਼ੁਧ ਵਾਤਾਵਰਨ ਅਤੇ ਠੰਡੀ ਮਿੱਠੀ ਛਾਂ ਲਿਆਉਣ ਲਈ ਯੋਗ ਉਪਰਾਲੇ ਵਿੱਢੀਏ। ਕੁਲਵੰਤ ਸਿੰਘ ਨੇ ਬੋਲਦਿਆਂ ਕਿਹਾ ਕਿ ਮੰਚ ਵੱਲੋਂ ਪੂਰੇ ਜ਼ਿਲ੍ਹੇ ਵਿੱਚ ਲੱਗਭੱਗ ਪੰਜ ਹਜ਼ਾਰ ਬੂਟੇ ਲਗਵਾਉਣ ਦਾ ਟੀਚਾ ਮਿੱਥਿਆ ਗਿਆ ਹੈ ਇਹ ਉਪਰਾਲਾ ਲੋਕਾਂ ਦੇ ਭਰਪੂਰ ਸਹਿਯੋਗ ਨਾਲ ਹੀ ਨੇਪਰੇ ਚਾੜ੍ਹਿਆ ਜਾ ਸਕਦਾ ਹੈ। ਹੋਰਨਾਂ ਤੋਂ ਇਲਾਵਾ ਹਰਵਿੰਦਰ ਸਿੰਘ, ਆਕਾਸ਼ਦੀਪ ਸਿੰਘ, ਹਰਿੰਦਰਪਾਲ ਸਿੰਘ ਉਪ ਪ੍ਰਧਾਨ ਯੂਥ ਵਿੰਗ, ਰਵਿੰਦਰ ਸਿੰਘ ਮੀਤ ਪ੍ਰਧਾਨ ਪਟਿਆਲਾ, ਗੁਰਜੰਟ ਸਿੰਘ ਉਪ ਪ੍ਰਧਾਨ ਫਤਹਿਗੜ੍ਹ ਸਾਹਿਬ, ਸੁਖਵੀਰ ਕੌਰ, ਹਰਿੰਦਰ ਕੌਰ, ਧਰਮ ਸਿੰਘ, ਸਹਿਜਦੀਪ ਸਿੰਘ ਖੇੜਾ ਸੈਕਟਰੀ ਫਤਹਿਗੜ੍ਹ ਸਾਹਿਬ ਅਤੇ ਬਲਜੀਤ ਸਿੰਘ ਆਦਿ ਨੇ ਵੀ ਮੀਟਿੰਗ ਨੂੰ ਸੰਬੋਧਨ ਕੀਤਾ।
