ਹਾਈਕੋਰਟ ਵੱਲੋ ਪੰਜਾਬ ਪੁਲਿਸ ਦੇ ਮੁਲਾਜ਼ਮਾਂ ਨੂੰ ਜੱਜ ਦੀ ਸੁਰੱਖਿਆ ਤੋਂ ਹਟਾਉਣ ਦੇ ਹੁਕਮ
ਚੰਡੀਗੜ੍ਹ/SANGHOL-TIMES/30 ਸਤੰਬਰ,2024(ਮਲਕੀਤ ਸਿੰਘ ਭਾਮੀਆਂ) :- ਐਤਵਾਰ ਨੂੰ ਸ਼੍ਰੀ ਹਰਿਮੰਦਰ ਸਾਹਿਬ (ਅੰਮ੍ਰਿਤਸਰ) ‘ਚ ਦਰਸ਼ਨਾਂ ਲਈ ਹਾਈਕੋਰਟ ਦੇ ਜੱਜ ਦੀ ਸੁਰੱਖਿਆ ‘ਚ ਮੌਜੂਦ ਏਐਸਆਈ ਅਸ਼ਵਨੀ ਕੁਮਾਰ ਦੀ ਪਿਸਤੌਲ ਖੋਹ ਕੇ ਖੁਦਕੁਸ਼ੀ ਕਰਨ ਦੇ ਮਾਮਲੇ ਵਿੱਚ ਹਾਈਕੋਰਟ ਨੇ ਜਸਟਿਸ ਸ਼ੇਖਾਵਤ ਦੀ ਸੁਰੱਖਿਆ ਤੋਂ ਪੰਜਾਬ ਪੁਲਿਸ ਦੇ ਮੁਲਾਜ਼ਮਾਂ ਨੂੰ ਹਟਾਉਣ ਦੇ ਹੁਕਮ ਦਿੰਦਿਆਂ ਹੁਣ ਉਨ੍ਹਾਂ ਦੀ ਸੁਰੱਖਿਆ ਦੀ ਜਿੰਮੇਵਾਰੀ ਚੰਡੀਗੜ੍ਹ ‘ਤੇ ਹਰਿਆਣਾ ਪੁਲਿਸ ਨੂੰ ਸੌਂਪ ਦਿੱਤੀ ਗਈ ਹੈ। ਪੰਜਾਬ ਪੁਲਿਸ ਨੇ ਹਾਈਕੋਰਟ ਨੂੰ ਦੱਸਿਆ ਕਿ ਇਸ ਮਾਮਲੇ ‘ਚ ਐਫਆਈਆਰ ਕੀਤੀ ਗਈ ਹੈ। ਜਿਸ ਵਿੱਚ ਪਹਿਲੀ ਐਫਆਈਆਰ 22 ਸਤੰਬਰ ਦੀ ਘਟਨਾ ਸੰਬੰਧੀ ਦਰਜ ਕੀਤੀ ਗਈ ਹੈ, ਜਦਕਿ ਦੂਜੀ ਐਫਆਈਆਰ 23 ਸਤੰਬਰ ਨੂੰ ਬਰਨਾਲਾ ਵਿੱਚ ਕਿਸਾਨਾਂ ਅਤੇ ਭੀੜ ਵੱਲੋ ਜਸਟਿਸ ਸ਼ੇਖਾਵਤ ਦੀ ਗੱਡੀ ਨੂੰ ਰੋਕਣ ਸਬੰਧੀ ਦਰਜ ਕੀਤੀ ਗਈ ਹੈ। ਕਿਉਂਕਿ ਉਸ ਦਿਨ ਬਰਨਾਲਾ ‘ਚ ਕਿਸਾਨਾਂ ਵੱਲੋ ਜਸਟਿਸ ਸ਼ੇਖਾਵਤ ਦੀ ਗੱਡੀ ਨੂੰ ਰੋਕਿਆ ਗਿਆ ਸੀ। ਹਾਈਕੋਰਟ ਨੇ ਕਿਹਾ ਕਿ ਇਹ ਜੱਜ ਦੀ ਸੁਰੱਖਿਆ ਵਿੱਚ ਕੁਤਾਹੀ ਦਾ ਗੰਭੀਰ ਮਾਮਲਾ ਹੈ, ਇਸਦੀ ਜਾਂਚ ਹੋਣੀ ਚਾਹੀਦੀ ਹੈ ਅਤੇ 01 ਅਕਤੂਬਰ ਨੂੰ ਰਿਪੋਰਟ ਪੇਸ਼ ਕੀਤੀ ਜਾਵੇ। ਸਰਕਾਰ ਨੇ ਇਹ ਵੀ ਦੱਸਿਆ ਕਿ ਇੰਨਾਂ ਐਫਆਈਆਰਜ਼ ਦੀ ਜਾਂਚ ਲਈ ਏਡੀਜੀਪੀ ਬੀ ਚੰਦਰ ਸ਼ੇਖਰ ਦੀ ਪ੍ਰਧਾਨਗੀ ਹੇਠ ਇੱਕ ਐਸਆਈਟੀ ਬਣਾਈ ਗਈ ਹੈ।
ਜਿਸ ਨੌਜਵਾਨ ਨੇ ਜੱਜ ਦੇ ਸੁਰੱਖਿਆ ਗਾਰਡ ਦਾ ਪਿਸਤੌਲ ਖੋਹ ਲਿਆ ਸੀ, ਉਸਦੀ ਪਛਾਣ ਤਾਮਿਲਨਾਡੂ ਦੇ ਹਰੀ ਪ੍ਰਸ਼ਾਦ ਵਜੋਂ ਹੋਈ ਹੈ, ਜਿਸ ਕਾਰਨ ਉਸ ਵਿਰੁੱਧ ਅਨੁਸ਼ਾਸਨੀ ਕਾਰਵਾਈ ਕਰਨ ਲਈ ਏਐਸਆਈ ਅਸ਼ਵਨੀ ਕੁਮਾਰ ਨੂੰ ਨੋਟਿਸ ਜਾਰੀ ਕੀਤਾ ਗਿਆ ਹੈ। ਹਾਲਾਂਕਿ ਜਸਟਿਸ ਸ਼ੇਖਾਵਤ ਦੀ ਸੁਰੱਖਿਆ ਵਧਾ ਦਿੱਤੀ ਗਈ ਹੈ ਅਤੇ ਉਨ੍ਹਾਂ ਦੀ ਸੁਰੱਖਿਆ ਲਈ ਇਕ ਐਸਕਾਰਟ ਵਾਹਨ ਵੀ ਤਾਇਨਾਤ ਕੀਤਾ ਗਿਆ ਹੈ, ਇਸ ਤੋਂ ਇਲਾਵਾ ਉਨ੍ਹਾਂ ਦੀ ਸੁਰੱਖਿਆ ਲਈ ਤਿੰਨ ਹੋਰ ਹਥਿਆਰਬੰਦ ਸੁਰੱਖਿਆ ਕਰਮਚਾਰੀ ਤਾਇਨਾਤ ਕੀਤੇ ਗਏ ਹਨ। ਦੱਸ ਦਈਏ ਇਹ ਸੁਣਵਾਈ 22 ਸਤੰਬਰ ਨੂੰ ਅਖਬਾਰ ਦੀ ਪ੍ਰਕਾਸ਼ਿਤ ਖਬਰ ਦਾ ਨੋਟਿਸ ਲੈਂਦਿਆਂ ਸ਼ੁਰੂ ਹੋਈ ਸੀ ਕਿ ਐਤਵਾਰ ਨੂੰ ਸ਼੍ਰੀ ਹਰਿਮੰਦਰ ਸਾਹਿਬ ਅਮ੍ਰਿਤਸਰ, ਪੰਜਾਬ ਵਿੱਚ ਇਕ ਵਿਆਕਤੀ ਨੇ ਹਾਈਕੋਰਟ ਦੇ ਮੌਜੂਦਾ ਜੱਜ ਦੇ ਪੀਐਸਓ ਦੀ ਬੰਦੂਕ ਕੱਢ ਲਈ ਅਤੇ ਖੁੱਦ ਨੂੰ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ ਹੈ। ਬੀਤੇ ਐਤਵਾਰ ਨੂੰ ਜਸਟਿਸ ਸ਼ੇਖਾਵਤ ਸ਼੍ਰੀ ਹਰਿਮੰਦਰ ਸਾਹਿਬ ਅਮ੍ਰਿਤਸਰ ਦੇ ਦਰਸ਼ਨਾਂਲਈ ਪੁੱਜੇ ਸਨ। ਇਸ ਦੌਰਾਨ ਉਨ੍ਹਾਂ ਦੇ ਸੁਰੱਖਿਆ ਕਰਮਚਾਰੀ ਵੀ ਉੱਥੇ ਮੌਜੂਦ ਸਨ। ਏਐਸਆਈ ਅਸ਼ਵਨੀ ਐਸਕਾਰਟ ਗੱਡੀ ਨਾਲ ਮੌਜੂਦ ਸਨ। ਅਚਾਨਕ ਇੱਕ ਵਿਆਕਤੀ ਆਇਆ ਅਤੇ ਏਐਸਆਈ ਦੀ ਪਿਸਤੌਲ ਖੋਹ ਲਈ। ਇਸ ਤੋਂ ਪਹਿਲਾਂ ਕੋਈ ਵੀ ਸਮਾਂ ਪਾਉਂਦਾ, ਉਸਨੇ ਆਪਣੇ ਆਪ ਨੂੰ ਗੋਲੀ ਮਾਰ ਲਈ। ਸੁਰਖੀਆਂ ਕਰਮੀਆਂ ਨੇ ਜਲਦਬਾਜ਼ੀ ਵਿੱਚ ਜੱਜ ਨੂੰ ਸੁਰੱਖਿਆ ਕੀਤਾ। ਹਾਈਕੋਰਟ ਨੇ ਕਿਹਾ ਇਹ ਸਿੱਧੇ ਤੌਰ ਤੇ ਸੁਰੱਖਿਆ ‘ਚ ਕੁਤਾਹੀ ਦਾ ਮਾਮਲਾ ਬਣਦਾ ਹੈ ਜੋ ਗੰਭੀਰ ਮਾਮਲਾ ਹੈ।
