ਪੰਜਾਬ ਦੇ ਕਿਸਾਨਾਂ ਨੂੰ ਡੀਏਪੀ ਦੀ ਕੋਈ ਵੀ ਕਮੀ ਨਾ ਹੋਣ ਦਿੱਤੀ ਜਾਵੇ – ਡਾ ਅਮਰ ਸਿੰਘ
ਨਵੀਂ-ਦਿੱਲੀ/ਫਤਹਿਗੜ੍ਹ-ਸਾਹਿਬ/SANGHOL-TIMES/08ਅਗਸਤ,2024(ਮਲਕੀਤ ਸਿੰਘ ਭਾਮੀਆਂ) – ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਸੰਸਦ ਮੈਂਬਰ ਡਾ ਅਮਰ ਸਿੰਘ ਨੇ ਨਵੀਂ ਦਿੱਲੀ ਵਿਖੇ ਕੇਂਦਰੀ ਖਾਦ ਮੰਤਰੀ ਜੇਪੀ ਨੱਡਾ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਪੰਜਾਬ ਦੇ ਕਿਸਾਨਾਂ ਨੂੰ ਚੰਗੀ ਕੁਆਲਟੀ ਦੀ ਯੂਰੀਆ ਅਤੇ ਡੀਏਪੀ ਦੀ ਲੌੜੀਦੀ ਸਪਲਾਈ ਬਣਾਉਣ ਲਈ ਬੇਨਤੀ ਕੀਤੀ। ਉਨ੍ਹਾਂ ਨੇ ਮੰਤਰੀ ਨੂੰ ਦੱਸਿਆ ਕਿ ਕਿਸਾਨਾਂ ਵਿੱਚ ਭਾਰੀ ਤਣਾਅ ਹੈ ਕਿਉਂਕਿ ਪੰਜਾਬ ਨੂੰ ਭੇਜੇ ਗਏ 60 ਫੀਸਦੀ ਡੀਏਪੀ ਸੈਂਪਲ ਕੁਆਲਟੀ ਟੈਸਟਾਂ ਵਿੱਚ ਫੇਲ੍ਹ ਹੋਏ ਹਨ। ਉਨ੍ਹਾਂ ਨੇ ਜ਼ੋਰ ਦੇਕੇ ਕਿਹਾ ਕਿ ਇਸ ਦੀ ਗੰਭੀਰਤਾ ਨਾਲ ਜਾਂਚ ਦੀ ਲੌੜ ਹੈਂ। ਉਨ੍ਹਾਂ ਕਿਹਾ ਕਿ ਦੂਜੇ ਪਾਸੇ ਇਸ ਸਮੇਂ ਪੰਜਾਬ ਦੇ ਕੋਲ ਡੀਏਪੀ ਦਾ ਬਹੁਤ ਘੱਟ ਸਟਾਕ ਹੈ ਅਤੇ ਭਾਰਤ ਸਰਕਾਰ ਵੱਲੋ ਹੁਣ ਤੱਕ ਪੰਜਾਬ ਨੂੰ ਭੇਜਿਆ ਗਿਆ ਸਟਾਕ ਪਿਛਲੇ ਸਾਲ ਭੇਜੇ ਗਏ ਸਟਾਕ ਨਾਲੋਂ ਬਹੁਤ ਘੱਟ ਹੈ। ਡਾ ਅਮਰ ਸਿੰਘ ਨੇ ਕੇਂਦਰੀ ਮੰਤਰੀ ਨੂੰ ਦੱਸਿਆ ਕਿ ਭਾਰਤ ਸਰਕਾਰ ਵੱਲੋ ਅਨਾਜ਼ ਦੀ ਖਰੀਦ ਦੇ ਸੰਬੰਧ ਵਿੱਚ ਕੇਦਰੀ ਪੂਲ ਵਿੱਚ ਪੰਜਾਬ ਦਾ ਸੱਭ ਤੋਂ ਵੱਧ ਯੋਗਦਾਨ ਹੈ। ਇਸਦੇ ਮਦੇਨਜ਼ਰ ਸਰਕਾਰ ਨੂੰ ਇਹ ਵੀ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਪੰਜਾਬ ਦੇ ਕਿਸਾਨਾਂ ਨੂੰ ਡੀਏਪੀ ਦੀ ਘਾਟ ਦਾ ਸਾਹਮਣਾ ਨਾ ਕਰਨਾ ਪਵੇ। ਉਨ੍ਹਾਂ ਕਿਹਾ ਕਿ ਪ੍ਰਾਈਵੇਟ ਕੰਪਨੀਆਂ ਤੋਂ ਡੀਏਪੀ ਖਰੀਦਣ ਨਾਲ ਛੋਟੇ ਕਿਸਾਨਾਂ ‘ਤੇ ਵਾਧੂ ਬੋਝ ਪਵੇਗਾ ਜੋ ਡੀਏਪੀ ਅਤੇ ਹੋਰ ਖਾਂਦਾ ਦੀ ਸਪਲਾਈ ਲਈ ਸਰਕਾਰ ਅਤੇ ਸਹਿਕਾਰੀ ਏਜੰਸੀਆਂ ‘ਤੇ ਨਿਰਭਰ ਕਰਦੇ ਹਨ। ਕੇਂਦਰੀ ਖਾਦ ਮੰਤਰੀ ਜੇਪੀ ਨੱਡਾ ਨੇ ਵਾਆਦਾ ਕੀਤਾ ਕਿ ਘਟੀਆ ਕੁਆਲਟੀ ਦੀ ਡੀਏਪੀ ਸਪਲਾਈ ਕਰਨ ਵਾਲਿਆਂ ਵਿਰੁੱਧ ਲੌੜੀਦੀ ਕਾਰਵਾਈ ਕੀਤੀ ਜਾਵੇਗੀ।
