ਫ਼ਲ ਅਤੇ ਸਬਜੀਆਂ ਸਾਡੇ ਜੀਵਨ ਦਾ ਅਹਿਮ ਹਿੱਸਾ- ਸ. ਹਰਚੰਦ ਸਿੰਘ ਬਰਸਟ
ਪੰਜਾਬ ਮੰਡੀ ਬੋਰਡ ਅਤੇ ਨੈਸ਼ਨਲ ਕਾਉਂਸਲ ਆਫ ਸਟੇਟ ਐਗਰੀਕਲਚਰ ਮਾਰਕਿਟਿੰਗ ਬੋਰਡ (ਕੋਸਾਂਬ), ਨਵੀਂ ਦਿੱਲੀ ਵੱਲੋਂ ਸਾਂਝੇ ਤੌਰ ਕੀਤਾ ਫ਼ਲ ਅਤੇ ਸਬਜੀ ਮੰਡੀਆਂ ਦੇ ਅਧੁਨਿਕੀਕਰਨ ਕਰਨ ਸਬੰਧੀ ਇੱਕ ਦਿਨਾਂ ਵਿਚਾਰ ਗੋਸ਼ਟੀ ਦਾ ਆਯੋਜਨ
ਸ. ਹਰਪਾਲ ਸਿੰਘ ਚੀਮਾ ਵਿੱਤ ਮੰਤਰੀ, ਪੰਜਾਬ ਅਤੇ ਸ. ਗੁਰਮੀਤ ਸਿੰਘ ਖੁੱਡੀਆ ਖੇਤੀਬਾੜੀ ਮੰਤਰੀ ਪੰਜਾਬ ਨੇ ਬਤੌਰ ਮੁੱਖ ਮਹਿਮਾਨ ਕੀਤੀ ਸ਼ਿਰਕਤ
CHANDIGARG/SANGHOL-TIMES/18 ਜੁਲਾਈ,2024(ਹਰਮਿੰਦਰ ਸਿੰਘ ਨਾਗਪਾਲ) – ਪੰਜਾਬ ਮੰਡੀ ਬੋਰਡ ਅਤੇ ਨੈਸ਼ਨਲ ਕਾਉਂਸਲ ਆਫ ਸਟੇਟ ਐਗਰੀਕਲਚਰ ਮਾਰਕਿਟਿੰਗ ਬੋਰਡ (ਕੋਸਾਂਬ), ਨਵੀਂ ਦਿੱਲੀ ਵੱਲੋਂ ਸਾਂਝੇ ਤੌਰ ਤੇ ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਸ. ਹਰਚੰਦ ਸਿੰਘ ਬਰਸਟ ਦੀ ਰਹਿਨੁਮਾਈ ਹੇਠ ਕਿਸਾਨ ਭਵਨ, ਚੰਡੀਗੜ੍ਹ ਵਿਖੇ ਫ਼ਲ ਅਤੇ ਸਬਜੀ ਮੰਡੀਆਂ ਦੇ ਅਧੁਨਿਕੀਕਰਨ ਕਰਨ ਸਬੰਧੀ ਇੱਕ ਦਿਨਾਂ ਵਿਚਾਰ ਗੋਸ਼ਟੀ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਬਤੌਰ ਮੁੱਖ ਮਹਿਮਾਨ ਸ. ਹਰਪਾਲ ਸਿੰਘ ਚੀਮਾ ਵਿੱਤ ਮੰਤਰੀ, ਪੰਜਾਬ ਅਤੇ ਸ. ਗੁਰਮੀਤ ਸਿੰਘ ਖੁੱਡੀਆ ਖੇਤੀਬਾੜੀ ਮੰਤਰੀ ਪੰਜਾਬ ਨੇ ਸ਼ਿਰਕਤ ਕੀਤੀ। ਜਦਕਿ ਸ੍ਰੀ ਆਦਿਤਯ ਦੇਵੀਲਾਲ ਚੌਟਾਲਾ ਚੇਅਰਮੈਨ ਕੋਸਾਂਬ ਤੇ ਸਟੇਟ ਐਗਰੀਕਲਚਰਲ ਮਾਰਕਿਟਿੰਗ ਬੋਰਡ, ਹਰਿਆਣਾ ਅਤੇ ਨੀਲੀਮਾ ਆਈ.ਏ.ਐਸ. ਕਮਿਸ਼ਨਰ ਐਗਰੀਕਲਚਰ, ਪੰਜਾਬ ਸਰਕਾਰ ਨੇ ਸਨਮਾਨਤ ਸ਼ਖਸਿਅਤਾਂ ਵੱਜੋਂ ਸ਼ਮੂਲਿਅਤ ਕੀਤੀ।
ਇਸ ਮੌਕੇ ਸ. ਹਰਚੰਦ ਸਿੰਘ ਬਰਸਟ ਜੀ ਨੇ ਸਾਰੇ ਮਹਿਮਾਨਾਂ ਨੂੰ ਜੀ ਆਇਆ ਨੂੰ ਕਿਹਾ। ਉਨ੍ਹਾਂ ਕਿਹਾ ਕਿ ਫ਼ਲ ਤੇ ਸਬਜੀਆਂ ਸਾਡੇ ਜੀਵਨ ਦਾ ਹਿੱਸਾ ਹਨ ਅਤੇ ਇਨ੍ਹਾਂ ਤੋਂ ਬਿਨਾਂ ਜੀਵਨ ਜਿਉਣ ਬਾਰੇ ਸੋਚੀਆਂ ਵੀ ਨਹੀਂ ਜਾ ਸਕਦਾ। ਪਰ ਸਬਜੀਆਂ ਮੰਡੀਆਂ ਵਿੱਚ ਸਬਜੀਆਂ ਦੀ ਚੰਗੇ ਤਰੀਕੇ ਨਾਲ ਸਾਂਭ-ਸੰਭਾਲ ਨਹੀਂ ਕੀਤੀ ਜਾਂਦੀ। ਇਸ ਲਈ ਸਾਨੂੰ ਸਾਰਿਆਂ ਨੂੰ ਫ਼ਲ ਅਤੇ ਸਬਜੀ ਮੰਡੀਆਂ ਨੂੰ ਚੰਗੇ ਤਰੀਕੇ ਨਾਲ ਡਿਵਲਪ ਕਰਨ ਦੀ ਜਰੂਰਤ ਹੈ, ਤਾਂ ਜੋ ਲੋਕਾਂ ਨੂੰ ਇੱਕ ਚੰਗਾ ਵਾਤਾਵਰਣ ਮੁਹੱਈਆ ਕਰਵਾਇਆ ਜਾ ਸਕੇ। ਅੱਜ ਦੀ ਇਸ ਵਿਚਾਰ ਗੋਸ਼ਟੀ ਨੂੰ ਆਯੋਜਤ ਕਰਨ ਦਾ ਮੁੱਖ ਉਦੇਸ਼ ਹੀ ਇਹ ਹੈ ਕਿ ਅੱਜ ਦੇ ਸਮੇਂ ਵਿੱਚ ਫ਼ਲ ਅਤੇ ਸਬਜੀ ਮੰਡੀਆਂ ਦਾ ਅਧੁਨਿਕੀਕਰਨ ਕੀਤਾ ਜਾਵੇ ਅਤੇ ਇਸਦੇ ਲਈ ਕਾਨਫਰੰਸ ਵਿੱਚ ਆਏ ਸਾਰੇ ਡੈਲੀਗੇਟ੍ਸ ਨਾਲ ਵਿਚਾਰ ਚਰਚਾ ਕੀਤੀ ਗਈ ਹੈ।
ਉਨ੍ਹਾਂ ਦੱਸਿਆ ਕਿ ਅੱਜ ਮੰਡੀਆਂ ਦੇ ਵਿਕਾਸ ਅਤੇ ਕਿਸਾਨਾਂ ਦੀ ਬਿਹਤਰੀ ਲਈ ਪੰਜਾਬ ਮੰਡੀ ਬੋਰਡ ਵੱਲੋਂ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ। ਪਿਛਲੇ ਸਾਲ ਹੜ ਆਉਣ ਤੇ ਮੰਡੀ ਬੋਰਡ ਦੇ ਮੁਲਾਜਮਾਂ ਨੇ ਪਹਿਲਾ ਤਾਂ ਫੀਲਡ ਪੱਧਰ ਤੇ ਕੰਮ ਕੀਤਾ, ਫਿਰ ਆਪਣੀ ਇੱਕ ਦਿਨ ਦੀ ਤਨਖਾਹ ਅਤੇ ਮੇਰੇ ਵੱਲੋਂ ਇੱਕ ਮਹੀਨੇ ਦੀ ਤਨਖਾਹ ਮਿਲਾ ਕੇ ਕਰੀਬ 47 ਲੱਖ 15 ਹਜਾਰ ਰੁਪਏ ਸੀਐਮ. ਰਲੀਫ ਫੰਡ ਵਿੱਚ ਯੋਗਦਾਨ ਪਾਇਆ ਸੀ। 2014 ਵਿੱਚ ਬਣੀ ਆਧੁਨਿਕ ਫ਼ਲ ਅਤੇ ਸਬਜੀ ਮੰਡੀ ਮੋਹਾਲੀ ਨੂੰ ਚਾਲੂ ਕੀਤਾ ਗਿਆ ਤੇ ਹੁਣ ਇਸ ਵੱਲੋਂ ਵੀ ਸਾਨੂੰ ਕਮਾਈ ਹੋਣੀ ਸ਼ੁਰੂ ਹੋ ਗਈ ਹੈ। ਪੰਜਾਬ ਦੀਆਂ ਸਮੂਹ ਮਾਰਕਿਟ ਕਮੇਟੀਆਂ, ਫੀਲਡ ਦਫ਼ਤਰਾਂ ਅਤੇ ਮੰਡੀਆਂ ਦੇ ਕਵਰ ਸੈੱਡਾਂ ਤੇ ਸੋਲਰ ਸਿਸਟਮ ਲਗਾਉਣ ਦੀ ਸ਼ੁਰੂਆਤ, ਮੰਡੀਆਂ ਵਿੱਚ ਏ.ਟੀ.ਐਮਜ਼ ਲਗਾਉਣਾ, ਮੰਡੀਆਂ ਦੇ ਕਵਰ ਸੈੱਡਾਂ ਨੂੰ ਆਫ਼ ਸੀਜ਼ਨ ਵਿੱਚ ਵਿਆਰ ਸ਼ਾਦੀਆਂ ਤੇ ਹੋਰ ਗਤੀ ਵਿਧੀਆਂ ਲਈ ਦੇ ਲਈ ਕਿਰਾਏ ਤੇ ਮੁਹੱਇਆ ਕਰਵਾਉਣਾ,ਬਚਿੱਆਂ ਦੇ ਵਿਕਾਸ ਲਈ ਆਫ਼ ਸੀਜ਼ਨ ਦੌਰਾਨ ਮੰਡੀਆਂ ਦੇ ਕਵਰ ਸ਼ੈੱਡਾਂ ਨੂੰ ਇੰਨਡੋਰ ਗੇਮਜ਼ ਲਈ ਮੁਹੱਇਆ ਕਰਵਾਉਣਾ, ਕਿਸਾਨ ਭਵਨ ਰਾਹੀਂ 1 ਜੁਲਾਈ 2023 ਤੋਂ 30 ਜੂਨ 2024 ਤੱਕ ਬੀਤੇ ਇੱਕ ਸਾਲ ਵਿੱਚ 4 ਕਰੋੜ 13 ਲੱਖ 19 ਹਜਾਰ ਰੁਪਏ ਦੀ ਆਮਦਨ ਹੋਈ ਹੈ।
ਇਸ ਦੌਰਾਨ ਸ. ਹਰਪਾਲ ਸਿੰਘ ਚੀਮਾ ਵਿੱਤ ਮੰਤਰੀ, ਪੰਜਾਬ ਨੇ ਕਿਹਾ ਕਿ ਕਿਸਾਨ ਦੀ ਉਪਜ ਤੋਂ ਲੈ ਕੇ ਫਸਲ ਦੇ ਮੰਡੀ ਵਿੱਚ ਆਉਣਾ ਅਤੇ ਕੰਜੀਯੂਮਰ ਦੇ ਘਰ ਤੱਕ ਪਹੁੰਚਾਉਣ ਦਾ ਕੰਮ ਸਾਫ਼ ਤਰੀਕੇ ਨਾਲ ਹੋਣਾ ਬਹੁਤ ਜਰੂਰੀ ਹੈ। ਅੱਜ ਸਾਰਿਆਂ ਦੇ ਖਾਣ-ਪੀਣ ਦਾ ਢੰਗ ਬਦਲ ਰਿਹਾ ਹੈ, ਇਸ ਲਈ ਅਧੁਨਿਕੀਕਰਨ ਦੀ ਬੇਹਦ ਜਰੂਰਤ ਹੈ। ਇੱਕ ਸਵਸਥ ਜੀਵਨ ਜਿਉਣ ਦੇ ਲਈ ਲੋਕਾਂ ਦੇ ਜੀਵਨ ਵਿੱਚ ਫ਼ਲਾਂ ਤੇ ਸਬਜੀਆਂ ਦੀ ਬਹੁਤ ਜਰੂਰਤ ਹੈ, ਇਸ ਲਈ ਫ਼ਲਾਂ ਅਤੇ ਸਬਜੀਆਂ ਦਾ ਸਾਫ਼-ਸੁਥਰਾਂ ਹੋਣਾ ਬਹੁਤ ਜਰੂਰੀ ਹੈ। ਉਨ੍ਹਾ ਕਿਹਾ ਕਿ ਪੰਜਾਬ ਦਾ ਮੰਡੀਕਰਨ ਸਿਸਟਮ ਭਾਰਤ ਵਿੱਚ ਬਹੁਤ ਵਧੀਆ ਹੈ। ਪੰਜਾਬ ਸਰਕਾਰ ਕਿਸਾਨਾਂ ਅਤੇ ਲੋਕਾਂ ਦੀ ਸਹੁਲਤਾਂ ਲਈ ਹਮੇਸ਼ਾ ਯਤਨਸ਼ੀਲ ਰਹੀ ਹੈ ਅਤੇ ਪੰਜਾਬ ਦੇ ਮੰਡੀਕਰਨ ਸਿਸਟਮ ਨੂੰ ਸੁਚਾਰੂ ਝੰਗ ਨਾਲ ਚਲਾਉਣ ਅਤੇ ਇਸਦੇ ਅਧੁਨਿਕੀਕਰਨ ਕਰਨ ਸਬੰਧੀ ਸ. ਹਰਚੰਦ ਸਿੰਘ ਬਰਸਟ ਵੱਲੋਂ ਕੀਤੇ ਜਾ ਰਹੇ ਯਤਨ ਸ਼ਲਾਘਾਯੋਗ ਹਨ।
ਸ. ਗੁਰਮੀਤ ਸਿੰਘ ਖੁੱਡੀਆ ਖੇਤੀਬਾੜੀ ਮੰਤਰੀ ਪੰਜਾਬ ਨੇ ਕਿਹਾ ਕਿ ਪੰਜਾਬ ਖੇਤੀ ਪ੍ਰਧਾਨ ਸੂਬਾ ਹੈ। ਪੰਜਾਬ ਨੇ ਦੇਸ਼ ਦੇ ਅਨਾਜ਼ ਭੰਡਾਰ ਵਿੱਚ ਬਹੁਤ ਵੱਡਾ ਯੋਗਦਾਨ ਪਾਇਆ ਹੈ। ਸਮੇਂ ਦੇ ਨਾਲ-ਨਾਲ ਖੇਤੀਬਾੜੀ ਦੀਆਂ ਤਕਨੀਕਾਂ ਵਿੱਚ ਵੀ ਵਧੇਰਾ ਬਦਲਾਅ ਵੇਖਣ ਨੂੰ ਮਿਲ ਰਿਹਾ ਹੈ। ਪੰਜਾਬ ਦਾ ਮੰਡੀਕਰਨ ਸਿਸਟਮ ਬਹੁਤ ਹੀ ਸੁਚਾਰੂ ਢੰਗ ਨਾਲ ਚੱਲ ਰਿਹਾ ਹੈ। ਪਰ ਅੱਜ ਲੋੜ ਹੈ ਫ਼ਲਾਂ ਤੇ ਸਬਜੀਆਂ ਦੀ। ਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਸੋਚ ਹੈ ਕਿ ਲੋਕਾਂ ਨੂੰ ਚੰਗਾ ਵਾਤਾਵਰਨ ਮੁਹੱਇਆ ਕਰਵਾਇਆ ਜਾਵੇ, ਚੰਗਾ ਖਾਣ-ਪੀਣ ਦਾ ਸਮਾਣ ਮੁਹੱਇਆ ਕਰਵਾਇਆ। ਜਿਸਦੇ ਲਈ ਪੰਜਾਬ ਮੰਡੀ ਬੋਰਡ ਬਹੁਤ ਵਧੀਆ ਕੰਮ ਕਰ ਰਿਹਾ ਹੈ। ਪੰਜਾਬ ਵਰਗੀ ਧਰਤੀ ਕਿਥੇ ਨਹੀਂ, ਇੱਥੇ ਵਰਗਾ ਮੌਸਮ ਕਿਥੇ ਨਹੀਂ। ਇੱਥੇ 24 ਘੰਟੇ, 12 ਮਹੀਨੇ ਕੰਮ ਕਰ ਸਕਦੇ ਹਾਂ, ਫਿਰ ਚਾਹੇ ਗਰਮੀ ਹੋਵੇ ਜਾਂ ਸਰਦੀ। ਤੇ ਹੁਣ ਫ਼ਲ ਅਤੇ ਸਬਜੀ ਮੰਡੀਆਂ ਦੇ ਅਧੁਨਿਕੀਕਰਨ ਕਰਨ ਵੱਲ ਪਹਿਲ ਕਦਮੀ ਕਰਨੀ ਬੜੀ ਸ਼ਲਾਘਾ ਯੋਗ ਹੈ।
ਸ੍ਰੀ ਆਦਿਤਯ ਦੇਵੀਲਾਲ ਚੌਟਾਲਾ ਚੇਅਰਮੈਨ ਕੋਸਾਂਬ ਤੇ ਸਟੇਟ ਐਗਰੀਕਲਚਰਲ ਮਾਰਕਿਟਿੰਗ ਬੋਰਡ, ਹਰਿਆਣਾ ਨੇ ਕਿਹਾ ਕਿ ਅਨਾਜ ਉਤਪਾਦਨ ਲਈ ਹਮੇਸ਼ਾ ਤੋਂ ਹੀ ਪੰਜਾਬ ਅਤੇ ਹਰਿਆਣੇ ਦਾ ਨਾਮ ਸਭ ਤੋਂ ਅੱਗੇ ਰਿਹਾ ਹੈ। ਜਦੋਂ ਵੀ ਖੇਤੀ ਦੀ ਗੱਲ ਆਉਂਦੀ ਹੈ ਤਾਂ ਪੰਜਾਬ ਤੇ ਹਰਿਆਣੇ ਦਾ ਨਾਮ ਹੀ ਲਿਆ ਜਾਂਦਾ ਹੈ। ਪੰਜਾਬ ਦਾ ਕਿਸਾਨ ਅਧੁਨਿਕੀਕਰਨ ਨੂੰ ਅਪਣਾ ਰਿਹਾ ਹੈ ਤੇ ਹੁਣ ਸਮਾਂ ਆ ਗਿਆ ਹੈ ਕਿ ਫ਼ਲ ਅਤੇ ਸਬਜੀ ਮੰਡੀਆਂ ਦਾ ਅਧੁਨਿਕੀਕਰਨ ਕਰਨ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾਣ। ਉਨ੍ਹਾਂ ਦੱਸਿਆ ਕਿ ਹਰਿਆਣੇ ਵਿੱਚ ਅਧੁਨਿਕ ਫ਼ਲ ਅਤੇ ਸਬਜੀ ਮੰਡੀ ਤਿਆਰ ਕੀਤੀ ਜਾ ਰਹੀ ਹੈ, ਜਿਸ ਵਿੱਚ ਕਿਸਾਨਾਂ ਦੀ ਹਰ ਸਹੁਲਤ ਨੂੰ ਮੁੱਖ ਰੱਖ ਕੇ ਇੰਤਜਾਮ ਕੀਤੇ ਜਾ ਰਹੇ ਹਨ। ਡਾ. ਜੇ.ਐਸ. ਯਾਦਵ ਐਮ.ਡੀ. ਕੋਸਾਂਬ ਨੇ ਵੀ ਆਪਣੇ ਵਿਚਾਰ ਰਖੇ।
ਇਸ ਮੌਕੇ ਸ੍ਰੀਮਤੀ ਗੀਤਿਕਾ ਸਿੰਘ ਸੰਯੁਕਤ ਸਕੱਤਰ ਪੰਜਾਬ ਮੰਡੀ ਬੋਰਡ, ਸ. ਗੁਰਿੰਦਰ ਸਿੰਘ ਚੀਮਾ ਚੀਫ਼ ਇੰਜੀਨਿਯਰ, ਸ. ਮਨਜੀਤ ਸਿੰਘ ਸੰਧੂ ਜੀ.ਐਮ., ਬੀ.ਐਸ. ਚਹਿਲ (ਆਈ.ਏ.ਐਸ.) ਐਮ.ਡੀ. ਸਟੇਟ ਐਗਰੀਕਲਚਰਲ ਮਾਰਕਿਟਿੰਗ ਬੋਰਡ, ਉਤਰਾਖੰਡ, ਰਕੇਸ਼ ਸੰਧੂ (ਐਸ.ਸੀ.ਐਸ.) ਹਰਿਆਣਾ, ਡਾ. ਰਮਨਦੀਪ ਸਿੰਘ ਪੰਜਾਬ ਐਗਰੀਕਲਰ ਯੂਨੀਵਰਸਿਟੀ ਲੁਧਿਆਣਾ, ਰਾਹੁਲਲ ਤਿਵਾਰੀ ਰਿਜ਼ਨਲ ਡਾਇਰੈਕਟਰ, ਡਾ. ਬੀ.ਵੀ.ਸੀ. ਮਹਾਜਨ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ, ਡਾ. ਕ੍ਰਿਸ਼ਨੇਨਦੂ ਕੁਨਦੂ, ਸੀਨਿਅਰ ਪ੍ਰਿੰਸੀਪਲ, ਨਿਤੀਨ ਬੰਸਲ ਸਿਸਟਮ ਐਨਾਲਿਸਟ ਪੰਜਾਬ ਮੰਡੀ ਬੋਰਡ, ਨੀਰਜ਼ ਚੋਪੜਾ ਐਸੋਸਿਏਟ੍ਸ, ਰਾਘਵ ਸੂਦ ਸੈਕਟਰੀ ਏਪੀਐਮਸੀ ਬਿਲਾਸਪੁਰ ਹਿਮਾਚਲ ਪ੍ਰਦੇਸ਼, ਵਿਜੇ ਤਪਲੀਆਲ ਡੀ.ਜੀ.ਐਮ. ਮਾਰਕਿਟਿੰਗ ਬੋਰਡ ਉਤਰਾਖੰਡ, ਮੁਕੇਸ਼ ਕੁਮਾਰ ਤਕ ਐਸ.ਈ. ਮੌਜੂਦ ਰਹੇ।
——————————————————————-
फल और सब्जियां हमारे जीवन का अहम हिस्सा – स. हरचंद सिंह बरसट
— पंजाब मंडी बोर्ड और नेशनल काउंसिल आफ स्टेट एग्रीक्लचर मार्किंग बोर्ड (कोसांब), नई दिल्ली ने संयुक्त रूप से फल और सब्जी मंडियों के आधुनिकीकरण पर एक दिवसीय सेमिनार का किया आयोजन
— स. हरपाल सिंह चीमा वित्त मंत्री, पंजाब और स. गुरमीत सिंह खुडिया, कृषि मंत्री, पंजाब ने बतौर मुख्य मेहमान की शिरकत
चंडीगढ़ 18 जुलाई, 2024 (हरमिंदर नागपाल) – पंजाब मंडी बोर्ड और नेशनल काउंसिल आफ स्टेट एग्रीक्लचर मार्किंग बोर्ड (कोसांब), नई दिल्ली ने संयुक्त रूप से पंजाब मंडी बोर्ड के चेयरमैन स. हरचंद सिंह बरसट के नेतृत्व में किसान भवन, चंडीगढ़ में फल एवं सब्जी मंडियों के आधुनिकीकरण पर एक दिवसीय सेमिनार का आयोजन किया। इस अवसर पर बतौर मुख्य मेहमान स. हरपाल सिंह चीमा वित्त मंत्री, पंजाब और स. गुरमीत सिंह खुडिया, कृषि मंत्री, पंजाब ने शिरकत की। जबकि श्री आदित्य देवीलाल चौटाला चेयरमैन कोसांब एवं स्टेट एग्रीक्लचरल मार्किटिंग बोर्ड हरियाणा तथा नीलिमा आई.ए.एस. कमिश्नर एग्रीकल्चर, पंजाब सरकार ने गेस्ट आफ आनर के रूप शिरकत की।
इस मौके पर स. हरचंद सिंह बरसट जी ने सभी अतिथियों का स्वागत किया। उन्होंने कहा कि फल और सब्जियां हमारे जीवन का अहम हिस्सा हैं और इनके बिना रहने के बारे में कोई सोच भी नहीं सकता, लेकिन सब्जी मंडियों में सब्जियों का रखरखाव ठीक से नहीं हो पाता है। इसलिए हम सभी को फल एवं सब्जी मंडियों को अच्छे तरीके से विकसित करने की आवश्यकता है, ताकि लोगों को अच्छा वातावरण प्रदान किया जा सके। आज इस सम्मेलन के आयोजन का मुख्य उद्देश्य ही यह है कि आज के समय में फल और सब्जी मंडियों का आधुनिकीकरन किया जाए और इसके लिए सम्मेलन में उपस्थित सभी डेलीगेट्स से विचार विमर्श किया गया है।
उन्होंने बताया कि पंजाब मंडी बोर्ड द्वारा मंडियों के विकास और किसानों की भलाई के लिए विशेष प्रयास किये जा रहे हैं। पिछले वर्ष जब बाढ़ आई तो मंडी बोर्ड के कर्मचारियों ने पहले जमीनी स्तर पर काम किया, फिर अपना एक दिन का वेतन और मेरा एक माह का वेतन मिलाकर लगभग 47 लाख 15 हजार रुपए सीएम रिलिफ फंड में योगदान दिया था। 2014 में आधुनिक फल और सब्जी मंडी, मोहाली को शुरू करवाया और अब इससे कमाई भी शुरू हो गई है। पंजाब की समूह मार्किट कमेटियों, फील्ड दफ्तरों व मंडियों के कवर शैडों पर सोलर सिस्टम लगाने की शुरुआत, मंडियों में एटीएम की स्थापना, ऑफ-सीजन में शादियों और अन्य गतिविधियों के लिए मंडियों के कवर शेडों को किराए पर उपलब्ध कराना, बच्चों के विकास के लिए ऑफ सीजन में इनडोर गेम्स से मंडियों के कवर शैडों को मुहैया करवाना और किसान भवन के माध्यम से 1 जुलाई 2023 से 30 जून 2024 तक 4 करोड़ 13 लाख 19 हजार रुपये की आय हुई है।
इस दौरान पंजाब के वित्त मंत्री स. हरपाल सिंह चीमा ने कहा कि किसानों की उपज से लेकर फसल के मंडी में आने और उपभोक्ताओं के घर तक पहुंचाने काम साफ तरीके से होना बहुत जरूरी है। आज सभी के खाने-पीने का ढंग बदल रहा है, इसलिये आधुनिकीकरण की बहुत जरूरत है। स्वस्थ जीवन जीने के लिए लोगों के जीवन में फल और सब्जियां बहुत जरूरी हैं, इसलिए फलों और सब्जियों का साफ होना बहुत जरूरी है। उन्होंने कहा कि भारत में पंजाब का मंडीकरण सिस्टम बहुत बढ़िया है। पंजाब सरकार हमेशा किसानों और लोगों की सुविधा के लिए प्रयासरत रही है और पंजाब के मंडीकरण सिस्टम को सुचारू ढंग से चलाने और इसके आधुनिकीकरन करने सबंधी स. हरचंद सिंह बरसट की ओर से किये जा रहे प्रयास सराहनीय हैं।
स. गुरमीत सिंह खुडिया, कृषि मंत्री, पंजाब ने कहा कि पंजाब एक कृषि प्रधान राज्य है। पंजाब ने देश के अनाज भंडार में बहुत बड़ा योगदान दिया है। समय के साथ-साथ कृषि की तकनीकों में बहुत बदलाव देखने को मिल रहा है। पंजाब की मंडीकरण सिस्टम बहुत ही सुचारू ढंग से चल रहा है। पर आज जरूरत है फल और सब्जियों की। पंजाब के मुख्यमंत्री स. भगवंत सिंह मान की सोच है कि लोगों को अच्छा वातावरण मुहैया करवाया जाए, अच्छा-पीना मिले। जिसके लिए पंजाब मंडी बोर्ड बहुत अच्छे से काम कर रहा है। पंजाब जैसी ज़मीन कहीं नहीं, यहां जैसा मौसम कहीं नहीं। यहां 24 घंटे, 12 महीने काम कर सकते हैं, चाहे गर्मी हो या सर्दी और अब फल और सब्जी मंडियों को आधुनिक बनाने की पहल बहुत सराहनीय है।
श्री आदित्य देवीलाल चौटाला चेयरमैन कोसांब एवं स्टेट एग्रीक्लचरल मार्किटिंग बोर्ड हरियाणा ने कहा कि अनाज उत्पादन में हमेशा पंजाब और हरियाणा अग्रणी रहे हैं। जब भी खेती की बात आती है तो पंजाब और हरियाणा का नाम जरूर लिया जाता है। पंजाब के किसान आधुनिकीकरण को अपना रहे हैं और अब समय आ गया है कि फल और सब्जी मंडियों के आधुनिकीकरण के लिए विशेष प्रयास किए जाएं। उन्होंने बताया कि हरियाणा में आधुनिक फल एवं सब्जी मंडी तैयार की जा रही है, जिसमें किसानों की सुविधा को ध्यान में रखते हुए व्यवस्थाएं की जा रही हैं। डॉ. जे. एस. यादव एम.डी कोसांब ने भी अपने विचार रखे।
इस अवसर पर श्रीमती गीतिका सिंह संयुक्त सचिव पंजाब मंडी बोर्ड, स. गुरिंदर सिंह चीमा चीफ इंजीनियर, स. मनजीत सिंह संधू जी.एम., बी.एस. चहल (आई.ए.एस.) एमडी स्टेट एग्रीक्लचर मार्किंग बोर्ड उत्तराखंड, राकेश संधू (एचसीएस) हरियाणा, डा. रमनदीप सिंह पंजाब एग्रीकलचर यूनिवर्सिटी लुधियाना, राहुल तिवारी रिजनल डायरेक्टर, डा. बी.वी.सी. महाजन पंजाब एग्रीकलचर यूनिवर्सिटी लुधियाना, डॉ. कृष्णेंदु कुंडू, वरिष्ठ प्रिंसीपल साइंटिस्ट, नितिन बंसल सिस्टम एनालिस्ट मंडी पंजाब बोर्ड, नीरज चोपड़ा एसोसिएट्स, राघव सूद सचिव एपीएमसी बिलासपुर हिमाचल प्रदेश, विजय तपलीआल डीजीएम मार्किंग बोर्ड उत्तराखंड, मुकेश कुमार टक एस.ई मौजूद रहे।
——————————————————————————————–
[19/07, 8:40 am] harmindernagpal: Ok
