ਕਬਾੜ ਦੀਆਂ ਦੁਕਾਨਾਂ ਦੀ ਚੈਕਿੰਗ-
ਮੋਕੇ ਤੇ ਮਿਲੇ ਲਾਰਵੇ ਨੂੰ ਨਸ਼ਟ ਕੀਤਾ- ਲੋਕਾਂ ਨੂੰ ਡੇਂਗੂ,ਮਲੇਰੀਆ,ਚਿਕਨ ਗੁਨੀਆ ਤੋਂ ਬਚਾਅ ਲਈ ਜਾਗਰੂਕ ਕੀਤਾ
ਫਗਵਾੜਾ/SANGHOL-TIMES/(ਸ਼ਿਵ ਕੋੜਾ)04.10.2024 – ਸਿਹਤ ਵਿਭਾਗ ਕਪੂਰਥਲਾ ਵੱਲੋਂ ਸਿਵਲ ਸਰਜਨ ਡਾਕਟਰ ਰਿਚਾ ਭਾਟੀਆ ਦੇ ਦਿਸ਼ਾ ਨਿਰਦੇਸ਼ਾਂ ਹੇਠ ਲੋਕਾਂ ਨੂੰ ਡੇਂਗੂ, ਮਲੇਰੀਆ ਅਤੇ ਚਿਕਨ ਗੁਨੀਆ ਤੋਂ ਬਚਾਅ ਲਈ ਜਾਗਰੂਕ ਕੀਤਾ ਗਿਆ ਜ਼ਿਕਰਯੋਗ ਹੈ ਕਿ ਅੱਜ ਟੀਮਾਂ ਵੱਲੋਂ ਮਹਿਤਾਬ ਗੜ ਵਿਖੇ ਕਬਾੜ ਦੀਆਂ ਦੁਕਾਨਾਂ ਦੀ ਚੈਕਿੰਗ ਕੀਤੀ ਗਈ ਤੇ ਜਿੱਥੇ ਕਿਤੇ ਲਾਰਵਾ ਮਿਲਿਆ ਉਸ ਨੂੰ ਮੋਕੇ ਤੇ ਹੀ ਨਸ਼ਟ ਕੀਤਾ ਗਿਆ ਇਹੀ ਨਹੀਂ ਫਰਾਈ ਡੇ ਡਰਾਈ ਡੇ ਤਹਿਤ ਜਾਗਰੂਕਤਾ ਪ੍ਰੋਗਰਾਮ ਵੀ ਕੀਤੇ ਗਏ ਇਸੇ ਲੜੀ ਤਹਿਤ ਸੁਲਤਾਨਪੁਰ ਲੋਧੀ ਦੇ ਨਨਕਾਣਾ ਸਹਿਬ ਹਾਈ ਸਕੂਲ ਵਿਖੇ ਇਕ ਲੈਕਚਰ ਵੀ ਜਿਲਾ ਐਪੀਡੀਮੋਲੋਜਿਸਟ ਡਾਕਟਰ ਨੰਦੀਕਾ ਖੁੱਲਰ ਵੱਲੋਂ ਦਿੱਤਾ ਗਿਆ। ਇਸ ਦੌਰਾਨ ਡੇਂਗੂ,ਮਲੇਰੀਆ ਅਤੇ ਚਿਕਨ ਗੁਨੀਆ ਦੇ ਲੱਛਣਾਂ,ਬਚਾਅ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ ਇਸ ਤੋਂ ਇਲਾਵਾ ਸੁਲਤਾਨਪੁਰ ਲੋਧੀ ਵਿਖੇ ਚੰਡੀਗੜ੍ਹ ਬਸਤੀ,ਤੇ ਰੇਲਵੇ ਸਟੇਸ਼ਨ ਦੀ ਵੀ ਵਿਜਿਟ ਕੀਤੀ ਗਈ ਤੇ ਪਾਣੀ ਦੇ ਸੋਮਿਆਂ ਨੂੰ ਚੈਕ ਕੀਤਾ ਗਿਆਂ
ਫੋਟੋ:-
