ਗੁਲਾਬ ਚੰਦ ਕਟਾਰੀਆ ਬਣੇ ਪੰਜਾਬ ਦੇ ਨਵੇਂ ਗਵਰਨਰ,ਚੰਡੀਗੜ ਦੇ ਪ੍ਰਸ਼ਾਸਕ ਦੀ ਵੀ ਡਿਊਟੀ ਨਿਭਾਉਣਗੇ
ਚੰਡੀਗੜ/SANGHOL-TIMES(ਹਰਮਿੰਦਰ-ਨਾਗਪਾਲ)28JULY, 2024 – ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਪੰਜਾਬ ਦੇ ਗਵਰਨਰ ਬਨਵਾਰੀ ਲਾਲ ਪ੍ਰੋਹਿਤ ਦਾ ਅਸਤੀਫ਼ਾ ਮੰਨਜੂਰ ਕਰ ਲਿਆ ਹੈ ਤੇ ਨਾਲ ਦੀ ਨਾਲ ਗੁਲਾਬ ਚੰਦ ਕਟਾਰੀਆ ਨੂੰ ਪੰਜਾਬ ਦਾ ਗਵਰਨਰ ਨਿਯੁਕਤ ਕਰ ਦਿੱਤਾ ਗਿਆ ਹੈ ।ਉਹ ਇਸ ਦੇ ਨਾਲ ਚੰਡੀਗੜ ਦੇ ਪ੍ਰਸ਼ਾਸਕ ਦੀ ਵੀ ਡਿਊਟੀ ਨਿਭਾਉਣਗੇ। ਇਸ ਤੋਂ ਪਹਿਲਾਂ ਉਹਨਾਂ ਨੇ ਰਾਜਿਸਥਾਨ ਸਰਕਾਰ ਵਿੱਚ ਗ੍ਰਹਿ ਮੰਤਰੀ ਦੇ ਅਹੁਦੇ ਉਤੇ ਵੀ ਰਹਿ ਚੁੱਕੇ ਸਨ। 23 ਫਰਵਰੀ 2023 ਨੂੰ ਉਹਨਾਂ ਨੂੰ ਅਸਾਮ ਦਾ ਗਵਰਨਰ ਨਿਯੁਕਤ ਕੀਤਾ ਗਿਆ ਸੀ।
