ਦਿਵਯ ਜਯੋਤੀ ਜਾਗ੍ਰਿਤੀ ਸੰਸਥਾ ਵੱਲੋਂ ਮਾਨਾਂਵਾਲਾ ‘ਚ ਖੇਤੀਬਾੜੀ ਜਾਗਰੂਕਤਾ ਪ੍ਰੋਗਰਾਮ ਦਾ ਆਯੋਜਨ ਸ਼ਲਾਘਾਯੋਗ ਕਦਮ-ਕਿਸਾਨਾਂ ਨੂੰ ਜੈਵਿਕ ਖੇਤੀ ਕਰਨ ਦੀ ਅਪੀਲ – ਹਰਭਜਨ ਸਿੰਘ ਈ.ਟੀ.ਓ
ਦਿਵਯ ਜਯੋਤੀ ਜਾਗ੍ਰਿਤੀ ਸੰਸਥਾਨ ਵੱਲੋਂ ਪਿੰਡ ਮਾਨਾਂਵਾਲਾ ਕਲਾਂ ਵਿੱਚ ਖੇਤੀ ਸਬੰਧੀ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ
ਅੰਮ੍ਰਿਤਸਰ/SANGHOL-TIMES/(ਰਣਜੀਤ ਸਿੰਘ ਮਸੌਣ/ਜੋਗਾ ਸਿੰਘ ਰਾਜਪੂਤ)15 SEP.,2024 – ਦਿਵਯ ਜਯੋਤੀ ਜਾਗ੍ਰਿਤੀ ਸੰਸਥਾਨ ਦੇ ਨੁਮਾਇੰਦਿਆਂ ਸਵਾਮੀ ਇੰਦਰੇਸ਼ਾਨੰਦ ਅਤੇ ਮਸਤਾਨ ਸਿੰਘ, ਨੂਰਮਹਿਲ ਦੇ ਜੈਵਿਕ ਲਾਭਕਾਰੀ ਖੇਤੀ ਅਤੇ ਜੈਵਿਕ ਬਾਗਬਾਨੀ ਪ੍ਰੋਜੈਕਟ, ਜੈਵਿਕ ਬਾਗਬਾਨੀ ਦੇ ਸਵਾਮੀ ਮਾਨੇਸ਼ਵਰਾਨੰਦ ਨੇ ਪਿੰਡ ਮਾਨਾਂਵਾਲਾ ਕਲਾਂ ਅੰਮ੍ਰਿਤਸਰ ਵਿਖੇ ਕਿਸਾਨਾਂ ਲਈ ਇੱਕ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਦੇਸ਼ੀ ਖੇਤੀ ਦੇ ਵੱਖ-ਵੱਖ ਤਰੀਕਿਆਂ ਬਾਰੇ ਚਰਚਾ ਕੀਤੀ ਗਈ ਅਤੇ ਤਰੀਕੇ ਕਿਸਾਨਾਂ ਨਾਲ ਸਾਂਝੇ ਕੀਤੇ ਗਏ। ਮਲਟੀ ਕ੍ਰੌਪਿੰਗ ਵਰਗੇ ਤਰੀਕਿਆਂ ਦੀ ਵਰਤੋਂ ਕਰਕੇ ਕਿਸਾਨ ਇੱਕ ਛੋਟੇ ਜਿਹੇ ਖੇਤ ਵਿੱਚ ਇੱਕੋ ਸਮੇਂ 3-4 ਫ਼ਸਲਾਂ ਉਗਾ ਸਕਦੇ ਹਨ, ਜਿਸ ਨਾਲ ਉਨ੍ਹਾਂ ਦੀ ਆਰਥਿਕ ਹਾਲਤ ਵਿੱਚ ਵੀ ਸੁਧਾਰ ਹੋਵੇਗਾ। ਅੱਜ ਵੱਖ-ਵੱਖ ਰਸਾਇਣਕ ਖਾਦਾਂ ਅਤੇ ਕੀਟਨਾਸ਼ਕਾਂ ਦੀ ਵਰਤੋਂ ਕਾਰਨ ਜ਼ਮੀਨ ਦੀ ਹਾਲਤ ਨਾਜ਼ੁਕ ਹੁੰਦੀ ਜਾ ਰਹੀ ਹੈ। ਜੇਕਰ ਅੱਜ ਕਿਸਾਨਾਂ ਨੇ ਦੇਸ਼ੀ ਖੇਤੀ ਦੇ ਤਰੀਕੇ ਨਾ ਅਪਣਾਏ ਤਾਂ ਉਹ ਦਿਨ ਦੂਰ ਨਹੀਂ ਜਦੋਂ ਸਾਡੇ ਖੇਤ ਬੰਜ਼ਰ ਹੋ ਜਾਣਗੇ। ਖੇਤਾਂ ਨੂੰ ਬਚਾਉਣ ਲਈ ਟਿਕਾਊ ਖੇਤੀ ਦੇ ਤਰੀਕੇ ਅਪਣਾਉਣੇ ਪੈਣਗੇ। ਇਸ ਵਰਕਸ਼ਾਪ ਰਾਹੀਂ ਦੇਸ਼ੀ ਖੇਤੀ ਅਤੇ ਜੈਵਿਕ ਬਾਗ਼ਬਾਨੀ ਬਾਰੇ ਕਿਸਾਨਾਂ ਦੇ ਗਿਆਨ ਵਿੱਚ ਵਾਧਾ ਹੋਇਆ। ਵਰਕਸ਼ਾਪ ਦੇ ਅੰਤ ਤੱਕ ਕਿਸਾਨ ਹਿਤਕਾਰੀ ਫਾਰਮਿੰਗ ਦੁਆਰਾ ਅਪਣਾਏ ਗਏ ਖੇਤੀ ਤਰੀਕਿਆਂ ਬਾਰੇ ਉਤਸ਼ਾਹਿਤ ਹੋਏ ਅਤੇ ਉਨ੍ਹਾਂ ਨੂੰ ਅਪਣਾਉਣ ਲਈ ਤਿਆਰ ਸਨ। ਅਤੇ ਆਰਗੈਨਿਕ ਗਾਰਡਨ ਲਗਾਉਣ ਲਈ ਵੀ ਤਿਆਰ ਹੋ ਗਏ। ਇਸ ਪ੍ਰੋਗਰਾਮ ਵਿੱਚ ਕੈਬਨਿਟ ਮੰਤਰੀ ਹਰਭਜਨ ਸਿੰਘ ਈ.ਟੀ.ਓ ਪ੍ਰੋਗਰਾਮ ਵਿੱਚ ਮੁੱਖ ਮਹਿਮਾਨ ਵੱਜੋਂ ਸ਼ਿਰਕਤ ਕੀਤੀ।
ਇੰਸਟੀਚਿਊਟ ਫਾਰ ਬੈਨੀਫਿਸ਼ੀਅਲ ਫਾਰਮਿੰਗ ਅਤੇ ਮਧੂ ਵਾਟਿਕਾ ਹਾਰਟੀਕਲਚਰ ਦੇ ਕੰਮ ਦੀ ਸ਼ਲਾਘਾ ਕਰਦਿਆਂ ਕਿਸਾਨਾਂ ਨੂੰ ਜੈਵਿਕ ਖੇਤੀ ਕਰਨ ਦੀ ਅਪੀਲ ਕੀਤੀ, ਇਸ ਪ੍ਰੋਗਰਾਮ ਵਿੱਚ ਜਸਵਿੰਦਰ ਸਿੰਘ ਐਮ.ਐਲ.ਏ ਅਟਾਰੀ ਨੇ ਸ਼ਿਰਕਤ ਕੀਤੀ, ਪ੍ਰਦੂਸ਼ਨ ਕੰਟਰੋਲ ਬੋਰਡ ਦੇ ਵੱਡੇ ਚੇਅਰਮੈਨ ਡਾ. ਆਦਰਸ਼ ਪਾਲ ਨੇ ਸਬਜ਼ੀਆਂ ਦੀ ਰਹਿੰਦ-ਖੂੰਹਦ ਅਤੇ ਗੋਬਰ ਤੋਂ ਖਾਦ ਤਿਆਰ ਕਰਨ ਬਾਰੇ ਜਾਣਕਾਰੀ ਦਿੱਤੀ, ਡਾ. ਰਾਕੇਸ਼ ਸ਼ਾਰਦਾ ਨੇ ਮਿੱਟੀ ਅਤੇ ਪਾਣੀ ਨੂੰ ਵਧੀਆ ਬਣਾਉਣ ਅਤੇ ਪਾਣੀ ਦੀ ਬੱਚਤ ਕਰਨ ਬਾਰੇ ਜਾਣਕਾਰੀ ਦਿੱਤੀ, ਡਾ. ਰਾਜਨ ਗੁਪਤਾ (ਮਿੱਟੀ ਮਾਹਿਰ) ਨੇ ਕਿਸਾਨਾਂ ਨੂੰ ਮਿੱਟੀ ਦੀ ਪਰਖ ਕਰਨ ਸਬੰਧੀ ਜਾਣਕਾਰੀ ਦਿੱਤੀ। ਡਾ. ਲੁਪਿੰਦਰ ਕੁਮਾਰ ਨੇ ਪਾਣੀ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਦੇ ਪਾਣੀ ਦਾ ਪੱਧਰ ਹੇਠਾਂ ਜਾ ਰਿਹਾ ਹੈ ਅਤੇ ਲਗਭਗ ਕਈ ਖੇਤਰ ਡਾਰਕ ਜ਼ੋਨ ਵਿੱਚ ਚਲੇ ਗਏ ਹਨ, ਜਿਸ ਨਾਲ ਕਿਸਾਨਾਂ ਨੇ ਲੱਖਾਂ ਲੀਟਰ ਪਾਣੀ ਦੀ ਬੱਚਤ ਕਰਨ ਦਾ ਪ੍ਰਣ ਲਿਆ ਕਿਸਾਨਾਂ ਨੇ ਤੁਪਕਾ ਸਿੰਚਾਈ ਰਾਹੀਂ ਬਾਗਬਾਨੀ ਅਤੇ ਸਬਜ਼ੀਆਂ ਦੀ ਖੇਤੀ ਦੀ ਸ਼ਲਾਘਾ ਕੀਤੀ।
