
ਪੰਚਾਇਤੀ ਚੋਣਾਂ ਦੇ ਮੱਦੇਨਜ਼ਰ ਪੰਜਾਬ ਪੁਲਿਸ ਦੇ ਅਧਿਕਾਰੀਆਂ/ ਕਰਮਚਾਰੀਆਂ ਦੀਆਂ ਛੁੱਟੀਆਂ ‘ਤੇ 15 ਅਕਤੂਬਰ ਤੱਕ ਮੁਕੰਮਲ ਰੋਕ
ਚੰਡੀਗੜ੍ਹ/SANGHOL-TIMES/01ਅਕਤੂਬਰ,2024( ਮਲਕੀਤ ਸਿੰਘ ਭਾਮੀਆਂ) :- ਪੰਚਾਇਤੀ ਚੋਣਾਂ – 2024 ਦੇ ਮੱਦੇਨਜ਼ਰ ਪੰਜਾਬ ਪੁਲਿਸ ਵਿਭਾਗ ਵਿੱਚ ਤਾਇਨਾਤ ਸਮੂਹ ਅਧਿਕਾਰੀਆਂ/ ਕਰਮਚਾਰੀਆਂ ਦੀਆਂ ਛੁੱਟੀਆਂ ‘ਤੇ 01 ਅਕਤੂਬਰ 2024 ਤੋਂ 15 ਅਕਤੂਬਰ 2024 ਤੱਕ ਮੁਕੰਮਲ ਤੌਰ ਤੇ ਰੋਕ ਲਗਾਈ ਗਈ ਹੈ। ਇਸ ਸੰਬੰਧੀ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ। ਜਾਣਕਾਰੀ ਅਨੁਸਾਰ ਪੁਲਿਸ ਵਿਭਾਗ ਦੇ ਅਧਿਕਾਰੀਆਂ / ਕਰਮਚਾਰੀਆਂ ਹੁਣ 01 ਅਕਤੂਬਰ 2024 ਤੋਂ 15 ਅਕਤੂਬਰ ਤੱਕ ਛੁੱਟੀਆਂ ਨਹੀਂ ਲੈ ਸਕਦੇ। ਕੇਵਲ ਵਿਸ਼ੇਸ਼ ਹਾਲਤਾਂ ਵਿੱਚ ਹੀ ਅਧਿਕਾਰੀਆਂ/ ਕਰਮਚਾਰੀਆਂ ਦੀ ਛੁੱਟੀ ਮੰਨਜੂਰ ਕੀਤੀ ਜਾਵੇਗੀ। ਇੰਨਾਂ ਹੁਕਮਾਂ ਦੀ ਇੰਨ – ਬਿੰਨ ਪਾਲਣਾ ਯਕੀਨੀ ਬਣਾਏ ਜਾਵੇ। ਦੱਸ ਦਈਏ ਕਿ ਪੰਜਾਬ ਵਿੱਚ ਪੰਚਾਇਤੀ ਚੋਣਾਂ 15 ਅਕਤੂਬਰ 2024 ਨੂੰ ਹੋਣਗੀਆਂ। ਸਵੇਰੇ 08 ਵਜੇ ਤੋਂ ਸ਼ਾਮ 04 ਵਜ੍ਹੇ ਤੱਕ ਵੋਟਾਂ ਪੈਣਗੀਆਂ ਅਤੇ 15 ਅਕਤੂਬਰ ਨੂੰ ਹੀ ਨਤੀਜਿਆਂ ਦਾ ਐਲਾਨ ਕੀਤਾ ਜਾਵੇਗਾ। ਚੋਣ ਕਮਿਸ਼ਨ ਮੁਤਾਬਕ 27 ਸਤੰਬਰ ਤੋਂ 04 ਅਕਤੂਬਰ ਦੁਪਹਿਰ 03 ਵਜ੍ਹੇ ਤੱਕ ਨਾਮਜ਼ਦਗੀ ਪੱਤਰ ਭਰੇ ਜਾ ਸਕਣਗੇ। 05 ਅਕਤੂਬਰ ਨੂੰ ਨਾਮਜ਼ਦਗੀ ਪੱਤਰਾਂ ਦੀ ਪੜਤਾਲ ਹੋਵੇਗੀ ਅਤੇ 07 ਅਕਤੂਬਰ ਤੱਕ ਉਮੀਦਵਾਰ ਅਪਣਾ ਨਾਮਜ਼ਦਗੀ ਪੱਤਰ ਵਾਪਸ ਲੈ ਸਕਦਾ ਹੈ।