बजट 2024-25
यह बजट नहीं सिर्फ मोदी जी की ‘प्रधानमंत्री सरकार बचाओ योजना’ है: डॉ. एसएस आहलूवालिया
इस बजट में आम लोगों के लिए कुछ भी नहीं है
चंडीगढ़/SANGHOL-TIMES/BUREAU/23जुलाई,2024: पंजाब जल आपूर्ति और सीवरेज बोर्ड के चेयरमैन और आम आदमी पार्टी चंडीगढ़ के सह-प्रभारी डॉ. एसएस आहलूवालिया ने मोदी सरकार द्वारा पेश किए गए 2024-25 बजट के बारे में बोलते हुए कहा कि यह बजट नहीं सिर्फ मोदी जी की ‘प्रधानमंत्री सरकार बचाओ योजना’ है। इस बजट में आम आदमी के लिए कुछ भी नहीं है।
डॉ. आहलूवालिया ने कहा कि चंडीगढ़ समेत पूरे देश को इस बजट से काफी उम्मीदें थीं कि शायद मोदी सरकार इस बजट में आम लोगों की भलाई के लिए कुछ खास लाएगी। लेकिन इस बजट में ऐसा कुछ नहीं है। इस बजट में आम लोगों के रोजमर्रा इस्तेमाल होने वाले पेट्रोल, डीजल और गैस की कीमतों पर लगने वाले टैक्स को कम करने की काफी उम्मीद थी, जिससे आम लोगों को फायदा होता। तेल पर टैक्स कम करने से आम लोगों को राहत मिलने की उम्मीद थी, लेकिन ऐसा कुछ नहीं किया गया।
उन्होंने आगे कहा कि मोदी सरकार ने उनकी सरकार में सहयोगी दलों के सूबे बिहार और आंध्रा प्रदेश के लिए विशेष घोषणा की है। जिससे साफ है कि यह बजट मोदी सरकार को बचाने के लिए पेश किया गया है। यह बजट सरकार बचाओ, महंगाई बढ़ाओ वाला बजट है।
डॉ. आहलूवालिया ने आगे कहा कि इस बजट में युवाओं, कर्मचारियों, किसानों और व्यापारियों के लिए कुछ भी नहीं है। इस बजट में मोदी सरकार ने कॉरपोरेट घरानों के लिए कोई टैक्स ना बढ़ा कर सिर्फ उनको फायदा पहुंचाया है, आम जनता का कोई फायदा नहीं है। उन्होंने कहा कि इस बजट में देश की आर्थिक प्रगति के लिए कुछ भी नहीं है, जिससे देश आर्थिक और विकास के मामले में बहुत पीछे चला जायेगा।
ਬਜਟ 2024–25
ਇਹ ਬਜਟ ਨਹੀਂ ਸਿਰਫ਼ ਮੋਦੀ ਜੀ ਦੀ ‘ਪ੍ਰਧਾਨ ਮੰਤਰੀ ਸਰਕਾਰ ਬਚਾਓ ਯੋਜਨਾ’ ਹੈ: ਡਾ. ਐਸ.ਐਸ. ਆਹਲੂਵਾਲੀਆ
ਇਸ ਬਜਟ ਵਿੱਚ ਆਮ ਲੋਕਾਂ ਲਈ ਕੁੱਝ ਵੀ ਨਹੀਂ
ਚੰਡੀਗੜ੍ਹ/SANGHOL-TIMES/BUREAU)23 ਜੁਲਾਈ,2024: ਪੰਜਾਬ ਜਲ ਸਪਲਾਈ ਅਤੇ ਸੀਵਰੇਜ ਬੋਰਡ ਦੇ ਚੇਅਰਮੈਨ ਅਤੇ ਕੋ–ਇੰਚਾਰਜ ਆਮ ਆਦਮੀ ਪਾਰਟੀ ਚੰਡੀਗੜ੍ਹ ਡਾ. ਐਸ.ਐਸ. ਆਹਲੂਵਾਲੀਆ ਨੇ ਮੋਦੀ ਸਰਕਾਰ ਵਲੋਂ ਪੇਸ਼ ਕੀਤੇ ਗਏ 2024–25 ਦੇ ਬਜਟ ਬਾਰੇ ਬੋਲਦੇ ਹੋਏ ਕਿਹਾ ਕਿ ਇਹ ਬਜਟ ਨਹੀਂ ਸਿਰਫ਼ ਮੋਦੀ ਜੀ ਦੀ ‘ਪ੍ਰਧਾਨ ਮੰਤਰੀ ਸਰਕਾਰ ਬਚਾਓ ਯੋਜਨਾ’ ਹੈ। ਇਸ ਬਜਟ ਵਿੱਚ ਆਮ ਲੋਕਾਂ ਦੇ ਲਈ ਕੁੱਝ ਵੀ ਨਹੀਂ ਹੈ।
ਡਾ. ਆਹਲੂਵਾਲੀਆ ਨੇ ਕਿਹਾ ਕਿ ਚੰਡੀਗੜ੍ਹ ਸਮੇਤ ਪੂਰੇ ਦੇਸ਼ ਵਾਸੀਆਂ ਨੂੰ ਇਸ ਬਜਟ ਤੋਂ ਬਹੁਤ ਉਮੀਦਾਂ ਸਨ, ਕਿ ਸ਼ਾਇਦ ਮੋਦੀ ਸਰਕਾਰ ਇਸ ਬਜਟ ਵਿੱਚ ਆਮ ਲੋਕਾਂ ਦੀ ਭਲਾਈ ਦੇ ਲਈ ਕੁੱਝ ਖਾਸ਼ ਲੈ ਕੇ ਆਵੇਗੀ। ਪਰ ਇਸ ਬਜਟ ਵਿੱਚ ਅਜਿਹਾ ਕੁੱਝ ਵੀ ਨਹੀਂ ਹੈ। ਇਸ ਬਜਟ ਵਿੱਚ ਆਮ ਲੋਕਾਂ ਨੂੰ ਰੋਜ਼ਾਨਾ ਦੀ ਵਰਤੋਂ ਵਿੱਚ ਆਉਣ ਵਾਲੇ ਪੈਟਰੋਲ, ਡੀਜਲ ਅਤੇ ਗੈਸ ਦੀਆਂ ਕੀਮਤਾਂ ਉਤੇ ਲੱਗੇ ਟੈਕਸ ਨੂੰ ਘਟਾਉਣ ਦੀ ਬਹੁਤ ਉਮੀਦ ਸੀ, ਜਿਸ ਨਾਲ ਆਮ ਲੋਕਾਂ ਨੂੰ ਫਾਇਦਾ ਹੋਣਾ ਸੀ। ਤੇਲ ਉਤੇ ਟੈਕਸ ਘੱਟ ਹੋਣ ਨਾਲ ਆਮ ਲੋਕਾਂ ਨੂੰ ਰਾਹਤ ਮਿਲਣੀ ਸੀ, ਪਰ ਅਜਿਹਾ ਕੁੱਝ ਵੀ ਨਹੀਂ ਕੀਤਾ ਗਿਆ।
ਉਨ੍ਹਾਂ ਅੱਗੇ ਕਿਹਾ ਕਿ ਮੋਦੀ ਸਰਕਾਰ ਵਲੋਂ ਉਨ੍ਹਾਂ ਦੀ ਸਰਕਾਰ ਵਿੱਚ ਸਹਿਯੋਗੀ ਪਾਰਟੀਆਂ ਦੇ ਸੂਬੇ ਬਿਹਾਰ ਅਤੇ ਆਧਰਾਂ ਪ੍ਰਦੇਸ਼ ਲਈ ਖਾਸ਼ ਐਲਾਨ ਕੀਤਾ ਗਿਆ ਹੈ। ਜਿਸ ਤੋਂ ਸਾਫ਼ ਨਜਰ ਆ ਰਿਹਾ ਹੈ, ਕਿ ਇਹ ਬਜਟ ਮੋਦੀ ਸਰਕਾਰ ਵਲੋਂ ਮੋਦੀ ਸਰਕਾਰ ਨੂੰ ਬਚਾਉਣ ਦੇ ਲਈ ਪੇਸ਼ ਕੀਤਾ ਗਿਆ ਹੈ। ਇਹ ਬਜਟ ਸਰਕਾਰ ਬਚਾਓ, ਮਹਿੰਗਾਈ ਵਧਾਓ ਬਜਟ ਹੈ।
ਡਾ. ਆਹਲੂਵਾਲੀਆ ਨੇ ਅੱਗੇ ਕਿਹਾ ਕਿ ਇਸ ਬਜਟ ਵਿੱਚ ਨੌਜਵਾਨਾਂ, ਕਰਮਚਾਰੀਆਂ, ਕਿਸਾਨਾਂ ਅਤੇ ਵਪਾਰੀਆਂ ਲਈ ਕੁੱਝ ਵੀ ਨਹੀਂ ਹੈ। ਇਸ ਦੇ ਵਿੱਚ ਮੋਦੀ ਸਰਕਾਰ ਵਲੋਂ ਸਿਰਫ ਕਾਰਪੋਰੇਟ ਘਰਾਣਿਆਂ ਦੇ ਲਈ ਕੋਈ ਟੈਕਸ ਨਾ ਵਧਾ ਕੇ ਸਿਰਫ ਉਨ੍ਹਾਂ ਨੂੰ ਫਾਇਦਾ ਪਹੁੰਚਾਇਆ ਗਿਆ ਹੈ, ਆਮ ਲੋਕਾਂ ਦੇ ਲਈ ਕੁੱਝ ਫਾਇਦੇ ਵਾਲਾ ਨਹੀਂ ਹੈ। ਉਨ੍ਹਾਂ ਕਿਹਾ ਕਿ ਇਸ ਬਜਟ ਦੇ ਵਿੱਚ ਦੇਸ਼ ਦੀ ਆਰਥਿਕ ਤਰੱਕੀ ਲਈ ਵੀ ਕੁੱਝ ਨਹੀਂ ਹੈ, ਜਿਸ ਨਾਲ ਕਿ ਦੇਸ਼ ਆਰਥਿਕ ਅਤੇ ਵਿਕਾਸ ਪੱਖੋਂ ਬਹੁਤ ਪਿੱਛੇ ਚਲਾ ਜਾਵੇਗਾ।
For More information Please Contact
