
ਪੁਰਾਣੀਆਂ ਤੇ ਘਾਤਕ ਬਿਮਾਰੀਆਂ ਤੋਂ ਮੁਕਤੀ ਲਈ ਰਾਮਬਾਣ ਸਿੱਧ ਹੋ ਰਹੀ ਸੀ ਐਮ ਦੀ ਯੋਗਸ਼ਾਲਾ
ਮਾਹਿਰ ਟ੍ਰੇਨਰ ਦੇ ਰਹੇ ਨੇ ਲੋਕਾਂ ਨੂੰ ਯੋਗ ਆਸਣਾਂ ਦੀ ਸਿਖਲਾਈ ਯੋਗ ਟ੍ਰੇਨਰ ਸ਼ੀਤਲ ਰੋਜ਼ਾਨਾ ਲਾਉਂਦੀ ਹੈ ਜ਼ੀਰਕਪੁਰ ’ਚ 6 ਯੋਗਾ ਕਲਾਸਾਂ
ਜ਼ੀਰਕਪੁਰ/SANGHOL-TIMES(ਸਾਹਿਬਜ਼ਾਦਾ ਅਜੀਤ ਸਿੰਘ ਨਗਰ)JAGMEET SINGH/05ਅਕਤੂਬਰ,2024:
ਪੰਜਾਬ ਸਰਕਾਰ ਵੱਲੋਂ ਸੂਬੇ ਦੇ ਲੋਕਾਂ ਨੂੰ ਸਿਹਤਮੰਦ ਜੀਵਨ ਸ਼ੈਲੀ ਨਾਲ ਜੋੜਨ ਲਈ ਚਲਾਈ ਸੀ ਐਮ ਦੀ ਯੋਗਸ਼ਾਲਾ ਹੁਣ ਆਮ ਲੋਕਾਂ ਲਈ ਖਿੱਚ ਦਾ ਕੇਂਦਰ ਬਣ ਲੱਗੀ ਹੈ। ਯੋਗਾ ਕਲਾਸਾਂ ’ਚ ਲੋਕਾਂ ਦੀ ਵਧਦੀ ਮੈਂਬਰਸ਼ਿੱਪ ਅਤੇ ਲੋਕਾਂ ਨੂੰ ਮਿਲ ਰਹੀ ਪੁਰਾਣੀਆਂ ਅਤੇ ਘਾਤਕ ਬਿਮਾਰੀਆਂ ਤੋਂ ਰਾਹਤ ਲੋਕਾਂ ਨੂੰ ਯੋਗਾ ਦੀ ਅਹਿਮੀਅਤ ਬਾਰੇ ਦੱਸ ਰਹੀ ਹੈ। ਇਹ ਪ੍ਰਗਟਾਵਾ ਕਰਦਿਆਂ ਸੀ ਐਮ ਦੀ ਯੋਗਸ਼ਾਲਾ ਦੇ ਜ਼ਿਲ੍ਹਾ ਕੋਆਰਡੀਨੇਟਰ ਪ੍ਰਤਿਮਾ ਡਾਵਰ ਨੇ ਦੱਸਿਆ ਕਿ ਸੀ ਐਮ ਦੀ ਯੋਗਸ਼ਾਲਾ ਤਹਿਤ ਚਲਾਈਆਂ ਜਾ ਰਹੀਆਂ ਯੋਗਾ ਕਲਾਸਾਂ ਵਾਸਤੇ ਮਾਹਿਰ ਯੋਗਾ ਟ੍ਰੇਨਰ ਲਾਏ ਗਏ ਹਨ ਜੋ ਯੋਗਾ ਵਿੱਚ ਘੱਟੋ-ਘੱਟ ਪੀ ਜੀ ਡਿਪਲੋਮਾ/ ਡਿਗਰੀ ਹੋਲਡਰ ਹਨ। ਇੱਕ ਟ੍ਰੇਨਰ ਨੂੰ ਦਿਨ ’ਚ ਇੱਕ-ਇੱਕ ਘੰਟੇ ਦੀ ਮਿਆਦ ਦੀਆਂ 6-6 ਕਲਾਸਾਂ ਦਿੱਤੀਆਂ ਜਾਂਦੀਆਂ ਹਨ ਜੋ ਸਵੇਰ ਤੋਂ ਲੈ ਕੇ ਸ਼ਾਮ ਤੱਕ ਚਲਦੀਆਂ ਹਨ। ਉਨ੍ਹਾਂ ਦੱਸਿਆ ਕਿ ਜ਼ੀਰਕਪੁਰ ਦੇ ਬਚਪਨ ਸਕੂਲ ਪਾਰਕ (ਸਵੇਰ ਤੇ ਸ਼ਾਮ ਦੀਆਂ ਦੋ ਕਲਾਸਾਂ), ਟਿਊਬਵੈਲ ਪਾਰਕ ਜਰਨੈਲ ਐਨਕਲੇਵ-1, ਸ੍ਰੀ ਚਰਨ ਕਮਲ ਸਾਹਿਬ ਗੁਰਦੁਆਰਾ, ਸੰਤ ਨਿਰੰਕਾਰੀ ਭਵਨ, ਜਰਨੈਲ ਦੌਲਤ ਸਿੰਘ ਪਾਰਕ ਭਬਾਤ ਵਿਖੇ ਯੋਗਾ ਕਲਾਸਾਂ ਲੈ ਰਹੀ ਯੋਗਾ ਟ੍ਰੇਨਰ ਸ਼ੀਤਲ ਚੰਡੀਗੜ੍ਹ ਦੇ ਸੈਕਟਰ 23 ਦੇ ਕਲਾਜ ਤੋਂ ਯੋਗਾ ’ਚ ਪੋਸਟ ਗ੍ਰੈਜੂਏਟ ਡਿਪਲੋਮਾ ਹੋਲਡਰ ਹੋਣ ਤੋਂ ਬਾਅਦ ਹੁਣ ਆਪਣੀ ਪੋਸਟ ਗ੍ਰੈਜੂਏਟ ਡਿਗਰੀ ਵੀ ਨਾਲੋ-ਨਾਲ ਕਰ ਰਹੀ ਹੈ। ਉਸ ਕੋਲ ਯੋਗਾ ਸਿੱਖਣ ਆ ਰਹੇ ਲੋਕ ਆਪਣੀ ਜੀਵਨ ਸ਼ੈਲੀ ’ਚ ਵੱਡਾ ਬਦਲਾਅ ਮਹਿਸੂਸ ਕਰ ਰਹੇ ਹਨ। ਸ਼ੀਤਲ ਅਨੁਸਾਰ ਉਸ ਕੋਲ 150 ਤੋਂ ਵਧੇਰੇ ਭਾਗੀਦਾਰ ਰੋਜ਼ਾਨਾ ਲਾਈਆਂ ਜਾ ਰਹੀਆਂ 6 ਯੋਗਾ ਕਲਾਸਾਂ ’ਚ ਆਉਂਦੇ ਹਨ, ਜਿਨ੍ਹਾਂ ’ਚੋਂ ਦੋ ਕੇਸਾਂ ਦਾ ਜ਼ਿਕਰ ਕਰਨਾ ਉਹ ਬਹੁਤ ਜ਼ਰੂਰੀ ਸਮਝਦੀ ਹੈ। ਇਨ੍ਹਾਂ ’ਚੋਂ ਇੱਕ ਮਹਿਲਾ ਨੂੰ ਯੋਗਾ ਤੋਂ ਬਾਅਦ ਛਾਤੀ ਦੇ ਕੈਂਸਰ ਜਿਹੀ ਸਮੱਸਿਆ ਤੋਂ ਰਾਹਤ ਮਿਲੀ ਹੈ ਜਦਕਿ ਇੱਕ ਹੋਰ ਮਹਿਲਾ ਨੂੰ ਬ੍ਰੇਨ ਦੀ ਟਿਊਮਰ ਵਰਗੀ ਬਿਮਾਰੀ ਤੋਂ ਰਾਹਤ ਮਹਿਸੂਸ ਹੋਈ ਹੈ। ਉਸ ਦਾ ਕਹਿਣਾ ਹੈ ਕਿ ਉਹ ਖੁਦ ਇਨ੍ਹਾਂ ਦੋਵਾਂ ਨੂੰ ਯੋਗਾ ਤੋਂ ਮਿਲੇ ਇਸ ਕਦਰ ਲਾਭ ਨੂੰ ਵੱਡਾ ਕ੍ਰਿਸ਼ਮਾ ਮੰਨਦੀ ਹੈ। ਇਸ ਤੋਂ ਇਲਾਵਾ ਸਰਵਾਇਕਲ ਦੇ ਦਰਦ, ਸ਼ੂਗਰ, ਬੀ ਪੀ ਦੀ ਸਮੱਸਿਆ, ਜੋੜਾਂ ਤੇ ਗੋਡਿਆਂ ਦੇ ਦਰਦ ਤੇ ਮੋਟਾਪੇ ਨਾਲ ਜੂਝਦੇ ਲੋਕ ਆਪਣੀਆਂ ਇਨ੍ਹਾਂ ਮੁਸ਼ਕਿਲਾਂ ਤੋਂ ਵੱਡੀ ਰਾਹਤ ਮਹਿਸੂਸ ਕਰ ਰਹੇ ਹਨ। ਉਸ ਦਾ ਕਹਿਣਾ ਹੈ ਕਿ ਹਫ਼ਤੇ ’ਚ 6 ਦਿਨ ਕਲਾਸਾਂ ਲਾਈਆਂ ਜਾਂਦੀਆਂ ਹਨ ਅਤੇ ਛੁੱਟੀ ਦੇ ਦਿਨ ਉਨ੍ਹਾਂ ਨੂੰ ਘਰ ’ਚ ਆਪਣੇ ਆਪ ਇਸ ਅਭਿਆਸ ਨੂੰ ਦੁਹਰਾਉਣ ਲਈ ਕਿਹਾ ਜਾਂਦਾ ਹੈ। ਉਸ ਦਾ ਕਹਿਣਾ ਹੈ ਕਿ ਯੋਗਾ ਅਤੇ ਮੈਡੀਟੇਸ਼ਨ ਸਰੀਰ ਅਤੇ ਦਿਮਾਗ ਨੂੰ ਆਰਾਮ ਪਹੁੰਚਾਉਂਦੇ ਹਨ, ਇਸ ਲਈ ਸਾਨੂੰ ਇਸ ਨੂੰ ਆਪਣੀ ਜ਼ਿੰਦਗੀ ਦਾ ਹਿੱਸਾ ਬਣਾਉਣਾ ਚਾਹੀਦਾ ਹੈ। ਉਨ੍ਹਾਂ ਦੱਸਿਆ ਕਿ ਸੀ ਐਮ ਦੀ ਯੋਗਸ਼ਾਲਾ ਤਹਿਤ ਯੋਗਾ ਕਲਾਸ ’ਚ ਆਉਣ ਵਾਲਿਆਂ ਤੋਂ ਕੋਈ ਫ਼ੀਸ ਨਹੀਂ ਲਈ ਜਾਂਦੀ। ਫ਼ੋਟੋ ਕੈਪਸ਼ਨ: ਜ਼ੀਰਕਪੁਰ ਦੇ ਨਿਰੰਕਾਰੀ ਭਵਨ ’ਚ ਚੱਲ ਰਹੀਆਂ ਯੋਗਾ ਕਲਾਸਾਂ ਦੀਆਂ ਤਸਵੀਰਾਂ।
कार्यालय, जिला जनसंपर्क अधिकारी, साहिबज़ादा अजीत सिंह नगर
पुरानी और जानलेवा बीमारियों से निजात पाने के लिए सीएम योगशाला रामबाण सिद्ध हो रही है विशेषज्ञ प्रशिक्षक लोगों को योग आसन का प्रशिक्षण दे रहे हैं योग ट्रेनर शीतल जीरकपुर में रोजाना 6 योग कक्षाएं संचालित करती हैं जीरकपुर
(साहिबजादा अजीत सिंह नगर), 5 अक्टूबर, 2024: पंजाब सरकार द्वारा राज्य के लोगों को स्वस्थ जीवनशैली से जोड़ने के लिए चलाई जा रही सी एम की योगशाला अब आम लोगों के लिए आकर्षण का केंद्र बन गई है। योग कक्षाओं में लोगों की बढ़ती सदस्यता और लोगों को पुरानी और घातक बीमारियों से मिल रही राहत लोगों को योग के महत्व के बारे में बता रही है। यह व्यक्त करते हुए सीएम की योगशाला की जिला समन्वयक प्रतिमा डावर ने कहा कि सीएम की योगशाला के अंतर्गत संचालित योग कक्षाओं के लिए विशेषज्ञ योग प्रशिक्षकों को लगाया गया है जो योग में कम से कम पीजी डिप्लोमा/डिग्री धारक हैं। एक प्रशिक्षक को दिन में एक-एक घंटे की 6-6 कक्षाएं दी जाती हैं जो सुबह से शाम तक चलती हैं। उन्होंने बताया कि योग ट्रेनर शीतल चंडीगढ़ के सेक्टर 23 के कालेज से पोस्ट ग्रेजुएट डिप्लोमा धारक है जो जीरकपुर में बचपन स्कूल पार्क (सुबह और शाम की कक्षाएं), ट्यूबवेल पार्क जरनैल एन्क्लेव -1, श्री चरण कमल साहिब गुरुद्वारा, संत निरंकारी भवन, जरनैल दौलत सिंह पार्क भबात में योग कक्षाएं ले रही हैं। वह अब अपनी पोस्ट ग्रेजुएट डिग्री भी साथ-साथ कर रही हैं। योग सीखने आ रहे लोगों को अपनी जीवनशैली में बड़ा बदलाव महसूस हो रहा है। शीतल के मुताबिक, उनकी प्रतिदिन आयोजित होने वाली 6 योग कक्षाओं में 150 से अधिक प्रतिभागी शामिल होते हैं, जिनमें से दो मामलों का जिक्र करना वह बेहद जरूरी समझती हैं। इनमें से एक महिला को योग के बाद ब्रेस्ट कैंसर जैसी समस्या से राहत मिली, वहीं दूसरी महिला को ब्रेन ट्यूमर जैसी बीमारी से राहत मिली। वह कहती हैं कि वह खुद योग से होने वाले इन दो फायदों को बड़ा करिश्मा मानती हैं। इसके अलावा सर्वाइकल दर्द, डायबिटीज, बीपी की समस्या, जोड़ों और घुटनों के दर्द और मोटापे से पीड़ित लोग इन समस्याओं से काफी राहत महसूस कर रहे हैं। उनका कहना है कि कक्षाएं सप्ताह में 6 दिन लगती हैं और छुट्टी वाले दिन उन्हें घर पर ही अभ्यास दोहराने के लिए कहा जाता है। उनका कहना है कि योग और ध्यान से शरीर और दिमाग को आराम मिलता है, इसलिए हमें इसे अपने जीवन का हिस्सा बनाना चाहिए। उन्होंने कहा कि सीएम की योगशाला के तहत योग कक्षा में आने वालों से कोई शुल्क नहीं लिया जाता है। ਫ਼ੋਟੋ ਕੈਪਸ਼ਨ: जीरकपुर के निरंकारी भवन में चल रही योग कक्षाओं की तस्वीरें।