ਸਿਮਰਨ ਸਿੰਘ ਚੇਅਰਮੈਨ ਮੈਡੀਕਲ ਅਤੇ ਸੁਰਿੰਦਰ ਸਿੰਘ ਨੂੰ ਮਨੁੱਖੀ ਅਧਿਕਾਰ ਮੰਚ ਵੱਲੋਂ ਚੇਅਰਮੈਨ ਸਲਾਹਕਾਰ ਕਮੇਟੀ ਬਣਾਇਆ- ਡਾਕਟਰ ਖੇੜਾ
ਪਿੰਜੋਰ/SANGHOL-TIMES/BUREAU/08 AUGAST,2024 – ਮਨੁੱਖੀ ਅਧਿਕਾਰ ਮੰਚ ਦੀ ਜ਼ਿਲ੍ਹਾ ਇਕਾਈ ਪੰਚਕੂਲਾ ਦੇ ਬਲਾਕ ਕਾਲਕਾ ਦੇ ਸ਼ਹਿਰ ਪਿੰਜੋਰ ਵਿਖੇ ਜ਼ਿਲ੍ਹਾ ਪ੍ਰਧਾਨ ਮੁਖਤਿਆਰ ਸਿੰਘ ਮਹਿਤਾ ਦੀ ਪ੍ਰਧਾਨਗੀ ਹੇਠ ਮੀਟਿੰਗ ਕਰਵਾਈ ਗਈ। ਜਿਸ ਵਿੱਚ ਸੰਸਥਾ ਦੇ ਕੌਮੀ ਪ੍ਰਧਾਨ ਡਾਕਟਰ ਜਸਵੰਤ ਸਿੰਘ ਖੇੜਾ, ਕੌਮੀ ਕੋਆਰਡੀਨੇਟਰ ਗੁਰਕੀਰਤ ਸਿੰਘ ਖੇੜਾ,ਕੌਮੀ ਪ੍ਰਧਾਨ ਇਸਤਰੀ ਵਿੰਗ ਮੈਡਮ ਪ੍ਰਿਤਪਾਲ ਕੌਰ ਅਤੇ ਪ੍ਰਮੋਦ ਜੈਨ ਸਟੇਟ ਚੇਅਰਮੈਨ ਹਰਿਆਣਾ ਵਿਸ਼ੇਸ਼ ਤੌਰ ਤੇ ਪਹੁੰਚੇ ਹੋਏ ਸਨ। ਇਸ ਮੌਕੇ ਸੰਸਥਾ ਵੱਲੋਂ ਕੁਝ ਨਵੀਆਂ ਨਿਯੁਕਤੀਆਂ ਵੀ ਕੀਤੀਆਂ ਗਈਆਂ ਜਿਨ੍ਹਾਂ ਵਿੱਚ ਸਿਮਰਨ ਸਿੰਘ ਨੂੰ ਚੇਅਰਮੈਨ ਮੈਡੀਕਲ ਸੈੱਲ ਅਤੇ ਸੁਰਿੰਦਰ ਸਿੰਘ ਨੂੰ ਚੇਅਰਮੈਨ ਸ ਭਾਈ ਮੈਂ ਼ਕਾਰ ਕਮੇਟੀ ਲਗਾ ਕੇ ਸ਼ਨਾਖ਼ਤੀ ਕਾਰਡ ਅਤੇ ਨਿਯੁਕਤੀ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ।ਇਸ ਮੌਕੇ ਡਾਕਟਰ ਖੇੜਾ ਨੇ ਬੋਲਦਿਆਂ ਕਿਹਾ ਕਿ ਸਮਾਜ ਨੂੰ ਜਾਗਰੂਕ ਕਰਨ ਲਈ ਮਨੁੱਖੀ ਅਧਿਕਾਰ ਮੰਚ ਲੰਬੇ ਅਰਸੇ ਤੋਂ ਪਿੰਡਾਂ, ਸ਼ਹਿਰਾਂ ਅਤੇ ਕਸਬਿਆਂ ਵਿੱਚ ਸੈਮੀਨਾਰ ਰਾਹੀਂ ਆਪਣਾ ਫਰਜ਼ ਨਿਭਾਉਦਾ ਆ ਰਿਹਾ ਹੈ। ਨਵੇਂ ਅਹੁਦੇਦਾਰਾਂ ਨੇ ਬੋਲਦਿਆਂ ਕਿਹਾ ਕਿ ਜੋ ਸਾਨੂੰ ਸੰਸਥਾ ਵੱਲੋਂ ਜ਼ੁਮੇਵਾਰੀ ਦਿੱਤੀ ਗਈ ਹੈ ਅਸੀਂ ਉਸ ਨੂੰ ਇਮਾਨਦਾਰੀ ਅਤੇ ਤਨਦੇਹੀ ਨਾਲ ਨਿਭਾਉਣ ਦੀ ਕੋਸ਼ਿਸ਼ ਕਰਾਂਗੇ। ਡਾਕਟਰ ਅਮਰ ਸਿੰਘ ਬਲਾਕ ਪ੍ਰਧਾਨ, ਅਭਿਨਾਸ ਕੁਮਾਰ ਗੋਲਡੀ, ਵਿਪੁਲ ਨਿਰਮਲ ਸਿੰਘ,ਰੈਸਲਿਕ ਸਿੰਘ,ਕੁਮਾਰ ਚੇਅਰਮੈਨ ਯੂਥ ਵਿੰਗ, ਅਸ਼ੋਕ ਕੁਮਾਰ ਸ਼ਰਮਾ ਚੇਅਰਮੈਨ, ਅਮਨਪ੍ਰੀਤ ਸਿੰਘ,ਐਸਲੋਕ ਕੁਮਾਰ,ਅਮਨ ਸਿੰਘ, ਰਾਜੇਸ਼ ਕੁਮਾਰ ਉਪ ਚੇਅਰਮੈਨ ਚੰਡੀਗੜ੍ਹ ਅਤੇ ਜਸਵਿੰਦਰ ਸਿੰਘ ਨੇ ਵੀ ਮੀਟਿੰਗ ਨੂੰ ਸੰਬੋਧਨ ਕੀਤਾ
