ਖਾਲਿਸਤਾਨ ਸਮਰਥਕ ਅੰਮ੍ਰਿਤਪਾਲ ਦੀ ਪੈਰੋਲ ‘ਤੇ 10 ਸ਼ਰਤਾਂ, ਪਰਿਵਾਰ ਨੂੰ ਮਿਲਣਗੇ ਪਰ ਫੋਟੋ ਵੀਡੀਓ ਗ੍ਰਾਫੀ ‘ਤੇ ਪਾਬੰਦੀ
ਚੰਡੀਗੜ੍ਹ/ਅੰਮ੍ਰਿਤਸਰ/Sanghol-Times/04ਜੁਲਾਈ,2024(ਮਲਕੀਤ ਸਿੰਘ ਭਾਮੀਆ) – ਪੰਜਾਬ ਦੇ ਖਡੂਰ ਸਾਹਿਬ ਤੋਂ ਲੋਕ ਸਭਾ ਚੋਣ ਜਿੱਤਣ ਵਾਲੇ ਅੰਮ੍ਰਿਤਪਾਲ ਸਿੰਘ 5 ਜੁਲਾਈ ਤੋਂ 4 ਦਿਨ ਦੀ ਪੈਰੋਲ ਮਿਲੀ ਹੈ। ਹਾਲਾਂਕਿ ਇੰਨਾਂ ਦਿਨਾਂ ਦੌਰਾਨ ਉਹ ਨਾਂ ਤਾਂ ਰਈਆ ਸਥਿਤ ਅਪਣੇ ਘਰ ਜਾ ਸਕੇਗਾ ਨਾ ਹੀ ਅਪਣੇ ਲੋਕ ਸਭਾ ਹਲਕੇ ਅਤੇ ਨਾ ਹੀ ਪੰਜਾਬ ਜਾ ਸਕਣਗੇ। ਉਸਨੂੰ ਇਹ ਪੈਰੋਲ ਕੁੱਝ ਸ਼ਰਤਾਂ ‘ਤੇ ਦਿੱਤੀ ਗਈ ਹੈ। ਦਰਅਸਲ ਕੱਲ੍ਹ ਯਾਨਿ ਸ਼ੁੱਕਰਵਾਰ ਤੋਂ ਅਮ੍ਰਿਤਪਾਲ ਸਿੰਘ ਦੀ ਪੈਰੋਲ 10 ਸ਼ਰਤਾਂ ‘ਤੇ ਸ਼ੁਰੂ ਹੋ ਰਹੀ ਹੈ। ਇਹ ਸੂਚਨਾ ਅਸਾਮ ਦੀ ਡਿਬਰੂਗੜ ਜੇਲ੍ਹ ਦੇ ਸੁਪਰਡੈਂਟ ਨੂੰ ਭੇਜੀ ਗਈ ਹੈ ਅਤੇ ਉਨ੍ਹਾਂ ਰਾਹੀਂ ਅੰਮ੍ਰਿਤਪਾਲ ਨੂੰ ਇਹ ਜਾਣਕਾਰੀ ਦਿੱਤੀ ਗਈ ਹੈ। ਉਹ ਇੰਨਾਂ ਸ਼ਰਤਾਂ ਮੁਤਾਬਕ ਦਿੱਲੀ ‘ਚ ਹੀ ਰਹੇਂਗਾ। ਅੰਮ੍ਰਿਤਪਾਲ ਸਿੰਘ ਦੀ ਪੈਰੋਲ ਦੀਆਂ 10 ਸ਼ਰਤਾਂ ! 1. ਪਹਿਲੀ ਸ਼ਰਤ ਅੰਮ੍ਰਿਤਪਾਲ ਸਿੰਘ ਕੇਂਦਰੀ ਜੇਲ੍ਹ ਡਿਬਰੂਗੜ ਤੋਂ ਉਹਦੀ ਆਰਜ਼ੀ ਰਿਹਾਈ ਦੀ ਮਿਤੀ ਅਤੇ ਸਮੇਂ ਤੋਂ ਲੈਕੇ ਕੇਦਰੀ ਜੇਲ੍ਹ ਡਿਬਰੂਗੜ ਵਿੱਚ ਵਾਪਸ ਆਉਣ ਤੱਕ ਅਮ੍ਰਿਤਪਾਲ ਦੇ ਨਾਲ ਐਸਐਸਪੀ ਅੰਮ੍ਰਿਤਸਰ (ਦਿਹਾਤੀ) ਸਤਿੰਦਰ ਸਿੰਘ ਵੱਲੋ ਉਚਿਤ ਸਮਝੇ ਜਾਣ ਵਾਲੇ ਗਿਣਤੀ ਵਿੱਚ ਪੁਲਿਸ ਮੁਲਾਜ਼ਮ ਹੋਣਗੇ ਤਾਂ ਜੋ ਹਿਰਾਸਤ ਦੀ ਮਿਆਦ ਨੂੰ ਬਰਕਰਾਰ ਰੱਖਿਆ ਜਾ ਸਕੇ। 2. ਜਿਸ ਸਮੇਂ ਤੱਕ ਅਮ੍ਰਿਤਪਾਲ ਸੰਸਦ ਕੰਪਲੈਕਸ ਵਿੱਚ ਮੌਜੂਦ ਰਹੇਂਗਾ, ਉਸ ਸਮੇਂ ਤੱਕ ਉਸਦੇ ਨਾਲ ਇੰਨੀ ਗਿਣਤੀ ਵਿੱਚ ਪੁਲਿਸ ਕਰਮਚਾਰੀ ਜਾਂ ਹੋਰ ਸੁਰੱਖਿਆ ਕਰਮਚਾਰੀ ਹੋਣਗੇ, ਜਿੰਨੀ ਕਿ ਲੋਕ ਸਭਾ ਦੇ ਸਕੱਤਰ ਜਨਰਲ ਦੁਆਰਾ ਆਗਿਆ ਦਿੱਤੀ ਗਈ ਹੈ। 3. ਅੰਮ੍ਰਿਤਪਾਲ ਅਸਥਾਈ ਰਿਹਾਈ ਸਮੇਂ ਦੌਰਾਨ ਦਿੱਲੀ ਤੋਂ ਇਲਾਵਾ ਕਿਸੇ ਹੋਰ ਸਥਾਨ ‘ਤੇ ਨਹੀਂ ਜਾ ਸਕੇਗਾ। 4. ਅਸਥਾਈ ਰਿਹਾਈ ਦੀ ਮਿਆਦ ਵਿੱਚ ਕੇਦਰੀ ਜੇਲ੍ਹ ਡਿਬਰੂਗੜ ਤੋਂ ਨਵੀਂ ਦਿੱਲੀ ਅਤੇ ਵਾਪਸ ਯਾਤਰਾ ਵਿੱਚ ਬਿਤਾਇਆ ਸਮਾਂ ਸ਼ਾਮਲ ਹੋਵੇਗਾ। 5. ਉਸ ਸਮੇਂ ਲਈ ਜਦੋਂ ਅੰਮ੍ਰਿਤਪਾਲ ਨੂੰ ਪਾਰਲੀਮੈਂਟ ਕੰਪਲੈਕਸ ਵਿੱਚ ਰਹਿਣ ਦੀ ਲੋੜ ਨਹੀਂ ਹੈ ਐਸਐਸਪੀ ਅੰਮ੍ਰਿਤਸਰ ( ਦਿਹਾਤੀ ) ਉਸਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ ਦਿੱਲੀ ਵਿੱਚ ਕਿਸੇ ਢੁੱਕਵੀਂ ਥਾਂ ‘ਤੇ ਰੱਖ ਸਕਦੇ ਹਨ। 6. ਪੰਜਾਬ ਗ੍ਰਿਫਤਾਰੀ ( ਨਿਗਰਾਨੀ ਦੀਆਂ ਸ਼ਰਤਾਂ ਆਰਡਰ 1981 ਦੀ ਧਾਰਾ 2 ( ਸੀ ) ਤਹਿਤ ਪ੍ਰਭਾਵਿਤ ਕੀਤੇ ਅਨੁਸਾਰ ਅਮ੍ਰਿਤਪਾਲ ਨੂੰ ਇਸ ਸਮੇਂ ਦੌਰਾਨ ਦਿੱਲੀ ਵਿੱਚ ਰਿਸ਼ਤੇਦਾਰਾਂ ਨੂੰ ਮਿਲਣ ਦੀ ਇਜਾਜ਼ਤ ਦਿੱਤੀ ਜਾਵੇਗੀ। 7. ਕੌਮੀ ਸੁਰੱਖਿਆ ਨੂੰ ਨੁਕਸਾਨ ਪਹੁੰਚਾਉਣ ਵਾਲੀ ਕੋਈ ਵੀ ਕਾਰਵਾਈ ਜਾਂ ਬਿਆਨਬਾਜ਼ੀ ਅਮ੍ਰਿਤਪਾਲ ਵੱਲੋ ਨਹੀਂ ਕੀਤੀ ਜਾਵੇਗੀ। 8. ਅੰਮ੍ਰਿਤਪਾਲ ਜਾਂ ਉਸਦੇ ਕਿਸੇ ਵੀ ਰਿਸ਼ਤੇਦਾਰ ਨੇ ਉਸਦੇ ਬਿਆਨ ਦੀ ਵੀਡੀਓ ਟੇਪ ਕਰਨ ਅਤੇ ਇਲੈਕਟ੍ਰਾਨਿਕ ਮੀਡੀਏ ਨਾਲ ਪ੍ਰਭਾਵਿਤ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। 9. ਅੰਮ੍ਰਿਤਪਾਲ ਦੀ ਦਿੱਲੀ ਵਿੱਚ ਸਥਾਨਕ ਯਾਤਰਾ ਸਮੇਤ ਯਾਤਰਾ ਅਤੇ ਬੋਰਡਿੰਗ / ਰਿਹਾਇਸ਼ ਦੇ ਖਰਚੇ ਡੀਜੀਪੀ ਪੰਜਾਬ ਕੋਲ ਉਪਲੱਬਧ ਵਿਭਾਗੀ ਬਜ਼ਟ ਵਿੱਚੋਂ ਵਸੂਲ ਕੀਤੇ ਜਾਣਗੇ। 10. ਅੰਮ੍ਰਿਤਪਾਲ ਦੀ ਆਰਜ਼ੀ ਰਿਹਾਈ ਦੀਆਂ ਉਪਰੋਕਤ ਸ਼ਰਤਾਂ ਦੀ ਸੁਚਾਰੂ ਪਾਲਣਾ ਲਈ ਜਰਨਲ ਸਕੱਤਰ ਲੋਕ ਸਭਾ ਨਾਲ ਐਸਐਸਪੀ ਅੰਮ੍ਰਿਤਸਰ ( ਦਿਹਾਤੀ ) ਤਾਲਮੇਲ ਕਰਨਗੇ।
