Sri-Amritsar-Sahib/Sri-Fatehgarh-Sahib/02 Sep.,2024(ਮਲਕੀਤ ਸਿੰਘ ਭਾਮੀਆਂ) – ਕੱਲ੍ਹ ਦੁਪਹਿਰ ਵੇਲੇ ਖਬਰ ਆਈ ਕਿ ਰਾਧਾ ਸੁਆਮੀ ਡੇਰਾ ਬਿਆਸ ਦੇ ਬਾਬਾ ਗੁਰਿੰਦਰ ਸਿੰਘ ਢਿੱਲੋਂ ਨੇ 2 ਸਤੰਬਰ 2024 ਤੋਂ ਤੁਰੰਤ ਪ੍ਰਭਾਵ ਨਾਲ ਜਸਦੀਪ ਸਿੰਘ ਗਿੱਲ ਨੂੰ ਰਾਧਾ ਸੁਆਮੀ ਸਤਿਸੰਗ ਬਿਆਸ ਦੇ ਮੁੱਖੀ ਵਜੋਂ ਨਾਮਜ਼ਦ ਕੀਤਾ ਹੈ, ਪਰ ਬਾਅਦ ‘ਚ ਦੇਰ ਰਾਤ ਡੇਰਾ ਬਿਆਸ ਨੇ ਸਪੱਸ਼ਟੀਕਰਨ ਜਾਰੀ ਕੀਤਾ ਹੈ ਕਿ ਫਿਲਹਾਲ ਬਾਬਾ ਗੁਰਿੰਦਰ ਸਿੰਘ ਢਿੱਲੋਂ ਹੀ ਬਿਆਸ ਦੇ ਮੁੱਖੀ ਰਹਿਣਗੇ। ਹਾਲੇ ਜਸਦੀਪ ਸਿੰਘ ਗਿੱਲ ਨੂੰ ਗੱਦੀ ਨਹੀਂ ਸੌਂਪੀ ਗਈ ਹੈ ‘ਤੇ ਕੋਈ ਵੀ ਦਸਤਾਰਬੰਦੀ ਦਾ ਪ੍ਰੋਗਰਾਮ ਨਹੀਂ ਹੈ। ਹਾਲੇ ਦੋਵੇਂ ਮਿਲ ਕੇ ਸਤਿਸੰਗ ਕਰਿਆ ਕਰਨਗੇ। ਇਸ ਤੋਂ ਪਹਿਲਾਂ ਡੇਰਾ ਬਿਆਸ ਨੇ ਬਿਆਨ ਜਾਰੀ ਕੀਤਾ ਸੀ ਕਿ ਜਸਦੀਪ ਸਿੰਘ ਗਿੱਲ ਰਾਧਾ ਸੁਆਮੀ ਸਤਿਸੰਗ ਬਿਆਸ ਦਾ ਅਧਿਆਤਮਿਕ ਮੁੱਖੀ ਨਾਮਜ਼ਦ ਕੀਤਾ ਗਿਆ ਹੈ। ਇਹ ਐਲਾਨ ਮੌਜੂਦਾ ਡੇਰਾ ਮੁੱਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਵਲੋਂ ਕੀਤਾ ਗਿਆ। ਡੇਰੇ ਦੇ ਇੱਕ ਉਚ ਅਧਿਕਾਰੀ ਨੇ ਇਸ ਮਹਤਵਪੂਰਣ ਘਟਨਾਕ੍ਰਮ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਬਾਬਾ ਜੀ, ਜੋ ਕੁੱਝ ਸਮੇਂ ਲਈ ਸ਼ਹਿਰ ਤੋਂ ਬਾਹਰ ਸਨ, ਕੱਲ੍ਹ ਡੇਰਾ ਬਿਆਸ ਪਰਤ ਆਏ ਸਨ। ਅੱਜ ਸਵੇਰੇ ਉਨ੍ਹਾਂ ( ਡੇਰਾ ਮੁੱਖੀ ) ਨੇ ਡੇਰਾ ਸਕੱਤਰ ‘ਤੇ ਹੋਰ ਜ਼ੋਨਾਂ ਦੇ ਮੁੱਖੀਆਂ ਸਮੇਤ ਸਾਰੇ ਸੀਨੀਅਰ ਅਧਿਕਾਰੀਆਂ ਦੀ ਮੀਟਿੰਗ ਬੁਲਾਈ, ਜਿਸ ‘ਚ ਉਨ੍ਹਾਂ ਦੇ ਅੱਗਲੇ ਉਤਰਾਧਿਕਾਰੀ ਦੇ ਨਾਂਅ ਦਾ ਐਲਾਨ ਕੀਤਾ ਗਿਆ। ਡੇਰੇ ਵੱਲੋ ਸਪੱਸ਼ਟੀਕਰਨ ਜਾਰੀ ਕਰ ਕਿਹਾ ਗਿਆ “ਬਾਬਾ ਗੁਰਿੰਦਰ ਸਿੰਘ ਢਿੱਲੋਂ ਰਾਧਾ ਸੁਆਮੀ ਸਤਿਸੰਗ ਬਿਆਸ ( ਆਰ ਐਸ ਐਸ ਬੀ ) ਦੇ ਮੌਜੂਦਾ ਸੰਤ ਸਤਿਗੁਰੂ ਹਨ। ਬਾਬਾ ਜੀ ਦੀ ਸਿਹਤ ਠੀਕ ਹੈ ਅਤੇ ਉਹ ਸਤਿਸੰਗ ਅਤੇ ਨਾਮ ਦਿੰਦੇ ਰਹਿਣਗੇ।”
ਹਜੂਰ ਜਸਦੀਪ ਸਿੰਘ ਗਿੱਲ ਨੂੰ 02 ਸਤੰਬਰ 2024 ਤੋਂ ਸਾਰੀਆਂ ਆਰ ਐੱਸ ਐੱਸ ਬੀ ਸੁਸਾਇਟੀਆਂ ਦੇ ਸਾਰੇ ਕਾਰਜ ਕਰਨਗੇ। ਇਹ ਉਤਰਾਧਿਕਾਰੀ ਯੋਜਨਾ ਦੇ ਹਿੱਸੇ ਵੱਜੋ ਕੀਤਾ ਗਿਆ ਹੈ। ਹਜੂਰ ਜਸਦੀਪ ਸਿੰਘ ਗਿੱਲ ਭਵਿੱਖ ਵਿੱਚ ਆਰ ਐੱਸ ਐੱਸ ਬੀ ਦੇ ਸੰਤ ਸਤਿਗੁਰੂ ਹੋਣਗੇ ਅਤੇ ਉਸ ਤੋ ਬਾਅਦ ਆਪ ਜੀ ਨੂੰ ਨਾਮ ਦਾਨ ਦੇਣ ਦਾ ਅਧਿਕਾਰ ਹੋਵੇਗਾ। ਤੱਦ ਤੱਕ ਆਪ ਜੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਦੇ ਨਾਲ ਨਿਰਧਾਰਤ ਅਤੇ ਹੋਰ ਸਤਿਸੰਗਾਂ ਵਿੱਚ ਹਾਜ਼ਰੀ ਭਰਦੇ ਰਹਿਣਗੇ।” ਜ਼ਿਕਰਯੋਗ ਹੈ ਕਿ ਜਸਦੀਪ ਸਿੰਘ ਗਿੱਲ ਦੇ ਪਿਤਾ ਸੁਖਦੇਵ ਸਿੰਘ ਗਿੱਲ ਭਾਰਤੀ ਫੋਜ ‘ਚੋ ਕਰਨਲ ਵਜੋਂ ਸੇਵਾਮੁਕਤ ਹੋਣ ਤੋਂ ਬਾਅਦ ਦੋ ਦਹਾਕੇ ਤੋ ਵੱਧ ਸਮਾਂ ਪਹਿਲਾਂ ਬਿਆਸ ਆਏ ਸਨ। ਸੰਪਰਦਾ ਦੇ ਇਕ ਸੂਤਰ ਨੇ ਦੱਸਿਆ ਕਿ ਜਸਦੀਪ ਸਿੰਘ ਗਿੱਲ ਪਿੱਛਲੇ 30 ਸਾਲਾਂ ਤੋ ਡੇਰੇ ‘ਚ ਆਕੇ ਸੇਵਾ ਕਰ ਰਹੇ ਸਨ। 45 ਸਾਲਾ ਜਸਦੀਪ ਸਿੰਘ ਗਿੱਲ ਕੈਂਬਰਿਜ ਤੋਂ ਕੈਮੀਕਲ ਇੰਜੀਨੀਅਰਿੰਗ ‘ਚ ਡਾਕਟਰੇਟ ‘ਤੇ ਭਾਰਤੀ ਤਕਨਾਲੋਜੀ ਸੰਸਥਾ ( ਆਈ ਆਈ ਟੀ ) ਦਿੱਲੀ ਦੇ ਸਾਬਕਾ ਵਿਦਿਆਰਥੀ ਹਨ। ਉਹ ਸਿਪਲਾ, ਭਾਰਤ ‘ਚ ਮੁੱਖ ਰਣਨੀਤੀ ਅਧਿਕਾਰੀ ‘ਤੇ ਸੀਨੀਅਰ ਪ੍ਰਬੰਧਨ ਕਰਮਚਾਰੀ ਸਨ ‘ਤੇ ਇਸ ਸਾਲ ਦੇ ਸ਼ੁਰੂ ‘ਚ ਉਨ੍ਹਾਂ ਅਹੁੱਦਾ ਛੱਡ ਦਿੱਤਾ ਸੀ। ਉਨ੍ਹਾਂ ਦੀ ਪਤਨੀ ਡਾਕਟਰ ਹੈ।
